ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
73/ਸਾਹਿਤਕ ਕਲੀਆਂ
ਨਾਜ਼ਰ
ਤ੍ਰੀਮਤ-
ਨਾਰੀ ਬੁਰੀ ਨ ਆਖ ਵੇ!
ਬੁਰੀ ਮਰਦ ਦੀ ਤੱਕ,
ਮਰਦ-
‘ਮਰਦ ਤੱਕ' ਨਹੀਂ ਬੁਰੀ ਨੀਂ!
ਬੁਰੀ ਨਾਰਿ ਦੀ ਅੱਖ।
ਤ੍ਰਿਆਕਲ-
ਬੁਰਿਆਈ ਹੈ ਹੋਰਥੇ,
'ਤਕਣੀ' ਬੁਰੀ ਨ ‘ਅੱਖ'
ਉਂਗਲ ਦੁਹਾਂ ਦਿਖਾਲਦਾ
ਤੀਆ ਖੜੋਤਾ ਵੱਖ।
ਨਾਉਂ ਉਹਦਾ ‘ਸ਼ੈਤਾਨ' ਹੈ
ਬੁਰਾ ਓਸ ਨੂੰ ਲੱਖ।
ਸਾਈਂ ਲੋਕ-
ਬੁਰਾ ਨ ਕਹੁ ਤੂੰ ਕਿਸੇ ਨੂੰ
ਨਜ਼ਰ ਸਾਹਿਬ ਤੇ ਰੱਖ।
‘ਨਿਯਤ ਬੁਰੀ' ਸ਼ੈਤਾਨ-ਮਾਂ
ਇਸ ਨੂੰ ਲਈਏ ਡੱਕ।
ਵਿੱਚ ਨਜ਼ਾਰਿਆਂ ਤੱਕੀਏ
‘ਨਾਜ਼ਰ ਕਰੇ ਝਮੱਕ'। ੧੨੩.