ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਵਰਗ ਕਾਰਜਸ਼ੀਲ ਦੇਖੇ ਜਾ ਸਕਦੇ ਹਨ । ਕਾਰਨ ਅਤੇ ਅਸਰ ਨੂੰ ਪਛਾਣੇ ਤੋਂ ਬਿਨਾਂ ਨਾ ਸਿਰਫ਼ ਅਧਿਐਨ ਅਤੇ ਵਿਸਲੇਸ਼ਣ ਹੀ ਅਸੰਭਵ ਹਨ, ਸਗੋਂ ਮੁਲਾਂਕਣ ਵੀ ਸੰਭਵ ਨਹੀਂ। ਕਾਰਨ ਅਤੇ ਅਸਰ ਹਰ ਕਿਰਿਆ ਦੀ ਆਧਾਰ ਦਲੀਲ ਬਣਦੇ ਹਨ । ਸਾਹਿਤ ਦਾ ਸਮਾਜਕ ਸੰਦਰਭ ਅਤੇ ਸੋਹਜਾਤਮਕ ਪ੍ਰਕਾਰਜ ਇਸ ਦੀ ਅਨਿਵਾਰਿਤਾਂ ਅਤੇ ਸੁਤੰਤਰਤਾ ਦੀਆਂ ਹੱਦਾਂ ਨਿਸ਼ਚਤ ਕਰਦਾ ਹੈ । ਸਾਹਿਤ ਅਤੇ ਇਸ ਦੇ ਅਧਿਐਨ ਦਾ ਖੇਤਰ ਵੀ ਸਾਹਿਤਕ ਹਾਦਸਿਆਂ ਤੋਂ ਸੱਖਣਾ ਨਹੀਂ, ਜਿਵੇਂ ਕਿ ਸਾਹਿਤ ਦੇ ਇਤਹਾਸਾਂ ਤੋਂ ਪਤਾ ਲੱਗ ਸਕਦਾ ਹੈ।

ਅਖੀਰ ਵਿਚ ਅਸੀਂ ਸਾਹਿਤ ਦੇ ਮੁਲਾਂਕਣ ਵਿਚ ਉਸ ਸਮਾਜਕ ਯਥਾਰਥ ਦੇ ਗਿਆਨ ਨੂੰ ਬੁਨਿਆਦੀ ਮਹੱਤਾ ਦਿੱਤੀ ਹੈ, ਜਿਸ ਵਿਚੋਂ ਸਾਹਿਤ ਪੈਦਾ ਹੁੰਦਾ ਹੈ। ਸਾਹਿਤ ਇਕ ਹੈ ਸਮਾਜਕ ਚੇਤਨਾ ਹੈ । ਪਦਾਰਥਵਾਦੀ ਵਿਰੋਧ-ਵਿਕਾਸ ਚੇਤਨਾ ਨੂੰ ਪਦਾਰਥਕ ਯਥਾਰਥ ਦਾ ਪ੍ਰਤੀਬਿੰਬ ਕਹਿੰਦਾ ਹੈ । ਜਿਸ ਕਰਕੇ ਇਸ ਚੇਤਨਾ ਦਾ ਮਾਪ ਕੋਈ ਹੋਰ ਚੇਤਨਾ ਨਹੀਂ ਸਗੋਂ ਉਹੀ ਚੀਜ਼ ਹੋਵੇਗੀ ਜਿਸ ਦੀ ਇਹ ਪ੍ਰਤੀਬਿੰਬ ਹੈ।

