ਸਮੱਗਰੀ 'ਤੇ ਜਾਓ

ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਯਥਾਰਥ ਇਕ ਜਾਂ ਇਕ ਤੋਂ ਵੱਧ ਛਾਨਣੀਆਂ ਵਿਚੋਂ ਲੰਘ ਨੇ ਕਿਰਤ ਦੀ ਸੰਰਜਨਾ ਦਾ ਅੰਗ ਬਣਦਾ ਹੈ । ਉਦਾਹਰਣ ਵਜੋਂ ਭਾਸ਼ਾ, ਸਮਾਜ ਦੀ ਭਾਸ਼ਾ ਵੀ ਹੈ, ਲੇਖਕ ਦੀ ਵੀ, ਗਲਪ-ਪਾਤਰ ਦੀ ਵੀ । ਸਾਹਿਤ ਆਪਣੇ ਆਪ ਵਿਚ ਵੀ ਇਕ ਸਮਾਜਕ ਕਦਰ ਹੈ । ਇਹ ਸਮਾਜਕ ਕਦਰਾਂ-ਕੀਮਤਾਂ ਨੂੰ ਗਲਪ-ਪਾਤਰਾਂ ਦੀਆਂ ਕਦਰਾਂ-ਕੀਮਤਾਂ ਬਣਾ ਕੇ ਵੀ ਪੇਸ਼ ਕਰਦਾ ਹੈ, ਜਿਨ੍ਹਾਂ ਦਾ ਸੰਬੰਧ ਲੇਖਕ ਦੇ ਦ੍ਰਿਸ਼ਟੀਕੋਣ (ਆਤਮਪਰਕ ਕਦਰ-ਪ੍ਰਣਾਲੀ) ਨਾਲ ਵੀ ਹੁੰਦਾ ਹੈ ।

ਇਸ ਸਾਰੀ ਜਟਿਲ ਪ੍ਰਕਿਰਿਆ ਨੂੰ ਸਮਝਣ ਲਈ ਇਸਦਾ ਅਧਿਐਨ ਅਤੇ ਵਿਸ਼ਲੇਸ਼ਣ ਜ਼ਰੂਰੀ ਹੁੰਦਾ ਹੈ; ਪਰ ਇਸ ਦੇ ਮੁਲਾਂਕਣ ਵਿਚ ਸਭ ਤੋਂ ਵੱਧ ਮਹੱਤਵਪੂਰਨ ਭੂਮਿਕਾ ਉਸ ਸਮਾਜਕ ਯਥਾਰਥ ਦਾ ਗਿਆਨ ਨਿਭਾਉਂਦਾ ਹੈ, ਜਿਸਦੀ ਬਿੰਬ-ਰੂਪਾਂ ਰਾਹੀਂ ਕਿਸੇ ਕਲਾ ਕਿਰਤ ਵਿਚ ਪੁਨਰ ਸਿਰਜਣਾ ਕੀਤੀ ਗਈ ਹੁੰਦੀ ਹੈ।

ਇੱਥੇ ਆਲੋਚਕ ਦੇ ਕਰਤਵ ਦੀ ਮੁਸ਼ਕਲ ਘਾਟੀ ਸ਼ੁਰੂ ਹੁੰਦੀ ਹੈ। ਸਾਧਾਰਨ ਜੀਵਨ ਵਿਚ ਵੀ ਦਿੱਖ ਤੋਂ ਤੱਤ ਤਕ ਦਾ ਸਫ਼ਰ ਚੇਤਨ ਘਾਲਣਾ ਦਾ ਸਫ਼ਰ ਹੁੰਦਾ ਹੈ । ਸਾਰੇ ਗਿਆਨ ਵਿਗਿਆਨ ਅਤੇ ਸ਼ਾਸਤਰ ਇਸੇ ਘਾਲਣਾ ਦਾ ਫਲ ਹਨ । ਜਿੰਦਗੀ ਦੇ ਤੱਤ ਇਸਦੀ ਗਤੀ ਹੈ । ਇਹ ਗਤੀ ਨਿਸਚਿਤ ਕਾਰਨ ਅਤੇ ਅਸਰ ਦੇ ਵਿਰੋਧ-ਵਿਕਾਸੀ ਸੰਬੰਧ ਨਾਲ ਚਲਦੀ ਹੈ। ਇਹ ਸੰਬੰਧ ਇਸਦਾ ਮੰਤਕ ਹੈ । ਸਮਾਜਕ ਯਥਾਰਥ ਦੇ ਖੇਤਰ ਵਿਚ ਇਸ ਮੰਤਕ ਨੂੰ ਸਮਝਣ ਦਾ ਇਕ ਯਤਨ ਸਾਹਿਤ ਕਰਦਾ ਹੈ ।

