ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਰਦਾ ਸਹਿਤ ਰੂਪ ਹੈ, ਜਿਸ ਕਰਕੇ ਸਾਮੰਤੀ ਦੌਰ ਤੋਂ ਮਗਰੋਂ ਇਸਦਾ ਜਾਰੀ ਰਹਿਣਾ ਸੰਭਵ ਨਹੀਂ ਹੁੰਦਾ। ਇਕਾਂਗੀ ਅਤੇ ਨਿੱਕੀ ਕਹਾਣੀ ਵਿਸ਼ੇਸ਼ ਸਮਾਜਕ ਹਾਲਤਾਂ ਦੀ ਉਪਜ ਹਨ।

ਸੋ ਹਰ ਰੂਪਾਕਾਰ ਦਾ ਕਿਤੇ ਨਾ ਕਿਤੇ ਆਰੰਭ ਹੁੰਦਾ ਹੈ ਅਤੇ ਇਹ ਫੈਲਣ, ਸੁੰਗੜਨ, ਬਦਲਣ, ਵਿਕਸਣ ਅਤੇ ਲੋਪ ਹੋ ਜਾਣ ਦੇ ਅਮਲ ਵਿਚੋਂ ਲੰਘਦਾ ਰਹਿੰਦਾ ਹੈ। ਇਸ ਲਈ ਇਸ ਦਾ ਠੋਸ ਅਧਿਐਨ ਇਸਦੇ ਬਝਵੇਂ ਨਿਯਮਾਂ ਨੂੰ ਹੀ ਮੁੱਖ ਰੱਖ ਕੇ ਨਹੀਂ, ਸਗੋਂ ਹਰ ਕਿਰਤ ਵਿਚ ਪਰਾਪਤ ਵਿਲੱਖਣਤਾਈਆਂ ਨੂੰ ਨਾਲ ਜੋੜ ਕੇ ਕੀਤਾ ਜਾਣਾ ਚਾਹੀਦਾ ਹੈ।

ਭਾਸ਼ਾ ਰੂਪ ਦਾ ਦੂਜਾ ਮੁਕਾਬਲਤਨ ਸਥਿਰ ਅੰਸ਼ ਹੈ। ਸਾਹਿਤਕ ਕਿਰਤ ਵਿਚ ਕਈ ਪੱਧਰਾਂ ਉੱਤੇ ਭਾਸ਼ਾ ਨੂੰ ਕਾਰਜਸ਼ੀਲ ਦੇਖਿਆ ਜਾ ਸਕਦਾ ਹੈ। ਇਹ ਲੇਖਕ ਦੀ ਭਾਸ਼ਾ ਵੀ ਹੁੰਦੀ ਹੈ, ਗਲਪ-ਪਾਤਰ ਦੀ ਭਾਸ਼ਾ ਵੀ ਹੁੰਦੀ ਹੈ; ਇਹ ਵਰਨਣਾਤਮਕ ਵੀ ਹੁੰਦੀ ਹੈ, ਸੰਕਲਪਾਤਮਕ ਵੀ ਹੁੰਦੀ ਹੈ; ਇਹ ਬੋਧਾਤਮਕ ਕਾਰਜ ਵੀ ਨਿਭਾਉਂਦੀ ਹੈ, ਸੋਹਜਾਤਮਕ ਅਸਰ ਵੀ ਰੱਖਦੀ ਹੈ। ਲੇਖਕ ਦੀ ਜੀਵਨ-ਫਿਲਾਸਫ਼ੀ ਜਾਂ ਸੰਸਾਰ ਦ੍ਰਿਸ਼ਟੀ-ਕੋਣ ਨਾਲ ਵੀ ਭਾਸ਼ਾ ਦਾ ਅਨਿੱਖੜ ਸੰਬੰਧ ਹੁੰਦਾ ਹੈ। ਸਰਲ ਭਾਸ਼ਾ ਦਾ ਸੰਬੰਧ ਲੇਖਕ ਦੇ ਦ੍ਰਿਸ਼ਟੀਕੋਣ ਨਾਲ ਹੋ ਸਦਦਾ ਹੈ, ਕਿ ਉਹ ਸਾਧਾਰਨ ਪਾਠਕ ਨਾਲ ਸਾਂਝ ਪਾਉਣੀ ਚਾਹੁੰਦਾ ਹੈ। ਮੁਸ਼ਕਲ ਭਾਸ਼ਾ ਅਤੇ ਜਟਿਲ ਵਾਕ-ਬਣਤਰ ਅਕਸਰ ਵਿਚਾਰਾਂ ਦੀ ਅਸਪਸ਼ਟਤਾ ਦੀਆਂ ਲਖਾਇਕ ਹੁੰਦੀਆਂ ਹਨ।

ਭਾਸ਼ਾ ਰੂਪ ਦਾ ਮੁਕਾਬਲਤਨ ਸਥਿਰ ਭਾਗ ਹੁੰਦੀ ਹੈ, ਪਰ ਸਾਹਿਤ-ਰਚਨਾ ਦਾ ਮਾਧਿਅਮ ਹੋਣ ਦੇ ਨਾਤੇ ਇਸਦਾ ਸਭ ਤੋਂ ਵੱਧ ਕਾਰਜਸ਼ੀਲ ਅੰਗ ਵੀ ਹੁੰਦੀ ਹੈ। ਦੂਜੀਆਂ ਸਭ ਕਲਾਵਾਂ ਦੇ ਮੁਕਾਬਲੇ ਉਤੇ ਸਾਹਿਤ ਵਿਚ ਵਧੇਰੇ ਡੋਲਣਯੋਗਤਾ ਦਾ ਹੋਣਾ ਇਸਦੇ ਮਾਧਿਅਮ ਕਰਕੇ ਹੀ ਹੈ। ਇਸ ਕਰਕੇ ਸਾਹਿਤ-ਰਚਨਾ ਦੇ ਬਣਤਰੀ ਅੰਸ਼ਾਂ ਦੇ ਗੁਣਾਂ ਔਗੁਣਾ ਦਾ ਝਲਕਾਰਾ ਭਾਸ਼ਾ ਵਿਚ ਵੀ ਦੇਖਿਆ ਜਾ ਸਕਦਾ ਹੈ। ਪਰ ਇਸਦਾ ਅਰਥ ਇਹ ਨਹੀਂ ਕਿ ਸਿਰਫ਼ ਭਾਸ਼ਾ ਦੇ ਜਾਂ ਭਾਸ਼ਾ ਦੀ ਗਰਾਮਰ ਦੇ ਆਧਾਰ ਜਾਂ ਮਾਡਲ ਤੇ ਸਾਹਿਤ-ਰਚਨਾ ਦਾ ਸਰਬੰਗੀ ਅਤੇ ਭਰਪੂਰ ਅਧਿਐਨ ਕੀਤਾ ਜਾ ਸਕਦਾ ਹੈ।

ਸ਼ੈਲੀ ਰੂਪ ਦਾ ਸਭ ਤੋਂ ਵੱਧ ਪਰਿਵਰਤਨਸ਼ੀਲ ਅੰਗ ਹੈ। ਕਿਸੇ ਕਲਾਕਿਰਤ ਦੀ ਵਿਲੱਖਣਤਾ ਸਭ ਤੋਂ ਪਹਿਲਾਂ ਇਸ ਦੀ ਸ਼ੈਲੀ ਵਿਚ ਦੇਖੀ ਜਾ ਸਕਦੀ ਹੈ। ਸ਼ੈਲੀ ਦੇ ਵੀ ਦੋ ਰੂਪ ਹੁੰਦੇ ਹਨ: ਯਗ ਜਾਂ ਧਾਰਾ ਦੀ ਸ਼ੈਲੀ ਅਤੇ ਵਿਅਕਤੀਗਤ ਸ਼ੈਲੀ। ਜਿਸ ਵੇਲੇ ਅਸੀਂ ਮੱਧਯੁਗੀ ਵਾਰਤਕ ਜਾਂ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਸਾਡਾ ਇਸ਼ਾਰਾ ਸਿਰਫ਼ ਇਸਦੀ ਭਾਸ਼ਾ ਵੱਲ ਨਹੀਂ ਹੁੰਦਾ, ਸਗੋਂ ਉਹਨਾਂ ਸਾਰੇ ਲੱਛਣਾਂ ਵੱਲ ਹੁੰਦਾ ਹੈ, ਜਿਹੜੇ ਉਸ

ਸਮੇਂ ਦੀਆਂ ਵੱਖ ਵੱਖ ਲਿਖਤਾਂ ਵਿਚ ਸਾਂਝੇ ਹੁੰਦੇ ਹਨ, ਅਤੇ ਜਿਹੜੇ ਆਧੁਨਿਕ ਜਾਂ ਆਦਿ ਕਾਲੀਨ ਵਾਰਤਕ ਜਾਂ ਕਵਿਤਾ ਦੇ ਲੱਛਣਾਂ ਨਾਲੋਂ ਵੱਖਰੇ ਹੁੰਦੇ ਹਨ। ਸ਼ੈਲੀ ਦੇ ਸਮੂਹਕ

7