ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਤੇ ਰੱਖ ਕੇ ਉਸ ਦੀ ਪੂਜਾ ਕਰਨ ਲੱਗ ਪੈਣਾ, ਉਸ ਦੇ ਹਰ ਵਾਕ ਨੂੰ ਮਹਾਂ ਵਾਕ ਅਤੇ ਅਟੱਲ ਸਕਾਈ ਦਾ ਦਰਜਾ ਦੇਣ ਲੱਗ ਪੈਣਾ, ਇਸ ਬਿਰਤੀ ਦਾ ਹੀ ਮੁੜ ਉਭਰਨਾ ਅਤੇ ਜੇ਼ਰ ਫ਼ੜਨਾ ਹੁੰਦਾ ਹੈ । ਪਰ ਧਰਮ ਦੇ ਉਲਟ ਮਾਰਕਸਵਾਦ ਦਾ ਹੀ ਇਹ ਖ਼ਾਸਾ ਹੈ ਕਿ ਇਹ ਇਸ ਔਝੜੀ ਜੂਲੇ ਨੂੰ ਮੁੜ ਮੁੜ ਕੇ ਪਟਕਾਉਂਦਾ ਰਿਹਾ ਅਤੇ ਚੇਤਨ ਸਮੂਹ ਦੀ ਰਜ਼ਾ ਨੂੰ ਮੁੜ ਸਥਾਪਤ ਕਰਦਾ ਰਿਹਾ ਹੈ ।

ਮਾਰਕਸਵਾਦ ਤੋਂ ਪਹਿਲਾਂ ਚਿੰਤਨ ਵੀ ਪਰੰਪਰਾ ਨੂੰ ਨਾਲ ਲੈ ਕੇ ਤੁਰਦਾ ਸੀ। ਇਸ ਤੋਂ ਬਿਨਾਂ ਕਿਸੇ ਕੌਮ ਦੀ ਨਿਰੰਤਰਤਾ ਕਾਇਮ ਨਹੀਂ ਰਹਿ ਸਕਦੀ । ਪਰ ਪੂਰਵ- ਮਾਰਕਸਵਾਦੀ ਦੌਰ ਵਿਚ ਅਪਣਾਉਣ ਅਤੇ ਛੱਡਣ ਦਾ ਇਹ ਕੰਮ ਸੁਚੇਤ ਤੌਰ ਉਤੇ ਨਹੀਂ ਵਾਪਰਦਾ, ਜਿਸ ਕਰਕੇ ਚੰਗੇ ਮਾੜੇ ਸਾਰੇ ਅੰਸ਼ ਹੀ ਕਦੀ ਘੱਟ, ਕਦੀ ਵੱਧ ਮਾਤਰਾ ਵਿਚ ਕਾਇਮ ਰਹਿੰਦੇ ਹਨ ।

ਪਰੰਪਰਾ ਨੂੰ ਸਮਝਣ ਅਤੇ ਇਸ ਨੂੰ ਅੱਜ ਦੇ ਘੋਲ ਵਿਚ ਸਹਾਈ ਬਣਾਉਣ ਦੇ ਸੁਚੇਤ ਯਤਨ ਵਿਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਸ ਪ੍ਰੰਪਰਾ ਵਿਚੋਂ ਕੁਝ ਅਪਣਾਈਏ ਅਤੇ ਕੁਝ ਤਿਆਗ ਦੇਈਏ। ਇਹ ਚੋਣ ਸੁਚੇਤ ਤੋਰ ਉਤੇ ਅਤੇ ਨਿਸਚਿਤ ਆਸ਼ੇ ਨਾਲ ਕੀਤੀ ਜਾਂਦੀ ਹੈ । ਪਹਿਲਾਂ ਵੀ ਇਹ ਅਮਲ ਹੋਂਦ ਵਿਚ ਆਉਂਦਾ ਰਿਹਾ ਹੈ, ਪਰ ਵਾਪਰਦਾ ਅਕਸਰ ਇਹ ਰਿਹਾ ਹੈ ਕਿ ਹਰ ਜੁਗ-ਪਲਟੇ ਪਿਛੋਂ ਸੱਤਾ ਵਿਚ ਆਈ ਸ਼ਰੇਣੀ ਆਪਣੀ ਪ੍ਹੰਪਰਾ ਵਿਚਲੇ ਉਹਨਾਂ ਸਾਰੇ ਚੰਗੇ ਅੰਸ਼ਾਂ ਦਾ ਇਕ ਇਕ ਕਰ ਕੇ ਤਿਆਗ ਕਰਦੀ ਜਾਂਦੀ ਸੀ, ਜਿਨ੍ਹਾਂ ਦਾ ਲੜ ਫੜ ਕੇ ਇਹ ਸੱਤਾ ਵਿਚ ਆਈ ਹੁੰਦੀ ਸੀ । ਪਰ ਅੱਜ ਸਾਡਾ ਮੰਤਵ ਆਪਣੀ ਪ੍ਰੰਪਰਾ ਵਿਚਲੇ ਸਾਰੇ ਚੰਗੇ ਅੰਸ਼ਾਂ ਨੂੰ ਸੰਭਾਲਣਾ ਅਤੇ ਵਰਤਮਾਨ ਦੀ ਸੇਵਾ ਵਿਚ ਲਿਆਉਣਾ ਹੈ, ਅਤੇ ਨਾਲ ਹੀ ਸਾਰੇ ਐਸੇ ਅੰਸ਼ਾਂ ਨੂੰ ਰੱਦ ਕਰਨਾ ਹੈ, ਜਿਹੜੇ ਅੱਜ ਸਾਡੇ ਲਈ ਬਾਧਕ ਬਣਦੇ ਹਨ ।

