ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੀਤੀ ਗਈ ਹੈ, ਸਮਾਜ ਅਤੇ ਸਾਹਿਤ ਵਿਚਲੇ ਸੰਬੰਧ ਦੇ ਕਿਸੇ ਇਕ ਨੁਕਤੇ ਦਾ ਜਾਂ ਸੀਮਤ ਖੇਤਰ ਦਾ ਅਧਿਐਨ ਕਰਦੀ ਹੈ ਅਤੇ ਉਸ ਵਿਚ ਵੀ ਸਮਾਜ ਵਿਗਿਆਨ ਨੂੰ ਪਹਿਲ ਦੇਂਦੀ ਹੈ ਅਤੇ ਸਾਹਿਤ ਨੂੰ ਵਿਆਖਿਆ ਵਜੋਂ ਵਰਤਦੀ ਹੈ।

‘ਪਰ ਪਦਾਰਥਵਾਦੀ ਵਿਰੋਧ-ਵਿਕਾਸ ਦੀ ਵਿਧੀ ਸਾਹਿਤ ਰਚਨਾ ਨੂੰ ਪਹਿਲੀ ਥਾਂ ਉੱਤੇ ਸਾਹਿਤ ਰਚਨਾ ਵਜੋਂ, ਕਲਾ ਵਜੋਂ ਦੇਖਦੀ ਹੈ । ਇਹ ਇਸ ਦੇ ਕਲਾਤਮਕ ਪੱਖ ਦੀ ਕੀਮਤ ਉੱਤੇ ਸਮਾਜਕ ਤੱਥ ਵੱਲ ਨਹੀਂ ਮੁੜਦੀ, ਸਗੋਂ ਇਸ ਦੇ ਕਲਾਤਮਕ ਪੱਖ ਨੂੰ ਸਮਝਣ ਲਈ ਸਮਾਜਕ ਤੱਥ ਵੱਲ ਆਉਂਦੀ ਹੈ । ਮੁਲਾਂਕਣ ਵਿਚ ਸਮਾਜਕ ਯਥਾਰਥ ਦੇ ਗਿਆਨ ਦੀ ਬੁਨਿਆਦੀ ਮਹੱਤਾ ਵੀ ਇਸਦੀ ਕਲਾਤਮਿਕਤਾ ਦੀ ਪੱਧਰ ਜਾਚਣ ਲਈ ਹੀ ਹੈ ।

ਪਦਾਰਥਵਾਦੀ ਵਿਰੋਧ-ਵਿਕਾਸ ਦੇ ਬੁਨਿਆਦੀ ਅਸੂਲਾਂ (ਵਸਤੂ, ਵਰਤਾਰੇ ਜਾਂ ਅਮਲ ਦਾ ਠੋਸ਼ ਸਥਿਤੀ ਵਿਚ ਅਧਿਐਨ, ਜਿਸ ਦਾ ਅਰਥ ਹੈ ਉਸ ਦੀ ਗਤੀ ਦੇ ਵਿਸ਼ੇਸ਼ ਪੜਾਵਾਂ ਉੱਤੇ ਉਸ ਦੇ ਸਰਬ-ਪੱਖੀ ਸੰਬੰਧਾਂ ਦਾ ਅfਧ ਐਨ) ਨੂੰ ਸਾਹਿਤ ਦੇ ਸੰਦਰਭ ਵਿਚ ਲਾਗੂ ਕਰਦਿਆਂ ਅਸੀਂ ਸਾਹਿਤਕ ਕਿਰਤ ਦੀ ਹੋਂਦ ਵਿਧੀ ਨੂੰ ਜਾਨਣ ਦੀ, ਅਤੇ ਪ੍ਰਕਿਰਤੀ, ਸਮਾਜ ਅਤੇ ਚੇਤਨਾ ਦੇ ਖੇਤਰਾਂ ਵਿਚ ਇਸ ਦੇ ਸਰਬ-ਪਖੀ ਸੰਬੰਧਾਂ ਨੂੰ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ । ਕਿਉਂਕਿ ਸਾਹਿਤ ਦੇ ਰੂਪ, ਰੂਪਾਕਾਰ, ਭਾਸ਼ਾ, ਸ਼ੈਲੀ, ਵਿਸ਼ੇ, ਵਸਤੂ ਵਿਚ ਨਿਰੰਤਰ ਤਬਦੀਲੀ ਆਉਂਦੀ ਰਹਿੰਦੀ ਹੈ, ਇਸ ਲਈ ਇਸ ਤਬਦੀਲੀ ਦੇ ਅਧਿਐਨ ਤੋਂ ਅਸੀਂ ਪਤਾ ਲਾ ਸਕਦੇ ਹਾਂ ਕਿ ਪਦਾਰਥਵਾਦੀ ਵਿਰੋਧ-ਵਿਕਾਸ ਦੇ ਕਾਨੂੰਨ ਵਿਰੋਧਾਂ ਦੀ ਏਕਤਾ, ਮਾਤਰਾਂ ਦਾ ਗੁਣ ਵਿਚ ਅਤੇ ਗੁਣ ਦਾ ਮਾਤਰਾ ਵਿਚ ਬਦਲਣਾ, ਅਤੇ ਨਿਸ਼ੇਧ ਦਾ ਨਿਸ਼ੇਧ) ਸਾਹਿਤ ' ਖੇਤਰ ਵਿਚ ਕਿਵੇਂ ਕੰਮ ਕਰਦੇ ਹਨ । ਪਦਾਰਥਵਾਦੀ ਵਿਰੋਧ-ਵਿਕਾਸ ਦੇ ਪ੍ਰਵਰਗ ਸਾਹਿਤ ਦੀ ਹੋਂਦ ਨੂੰ ਸਮਝਣ ਵਿਚ ਵੀ ਸਹਾਈ ਹੁੰਦੇ ਹਨ ਅਸੀਂ ਇਹ ਦੇਖਿਆ ਹੈ ਕਿ ਸਾਹਿਤਕ ਕਿਰਤ ਦੀ ਹੋਂਦ ਨੂੰ ਕਾਇਮ ਕਰਨ ਵਾਲਾ ਬੁਨਿਆਦੀ ਵਿਰੋਧ ਰੂਪ ਅਤੇ ਵਸਤੂ ਵਿਚਲਾ ਵਿਰੋਧ ਹੈ ਅਤੇ ਇਹਨਾਂ ਦੇ ਵਿਰੋਧੀ ਅੰਸ਼ਾਂ ਦੇ ਸੰਤੁਲਨ ਉੱਤੇ ਹੀ ਇਕ ਇਕਾਈ ਵਜੋਂ ਕਿਰਤ ਦੀ ਹੋਂਦ ਟਿਕੀ ਹੋਈ ਹੁੰਦੀ ਹੈ । ਉੱਪਰ ਅਸੀਂ ਸਾਹਿਤਕ ਕਿਰਤ ਦਾ ਅੰਗ ਨਿਖੇੜ ਕਰਕੇ ਇਸ ਦੇ ਵੱਖੋ ਵੱਖਰੇ ਅੰਗਾਂ, ਉਹਨਾਂ ਦੇ ਪ੍ਰਕਾਰਜਾਂ, ਅੰਤਰ-ਸੰਬੰਧਾਂ ਅਤੇ ਅੰਤਰ-ਕਿਰਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ । ਅਰਥਾਤੇ ਸਾਹਿਤਕ ਸਿਸਟਮ ਦੇ ਅੰਦਰ ਸਾਹਿਤਕ ਕਿਰਤ ਇਕ ਸਮੁੱਚ ਵਿਚ ਵਚ ਮਿਲਦੇ ਅਤੇ ਕੰਮ ਕਰਦੇ ਹਨ । ਸਾਹਿਤ ਦਾ ਅਧਿਐਨ, ਵਿਸ਼ਲੇਸ਼ਣ, ਖੋਜ ਅਤੇ ਮੁਲਾਂਕਣ ਆਪਣੇ ਆਪ ਵਿਚ ਇਕ ਜਟਿਲ ਅਮਲ ਹੈ; ਕਿਉ ਕਿ ਸਾਹਿਤ ਦੀ ਦਿੱਖ ਅਤੇ ਤੱਤ ਇਕ ਨਹੀਂ ਹੁੰਦੇ, ਜਿਸ ਕਰਕੇ ਘਾਲਣਾ ਨਾਲ ਹੀ ਤੱਤ ਤੱਕ ਪਹੁੰਚਣਾ ਪੈਂਦਾ ਹੈ। ਇਹ ਗੱਲ ਸਾਹਿਤਕ ਲਹਿਰਾਂ ਉੱਤੇ ਵੀ ਲਾਗੂ ਹੁੰਦੀ ਹੈ, ਜਿਵੇਂ ਕਿ ਸਮਾਜਿਕ ਵਰਤਾਰਿਆਂ ਉੱਤੇ । ਸਾਡੀ ਸਾਰੀ ਦਲੀਲ ਵਿਚ ਕਾਰਨ ਅਤੇ ਅਸਰ ਦੇ12