ਤਾਂ ਵੀ ਸਾਹਿਤ-ਅਧਿਐਨ ਵਿਚ ਪ੍ਰਾਥਮਿਕਤਾ ਸਾਹਿਤਕ ਕਿਰਤ ਦੀ ਹੀ ਰਹਿੰਦੀ ਹੈ। ਕਲਾ ਅਤੇ ਸਾਹਿਤ ਵਿਚ ਕਲਾਤਮਿਕਤਾ ਦਾ ਵਾਹੁਣ ਬਿੰਬ ਹੈ, ਜੋ ਫਿਰ ਯਥਾਰਥਕ (ਬੋਧ) ਅਤੇ ਬੋਧਕ (ਸੋਹਜ ਅਤੇ ਦ੍ਰਿਸ਼ਟੀਕੋਣ) ਦਾ ਸੁਮੇਲ ਹੁੰਦਾ ਹੈ । ਬਿੰਬ ਦਾ ਅੰਗ ਨਿਖੇੜ ਕਰਕੇ ਹੀ ਅਸੀਂ ਕਿਰਤ ਵਿਚ ਪ੍ਰਾਪਤ ਯਥਾਰਥ ਨੂੰ ਲੱਭ ਸਕਦੇ ਹਾਂ ਅਤੇ ਸਮਾਜਕ ਯਥਾਰਥ ਨਾਲ ਇਸਦੀ ਅਨੁਰੂਪਤਾ ਦੀ ਪੱਧਰ ਤੋਂ ਇਸਦਾ ਮੁਲਾਂਕਣ ਕਰ ਸਕਦੇ ਹਾਂ। ਗਿਆਨ ਦੇ ਹਰ ਖੇਤਰ ਦੇ ਆਪਣੇ ਵੀ ਵਿਸ਼ੇਸ਼ ਪ੍ਰਵਰਗ ਹੁੰਦੇ ਹਨ । ਇਸ ਕਰਕੇ ਐਸੇ ਪ੍ਰਵਰਗਾਂ ਦੇ ਜ਼ਿਕਰ ਤੋਂ ਬਿਨਾਂ ਗੱਲ ਪੂਰੀ ਨਹੀਂ ਹੋ ਸਕਦੀ, ਜਿਹੜੇ ਸਿਰਫ਼ ਸਾਹਿਤ ਅਤੇ ਕਲਾ ਦੇ ਖੇਤਰ ਵਿਚਲੇ ਅਮਲਾਂ ਅਤੇ ਵਰਤਾਰਿਆਂ ਨੂੰ ਸਮਝਣ ਲਈ ਜ਼ਰੂਰੀ ਹਨ । ਇਸ ਤਰ੍ਹਾਂ ਦਾ ਸਭ ਤੋਂ ਪਹਿਲਾ ਵਰਗ-ਜੁੱਟ ਯਥਾਰਥ ਅਤੇ ਸੰਭਾਵਨਾ ਬਣਦਾ ਹੈ । ਕਲਾ ਅਤੇ ਸਾਹਿਤ ਦੇ ਖੇਤਰ ਵਿਚ ਇਸਦੇ ਵਿਸ਼ੇਸ਼ ਅਰਬ ਹਨ । ਅਸੀਂ ਪਹਿਲਾਂ ਵੀ ਕਹਿ ਆਏ ਹਾਂ ਕਿ ਸਾਹਿਤ ਯਥਾਰਥ ਨਹੀਂ; ਯਥਾਰਥ ਦੀ ਪੁਨਰ ਸਿਰਜਣਾ ਹੁੰਦਾ ਹੈ। ਯਥਾਰਥ ਕਲਾ-ਕਿਰਤ ਤੋਂ ਬਾਹਰ ਹੁੰਦਾ ਹੈ, ਕਲ-ਕਿਰਤ ਦੇ ਅੰਦਰ ਸੰਭਵ-ਯਥਾਰ ਹੁੰਦਾ ਹੈ । ਬੁਨਿਆਦ ਇਸਦੀ ਵੀ ਯਥਾਰਥ ਉਪਰ ਹੀ ਹੁੰਦੀ ਹੈ । ਇਸ ਲਈ ਇਹ ਯਥਾਰਥ ਹੋਣ ਦਾ ਝਾਵਲਾਂ ਦੇਂਦਾ ਹੈ । ਇਸ ਸੰਭਵ-ਯਥਾਰਥ ਲਈ ਸਗੋਂ ਲਾਜ਼ਮੀ ਸ਼ਰਤ ਹੁੰਦੀ ਹੈ ਕਿ ਯਥਾਰਥ ਦੇ ਲਾਜ਼ਮੀ ਤੱਤਾਂ ਅਤੇ ਸੰਬੰਧਾਂ ਨੂੰ ਪੇਸ਼ ਕਰ ਰਿਹਾ ਹੋਵੇ, ਨਹੀਂ ਤਾਂ ਇਹ ਯਥਾਰਥ ਦੀ ਪੁਨਰ-ਸਿਰਜਣਾ ਨਾ ਰਹਿ ਕੇ ਨਿਰੋਲ ਕਲਪਨਾ ਬਣ ਜਾਏਗਾ । ਇਸ ਪੁਨਰ-ਸਿਰਜਣਾ ਵਿਚ ਭਾਵੇਂ ਕਲਪਣਾ ਦਾ ਹੱਬ ਲਾਜ਼ਮੀ ਹੁੰਦਾ ਹੈ, ਪਰ ਇਸ ਪੁਨਰ-ਸਿਰਜਣਾ ਦਾ ਅਰਥ ਅਤੇ ਮੁੱਲ ਯਥਾਰਥ ਦੇ ਲਾਜ਼ਮੀ ਤੱਤਾਂ ਦੇ ਹਵਾਲੇ ਨਾਲ ਹੀ ਪੈਂਦਾ ਹੈ।

13