ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

81/ਸਾਹਿਤਕ ਕਲੀਆਂ

ਟਿਕਾਣਾ

ਟੋਲਿਆ ਟਿਕਾਣਾ ਕਿਨਾਰੇ ਸਮੁੰਦਰ,
ਪਰਬਤ ਦੀ ਟੀਸੀ ਤੇ ਥਲਿਆਂ ਦੇ ਖੁੰਦਰ,
ਬਨਾਂ ਦੇ ਵਿਚਾਲੇ ਤੇ ਡੂਗਰ ਦੀ ਕੰਦਰਿ
ਸੁਹਣ੍ਯਾਂ ਦੀ ਛਾਵੇਂ, ਪ੍ਯਾਰਯਾਂ ਦੇ ਮੰਦਿਰ
ਚੰਚਲ ਮਨਾ! ਟਿਕ੍ਯੋਂ ਕਿਸੇ ਨ ਟਿਕਾਣੇ
ਫਿਰਦਾ ਰਿਹੋ ਟੋਲ ਕਰਦਾ ਦਰੋ ਦਰ।
ਝਾਤੀ ਜਿ ਮਾਰੇਂ ਤੂੰ ਅਪਣੇ ਹੀ ਅੰਦਰ
ਓਹੋ ਹੀ ਹੈ ਤੇਰਾ ਅਬਿਚਲੀ ਮੰਦਰ।
ਮਨ ਦਾ ਟਿਕਾਣਾ, ਹਾਂ ਮਨ ਦਾ ਹੀ ਕੇਂਦਰ,
ਬਾਹਰ ਟਿਕਾਣਾ ਨ, ਬਣ ਜਾ ਚਹਿ ਇੰਦਰ। ੧੩੧.


ਉੱਚਾ ਉੱਠ

ਜਿਸ ਥਾਂ ਉਤੇ ਜੋ ਕੁਛ ਹੈ ਤੂੰ
ਇਸ ਨੂੰ ਸ੍ਯਾਣ ਸਿਆਨੇ!
ਉਠ ਉੱਚਾ ਹੁਣ ਏਸ ਥਾਂਉਂ ਤੋਂ
ਬੇਹਦ ਉੱਚ ਠਿਕਾਨੇ।
ਹੇਠਾਂ ਵੱਲ ਨ ਤੱਕੀਂ ਸੁਹਣੇ!
ਬੇਹਦ ਹੇਠ ਡੂੰਘਾਈਆਂ
ਚੜ੍ਹ ਉੱਪਰ ਤੂੰ, ਚੜ੍ਹ ਉੱਪਰ ਤੂੰ,
ਸਾਵਧਾਨ ਰਹਿ ਦਾਨੇ!੧੩੨.