ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਨੁਭਵ ਦਾ ਏਨਾ ਅੰਗ ਬਣ ਗਿਆ ਹੁੰਦਾ ਹੈ ਕਿ ਅਸੀਂ ਕਈ ਵਾਰੀ ਤਰਕ ਦਾ ਆਸਰਾ ਲਏ ਤੋਂ ਬਿਨਾਂ ਹੀ ਕਾਰਨ ਅਤੇ ਅਸਰ ਦੇ ਸੰਬੰਧ ਨੂੰ ਸਮਝ ਜਾਂਦੇ ਹਾਂ । ਇਹ ਅੰਤਰ-ਸੂਝ ਰਚਨਾਤਮਕਤਾ ਦੀ ਪੱਧਰ ਉੱਤੇ ਕਾਫ਼ੀ ਭੂਮਿਕਾ ਨਿਭਾਉਂਦੀ ਹੈ, ਜਿਸ ਕਰਕੇ ਕਲਾ ਸਾਨੂੰ ਕਈ ਵਾਰੀ ਧੁਰੋਂ ਉਤਰੀ ਹੋਣ ਦਾ ਝਾਵਲਾ ਦੇਂਦੀ ਹੈ, ਜਦ ਕਿ ਹਕੀਕਤੇ ਇਹ ਹੀ ਹੁੰਦੀ ਹੈ ਕਿ ਇਸ ਪਿੱਛੇ ਵੀ ਤਰਕ ਹੀ ਕੰਮ ਕਰ ਰਿਹਾ ਹੁੰਦਾ ਹੈ ।

ਇਹ ਕੰਮ ਆਲੋਚਕ ਦਾ ਹੁੰਦਾ ਹੈ ਕਿ ਇਸ ਅੰਤਰ-ਸੂਝ ਨੂੰ ਚੇਤੰਨ ਤਰਕ ਦੀ ਪੱਧਰ ਉੱਤੇ ਪੇਸ਼ ਕਰੇ । ਹੋ ਸਕਦਾ ਹੈ ਕਿ ਆਲੋਚਕ ਦਾ ਵੀ ਪਹਿਲਾ ਫ਼ਲੈਸ਼ ਅੰਤਰ-ਸੂਝ ਕਾਰਨ ਹੀ ਹੋਵੇ । ਪਰ ਉਸ ਲਈ ਇਸਨੂੰ ਮੰਤਕੀ ਢੰਗ ਨਾਲ ਸਿੱਧ ਕਰਨਾ ਜ਼ਰੂਰੀ ਹੁੰਦਾ ਹੈ।

ਰਚਨਾ ਤੋਂ, ਭਾਵ, ਸਮਾਜਕ ਯਥਾਰਥ ਦੀ ਬਿੰਬਾਂ ਰਾਹੀਂ ਪੁਨਰ ਸਿਰਜਣਾ ਤੋਂ . ਮੁੜ ਯਥਾਰਥ ਤੱਕ ਪੁੱਜਣ ਦੀ ਕਿਰਿਆ (ਸਾਹਿਤ ਆਲੋਚਨਾਂ ਦੇ ਅਮਲ) ਬਾਰੇ ਕਿਹਾ ਗਿਆ ਹੈ : “ਸਾਹਿਤ ਵਿਚਲੇ ਵਸਤੂ ਨੂੰ ਪਛਾਨਣ ਲਈ (ਰਚਨਾ ਵਿਚ) ਸਿਰਜੇ ਬਿੰਬਾਂ ਵਿਚੋਂ ਕਲਪਣਾ ਦਾ, ਜੀਵਨ ਫਲਸਫ਼ੇ ਦਾ, ਸੁਹਜ ਦਰਸ਼ਨ ਦਾ ਅੰਸ਼ ਵੱਖ ਕਰਕੇ ਫਿਰ ਯਥਾਰਥ ਤੱਕ ਪਹੁੰਚਣਾ ਪੈਂਦਾ ਹੈ । (ਸਫ਼ਾ 87) ਅਤੇ “ਕਲਾ ਕਿਰਤ ਦਾ ਵਿਸ਼ਲੇਸ਼ਣ ਇਸ ਦਾ ਅੰਗ ਨਿਖੇੜ, ਇਸਦੇ ਬਿੰਬਾਂ ਨੂੰ ਵੱਖ ਵੱਖ ਕਰਕੇ, ਕਲਾ-ਕ੍ਰਿਤ ਦੇ ਮੰਤਕ ਦੀ ਤਰਤੀਬ ਵਿਚੋਂ ਕੱਢ ਕੇ ਜ਼ਿੰਦਗੀ ਦੇ ਮੰਤਕ ਨਾਲ ਮੇਲ ਖਾਣਾ ਇਸ ਸੱਚ ਦੀ ਪਛਾਣ ਵੀ ਹੈ ਤੇ ਕਸੌਟੀ ਵੀ' (ਸਫ਼ਾ 97) । “ਜੇ ਸਾਹਿਤ ਵਿਚ ਪ੍ਰਗਟ ਹੋਇਆ ਮੰਤਕ ਜੀਵਨ ਦੇ ਮੰਤਕ, ਇਤਿਹਾਸਕ ਵਿਕਾਸ, ਨਾਲ ਮੇਲ ਖਾਂਦਾ ਹੋਵੇ, ਅਤੇ ਸਾਹਿਤ ਵਿਚ ਪੇਸ਼ ਹੋਇਆ ਯਥਾਰਥ ਸਮਾਜਕ ਯਥਾਰਥ ਨਾਲ ਮੇਲ ਖਾਂਦਾ ਹੋਵੇ ਤਾਂ ਸਾਹਿਤ ਬਿੰਬਾਂ ਵਿਚ ਪ੍ਰਗਟ ਹੋਈ ਇਤਿਹਾਸ ਦੀ ਸਵੈਚੇਤਨਾ ਹੋ ਨਿੱਬੜਦਾ ਹੈ । ਕਿਸੇ ਸਾਹਿਤਕ ਕਿਰਤ ਦਾ ਇਸ ਤੋਂ ਉੱਚਾ ਮੁਲੰਕਣ ਹੋਰ ਕੋਈ ਨਹੀਂ ਹੋ ਸਕਦਾ।

