ਸਮੱਗਰੀ 'ਤੇ ਜਾਓ

ਪੰਨਾ:ਸਾਹਿਤਕ ਕਲੀਆਂ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

87/ਸਾਹਿਤਕ ਕਲੀਆਂ

ਇਹ ਕੁਛ ਦੇਖ ਤਜਰਬੇ ਪਿਛਲੇ
ਮਨ ਅੰਦਰ ਇਹ ਆਈ:-
ਜਨਮੋਂ ਜਿਨ੍ਹੇ ਨ ਦੀਦੇ ਪਾਏ
ਉਸ ਨੂੰ ਪੁਛੀਏ ਜਾਈ।
ਹੋ ਬੀਤਿਆਂ ਦੀ ਗਲ ਬਾਤ
ਏ ਸੂਰਦਾਸ ਇਕ ਤਾਂਈਂ
‘ਨੈਣਾਂ ਹਥੋਂ ਤੰਗ ਹੋਇਆਂ ਦੀ'
ਵਿਥਿਆ ਸੱਭ ਸੁਣਾਈ;
ਪੁਛਿਆ:- ਤੇਰੇ ਨੈਣ ਸੱਜਣਾ!
ਨਕਸ਼ ਪੈਣ ਦੇ ਰਸਤੇ,
ਕੁਦਰਤ ਨੇ ਹਨ ਬੰਦ ਰਹਾਏ,
ਪੈਣ ਨ ਕੋਈ ਫਸਤੇ।
ਮਨ ਮੰਦਰ ਤੇਰਾ, ਮੈਂ ਜਾਣਾ,
ਨਕਸ਼ੋਂ ਨਿਰਮਲ ਰਹਿੰਦਾ,
ਨਿਰਮਲ ਸੁਖ ਦੇ ਵਿਚ ਤੂੰ ਟਿਕਦਾ,
ਲਹਿਰ ਰਹਿਤ ਹੋ ਬਹਿੰਦਾ।
ਬੰਦ ਦੀਦਿਆਂ ਤੋਂ ਉਹ ਸੁਹਣਾ
ਸਦਾ-ਹਨੇਰੇ ਵਸਦਾ
ਅੰਝੂ ਕੇਰ, ਆਪਣੇ ਦਿਲ ਦਾ
ਹਾਲ ਐਕੁਰਾਂ ਦਸਦਾ:-
ਤੁਸਾਂ ਜਿਨ੍ਹਾਂ ਦੀ ਗੱਲ ਸੁਣਾਈ
ਸਨ ਸਭ ਦਿਲ ਦੇ ਸੱਚੇ,
ਐਪਰ ਸਭ ਨੇ ਕਾਹਲੀ ਕੀਤੀ,
ਸਾਥੌਂ ਹਾਲ ਨ ਪੁੱਛੇ।
ਨਜ਼ਰ ਸੁਜਾਖਿਆਂ ਟਿਕੇ ‘ਭਾਵ' ਤੇ ‘ਹੋਂਦ'
ਜਿਨੂੰ ਕਹਿ ਲੈਂਦੇ,
ਨੈਣਾਂ ਰਸਤੇ 'ਭਾਵ ਪ੍ਰਤਖ' ਦੇ
ਅਕਸ ਦਿਲੇ ਵਿਚ ਪੈਂਦੇ।
‘ਅਨੰਤ-ਰਾਤ' ਪਰ ਅਸਾਂ ਅੰਦਰੇ
ਅਜ਼ਲੋਂ ਹੈ ਪਈ ਹੋਈ,
ਅਤ੍ਯੰਤਾ ਭਾਵ, ‘ਇਕ ਸ਼ੂਨ ਸੰਪੂਰਨ',
ਸਮਝੇਗਾ ਸਭ ਕੋਈ।
ਐਪਰ ਕਹਿਰ ਵਰਤਦਾ ਏਥੇ
ਜੋ ਸਮਝੇ ਨਾ ਆਵੇ,
ਹਡ ਬੀਤੀ ਇਹ 'ਨੈਣ ਵਿਹੂਣਾਂ'[1]
ਸੱਚੀ ਖੋਹਲ ਸੁਣਾਵੇ:-
ਸਾਡੇ ਦਿਲ ਵਿਚ 'ਸੁੰਞ' ਨ ਵਸਦੀ,
ਨਹੀਂ 'ਅਭਾਵ' ਵਸੇਂਦਾ,

————————

  1. ਭਾਵ ਹੈ, ਮੈਂ ਸੂਰ ਦਾਸ