ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਕੁਝ ਨਵਾਂ ਹੈ, ਉਹ ਵਧੇਰੇ ਕਰ ਕੇ ਲਿੰਗ ਸੰਬੰਧਾਂ ਜਾਂ ਇਹਨਾਂ ਦੁਆਲੇ ਜੁੜੇ ਸੰਸਕਾਰਾਂ ਦੇ ਖੇਤਰ ਵਿਚ ਹੈ। ਇਸ ਕਰ ਕੇ ਨਹੀਂ ਕਿ ਦੂਜੇ ਖੇਤਰਾਂ ਵਿਚ ਕੁਝ ਨਵਾਂ ਵਾਪਰ ਨਹੀਂ ਰਿਹਾ, ਸਗੋਂ ਇਸ ਲਈ ਕਿ ਇਸ ਖੇਤਰ ਵਿਚਲੀਆਂ ਨਵੀਆਂ ਚੀਜ਼ਾਂ ਸਾਡੀ ਨਜ਼ਰ ਨੂੰ ਜਲਦੀ ਆਪਣੇ ਵਲ ਖਿੱਚਦੀਆਂ ਅਤੇ ਸਾਡੇ ਵਿਚ ਤੀਖਣ ਪ੍ਰਤਿਕਰਮਾਂ ਨੂੰ ਜਨਮ ਦੇਂਦੀਆਂ ਹਨ। ਅਕਸਰ ਲਿੰਗ-ਸੰਬੰਧਾਂ ਦੁਆਲੇ ਡੂੰਘਾ ਇਖ਼ਲਾਕੀ ਸੰਬਾਦ ਰਚਾਇਆ ਜਾ ਸਕਦਾ ਹੈ ਅਤੇ ਰਚਾਇਆ ਜਾਂਦਾ ਵੀ ਹੈ, ਅਤੇ ਸਾਡੇ ਸਮਾਜਕ ਢਾਂਚੇ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਤੋਂ ਪਰਦਾ ਲਾਹੁਣ ਲਈ ਇਹਨਾਂ ਨੂੰ ਹਥਿਆਰ ਵਜੋਂ ਵਰਿਤਆ ਜਾਂਦਾ ਹੈ।

ਪਰ ਵਿਰਕ ਦੀ ਦਿਲਚਸਪੀ ਇਥੇ ਵੀ ਨਵੇਂ ਵਲ ਸੰਕੇਤ ਕਰਨ ਤਕ ਸੀਮਤ ਲੱਗਦੀ ਹੈ, ਨਾ ਕਿ ਇਖ਼ਲਾਕੀ ਕਦਰਾਂ-ਕੀਮਤਾਂ ਦੁਆਲੇ ਕੋਈ ਡੂੰਘਾ ਜਾਂ ਗੰਭੀਰ ਸੰਬਾਦ ਰਚਾਉਣ ਵਿਚ। ਇਸੇ ਕਰ ਕੇ ਵਿਰਕ ਦੀਆਂ ਇਸ ਵਿਸ਼ੇ ਵਾਲੀਆਂ ਕਹਾਣੀਆਂ ਵਿਚ ਕਈ ਵਾਰੀ ਕਈ ਤੰਦਾਂ ਢਿੱਲੀਆਂ ਰਹਿ ਜਾਂਦੀਆਂ ਹਨ।

ਤੂੜੀ ਦੀ ਪੰਡ ਦੀਆਂ 16 ਕਹਾਣੀਆਂ ਵਿਚੋਂ ਲਗਭਗ ਅੱਧੀਆਂ ਕਹਾਣੀਆਂ ਐਸੀਆਂ ਹਨ ਜਿਹੜੀਆਂ ਲਿੰਗ-ਸੰਬੰਧਾਂ ਜਾਂ ਇਹਨਾਂ ਨਾਲ ਜੁੜੇ ਸੰਸਕਾਰਾਂ ਦੁਆਲੇ ਘੁੰਮਦੀਆਂ ਹਨ। "ਦੋ ਝਾਕੀਆਂ" ਵਿਚ, ਪੁਰਾਣੇ ਦੇ ਪਿਛੋਕੜ ਵਿਚ (ਦੂਜੀ ਝਾਕੀ) ਨਵੇਂ ਨੂੰ (ਪਹਿਲੀ ਝਾਕੀ) ਰਖ ਕੇ ਪੇਸ਼ ਕੀਤਾ ਗਿਆ ਹੈ। ਪਹਿਲੀ (ਨਵੀਨਤਾ) ਅਤੇ ਦੂਜੀ ਨੂੰ (ਪੁਰਾਤਨਤਾ) ਦੇ ਬਣਤਰੀ ਅੰਗਾਂ ਨੂੰ ਕਾਫ਼ੀ ਹੱਦ ਤਕ ਉਘੜਿਆ ਗਿਆ ਹੈ, ਅਤੇ ਭਾਵੇਂ ਦੂਜੀ ਝਾਕੀ ਬਾਰੇ ਲੇਖਕ ਇਹ ਟਿੱਪਣੀ ਕਰਦਾ ਹੈ।

