ਦਾ ਚਿਤ੍ਰਣ ਲਾਜ਼ਮੀ ਹੋ ਜਾਂਦਾ ਹੈ। ਪਰ ਇਹ ਆਦਰਸ਼ਕ ਵੀ ਸੰਭਵ ਯਥਾਰਥ ਦੀਆਂ ਸੀਮਾਂ ਦੇ ਅੰਦਰ ਹੀ ਕਲਾਤਮਕ ਹੋ ਸਕਦਾ ਹੈ। ਇਹ ਆਦਰਸ਼ਕ, ਅਸਲ ਵਿਚ, ਮਨੁੱਖੀ ਸਖਸ਼ੀਅਤ ਬਾਰੇ ਸਮੇਂ ਦੇ ਸੰਕਲਪ ਦੇ ਢਾਂਚੇ ਦੇ ਅੰਦਰ ਰਹਿੰਦਿਆਂ ਆਪਣੇ ਸਮੇਂ ਦੇ ਯਥਾਰਥ ਵਿਚਲੀਆਂ ਹਾਂ-ਪੱਖੀ ਕੀਮਤਾਂ ਨੂੰ ਸਾਕਾਰ ਕਰ ਰਿਹਾ ਹੁੰਦਾ ਹੈ ਜਾਂ ਨਫੀ ਕੀਮਤਾਂ ਦੀ ਆਲੋਚਨਾ ਰਾਹੀਂ ਉਘਾੜ ਰਿਹਾ ਹੁੰਦਾ ਹੈ। ਜਿਸ ਕਰਕੇ ਇਸਦਾ ਵੀ ਆਪਣੇ ਸਮੇਂ ਦੇ ਯਥਾਰਥ ਨਾਲ ਅਤਿ ਨਿਕਟਵਰਤੀ ਸੰਬੰਧ ਹੁੰਦਾ ਹੈ।
ਸਾਹਿਤ ਅਤੇ ਕਲਾ ਦਾ ਵਿਸ਼ਲੇਸ਼ਣ ਕਰਦਿਆਂ ਇਸ ਨੂੰ ਸਮਾਜਕ ਚੇਤਨਾ ਦੇ ਦੂਜੇ ਰੂਪਾਂ ਤੋਂ ਨਿਖੇੜਦਿਆਂ, ਜਾਂ ਸਾਹਿਤ ਦੇ ਆਪਣੇ ਹੀ ਵੱਖ ਵੱਖ ਰੂਪਾਂ ਨੂੰ ਨਿਖੇੜਦਿਆਂ ਅਕਸਰ 'ਭਾਵਕ/ਤਾਰਕਿਕ' ਵਰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ਉਤੇ ਇਹਨਾਂ ਨੂੰ ਇੰਝ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਇਹਨਾਂ ਦੀ ਆਪਸ ਵਿਚ ਸਾਂਝ ਕੋਈ ਨਹੀਂ ਹੁੰਦੀ, ਜਾਂ ਇਹ ਇਕ ਦੂਜੇ ਦੇ ਉਲਟ ਹੁੰਦੇ ਹਨ, ਜਾਂ ਸਗੋਂ ਇਕ ਦੂਜੇ ਦਾ ਨਿਸ਼ੇਧ ਹੁੰਦੇ ਹਨ। ਪਰ ਅਸਲ ਵਿਚ ਇਹ ਇਕੋ ਹੀ ਕਿਰਿਆ ਦਾ ਪ੍ਰਗਟਾਅ ਅਤੇ ਉਸਦੇ ਦੋ ਪੱਖ ਹਨ। 'ਭਾਵ ਤੋਂ ਮਤਲਬ ਅਹਿਸਾਸ ਹੈ, ਤਰਕ ਤੋਂ ਮਤਲਬ ਸਮਝ ਹੈ, ਅਤੇ ਦੋਵੇਂ ਹੀ ਬੁਧੀ ਦੀਆਂ ਕਿਰਿਆਵਾਂ ਹਨ। ਮਨੁੱਖ ਭਾਵਾਂ ਰਾਹੀਂ ਆਪਣੇ ਮਾਹੌਲ ਦੇ ਅੰਸ਼ਾਂ ਪ੍ਰਤੀ ਆਪਣਾ ਰਵੱਈਆ ਪ੍ਰਗਟ ਕਰਦਾ ਹੈ, ਜਿਵੇਂ ਪਿਆਰ, ਉਤਸ਼ਾਹ, ਖੁਸ਼ੀ, ਉਦਾਸੀ, ਗ਼ਮੀ, ਸੰਤੁਸ਼ਟਤਾ, ਅਸੰਤੁਸ਼ਟਤਾ, ਨਫ਼ਰਤ, ਆਦਿ। ਭਾਵ ਅਲਪ ਕਾਲੀ ਵੀ ਹੋ ਸਕਦੇ ਹਨ! (ਖੁਸ਼ੀ, ਉਦਾਸੀ), ਦੀਰਘ ਕਾਲੀ ਵੀ (ਮੂਡ), ਸਥਾਈ ਵੀ (ਮਹੱਬਤ, ਨਫ਼ਰਤ), ਪ੍ਰਤਿਕਰਮ ਵੀ ਹੋ ਸਕਦੇ ਹਨ (ਸੰਤੁਸ਼ਟਤਾ, ਅਸੰਤੁਸ਼ਟਤਾ), ਭਾਵਾਂ ਨੂੰ ਸਾਧਾਰਨ ਅਤੇ ਉੱਚੇ ਭਾਵਾਂ ਵਿਚ ਵੀ ਵੰਡਿਆ ਜਾਂਦਾ ਹੈ, ਜਿਥੇ ਸਾਧਾਰਨ ਭਾਵ ਖੁਸ਼ੀ/ਗ਼ਮੀ ਦੇ ਰੂਪ ਵਿੱਚ ਤੁਰੰਤ ਪ੍ਰਤਿਕਰਮ ਹੁੰਦੇ ਹਨ, ਉਚੇ ਭਾਵ ਬੌਧਕ, ਸੋਹਜਾਤਮਕ ਅਤੇ ਇਖਲਾਖੀ ਖੇਤਰਾਂ ਨਾਲ ਸੰਬੰਧਤ ਹੁੰਦੇ ਹਨ। ਬੌਧਕ ਤੋਂ ਬੌਧਕ ਘਾਲਣਾ ਵੀ ਇਕ ਖਾਸ ਤਰ੍ਹਾਂ ਦੀ ਤੀਬਰਤਾ ਅਤੇ ਉਤਸ਼ਾਹ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ, ਜੋ ਕਿ ਭਾਵਕ ਸਥਿਤੀਆਂ ਹਨ। ਅਤਿ ਦੀ ਅਲਪਕਾਲੀ ਅਤੇ ਤੁਰਤ ਪੈਦਾ ਹੋਈ ਭਾਵਕਤਾ ਵੀ ਆਪਣਾ ਤਰਕ ਰੱਖਦੀ ਹੈ। ਤਰਕ ਤੋਂ ਬਾਹਰੀ ਭਾਵੁਕਤਾ ਪਾਗ਼ਲਪਣ ਜਾਂ ਉਪਭਾਵਕਤਾ ਹੈ, ਜੋ ਕਿ ਭਾਵਕਤਾ ਦਾ ਉਲਟ ਹਨ। ਤਾਰਕਿਕਤਾ ਦਾ ਉਲਟ ਅਤਾਰਕਿਕਤਾ ਹੈ, ਭਾਵਕਤਾ ਨਹੀਂ।
ਕਲਾਕਾਰ ਅਤੇ ਗੈਰ-ਕਲਾਕਾਰ ਮਨੁੱਖ ਵਿਚ ਭਾਵਕਤਾ ਦੇ ਪੱਖੋਂ ਕੋਈ ਗੁਣਾਤਮਕ ਫਰਕ ਨਹੀਂ ਹੁੰਦਾ। ਦੋਵੇਂ ਹੀ ਕਿਸੇ ਯਥਾਰਥਕ ਸਥਿਤੀ ਵੱਲ ਇਕੋ ਤਰ੍ਹਾਂ ਦੀ ਭਾਵਕਤਾ ਨਾਲ ਪ੍ਰਤਿਕਰਮ ਦੇ ਸਕਦੇ ਹਨ। ਸਗੋਂ ਕਲਾ ਦੇ ਮਾਨਣ ਵਿਚ ਇਕ ਸਾਂਝ ਇਹ ਸਾਂਝੀ ਭਾਵਕਤਾ ਹੁੰਦੀ ਹੈ, ਜਿਸ ਨੂੰ ਕਲਾਕਾਰ ਨੇ ਬਿੰਬਾਂ ਦਾ ਰੂਪ ਦੇ ਕੇ ਅਪ੍ਰਤੱਖ ਕੀਤਾ ਹੁੰਦਾ ਹੈ, ਅਤੇ ਜਿਸ ਨੂੰ ਪਾਠਕ ਮੁੜ ਪ੍ਰਤੱਖ ਕਰਕੇ ਇਸ ਸਾਂਝ ਨੂੰ ਲੱਭਦਾ ਹੈ। ਇਹ ਢੂੰਡ ਸਫਲ ਉਸ ਲਈ ਸੋਹਜ-ਸੰਤੁਸ਼ਟੀ ਦਾ ਕਾਰਨ ਬਣਦੀ ਹੈ। ਇਸ ਅਮਲ ਦੇ ਦੌਰਾਨ ਉਹ
15