ਸੋ ਸਾਹਿਤ ਦੇ ਅਧਿਐਨ ਅਤੇ ਵਿਸ਼ਲੇਸ਼ਣ ਲਈ ਸਾਹਿਤ ਦੀ ਪ੍ਰਕਿਰਤੀ ਅਤੇ ਸਾਹਿਤ ਰਚਨਾ ਦੀ ਹੋਂਦ-ਵਿਧੀ ਜਾਨਣਾ ਅਤੇ ਉਸ ਅਨੁਸਾਰ ਅੰਗ-ਨਿਖੇੜ ਕਰਨਾ ਬਹੁਤ ਜ਼ਰੂਰੀ ਹੈ । ਪਰ ਮੁਲਾਂਕਣ ਦੀ ਪੱਧਰ ਉੱਤੇ ਨਾਲ ਹੀ, ਸਗੋਂ ਪਹਿਲੀ ਬਾਂ, ਯਥਾਰਥ ਦਾ ਗਿਆਨ ਜ਼ਰੂਰੀ ਹੁੰਦਾ ਹੈ । ਕਿਸੇ ਸਾਹਿਤਕ ਕਿਰਤ ਦੀ ਥਾਹ ਪਾਉਣ ਲਈ ਸਮਾਜਕ ਗਿਆਨ ਅਤੇ ਜੀਵਨ ਤਜ਼ਰਬਾ ਆਲੋਚਕ ਲਈ ਮੁਲ਼ ਮਹੱਤਾ ਰੱਖਦੇ ਹਨ । ਇਸ ਤੋਂ ਬਿਨਾਂ ਸਾਹਿਤਕ ਕਿਰਤ ਦਾ ਵਿਸ਼ਲੇਸ਼ਣ ਪੂਰੀ ਤਰ੍ਹਾਂ ਅਤੇ ਸਰਬੰਗੀ ਤਰੀਕੇ ਨਾਲ ਕਰ ਸਕਣਾ ਸੰਭਵ ਨਹੀਂ ਹੋਵੇਗਾ ।

ਸਮਾਜਕ ਯਥਾਰਥ ਦੇ ਗਿਆਨ ਉੱਤੇ ਇਸ ਜ਼ੋਰ ਕਾਰਨ ਹੀ ਸਾਹਿਤ ਅਧਿਐਨ ਦੀ ਪਦਾਰਥਵਾਦੀ ਵਿਰੋਧ-ਵਿਕਾਸ ਦੀ ਵਿਧੀ ਨੂੰ ਸਮਾਜ ਸ਼ਾਸਤਰੀ ਵਿਧੀ ਕਿਹਾ ਜਾਂਦਾ

ਹੈ। ਪਰ ਹੁਣ ਤੱਕ ਸਮਾਜ-ਸ਼ਾਸਤਰੀ ਵਿਧੀ ਜਿਵੇਂ ਵਿਵਹਾਰਕ ਤੌਰ ਉੱਤੇ ਲਾਗੂ

11