ਤਜਰਬੇਕਾਰ ਕਹਾਣੀਕਾਰ ਇਕ ਪਾਸੇ ਹਨ ਅਤੇ ਨਵੇਂ ਨਵੇਂ ਸਥਾਪਤ ਹੋਏ ਜਾਂ ਸੱਜਰੇ ਉਤਸ਼ਾਹੀ ਕਹਾਣੀਕਾਰ ਦੂਜੇ ਪਾਸੇ ਹਨ। ਦੁੱਗਲ ਨੇ ਆਪਣੇ ਨਵੇਂ ਕਹਾਣੀ ਸੰਗ੍ਰਹਿ ਤਰਕਾਲਾਂ ਵੇਲੇ ਵਿਚਲੀ "ਵੋਮੈਨਜ਼ ਲਿਬ" ਕਹਾਣੀ ਵਿਚ ਇਸੇ ਵਿਚਾਰ ਦੇ ਥੋਥੇਪਣ ਨੂੰ ਪੇਸ਼ ਕੀਤਾ ਹੈ। ਪਿਛੇ ਜਿਹੇ ਹੀ (ਆਰਸੀ, ਅਗਸਤ 33) ਵਿਚ ਕੁਲਵੰਤ ਸਿੰਘ ਵਿਰਕ ਦੀ ਇਕ ਕਹਾਣੀ ਛਪੀ ਹੈ, ਗਊ। ਇਸ ਵਿਚ ਵਿਰਕ ਆਪਣੇ ਵਿਲੱਖਣ ਸਹਿਜ਼-ਅੰਦਾਜ਼ ਵਿਚ ਇਹ ਦੱਸਦਾ ਹੈ ਕਿ ਉਪਰੋਕਤ ਕਿਸਮ ਦੀ ਜਿਨਸੀ ਖੁੱਲ੍ਹ ਔਰਤ ਨੂੰ ਇਨਸਾਨ ਬਣਾਉਣ ਵੇਲ ਨਹੀਂ ਲਿਜਾਂਦੀ, ਸਗੋਂ ਉਹ ਗਉ ਦੀ ਗਊ ਹੀ ਰਹਿੰਦੀ ਹੈ, ਸਿਰਫ਼ ਸੋਟੇ ਉਸ ਨੂੰ ਝੂੰਗੇ ਵਿਚ ਖਾਣੇ ਪੈਂਦੇ ਹਨ। ਜੇ ਔਰਤ ਦੀ ਆਜ਼ਾਦੀ ਉਸ ਨੂੰ ਪ੍ਰਫੁਲਤ ਸਮਾਜਕ ਹਸਤੀ ਬਣਾਉਣ ਵਲ ਨਹੀਂ ਲਿਜਾਂਦੀ, ਸਗੋਂ ਉਸ ਨੂੰ ਜਿਨਸੀ ਹੱਦ ਤਕ ਸਮੇਟ ਕੇ ਰੱਖ ਦੇਂਦੀ ਹੈ, ਤਾਂ ਇਹ ਆਜਾਦੀ ਨਹੀਂ ਝਾਵਲਾ ਹੈ। ਗੁਰਦਿਆਲ ਸਿੰਘ ਵੀ ਆਪਣੀ ਕਹਾਣੀ "ਮਾੜੀ ਹਵਾ" (ਆਰਸੀ, ਮਾਰਚ 83} ਵਿਚ ਦੱਸਦਾ ਹੈ ਕਿ ਸਾਡੇ ਪਿੰਡਾਂ ਵਿਚ ਵੀ ਪ੍ਰਵਾਰਕ ਸੰਬੰਧਾਂ ਨੂੰ ਕਿਵੇਂ ਜਿਨਸੀ ਘੁਣ ਲਗਦਾ ਜਾ ਰਿਹਾ ਹੈ। ਇਹ ‘ਮਾੜੀ ਹਵਾ' ਹੈ, ਜਿਸ ਅੱਗੇ ਕਿਸੇ ਦੀ ਕੋਈ ਪੀਰੀ ਨਹੀਂ ਚਲ ਰਹੀ।
ਜਿਨਸੀ ਸੰਬੰਧਾਂ ਵਿਚਲੀ ਖੁੱਲ੍ਹ ਨੂੰ ਪਿਆਰ ਕਰਨ ਦੀ ਖੁੱਲ ਨਾਲ ਜੋੜਨਾ ਵੀ ਇਸੇ ਤਰ੍ਹਾਂ ਦਾ ਭੁਲੇਖਾ ਹੈ, ਜਿਹੜਾ ਪੱਛਮ ਵਿੱਚ ਪਿਛਲੀਆਂ ਦੋ ਤਿੰਨ ਸਦੀਆਂ ਤੋਂ ਪਰਚਾਰਿਆਂ ਜਾ ਰਿਹਾ ਹੈ, ਪਰ ਸਾਨੂੰ ਅਜੇ ਵੀ ਇਹ ਨਵਾਂ ਅਤੇ ਇਨਕਲਾਬੀ ਲੱਗਦਾ ਹੈ। ਪਿੱਛੇ ਜਿਹੇ ਹੀ ਇਕ ਸੈਮੀਨਾਰ ਵਿਚ ਜਦੋਂ ਇਕ ਨਵੇਂ ਨਵੇਂ ਸਥਾਪਤ ਹੋ ਰਹੇ ਕਹਾਣੀਕਾਰ ਦੀ ਆਲੋਚਨਾ ਕੀਤੀ ਗਈ ਕਿ ਉਸ ਦੀਆਂ ਕਹਾਣੀਆਂ ਜਿਨਸੀ ਸੰਬੰਧਾਂ ਨੂੰ ਹੀ ਪੇਸ਼ ਕਰਦੀਆਂ ਹਨ, ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਤਾਂ 'ਲਵ' ਸਟੋਰੀਜ਼ ਲਿਖਦਾ ਹਾਂ! ਸਾਡੀ ਭਾਵਕ ਕੰਗਾਲੀ ਦਾ ਇਸ ਤੋਂ ਵੱਡਾ ਸਬੂਤ ਹੋਰ ਕੋਈ ਨਹੀਂ ਹੋ ਸਕਦਾ ਕਿ ਅਸੀਂ ਪਿਆਰ ਨੂੰ ਕੇਵਲ ਜਿਨਸੀ ਸੰਬੰਧਾਂ ਤਕ ਸੀਮਤ ਕਰ ਕੇ ਰੱਖ ਦਿਤਾ ਹੈ। ਜਿਨਸੀ ਸੰਬੰਧਾਂ ਉਤੇ ਜ਼ੋਰ ਦੇਂਦਾ ਸਾਹਿਤ ਨਾ ਸਿਰਫ਼ ਜਜ਼ਬਿਆਂ ਦੀ ਕੰਗਾਲੀ ਦਾ ਸ਼ਿਕਾਰ ਹੀ ਹੁੰਦਾ ਹੈ, ਸਗੋਂ ਇਸ ਕੰਗਾਲੀ ਨੂੰ ਪੈਦਾ ਵੀ ਕਰਦਾ ਅਤੇ ਅੱਗੇ ਤੋਰਦਾ ਹੈ।
ਇਸ ਲਈ ਇਹ ਕੋਈ ਹੈਰਾਨੀ ਵਾਲੀ ਗਲ ਨਹੀਂ ਕਿ ਪਿਛਲੇ ਕੁਝ ਅਰਸੇ ਵਿਚ ਕੇਵਲ ਇਕ ਕਹਾਣੀ-ਬਲਵੰਤ ਚੌਹਾਨ ਦੀ "ਉਸ ਦਾ ਰਬ" (ਅਕਸ, ਜਨਵਰੀ 83)ਮੇਰੀ ਨਜ਼ਰੇ ਐਸੀ ਪਈ ਹੈ ਜਿਸ ਵਿਚ ਸਾਂਝੇ ਘੋਲ ਵਿਚ ਜੁੱਟੇ ਦੰਪਤੀ ਜੀਵਨ ਦੀ ਕਵਿਤਾ ਅਤੇ ਮਾਨਵਤਾ ਨੂੰ ਪੇਸ਼ ਕੀਤਾ ਗਿਆ ਹੈ। ਇੱਕਾ-ਦੁੱਕਾ ਕਹਾਣੀਆਂ ਹੋਰ ਵੀ ਹੋ ਸਕਦੀਆਂ ਹਨ, ਪਰ ਮੇਰਾ ਮਕਸਦ ਐਸੀਆਂ ਰਚਨਾਵਾਂ ਦੀ ਅਲਪ-ਸੰਖਿਆ ਵਲ ਧਿਆਨ ਦੁਆਉਣਾ ਹੈ ਜਿਹੜੀਆਂ ਬਹੁ-ਪਸਾਰੀ ਮਨੁੱਖੀ ਰਿਸ਼ਤਿਆਂ ਨੂੰ ਮਾਨਵੀ ਅਤੇ ਹਾਂ-ਪੱਖੀ ਢੰਗ ਨਾਲ ਪੇਸ਼ ਕਰਦੀਆਂ ਹਨ। ਸਾਡੀਆਂ ਰਚਨਾਵਾਂ ਵਿਚ ਤਾਂ ਉਸ ਮਾਨਸਿਕ ਦਵੰਦ, ਤਣਾਅ ਅਤੇ ਸੰਤਾਪ ਦੀ ਵੀ ਅਣਹੋਂਦ ਹੁੰਦੀ ਜਾ ਰਹੀ ਹੈ, ਜਿਹੜਾ ਜਿਨਸੀ ਪੱਧਰ ਉਤੇ
123