ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/11

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੇ ਮਾਧਿਅਮ, ਭਾਸ਼ਾ, ਦਾ ਗਿਆਨ ਕਾਫ਼ੀ ਨਹੀਂ। ਦੂਜੀਆਂ ਕਲਾਵਾਂ ਦੇ ਗਿਆਨ ਨਾਲ ਵਿਸ਼ੇਸ਼ਗਤਾ ਦੇ ਖੇਤਰ ਨੂੰ ਭਰਪੂਰ ਬਣਾਉਣ ਦੀ ਸੰਭਾਵਨਾ ਹਮੇਸ਼ਾ ਹੀ ਰਹਿੰਦੀ ਹੈ।

ਸੋ ਨਿੱਤਾਪ੍ਰਤਿ ਜੀਵਨ ਦੋ ਸੰਚਾਰ-ਸਾਧਨ, ਭਾਸ਼ਾ, ਨੂੰ ਆਪਣਾ ਮਾਧਿਅਮ ਬਣਾਉਣ ਕਾਰਨ ਸਰਲਤਾ ਦਾ ਝਾਵਲਾ ਦੇਣ ਵਾਲੀ ਕਲਾ ਆਪਣੇ ਤੱਤ ਰੂਪ ਵਿਚ ਸਭ ਤੋਂ ਵੱਧ ਜਟਿਲ ਹੈ। ਉਪਰ ਅਸੀ ਇਸ ਜਟਿਲਤਾ ਦਾ ਇਕ ਪੱਖ ਹੀ ਪੇਸ਼ ਕੀਤਾ ਹੈ। ਇਸ ਜਟਿਲਤਾ ਦਾ ਦੂਜਾ ਪੱਖ ਇਹ ਸੱਚ ਹੈ ਕਿ ਪ੍ਰਕਿਰਤਕ ਅਤੇ ਸਮਾਜਕ ਵਿਗਿਆਨਾਂ ਵਿਚ ਹੁੰਦਾ ਵਿਕਾਸ ਸਮਾਜਕ ਚੇਤਨਾ ਦੇ ਸਭ ਰੂਪਾਂ ਉੱਤੇ, ਸਮੇਤ ਕਲਾ ਅਤੇ ਸਾਹਿਤ ਦੇ, ਆਪਣਾ ਅਸਰ ਪਾਉਂਦਾ ਹੈ। ਸਮਾਜ ਅਤੇ ਪ੍ਰਕਿਰਤੀ ਦੇ ਖੇਤਰ ਵਿਚ ਖੌਜ ਦੇ ਵਿਕਾਸ ਨੇ ਇਹਨਾਂ ਨੂੰ ਆਪਣੇ ਹੀ ਸੰਦਰਭ ਵਿਚ ਸਮਝ ਸਕਣ ਦੀ ਸਮਰੱਥਾ ਦਿਤੀ। ਇਹੀ ਸਮਰੱਥਾ ਇਸ ਗੱਲ ਦਾ ਆਧਾਰ ਵੀ ਬਣੀ ਕਿ ਮਨੁੱਖ ਦੀ ਹੋਣੀ ਨੂੰ ਵੀ ਮਨੁੱਖ ਦੇ ਆਪਣੇ ਸੰਬੰਧਾਂ ਅਤੇ ਕਾਰਜਾਂ ਦੇ ਸੰਦਰਭ ਵਿਚ ਹੀ ਸਮਝਿਆਂ ਅਤੇ ਵਿਆਖਿਆਇਆ ਜਾਵੇ, ਨਾ ਕਿ ਇਸ ਪਿੱਛੇ ਕੌਈ ਗ਼ੈਬੀ ਸ਼ਕਤੀ ਨੂੰ ਦੇਖਿਆਂ ਜਾਏ। ਇਹ ਸੂਝ ਸਾਹਿਤ ਲਈ ਇਨਕਲਾਬੀ ਸੀ। ਮਨੋਵਿਗਿਆਨ ਦੇ ਖੇਤਰ ਵਿਚ ਫਰਾਇਡ ਅਤੇ ਉਸ ਦੇ ਅਨੁਆਈਆਂ ਦੀਆਂ ਖੋਜਾਂ ਨੇ ਪ੍ਰਤੱਖ ਪ੍ਰਭਾਵ ਪਾਇਆ ਹੈ। ਪ੍ਰਕਿਰਤਕ ਵਿਗਿਆਨਾਂ ਵਿਚ ਆਇਨਸਟਾਇਨ ਦੇ ਸਾਪੇਖਤਾ ਦੇ ਸਿਧਾਂਤ ਅਤੇ ਬਰੋਗਲੀ ਦੇ ਕੁਅੰਟਮ ਮਕੈਨਿਕਸ ਦੇ ਸਿਧਾਂਤ ਨੇ ਫਲਸਫ਼ੇ ਨੂੰ ਅਤੇ ਫਲਸਫ਼ੇ ਰਾਹੀ ਸਾਹਿਤ ਚਿੰਤਨ ਨੂੰ ਪ੍ਰਭਾਵਿਤ ਕੀਤਾ ਹੈ। ਰਾਜਨੀਤਕ ਆਰਥਕਤਾ ਦੇ ਖੇਤਰ ਵਿਚ ਮਾਰਕਸ ਦੇ ਕੰਮ ਤੋਂ ਮਗਰੋਂ ਸਮਾਜਕ ਚੇਤਨਾ ਦੇ ਸਾਰੇ ਰੂਪ ਹੀ ਉਹ ਨਹੀ ਰਹੋ ਜੋ ਇਸ ਤੋਂ ਪਹਿਲਾਂ ਸਨ।

