ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

Error: The pages tag cannot be used in the Page: and Index: namespacesਸਾਹਿਤ ਵਿਚ ਵੈਸੇ ਵੀ ਜੀਵਨ ਵਿਚ ਵਾਪਰਦੀ ਹਰ ਘਟਨਾ ਨੂੰ ਨਹੀਂ ਲਿਆ ਜਾ ਸਕਦਾ। ਇਸ ਵਾਸਤੇ ਮਿਲਦੇ ਯਥਾਰਥ ਵਿਚੋਂ ਚੋਣ ਲਾਜ਼ਮੀ ਹੋ ਜਾਂਦੀ ਹੈ । ਸਾਹਿਤ ਦੀ ਕਦਰ ਇਸ ਗੱਲ ਉੱਤੇ ਟਿਕੀ ਹੁੰਦੀ ਹੈ ਕਿ ਉਹ ਮਿਲਦੇ ਸਮਾਜਕ ਯਥਾਰਥ ਦੇ ਸਿਰਫ਼ ਲਾਜ਼ਮੀ ਤੱਤਾਂ, ਸੰਬੰਧਾਂ ਅਤੇ ਉਸ ਖਾਸ ਪੜਾਅ ਉੱਤੇ ਇਸਦੀ ਗਤੀ ਨੂੰ ਨਿਰਧਾਰਤ ਕਰ ਰਹੇ ਵਿਰੋਧਾਂ ਨੂੰ ਹੀ ਲਵੇ, ਸਗੋਂ ਇਸ ਚੋਣ ਨੂੰ ਅਜੇ ਸੰਭਵ-ਯਥਾਰਥ ਵਿਚ ਸੰਗਠਿਤ ਕਰੇ, ਜਿਸ ਤੋਂ ਇਸ ਗਤੀ ਦੇ ਰੁੱਖ ਦਾ ਵੀ ਪਤਾ ਲੱਗ ਸਕੇ । ਆਪਣੇ ਇਹਨਾਂ ਗੁਣਾਂ ਕਰਕੇ ਹੀ ਸੰਭਵ ਜਾਂ ਮੁੜ-ਸਿਰਜਿਆ ਯਥਾਰਥ ਕਈ ਵਾਰੀ ਮਿਲਦੇ ਸਮਾਜਕ ਯਥਾਰਥ ਬਾਰੇ ਸਾਡੇ ਗਿਆਨ ਆਨ ਨੂੰ ਡੂੰਘਾਈ ਦੇਂਦਾ ਹੈ, ਸਾਡੀ ਸੰਵੇਦਨਾ ਵਿਚ ਵਾਧਾ ਕਰਦਾ ਹੈ।

ਜਿਵੇਂ ਕਿ ਉੱਪਰ ਕਿਹਾ ਗਿਆ ਹੈ ਕਿ ਹਰ ਸਮਾਜਕ ਚੇਤਨਾ ਆਪਣੇ ਖੇਤਰ ਦੇ ਯਥਾਰਥ ਦਾ ਵਰਨਣ ਹੀ ਨਹੀਂ ਕਰਦੀ, ਸਗੋਂ ਇਸ ਨੂੰ ਪ੍ਰਭਾਵਤ ਵੀ ਕਰਦੀ ਹੈ । ਸਾਹਿਤ ਵੀ ਯਥਾਰਥ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਥਦਾ ਹੈ, ਅਤੇ ਇਸ ਤੋਂ ਆਲੂ ਇਹ ਰੱਖੀ ਜਾਂਦੀ ਹੈ ਕਿ ਇਹ ਸਮਾਜਕ ਯਥਾਰਥ ਦੀ ਗਤੀ ਨੂੰ ਇਤਿਹਾਸ ਰੁਖ ਵਿਚ ਪ੍ਰਭਾਵਤ ਕਰੇਗਾ । ਇਸ ਮੰਤਵ ਲਈ ਸਾਹਿਤ ਕਿਸੇ ਨਾ ਕਿਸੇ ਰੂਪ ਵਿਚ ਆਦਰਸ਼ ਨੂੰ ਸਾਕਾਰ ਕਰਦਾ ਹੈ । ਇਸ ਤੋਂ ‘ਯਥਾਰਥ ਅਤੇ ਆਦਰਸ਼ਕ ' ਦਾ ਪ੍ਰਵਰਗ ਜੁਟ ਮਿਲਦਾ ਹੈ । ਸਾਹਿਤ ਵਿਚ 'ਆਦਰਸ਼ਕ ਆਮ ਕਰਕੇ ਐਸੇ ਗਲਪ-ਪਾਤਰਾਂ ਰਾਹੀਂ ਸਾਕਾਰ ਕੀਤਾ ਜਾਂਦਾ ਹੈ, ਜਿਹੜੇ ਆਪਣੇ ਵਿਹਾਰ ਵਿਚ ਆਦਰਸ਼ਕ ਕੀਮਤਾਂ ਹੰਢਾਉਂਦੇ ਹੋਏ ਦੂਜੇ ਪਾਤਰਾਂ ਨਾਲ ਸੰਬੰਧਾਂ ਵਿਚ ਅਤੇ ਇਹਨਾਂ ਸੰਬੰਧਾਂ ਵਿਚੋਂ ਜਨਮਦੀਆਂ ਘਟਨਾਵਾਂ ਵਿਚ ਆਦਰਸ਼ਕ ਢੰਗ ਨਾਲ ਪੇਸ਼ ਆਉਂਦੇ ਹਨ।