ਹਰ ਇਤਿਹਾਸਕ ਤਬਦੀਲੀ ਕਿਸੇ ਜਨਸਮੂਹ ਨੇ ਲਿਆਉਣੀ ਹੁੰਦੀ ਹੈ, ਜਿਸ ਦੀ

ਮਾਨਸਕਤਾ ਇਤਿਹਾਸ ਅਤੇ ਭੂਗੋਲ ਦੇ ਅੰਤਰਕ੍ਰਮ ਦੀ ਉਪਜ ਹੁੰਦੀ ਹੈ । ਜੇ ਪ੍ਰੰਪਰਾ ਦੀ ਪਛਾਣ ਸਾਨੂੰ ਇਸ ਜਨਸਮੂਹ ਦੀ ਮਾਨਸਕਤਾ ਨੂੰ, ਇਸ ਦੇ ਅਮਲ ਦੇ ਢੰਗ-ਤਰੀਕਿਆਂ ਨੂੰ ਸਮਝਣ ਅਤੇ ਸੁਚੇਤ ਰੂਪ ਵਿਚ ਵਰਤਣ ਦੇ ਯੋਗ ਨਹੀਂ ਬਣਾਉਂਦੀ ਤਾਂ ਇਹ ਪਛਾਣ ਅਧੂਰੀ ਹੈ, ਅਤੇ ਇਹ ਪਛਾਣ ਅਧੂਰੀ ਹੀ ਰਹੇਗੀ ਜੇ ਅਸੀਂ ਬੀਤੇ ਇਤਿਹਾਸ ਅਤੇ ਚਿੰਤਨ ਨੂੰ ਨਿਵੇਕਲੇ ਢੰਗ ਨਾਲ ਵਡਿਆਉਂਦੇ ਰਹਾਂਗੇ । ਇਸ ਤਰ੍ਹਾਂ ਆਧੁਨਿਕ ਚਿੰਤਨ ਲਈ ਇਤਿਹਾਸ ਦੀ ਸਾਰਥਕਤਾ ਨਹੀਂ ਬਣਦੀ ਜਾਂਏਗੀ ਸਗੋਂ ਇਹ ਆਧੁਨਿਕ ਚਿੰਤਨ ਨੂੰ ਨਫ਼ੀ ਕਰਦਾ ਜਾਏਗਾ। ਪ੍ਰੋ. ਕਿਸ਼ਨ ਸਿੰਘ, ਮੈਨੂੰ ਖ਼ਤਰਾ ਹੈ, ਇਹੀ ਕੁਝ ਕਰ ਰਿਹਾ ਹੈ-ਅਤੇ ਕਿਰਪਾਲ ਸਿੰਘ ਆਜ਼ਾਦ ਨੇ ਬੜੀ ਚੰਗੀ ਅਤੇ ਸਪਸ਼ਟ ਤਰ੍ਹਾਂ ਆਪਣੀ ਪੁਸਤਕ ਵਿਚ ਇਸ ਬਾਰੇ ਦਸਿਆ ਹੈ । ਪੂਰਵ-ਮਾਰਕਸਵਾਦੀ ਚਿੰਤਨ ਦੇ ਸੱਚ ਨੂੰ ਇਤਿਹਾਸ ਦੇ ਸੱਚ ਨਾਲ ਬਰਾਬਰ ਕਰ ਕੇ ਦੇਖਣਾ ਉਸ ਚਿੰਤਨ ਨੂੰ ਅਣ-ਇਤਿਹਾਸਕ ਬਣਾ ਦੇਣ ਦੇ ਬਰਾਬਰ ਹੈ । ਕਿਸ਼ਨ ਸਿੰਘ ਇਹ ਕਰਦਾ ਹੈ ! ਆਜ਼ਾਦ ਇਸ ਤੋਂ ਬਚ ਸਕਿਆ ਹੈ । ਆਪਣੀ ਪ੍ਰੰਪਰਾ ਨੂੰ ਪੜਚੋਲਣ ਦਾ ਕੰਮ, ਸਾਡੇ ਲਈ ਸਿੱਖ ਪ੍ਰੰਪਰਾ ਨੂੰ ਪੜਚੋਲਣ

21