ਗਿਆਨ ਦੇ ਵੱਖ ਵੱਖ ਖੇਤਰਾਂ ਨਾਲ ਸਾਹਿਤ ਦੇ ਸੰਬੰਧ ਨੂੰ ਪ੍ਰਗਟ ਕਰਦੀਆਂ ਉਪਰ ਕੁਝ ਹੀ ਮਿਸਾਲਾਂ ਦਿਤੀਆਂ ਗਈਆਂ ਹਨ। ਜਿਸ ਤੋਂ ਇਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ 'ਭਾਸ਼ਾ, ਮਨੋਵਿਗਿਆਨ, ਆਰਥਕਤਾ ਆਦਿ ਦੀ ਕਿਸੇ ਇਕੱਲੀ ਕਾਰੀ ਡੰਗੋਰੀ ਨੂੰ ਫੜ ਕੇ ਸਾਹਿਤ ਦੀ ਖੋਜ ਵਿਚ ਨਿਕਲੀ ਵਿਧੀ ਇਸ ਦੀ ਸਰਬੰਗਤਾ ਵਿਚ ਬਾਹ ਨਹੀ ਪਾ ਸਕਦੀ, ਸਗੋਂ ਇਸ ਦੇ ਕਿਸੇ ਇਕ ਪੱਖ ਨਾਲ ਜੂਝਦੀ ਰਹੇਗੀ ਅਤੇ ਉਸ ਨੂੰ ਹੀ ਸਮੁੱਚ ਸਮਝਦੀ ਰਹੇਗੀ।

ਸਾਹਿਤ ਦੀ ਸਮਝ ਲਈ ਦੂਜੇ ਗਿਆਨ-ਖੇਤਰਾਂ ਅਤੇ ਸਮਾਜਕ ਚੇਤਨਾ ਦੇ ਦੂਜੇ ਰੂਪਾਂ ਨਾਲ ਇਸ ਦੇ ਸੰਬੰਧ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਰ ਇਥੋਂ ਇਹ ਸਿੱਟਾ ਨਹੀ ਨਿਕਲਣਾ ਚਾਹੀਦਾ ਕਿ ਇਹ ਸੰਬੰਧ ਬੁਨਿਆਦੀ ਮਹੱਤਾ ਰੱਖਦਾ ਹੈ। ਸਾਹਿਤ ਦੇ ਅਧਿਐਨ ਅਤੇ ਮੁਲਾਂਕਣ ਵਿਚ ਬੁਨਿਆਦੀ ਮਹੱਤਾ ਫਿਰ ਵੀ ਸਾਹਿਤ ਦੀ ਆਪਣੀ ਹੋਂਦ-ਵਿਧੀ ਦੀ ਵਿਸ਼ੇਸ਼ਤਾ ਨੂੰ ਜਾਨਣ ਅਤੇ ਸਮਝਣ ਦੀ ਹੈ ਅਤੇ ਨਾਲ ਹੀ ਸਾਹਿਤਕ ਕਿਰਤ ਦੇ ਵਖੋ ਵੱਖਰੇ ਅੰਗਾਂ ਨੂੰ ਨਿਖੇੜਨ (ਜਿਨ੍ਹਾਂ ਤੋਂ ਮਿਲ ਕੇ ਉਹ ਇਕ ਸਮੁੱਚ ਬਣੀ ਹੁੰਦੀ ਹੈ) ਅਤੇ ਉਹਨਾਂ ਦੇ ਅੰਤਰ-ਸੰਬੰਧ ਅਤੇ ਅੰਤਰ-ਕਰਮ ਨੂੰ ਦੇਖਣ ਅਤੇ ਪਰਖਣ ਦੀ

3