ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਦਾਹਰਣ ਵਜੋਂ, ਸਿੱਖ ਲਹਿਰ ਦਾ ਵਰਨਣ ਇੰਝ ਕੀਤਾ ਜਾਂਦਾ ਹੈ ਕਿ ਇਹ ਸਾਮੰਤੀ ਜ਼ੁਲਮ ਦੇ ਖ਼ਿਲਾਫ਼ ਕਿਸਾਨ ਅਤੇ ਕਾਰੀਗਰ ਸ਼ਰੇਣੀ ਦਾ ਵਿਦਰੋਹ ਸੀ । ਪਰ ਸਾਡਾ ਧਾਰਮਕ ਸਾਹਿਤ ਅਤੇ ਇਤਿਹਾਸ ਮਗਰਲੇ ਗੁਰੂ ਸਾਹਿਬਾਨ ਬਾਰੇ ਜੋ ਪ੍ਰਭਾਵ ਦੇ ਜਾਂਦਾ ਹੈ, ਉਹ ਕਿਸੇ ਸਾਮੰਤ ਨਾਲੋਂ ਵੱਖਰਾ ਨਹੀਂ । ਭਾਵੇਂ ਇਸ ਅਵਸਥਾਂ ਉਤੇ ਇਹ ਰੂਪ ਲਹਿਰ ਦੇ ਸੰਚਾਲਕਾਂ ਦੇ ਕਿਰਦਾਰ ਵਿਚ ਕੋਈ ਨਫ਼ੀ ਪੱਖ ਨਹੀਂ ਲਿਆਉਦਾ - ਪਰ ਸਮਾਂ ਪਾ ਕੇ ਕੀ ਹੁੰਦਾ, ਇਸ ਬਾਰੇ ਕਿਆਸ ਹੀ ਕੀਤਾ ਜਾ ਸਕਦਾ ਹੈ। ਖ਼ਾਸ ਕਰਕੇ ਜਦੋਂ ਇਸ ਨੇ ਨਾਲ ਹੀ ਮਸੰਦਾਂ ਵਰਗੇ ਕੀੜਿਆਂ ਨੂੰ ਜਨਮ ਦੇਣਾ ਵੀ ਸ਼ੁਰੂ ਕਰ ਦਿਤਾ, ਜਿਹੜੇ ਇਕੱਠੀਆਂ ਕੀਤੀਆਂ ਗੋਲਕਾਂ ਦੇ ਨਾਲ ਨਾਲ, ਸਿੱਖ ਲਹਿਰ ਦੇ ਹਰ ਚੰਗੇ ਅਸੂਲ ਨੂੰ ਵੀ ਤੁਰਤ ਹੜੱਪ ਕਰੀ ਜਾ ਰਹੇ ਸਨ ।

ਸਿੱਖ ਲਹਿਰ ਬੁਨਿਆਦੀ ਤੌਰ ਉਤੇ ਇਕ ਸੁਧਾਰਕ ਲਹਿਰ ਸੀ । ਇਸ ਨੇ ਸਾਮੰਤਵਾਦ ਦੇ ਆਰਥਕ ਆਧਾਰ ਨੂੰ ਕਦੀ ਵੀ ਨਹੀਂ ਵੰਗਾਰਿਆ ਅਤੇ ਇਸੇ ਲਈ ਉਸ ਲਈ ਕਦੀ ਵੀ ਖ਼ਤਰਾ ਨਾ ਬਣੀ, ਸਿਵਾਏ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿਚ, ਜਦੋਂ ਕਿ ਫਿਰ ਸਾਮੰਤੀ ਸ਼ਕਤੀਆਂ ਇਸ ਉਤੇ ਇੰਝ ਟੁੱਟ ਪਈਆਂ ਅਤੇ ਇਸ ਨੂੰ ਤਹਿਸ-ਨਹਿਸ ਕਰਨ ਉਤੇ ਤੁਲ ਪਈਆਂ।