ਜਿਵੇਂ ਕਿ ਦੁੱਗਲ ਦੇ ਕਹਾਣੀ-ਸੰਗ੍ਰਹਿ ਇਕ ਛਿਟ ਚਾਨਣ ਦੀ ਦੇ ਵਸਤੂ-ਪੱਖ ਬਾਰੇ ਲਿਖਦਿਆਂ ਅਸੀਂ ਟਿੱਪਣੀ ਕੀਤੀ ਹੈ (ਦੇਖੋ ਹਥਲੀ ਪੁਸਤਕ, ਸਫ਼ਾ 88) “ਕੋਈ ਜ਼ਰੂਰੀ ਨਹੀਂ ਕਿ ਅਸੀਂ ਜ਼ਿੰਦਗੀ ਜਿਊਦੇ ਹੋਏ ਇਸ ਦੇ ਅੰਦਰਲੇ ਮੰਤਕ ਨੂੰ ਵੀ ਠੀਕ ਸਮਝ ਰਹੇ ਹੋਈਏ । -ਸਮੁੱਚੀ ਸਾਹਿਤ ਰਚਨਾ ਦਾ ਵਿਸ਼ਾ ਯਥਾਰਥ ਦੇ ਇਸ ਮੰਤਕ ਦਾ ਬੋਧ ਕਰਵਾਉਣਾ ਹੈ । ਪਰ ਨਾਲ ਹੀ ਇਹ ਵੀ ਕਿਹਾ ਗਿਆ ਹੈ : " ਜ਼ਰੂਰੀ ਨਹੀਂ ਕਿ ਲੇਖਕ ਯਥਾਰਥ ਨੂੰ ਪੇਸ਼ ਕਰਦਾ ਹੋਇਆ ਵੀ, ਇਸੇ ਯਥਾਰਥ ਨੂੰ ਜ਼ੋਰਦਾਰ ਅਤੇ ਮੰਤਕੀ ਢੰਗ ਨਾਲ ਪੇਸ਼ ਕਰਦਾ ਹੋਇਆ ਵੀ ਇਸਦੇ ਮੰਤਕ ਨੂੰ ਠੀਕ ਤਰ੍ਹਾਂ ਸਮਝ ਰਿਹਾ ਹੋਵੇ ।" ਇਸ ਵਿਚ ਦੋ ਗੱਲਾਂ ਦਾ ਨਿਖੇੜਾ ਕੀਤਾ ਗਿਆ ਹੈ । ਸਾਹਿਤਕਾਰ ਪੇਸ਼ਕਾਰੀ ਅਤੇ ਯਥਾਰਥ ਵਿਚ ਅਨੁਰੂਪਤਾ । ਪਹਿਲੀ ਅਨੁਰੂਪਤਾ ਲਾਜ਼ਮੀ ਨਹੀਂ ਦੂਜੀ ਯਥਾਰਥ ਦੀ ਲਾਜ਼ਮੀ ਹੈ। ਪਰ ਜੇ ਪਹਿਲੀ ਅਨੁਰੂਪਤਾ ਨਾ ਹੋਵੇ ਤਾਂ ਦੂਜੀ ਕਿਵੇਂ ਹੋ ਸਕਦੀ ਹੈ ? ਇਸ ਸਵਾਲ ਦਾ ਜਵਾਬ ਇਸੇ ਪੁਸਤਕ ਵਿਚ (ਸਫ਼ਾ 101 ਉੱਤੇ) ਦਿੱਤਾ ਗਿਆ ਹੈ : "ਸੱਚੇ ਰਚਣੇਈ ਸਾਹਿਤਕਾਰ ਦੀ ਕਦੀ ਕਦੀ ਚੇਤਨਾ ਧੋਖਾ ਦੇ ਜਾਂਦੀ ਹੈ ਅੰਤਰ ਸੂਝ-ਸ਼ਾਇਦ ਨਹੀਂ ।" ਇਥੇ ਅੰਤਰ-ਸੂਝ ਦਾ ਆਸਰਾ ਕਿਸੇ ਮਜਬੂਰੀ ਵੱਸ ਨਹੀਂ ਲਿਆ ਗਿਆ,

ਸਗੋਂ ਇਹ ਵੀ ਜੀਵਨ ਤਜਰਬੇ ਦਾ ਸਿੱਟਾ ਹੁੰਦੀ ਹੈ । ਇਹ ਜੀਵਨ ਤਜਰਬਾ ਸਾਡੇ

10