ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਆਪ ਨੂੰ ਨੀਵਾਂ ਲਿਆਉਣ ਅਤੇ ਵੇਚਣ ਤੋਂ ਪੈਦਾ ਹੁੰਦਾ ਹੈ।

ਮੇਰੀਆਂ ਦੂਜੀਆਂ ਦੋ ਥੀਮਾਂ ਦਾ ਸੰਬੰਧ ਉਹੋ ਜਿਹੀਆਂ ਪੁਸਤਕਾਂ ਅਤੇ ਕਹਾਣੀਆਂ ਨਾਲ ਹੈ ਜੋ "ਮਨੁੱਖਤਾ ਦੀ ਬਿਹਤਰੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਵਾਲੇ ਮਨੁੱਖਾਂ ਦੇ ਨਾਂ" (ਗੁਰਮੇਲ ਮਡਾਹੜ, ਜੰਗ ਜਾਰੀ ਹੈ); "ਉਹਨਾਂ ਲੋਕਾਂ ਨੂੰ, ਜੋ ਮਾਨਵੀ ਸੰਤਾਪ ਨੂੰ ਦੂਰ ਕਰਨ ਲਈ ਜੂਝ ਰਹੇ ਹਨ (ਜੋਗਿੰਦਰ ਸਿੰਘ ਨਿਰਾਲਾ, ਸੰਤਾਪ); "ਅਮਨ ਅਤੇ ਏਕਤਾ ਲਈ ਜੂਝਦੇ ਲੋਕਾਂ ਦੇ ਨਾਂ" (ਜਰਨੈਲ ਪੁਰੀ, ਘੁਗੀਆਂ ਵਾਲੇ) ਸਮਰਪਿਤ ਹੁੰਦੀਆਂ ਹਨ। ਜਾਂ ਜੇ ਪਰਤੱਖ ਤੌਰ ਉਤੇ ਸਮਰਪਿਤ ਨਾ ਵੀ ਹੋਣ ਤਾਂ ਇਹਨਾਂ ਦੇ ਵਿਸ਼ੇ ਇਸ ਤਰ੍ਹਾਂ ਦੀਆਂ ਪੁਸਤਕਾਂ ਨਾਲ ਸਾਂਝੇ ਹੁੰਦੇ ਹਨ। ਇਹਨਾਂ ਵਿਚ ਅਸੀਂ ਵਿਚਾਰ-ਗੋਚਰੇ ਸਮੇਂ ਵਿਚ ਛਪੇ ਜਸਵੰਤ ਸਿੰਘ ਵਿਰਦੀ, ਵਰਿਆਮ ਸੰਧੂ, ਬਲਦੇਵ ਸਿੰਘ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ ਆਦਿ ਦੇ ਕਹਾਣੀ ਸੰਗ੍ਰਹਿ, ਜਾਂ ਇਸ ਆਸ਼ੇ ਦੀਆਂ ਵਿਕੋਲਿਤਰੀਆਂ ਕਹਾਣੀਆਂ ਰੱਖ ਸਕਦੇ ਹਾਂ।

ਇਸ ਤਰ੍ਹਾਂ ਦਾ ਸਾਹਿਤ ਰਚਣ ਵਾਲੇ ਬਹੁਤੇ ਲਿਖਾਰੀ ਨਿੱਜੀ ਕਸ਼ਟ ਅਤੇ ਇਕ ਖ਼ਾਸ ਤਰ੍ਹਾਂ ਦੇ ਰਾਜਸੀ ਅਨੁਭਵ ਵਿਚੋਂ ਲੰਘੇ ਹੋਏ ਹਨ, ਅਤੇ ਇਸੇ ਨਿੱਜੀ ਅਨੁਭਵ ਵਿਚੋਂ ਉਹ ਅੱਜ ਦੀ ਹਕੀਕਤ ਨੂੰ ਸਮਝਣ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਦੇ ਸਾਹਿਤ ਨੂੰ ਪ੍ਰਗਤੀਵਾਦੀ ਅਤੇ ਜੁਝਾਰਵਾਦੀ ਪ੍ਰੰਪਰਾ ਵਿਚ ਹੀ ਰਖਿਆ ਜਾ ਸਕਦਾ ਹੈ, ਅਤੇ ਇਹਨਾਂ ਵਿਚੋਂ ਬਹੁਤਿਆਂ ਦੀਆਂ ਲਿਖਤਾਂ ਜਿਥੇ ਉਪਰੋਕਤ ਪ੍ਰੰਪਰਾ ਦੀਆਂ ਖੂਬੀਆਂ ਖ਼ਾਮੀਆਂ ਨੂੰ ਆਪਣੇ ਵਿਚ ਸਮੇਟੀ ਬੈਠੀਆਂ ਹਨ, ਉਥੇ ਇਸ ਪ੍ਰੰਪਰਾ ਦੇ ਅਜੋਕੇ ਪੜਾਅ ਦੀਆਂ ਵਿਲੱਖਣਤਾਈਆਂ ਨੂੰ ਵੀ ਪੇਸ਼ ਕਰਦੀਆਂ ਹਨ।

