ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀ ਵਿਚ, ਜਿਸ ਵੇਲੇ ਸੱਤੀ ਅਜੇ ਤੰਤਵੀ-ਖੰਡਰ ਨਹੀਂ ਬਣਿਆ, ਆਪਣੀ ਸਥਿਤੀ ਨੂੰ ਸਮਝਣ ਅਤੇ ਉਸ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਭਾਬੀ ਵਲੋਂ "ਮੇਰਾ ਸਭ ਕੁਝ ਤੈਨੂੰ ਅਰਪਨ ਹੈ। ਮੇਰੇ ਪਿਆਰੇ!" ਦੀ ਪੇਸ਼ਕਸ਼ ਸਾਨੂੰ ਚੌਂਕਾ ਦੇਂਦੀ ਹੈ। ਇਸ ਤੋਂ ਪਹਿਲਾਂ ਉਹ ਸੱਤੀ ਦੀਆਂ ਬੱਚਗਾਨਾਂ ਅਠਖੇਲੀਆਂ ਤੋਂ ਕਾਮੁਕ ਤਰੰਗਾਂ ਮਹਿਸੂਸ ਕਰਦੀ ਹੈ। ਫਿਲਮੀ ਅੰਦਾਜ਼ ਵਿਚ ਉਸ ਦੇ ਹੱਥ ਨੂੰ ਚੁਮਦੀ ਹੈ (ਯੂਰਪ ਤੋਂ ਪੰਜਾਬ ਤਕ ਪਹੁੰਚਦਿਆਂ ਐਟੀਕੇਟ ਦੇ ਰੋਲ ਇੰਜ ਉਲਟ ਜਾਂਦੇ ਹਨ!), ਅਤੇ ਚੋਰੀ ਚੋਰੀ ਇਸ ਦੇ ਪ੍ਰਭਾਵ ਨੂੰ ਵੇਖਦੀ ਹੈ। ਡਾਕਟਰ ਪੁਰੀ ਦੇ ਆਦੇਸ਼ - "ਜੋ ਕੁਝ ਮੰਗਦਾ ਹੈ, ਦਿਉ। ਉਹਦੀ ਆਤਮਾ ਤਿਪਤ ਰੱਖੋ .." ਵਿਚ ਉਹ ਕੁਝ ਸ਼ਾਮਲ ਨਹੀਂ, ਜੋ ਕੁਝ ਭਾਬੀ ਸਮਝ ਲੈਂਦੀ ਹੈ। ਇਸ ਤੋਂ ਮਗਰੋਂ ਫ਼ਰਾਇਡੀਅਨ ਮਨੋ-ਥੀ ਖੁੱਲ੍ਹਣ ਲੱਗ ਪੈਂਦੀ ਹੈ - ਸੱਤੀ ਵਿਚ ਉਸ ਨੂੰ ਉਹ ਚਿਹਰਾ ਦਿੱਸਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨੂੰ ਉਹ ਮੁਟਿਆਰ-ਵਰੇਸ ਵਿਚ ਚੋਰੀ ਚੋਰੀ ਤਰਸੇਵੇਂ ਨਾਲ ਦੇਖਦੀ ਰਹੀ ਹੈ। ਸੱਤੀ ਉਸ ਨੂੰ ਬਦੋਬਦੀ ਪਿਆਉਣ ਲਈ ਸ਼ਰਾਬ ਉਲੱਦਦਾ ਹੈ ਤਾਂ ਇਹ ਵੀ ਉਸ ਦੀ ਲੁਕਵੀਂ ਇੱਛਾ ਹੀ ਪੂਰੀ ਹੋ ਰਹੀ ਹੈ। ਪਤਾ ਨਹੀਂ ਉਹਨੂੰ ਮੇਰੇ ਦਿਲ ਦੀ ਗੱਲ ਦਾ ਪਤਾ ਕਿਵੇਂ ਲਗ ਗਿਆ!" ਫਿਰ, ਦਿਓਰ ਨਾਲ ਭੋਗ ਦਾ ਵਰਨਣ ਹਵਨ ਦੀ ਸ਼ਬਦਾਵਲੀ ਵਿਚ ਕਰਨਾ ਅਤੇ ਇਸ ਨੂੰ ਸ਼ਾਂਤੀ ਪਾਠ ਨਾਲ ਤੁਲਨਾ ਦੇਣਾ (ਸਾਰੀ ਕਹਾਣੀ ਭਾਬੀ ਖੁਦ ਹੀ ਸੁਣਾ ਰਹੀ ਹੈ, ਇਹ ਸਵਾਲ ਖੁੱਲਾ ਛੱਡ ਦੇਂਦਾ ਹੈ ਕਿ ਭਾਈ ਹਾਲਾਤ ਦਾ ਸ਼ਿਕਾਰ ਹੋ ਰਹੀ ਹੈ ਜਾਂ ਉਹਨਾਂ ਤੋਂ ਲਾਭ ਉਠਾ ਰਹੀ ਹੈ! ਕਹਾਣੀ ਵਿਚ ਮੁੜ ਮੁੜ ਕੇ ਕੀਤਾ ਜਾ ਰਿਹਾ ਸਵਾਲ - "ਮੈਂ ਉਹਦੀ ਭਾਬੀ ਸੀ, ਭੈਣ ਸੀ, ਮਾਂ ਸੀ ਜਾਂ ਪਤਨੀ?" ਕਹਾਣੀ ਦਾ ਅਸਲੀ ਸਵਾਲ ਨਹੀਂ। ਕਹਾਣੀ ਦਾ ਅਸਲੀ ਸਵਾਲ ਇਹ ਹੈ ਕਿ ਘੋਰ ਸੰਕਟ ਦੀ ਸਥਿਤੀ ਵਿਚ ਮਨੁੱਖੀ ਵਿਹਾਰ ਕਿਵੇਂ ਉਜਾਗਰ ਹੁੰਦਾ ਹੈ? ਅਤੇ ਇਸ ਪੱਖੋਂ ਕਹਾਣੀ ਵਿਚ ਉਹੋ ਪਾਤਰ ਮਾਰ ਖਾ ਜਾਂਦਾ ਹੈ, ਜਿਸ ਪ੍ਰਤੀ ਪ੍ਰੇਮ ਪ੍ਰਕਾਸ਼ ਸਾਡੀ ਹਮਦਰਦੀ ਜਗਾਉਣਾ ਚਾਹੁੰਦਾ ਹੈ। ਮੌਤ ਦੀ ਸੰਕਟ ਸਥਿਤੀ ਵਿਚ ਪਾ ਕੇ ਮਨੁੱਖੀ ਆਚਰਣ ਨੂੰ ਉਜਾਗਰ ਕਰਨਾ, ਇਕ ਬਹੁਤ ਵਧੀਆ ਸਾਹਿਤਕ ਜੁਗਤ ਹੈ। ਪਰ ਦ੍ਰਿਸ਼ਟੀ ਦੇ ਧੁੰਦਲਕੇ ਕਾਰਨ ਇਸ ਦੀਆਂ ਸੰਭਾਵਨਾਵਾਂ ਉਜਾਗਰ ਨਹੀਂ ਹੋ ਸਕੀਆਂ!

ਇਕ ਹੋਰ ਸਾਹਿਤਕ ਜੁਗਤ ਵਿਥ-ਸੂਝ ਪੈਦਾ ਕਰਨ ਦੀ ਹੈ ਸਾਰੀ ਘਟਨਾ ਵਾਪਰਣ ਤੋਂ ਇੱਕ ਸਾਲ ਮਗਰੋਂ ਯਾਦ ਕੀਤੀ ਜਾ ਰਹੀ ਹੈ। ਕਲਾ ਵਿਚ ਵਿਥ ਦੀ ਵਰਤੋਂ ਕੀਤੀ ਜਾਂਦੀ ਹੈ, ਸਪਸ਼ਟਤਾ ਲਿਆਉਣ ਲਈ। ਪਰ ਇਥੇ ਦ੍ਰਿਸ਼ਟੀ ਦੇ ਧੁੰਦਲਕੇ ਕਾਰਨ ਇਹ ਵਿੱਥ ਪਿਛਲੀ ਧੁੰਦ ਨੂੰ ਹੋਰ ਸੰਘਣਿਆਂ ਕਰਦੀ ਦਿਸਦੀ ਹੈ।

ਬੜੀ ਪ੍ਰਭਾਵਸ਼ਾਲੀ ਪੇਸ਼ਕਾਰੀ ਉਪਰ ਗ਼ਲਤ ਸੋਵਾਲ ਠੋਸ ਕੇ, ਪ੍ਰੇਮ ਪ੍ਰਕਾਸ਼ ਉਸ ਨੂੰ ਔਝੜ ਪਾ ਦੇਂਦਾ ਹੈ। ਇਹੀ ਗੱਲ ਮੁਕਤੀ (1) ਅਤੇ ਮੁਕਤੀ (2) ਨਾਲ ਵਾਪਰੀ ਹੈ। ਮੁਕਤੀ ਦੇ ਦੋ ਹੀ ਅਰਬ ਹੋ ਸਕਦੇ ਹਨ, ਇਕ ਅਧਿਆਤਮਿਕ (ਜਨਮ ਮਰਨ ਦੇ ਗੇੜ ਤੋਂ ਮੁਕਤੀ), ਦੂਜੇ ਸਮਾਜਕ (ਮਨੁੱਖ ਹਥੋਂ ਮਨੁੱਖ ਉਤੇ ਹੁੰਦੇ ਸਮਾਜਕ117