ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵਕ ਪ੍ਰਤਿਕਰਮ ਪੈਦਾ ਕਰਨ ਵਾਲੀ ਉਸ ਸਾਂਝੀ ਅਵਸਥਾ ਦੇ ਨਵੇਂ ਪੱਖਾਂ, ਨਵੇਂ ਰਿਸ਼ਤਿਆਂ ਬਾਰੇ ਜਾਣਦਾ ਹੈ, ਜਿਹੜੇ ਲੇਖਕ ਨੇ ਬਿੰਬ ਵਿਚ ਲੁਕਾਏ ਹੁੰਦੇ ਹਨ।

ਇਥੇ ਹੀ ਕਲਾਕਾਰ ਅਤੇ ਗ਼ੈਰ-ਕਲਾਕਾਰ ਦਾ ਫ਼ਰਕ ਦਿਸਦਾ ਹੈ ਕਿ ਕਲਾਕਾਰ ਆਪਣੇ ਭਾਵਕ ਤਕਰਮਾਂ ਨੂੰ ਕਲਾ ਦਾ, ਕਲਾ-ਬੰਬ ਦਾ ਰੂਪ ਦੇਣ ਦੀ ਸਮਰੱਥਾ ਰੱਖਦਾ ਹੈ, ਜੋ ਕਿ ਫਿਰ ਇਕ ਚੇਤੰਨ ਤਾਰਕਿਕ ਯਤਨ ਹੁੰਦਾ ਹੈ । ਸਮਾਜਕ ਪ੍ਰਸਥਿਤੀਆਂ ਵਿਚੋਂ ਸਾਂਝੀ ਤਾਰ ਨੂੰ ਲੱਭਣਾ, ਚੁਣੀਆਂ ਘਟਨਾਵਾਂ ਨੂੰ ਸਾਂਝੀ ਤਾਰ ਵਿਚ ਪਰੋਣਾ, ਯਥਾਰਥ ਨੂੰ ਉਭਾਰਣ ਲਈ ਕਲ-ਜੁਗਤਾਂ ਲੱਭਣਾ, ਇਹ ਸਾਰਾ ਕੁਝ ਭਾਵੁਕ ਕਰਮ ਨਹੀਂ, ਇਸ ਲਈ ਉਸੇ ਹੀ ਘਰ-ਘਾਲਣਾ ਵਿਚੋਂ ਲੰਘਣਾ ਪੈਂਦਾ ਹੈ, ਜਿਸ ਵਿਚੋਂ ਕਿਸੇ ਫਿਲਾਸਫ਼ਰ ਨੂੰ, ਜਾਂ ਵਿਗਿਆਨੀ ਨੂੰ ਕਿਸੇ ਸੱਚ ਤੱਕ ਪਹੁੰਚਣ ਲਈ । ਅਤੇ ਇਹ ਘਾਲਣਾ ਭਾਵਕ ਨਹੀਂ ਹੁੰਦੀ, ਭਾਵਾਂ ਦੀ ਤਾਰਕਿਕ ਮੁੜ-ਸਿਰਜਣਾ ਹੁੰਦੀ ਹੈ । ਸੋ ਸਾਹਿਤ-ਰਚਨਾ ਵਿਚ ਭਾਵ ਅਤੇ ਤਰਕ ਨਾਲ ਨਾਲ ਚਲਦੇ ਹਨ, ਇਕ ਦੂਜੇ ਨੂੰ ਰੂਪ ਦੇਂਦੇ ਅਤੇ ਉਘਾੜਦੇ ਹਨ।

