ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਘਾਤ, ਦਹਿਸ਼ਤ, ਨੰਗੀ ਔਰਤ ਦੀ ਪ੍ਰਦਰਸ਼ਨੀ ਨੂੰ ਲਿਆਂਦਾ ਜਾਂਦਾ ਹੈ, ਕੋਈ ‘ਥਰਿੱਲਰ' ਨਹੀਂ, ਸਗੋਂ ਮੈਨੂੰ ਲੱਗਦਾ ਹੈ ਕਿ ਇਹ ‘ਸ਼ਾਕ ਟਰੀਟਮੈਂਟ’ ਦੇਣ ਦਾ ਹੀ ਯਤਨ ਹੈ, ਜੋ ਕਿ ਆਪਣੇ ਆਪ ਵਿਚ ਅਟੱਲ ਨਿਰਾਸ਼ਾ ਵਲ ਵਧਣ ਦਾ ਸੂਚਕ ਅਤੇ ਖ਼ਬਰਦਾਰ ਹੋਣ ਦਾ ਸੰਕੇਤ ਹੈ।
ਅੱਜ ਦੀ ਨਿੱਕੀ ਕਹਾਣੀ ਲਈ ਪੁਰਾਣਾ ਰੂਪ ਵੀ ਕੁਝ ਜਕੜ ਬਣਦਾ ਜਾ ਰਿਹਾ ਹੈ, ਜਿਸ ਕਰ ਕੇ ਅੱਜ ਫਿਰ ਲੰਮੀ ਕਹਾਣੀ ਵਧੇਰੇ ਪ੍ਰਚਲਤ ਹੋ ਰਹੀ ਹੈ। ਅੱਜ ਯਥਾਰਥ ਦੇ ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਰੂਪ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ। ਜੇ ਸਾਡਾ ਨਾਵਲ ਵਿਕਸਤ ਹੁੰਦਾ, ਤਾਂ ਸ਼ਾਇਦ ਨਿੱਕੀ ਕਹਾਣੀ ਇਸ ਪਾਸੇ ਵਲ ਕਦਮ ਨਾ ਪੁੱਟਦੀ। ਪਰ ਹੁਣ ਇਹ ਨਿੱਕੀ ਕਹਾਣੀ ਦੀ ਆਵਸ਼ਕਤਾ ਬਣ ਗਿਆ ਹੈ, ਕਿਉਂਕਿ ਨਿੱਕੀ ਕਹਾਣੀ ਫਿਰ ਵੀ ਸਾਡਾ ਸਭ ਤੋਂ ਵਧ ਪ੍ਰਫੁਲਤ ਅਤੇ ਗੰਭੀਰ ਸਾਹਿਤ-ਰੂਪ ਹੈ।
128