ਸਿਆਸਤ ਅਤੇ ਸੁਪਨੇ ਨੂੰ ਮੇਲਣ ਦੀ ਜਾਚ ਸਾਨੂੰ ਪ੍ਰਗਤੀਵਾਦੀ ਧਾਰਾ ਨੇ ਹੀ ਸਿਖਾਈ ਸੀ, ਅਤੇ ਇਸ ਸੁਮੇਲ ਦੀ ਸਭ ਤੋਂ ਚੰਗੀ ਮਿਸਾਲ ਅਜੇ ਵੀ ਮੈਨੂੰ ਨਵਤੇਜ ਸਿੰਘ ਹੀ ਲੱਗਦਾ ਹੈ। ਪਰ ਪ੍ਰਗਤੀਵਾਦੀ ਸਾਹਿਤ ਦਾ ਇਕ ਲੱਛਣ ਰੂਪ ਅਤੇ ਵਸਤੂ ਦੋਹਾਂ ਦੇ ਪੱਖੋਂ ਹੀ ਇਸ ਦੀ ਸੀਮਾ-ਨਿਰਧਾਰਿਤ ਕਰਦਾ ਸੀ। ਅਤੇ ਉਹ ਲੱਛਣ ਸੀ ਕਿ ਇਹ ਹਮ-ਖ਼ਿਆਲੀ ਦਾ ਸਾਹਿਤ ਸੀ। ਇਹ ਦੁਸ਼ਮਣ ਦੇ ਗੜ੍ਹ ਦੇ ਅੰਦਰ ਜਾ ਕੇ ਉਸ ਦੀਆਂ ਫ਼ੌਜਾਂ ਵਿਚ ਬਗਾਵਤ ਕਰਾਉਣ ਅਤੇ ਉਹਨਾਂ ਨੂੰ ਨਾਲ ਖਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਸੀ ਕਰਦਾ, ਸਗੋਂ ਇਸ ਗੜ੍ਹ ਦੇ ਬਾਹਰ ਖੜਾ, ਇਸ ਨੂੰ ਢਾਹ-ਢੇਰੀ ਕਰਨ ਦੀਆਂ ਸਹੁੰਆਂ ਖਾਂਦਾ ਅਤੇ ਇਸ ਵਿਚ ਆਪਣੇ ਹਮ-ਖ਼ਿਆਲਾਂ ਨੂੰ ਆਪਣੀ ਹਮ-ਖ਼ਿਆਲੀ ਦਾ ਯਕੀਨ ਦੁਆਉਂਦਾ ਹੋਇਆ ਚੜ੍ਹਦੀ ਕਲਾ ਵਿਚ ਰਖਦਾ ਅਤੇ ਰਹਿੰਦਾ ਸੀ। ਇਸ ਕਰਕੇ ਸੂਖਮ ਢੰਗ ਅਪਣਾਉਣੇ, ਲਿਫ਼ਵੇਂ ਦਾਅ-ਪੇਚ ਘੜਣੇ, ਵਿਰੋਧੀ ਧਿਰ ਨਾਲ ਮਨੁੱਖੀ ਅਤੇ

124