ਇਸੇ ਗੱਲ ਦਾ ਪ੍ਰਗਟਾਵਾ ਮੁਗਲਾਂ ਨਾਲ ਸਿੱਖ ਘਰ ਦੇ ਸੰਬੰਧਾਂ ਵਿਚ ਵੀ ਹੁੰਦਾ ਹੈ, ਜਿਹੜੇ ਹਮੇਸ਼ਾ ਹੀ ਵਿਰੋਧ ਦੇ ਨਹੀਂ ਰਹੇ ਸਗੋਂ ਮਿਲਵਰਤਣ ਦੇ ਵੀ ਰਹੇ ਹਨ । ਔਰੰਗਜ਼ੇਬ ਦਾ ਵੀ ਪਹਿਲਾ ਪੈਂਤੜਾ ਗੁਰੂ-ਘਰ ਨਾਲ ਦੋਸਤੀ ਦੀ ਪੇਸ਼ਕਸ਼ ਹੀ ਦਸਿਆ ਜਾਂਦਾ ਹੈ । ਮੁਗਲਾਂ ਨਾਲ ਘਮਸਾਣ ਦੀਆਂ ਜੰਗਾਂ ਤੋਂ ਮਗਰੋਂ ਮੁਗਲ ਬਾਦਸ਼ਾਹ ਅਤੇ ਗੁਰੂ-ਘਰ ਵਿਚਕਾਰ ਫੇਰ ਇਕ ਰਾਬਤਾ ਕਾਇਮ ਹੋ ਜਾਂਦਾ ਹੈ । ਇਹ ਸਾਰਾ ਕੁਝ ਆਪਣੇ ਸਿੱਟੇ ਕੱਢਣ ਦੀ ਮੰਗ ਕਰਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਤੋਂ ਮਗਰੋਂ, ਬੰਦਾ ਬਹਾਦਰ ਦੇ ਸਵਾਲ ਉਤੇ ਖਾਲਸੇ ਵਿਚਲੀ ਵੰਡ ਦਾ ਵਰਨਣ ਕਰਦਿਆਂ ਤੱਤ ਖਾਲਸੇ ਨੂੰ ਵਡਿਆ ਕੇ ਪੇਸ਼ ਕੀਤਾ ਜਾਂਦਾ ਹੈ, ਜਿਹੜਾ ਅਸਲ ਵਿਚ ਸਥਾਪਤੀ ਦੇ ਸਮਰਥਕ ਹੋ ਨਿੱਬੜਿਆ ਸੀ । ਸਮਾਂ ਪਾ ਕੇ ਇਸ ਤੱਤ ਖਾਲਸੇ ਦਾ ਵੀ ਮੁਗਲਾਂ ਨੇ ਜੋ ਹਸ਼ਰ ਕੀਤਾ, ਉਹ ਆਪਣੀ ਥਾਂ ਇਕ ਸਬਕ ਪੇਸ਼ ਕਰਦਾ ਹੈ, ਉਪਰੋਕਤ ਤੱਥ ਦਾ ਖੰਡਨ ਨਹੀਂ ਕਰਦਾ।

ਮਿਸਲਾਂ ਦੇ ਵੇਲੇ ਸਿੱਖਾਂ ਵਿਚ ਜਿਵੇਂ ਤੇਜ਼ੀ ਨਾਲ ਸਾਮੰਤੀਕਰਣ ਹੋਇਆ, ਉਸ ਦਾ ਸਿਖਰ ਰਣਜੀਤ ਸਿੰਘ ਦੇ ਰਾਜ ਵਿੱਚ ਜਾਂ ਪੂਜਦਾ ਹੈ।

ਰੂੜੀ ਅਤੇ ਪ੍ਰਗਤੀ ਵਲੋਂ ਇਸ ਤਰ੍ਹਾਂ ਤੇਜ਼ੀ ਨਾਲ ਇਕ ਦੂਜੇ ਦੀ ਥਾਂ ਲੈਣਾ ਸ਼ਾਇਦ ਇਤਿਹਾਸਕ ਸਥਿਤੀ ਦਾ ਵੀ ਸਿੱਟਾ ਹੋਵੇ ! ਤਾਂ ਵੀ, ਸਮੁੱਚੇ ਤੌਰ ਉੱਤੇ ਸਿੱਖ ਮੱਤ ਵਿਚ ਜਮਹੂਰੀ ਅੰਸ਼ ਜੇ ਮੁੜ ਮੁੜ ਆਪਣੀ ਹੋਂਦ ਜਤਾਉਂਦਾ ਰਿਹਾ ਹੈ, (ਸਿੱਖ ਸਾਮੰਤਵਾਦ ਦੇ ਸਿਖਰ ਵੇਲੇ ਵੀ,) ਤਾਂ ਇਸ ਦਾ ਇਕ ਕਾਰਨ ਇਹ ਵੀ ਰਿਹਾ ਹੈ ਕਿ ਏਨੇ ਵੱਖ ਵੱਖ ਪਾਸਿਆਂ ਤੋਂ ਸੱਜਰਾ ਖੂਨ ਸਿੱਖ ਧਾਰਾ ਵਿਚ ਆ ਕੇ ਮਿਲਦਾ ਰਿਹਾ ਹੈ ਕਿ

23