ਹਰ ਯੁਗ ਵਿਚ ਆਦਰਸ਼ਾਂ, ਆਦਰਸ਼ਕ ਕੀਮਤਾਂ ਅਤੇ ਆਦਰਸ਼ਕ ਵਿਅਕਤੀਆਂ ਬਾਰੇ ਸੰਕਲਪ ਬਦਲਦਾ ਰਹਿੰਦਾ ਹੈ । ਜੇ ਕਿਸੇ ਵੇਲੇ ਆਦਰਸ਼ਕ ਨਾਇਕ ਦਾ ਚਮਤਕਾਰੀ ਲੱਛਣ ਰੱਖਣਾ ਜ਼ਰੂਰੀ ਸੀ ਤਾਂ ਅੱਜ ਨਾਇਕ ਦਾ ਨਿਰੋਲ ਹੱਡ ਮਾਸ ਦਾ ਪੁਤਲਾ ਹੋਣਾ ਜ਼ਰੂਰੀ ਹੈ, ਜਿਹੜਾ ਸਮਾਜ ਵਿਚਲੇ ਸਾਧਾਰਨ ਵਿਅਕਤੀਆਂ ਵਾਂਗ ਹੀ ਹੋਵੇ, ਸਿਰਫ਼ ਆਪਣੇ ਆਚਰਣ ਦੀਆਂ ਖਾਸੀਅਤਾਂ ਵਿਚ ਸੰਭਵ ਹੱਦ ਤਕ ਆਦਰਸ਼ਕ ਹੋਵੇ । ਘਟਨਾਵਾਂ ਅਤੇ ਅਵਸਥਾਵਾਂ ਵਿਚ ਵੀ ਆਦਰਸ਼ਕ ਨੂੰ ਸਾਕਾਰ ਕੀਤਾ ਜਾ ਸਕਦਾ ਹੈ, ਪਰ ਇਹਨਾਂ ਦਾ ਸੋਮਾ ਵੀ ਗਲਪ-ਪਾਰ ਹੀ ਹੁੰਦਾ ਹੈ, ਜਿਸ ਕਰਕੇ ਇਥੇ ਅਸੀਂ ਸਿਰਫ਼ ਗਲਪ-ਪਾਤਰ ਦੀ ਹੀ ਗੱਲ ਕੀਤੀ ਹੈ । ਕਲਾਤਮਕਤਾ ਨੂੰ ਭੰਗ ਕੀਤੇ ਬਿਨਾਂ ਆਦਰਸ਼ਕ ਨੂੰ ਪੇਸ਼ ਕਰਨ ਦਾ ਵੀ ਇਕੋ ਇਕ ਸੰਭਵ ਤਰੀਕਾ ਇਹੀ ਹੈ, ਭਾਵੇਂ ਕਿ ਲੇਖਕ ਸਿੱਧਾ ਦਖਲ ਦੇ ਕੇ ਵੀ ਇਹ ਕੰਮ ਕਰ ਸਕਦਾ ਹੈ । (ਗਲਪ ਅਤੇ ਕਵਿਤਾ ਵਿਚ ਭਾਸ਼ਣੀ ਗੁਣਾਂ ਰਾਹੀਂ) । ਪਰ ਇਸ ਤਰ੍ਹਾਂ ਉਹ ਕਲਾਤਮਕਤਾ ਨੂੰ ਭੰਗ ਕਰ ਰਿਹਾ ਹੁੰਦਾ ਹੈ।

ਸੋ ਜੋ ਕਲਿਆਣਕਾਰੀ ਹੋਣਾ ਸਾਹਿਤ ਦਾ ਕੋਈ ਗੁਣ ਸਮਝਿਆ ਜਾਂਦਾ ਹੋਵੇ (ਅਤੇ ਹਰ ਚੰਗਾ ਸਾਹਿਤ ਕਲਿਆਣਕਾਰੀ ਹੁੰਦਾ ਹੈ )ਤਾਂ ਕਿਸੇ ਨਾ ਕਿਸੇ ਪੱਧਰ ਉਤੇ ਆਦਰਸ਼ਕ14