ਇਥੇ ਹੀ ‘ਤਰਕ ਅਤੇ ਅੰਤਰ-ਸੂਝ’ ਦੇ ਪ੍ਰਵਰਗ ਸਾਹਮਣੇ ਆਉਂਦੇ ਹਨ । ਅੰਤਰ- ਸੂਝ ਨੂੰ, ਕਿਸੇ ਦੈਵੀ ਗੁਣ ਨਾਲ ਜਾਂ ਧੁਰ-ਸੰਬੰਧ ਨਾਲ ਜੋੜਿਆ ਜਾਂਦਾ ਰਿਹਾ ਹੈ, ਜਦੋਂ ਕਿ ਇਹ ਬੁਧੀ ਦੀ ਸਾਧਾਰਨ ਪ੍ਰਕਿਰਿਆ ਹੈ । ਬੁਧੀ ਆਪਣੇ ਆਪ ਉਤੇ ਬਹੁਤਾ ਬੋਝ ਨਾ ਪਾਉਣ ਲਈ ਕਾਰਨ ਤੋਂ ਅਸਰ ਤੱਕ ਸਾਰੇ ਸਫ਼ਰ ਨੂੰ ਯਾਦ ਰੱਖਣਾ ਜ਼ਰੂਰੀ ਨਹੀਂ ਸਮਝਦੀ, ਸਗੋਂ ਕਾਰਨ ਅਤੇ ਅਸਰ-ਪਦਾਰਥਕ ਅਮਲ ਦੇ ਦੋ ਸਿਰਿਆਂ ਨੂੰ ਹੀ ਯਾਦ ਰੱਖਦੀ ਹੈ । ਮਗਰੋਂ ਕਿਸੇ ਵੀ ਰਲਦੀ ਮਿਲਦੀ ਅਵਸਥਾ ਵਿਚ ਉਸ ਤਰਕ ਜਾਂ ਮੰਤਕੇ ਦੀ ਸ਼ਮੂਲੀ ਤੋਂ ਬਿਨਾਂ ਸਿੱਧਾ ਸਿੱਟਿਆਂ ਤੱਕ ਜਾ ਪਹੁੰਚਦੀ ਹੈ । ਅੰਤਰ-ਸੂਝ ਕੋਈ ਜੋਤਿਸ਼ ਵੀ ਨਹੀਂ । ਅੰਤਰ-ਜੂਝ ਉਥੇ ਹੀ ਹੁੰਦੀ ਹੈ ਜਿਥੇ ਅਭਿਆਸ ਅਤੇ ਅਨੁਭਵ ਹੋਵੇ ! ਕਲਾ ਜਾਂ ਸਾਹਿਤ ਵਿਚ 'ਅੰਤਰ-ਸੂਝ' ਦਾ ਬਹੁਤ ਰੋਲ ਹੁੰਦਾ ਹੈ । ਇਸ ਦੇ ਆਸਰੇ ਹੀ ਸਾਹਿਤਕਾਰ ਪੇਸ਼ ਕੀਤੇ ਯਥਾਰਥ ਦੀ ਮੰੜਕੀ ਪੇਸ਼ਕਾਰੀ ਨੂੰ ਆਪਣੇ ਭਾਵਕ ਲਗਾਓ। ਅਤੇ ਵਿਚਾਰਧਾਰਕ ਪੁਜ਼ੀਸ਼ਨਾਂ ਕਾਰਨ ਕਿਰਤ ਦੇ ਹੋਰ ਪੱਖਾਂ ਵਿਚ ਪੈਦਾ ਹੋਣ ਵਾਲੇ ਵਿਗਾੜ ਤੋਂ ਬਚਾ ਲੈਂਦਾ ਹੈ, ਕਿਉਂਕਿ ਅੰਤਰ-ਸੂਝ ਧੀ ਅਤੇ ਤਰਕ ਦੀ ਹੀ ਇਕ ਪ੍ਰਕਿਰਿਆ ਹੋਣ ਦੇ ਬਾਵਜੂਦ ਚੇਤਨਤਾ ਦੀ ਪੱਧਰ ਉਤੇ ਨਹੀਂ ਵਿਚਰ ਰਹੀ ਹੁੰਦੀ, ਨਹੀਂ ਤਾਂ ਇਹ ਅੰਤਰ-ਜੂਝ ਨਾ ਰਹੇ ।

ਉਪਰੋਕਤ ਸਾਰੀ ਬਹਿਸ ਤੋਂ ਪ੍ਰਤੱਖ ਹੈ ਕਿ 'ਆਤਮਪਰਕ ਅਤੇ ਵਸਤੂਪਰਕ' ਦੇ ਪ੍ਰਵਰਗ ਸਾਹਿਤ ਅਤੇ ਕਲਾ ਲਈ ਨਿਆਦੀ ਮਹੱਤਾ ਰੱਖਦੇ ਹਨ । ਇਹਨਾਂ ਨੂੰ ਵੀ ਅਕਸਰ ਹੀ ਵਿਰੋਧੀ ਅਤੇ ਅਣ-ਸੰਬੰਧਤ ਪ੍ਰਵਰ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਅਸਲ ਵਿਚ ਸਾਹਿਤ ਦੇ ਸਮੁੱਚੇ ਅਮਲ ਵਿਚ ਇਹ ਇਕ ਦੂਜੇ ਨਾਲ ਘੁਲੇ-ਮਲੇ ਹੁੰਦੇ ਹਨ । ਸਾਹਿਤ ਦੇ ਅੰਕਾਂ ਦੀ ਪੱਧਰ ਉਤੇ ਵੀ ਇਹ ਦੋਵੇਂ ਪੱਖ ਨਾਲ ਨਾਲ ਚਲਦੇ16