'ਰਜਾਈ ਵਿਚ ਪਈ ਹੱਡੀਆਂ ਦੀ ਮੁੱਠ, ਜਿਸ ਦੇ ਤੀਸਰੇ ਸਾਹ ਦਾ ਕੋਈ ਵਿਸਾਹ ਨਹੀਂ ਸੀ, ਦੀਆਂ ਇੰਨੀਆਂ ਸਿਫ਼ਤਾਂ ਮੈਨੂੰ ਕੁਝ ਓਪਰੀਆਂ ਜਿਹੀਆਂ ਲੱਗ ਰਹੀਆਂ ਸਨ। ਉੱਠਣ ਲਗੇ ਮੈਂ ਹਸਦੇ ਹੋਏ ਕਿਹਾ, "ਆਪਣੀ ਉਮਰ ਵਿਚ ਤੇ ਖੌਰੇ ਵਾਹਵਾ ਬੰਦਾ ਹੋਵੇ ਪਰ ਤੈਨੂੰ ਤੇ ਹੁਣ ਹੱਡੀਆਂ ਦੀ ਮੁੱਠ ਧੂਣੀ ਪਈ ਹੋਈ ਏ ਨਾ।" "ਪਰ ਔਰਤ ਦਾ ਜਵਾਬ ਪੁਰਾਣੇ ਨੂੰ ਨੈਤਿਕ ਕਦਰਾਂ-ਕੀਮਤਾਂ ਦੇ ਪੱਖੋਂ ਉੱਚਾ ਚੁੱਕ ਦੇਂਦਾ ਹੈ: "ਇਸ ਤਰ੍ਹਾਂ ਨਾ ਆਖੋ ਜੀ, ਇਨ੍ਹਾਂ ਤੋਂ ਬਿਨਾਂ ਮੇਰਾ ਇਸ ਦੁਨੀਆਂ ਵਿਚ ਕੌਣ ਏ!" ਕਿਉਂਕਿ ਔਰਤ ਕਿਸੇ ਜ਼ਾਹਰਾ ਮਜਬੂਰੀ ਦੇ ਵੱਸ ਜਾਂ ਜ਼ਾਹਰਦਾਰੀ ਵਜੋਂ ਇਹ ਲਫ਼ਜ਼ ਨਹੀਂ ਕਹਿ ਰਹੀ, ਸਗੋਂ ਇਹ ਉਸ ਦੀ ਸਾਰੀ ਹੋਂਦ ਬੋਲ ਰਹੀ ਹੈ। ਕਹਾਣੀ ਦੀਆਂ ਦੋਹਾਂ ਝਾਕੀਆਂ ਵਿਚ ਵਖਰੇਵੇਂ ਵਾਲੇ ਅੰਸ਼ ਬੜੇ ਉਘੜਵੇਂ ਹਨ। ਨਵੇਂ ਵਿਚ ਲਿੰਗ-ਖੁਲ੍ਹ ਹੈ, ਇਸ ਖੁੱਲ੍ਹ ਵਿਚੋਂ ਨਿਕਲਦੀ ਪ੍ਰਾਪਤੀ ਵਿਚ ਸ਼ਖ਼ਸੀਅਤ ਦੀ ਪੂਰਨਤਾ ਦਾ, ਜ਼ਿੰਦਗੀ ਦੇ ਹੁਲਾਸ ਦਾ ਅਹਿਸਾਸ ਹੈ, ਪਰ ਇਸ ਤੋਂ ਨਿਕਲਦੀ ਸਮਾਜਕ ਜ਼ਿੰਮੇਵਾਰੀ ਨੂੰ ਸਿਰ ਲੈਣ ਦੀ ਦਲੇਰੀ ਨਹੀਂ। ਅਤੇ ਇਹ ਚੀਜ਼ ਇਸ ਖੁੱਲ੍ਹ ਦੀਆਂ ਪ੍ਰਾਪਤੀਆਂ ਨੂੰ ਨਫ਼ੀ ਕਰ ਦੇਂਦੀ ਹੈ। ਪੁਰਾਣੇ 'ਚ ਲਿੰਗ-ਖੁੱਲ੍ਹ ਨਹੀਂ ਵਫ਼ਾਦਾਰੀ ਹੈ, ਪਿਆਰ ਨਹੀਂ, ਲਗਨ ਹੈ, ਅਤੇ ਇਸੇ ਵਫਾਦਾਰੀ ਤੇ ਲਗਨ ਰਾਹੀਂ ਦੰਪਤੀ, ਖ਼ਾਸ ਕਰਕੇ ਔਰਤ ਪੂਰਨਤਾ ਨੂੰ ਪੁੱਜਦੀ ਹੈ। ਇਸ ਅਹਿਸਾਸ ਵਿਚ ਭਟਕਣ ਨਹੀਂ, ਜਿਹੜੀ ਲਿੰਗ-ਖੁੱਲ੍ਹ ਦੇ ਸਿੱਟਿਆਂ ਤੋਂ ਨਿਕਲਦੀ ਜ਼ਿੰਮੇਵਾਰੀ ਤੋਂ

105