ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

Error: The pages tag cannot be used in the Page: and Index: namespacesਉਸ ਨੇ ਸਿੱਖੀ ਦੀ ਜਮਹੂਰੀ ਸਪਿਰਟ ਦਾ ਨਾਸ਼ ਨਹੀਂ ਹੋਣ ਦਿੱਤਾ । ਇਸ ਦੀ ਇਕ ਉਦਾਹਰਣ ਮੁਗਲ ਜਬਰ ਦੀ ਸਿਖਰ ਉਤੇ ਅਠਾਰਵੀਂ ਸਦੀ ਵਿਚ ਜੱਟ ਕਬੀਲੇ ਦਾ ਭਾਰੀ ਗਿਣਤੀ ਵਿਚ ਸਿੱਖ ਧਰਮ ਗ੍ਰਹਿਣ ਕਰਨਾ ਹੈ । ਇਹ ਜੱਟ ਅਜੇ ਕਬੀਲਾ ਰੂਪ ਵਿਚ ਰਹਿ ਰਹੇ ਸਨ, ਜਿਸ ਵਿਚ ਬਰਾਬਰੀ ਦੇ ਅਤੇ ਪੰਚਾਇਤੀ ਅਸੂਲ ਕਾਇਮ ਸਨ ! ਕਿਸੇ ਦੀ ਟੈਂ ਨਾ ਮੰਨਣ ਕਰਕੇ ਉਹ ਮੁਗਲਾਂ ਦੇ ਰੋਹ ਦਾ ਸ਼ਿਕਾਰ ਹੋਏ । ਸਿੱਖ ਅਸੂਲਾਂ ਦੇ ਨਾਲ ਆਪਣੇ ਅਸੂਲਾਂ ਦੀ ਸਾਂਝ ਦੇਖ ਕੇ ਭਾਰੀ ਗਿਣਤੀ ਵਿਚ ਉਹ ਸਿੱਖ ਧਰਮ ਵਿਚ ਸ਼ਾਮਲ ਹੋ ਗਏ।

ਜਿਵੇਂ ਕਿ ਉਪਰ ਕਿਹਾ ਜਾ ਚੁੱਕਾ ਹੈ, ਸਿੱਖ ਇਤਿਹਾਸ ਉਤੇ ਪ੍ਰਸ਼ਨ-ਚੰਨ ਲਾਉਣ ਅਤੇ ਹਲ ਕਰਨ ਦਾ ਉਪਰੋਕਤ ਦੋ ਪੁਸਤਕਾਂ ਨੇ ਉਪਰਾਲਾ ਕੀਤਾ ਹੈ । ਤਾਂ ਵੀ ਅਜੇ ਪੂਣੀ ਛੋਹੀ ਗਈ ਹੈ।

ਗੁਰਬਾਣੀ ਦੀ ਵਿਆਖਿਆਕਾਰੀ ਦੇ ਸਕੂਲਾਂ ਦੀ ਆਜ਼ਾਦ ਹੋਰਾਂ ਨੇ ਜ਼ਿਕਰ ਕੀਤਾ ਹੈ । ਸਿਖ ਇਤਿਹਾਸ ਉਲੀਕਣ ਦੇ ਸਕੂਲਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ ਹੈ । ਇਹਨਾਂ ਵਿਚੋਂ ਇਕ ਸਕੂਲ ਤਾਂ ਸਾਰੇ ਸਿੱਖ ਇਤਿਹਾਸ ਨੂੰ ਧਾਰਮਕ ਟੱਕਰਾਂ ਦਾ ਵੇਰਵਾ ਬਣਾ ਦੇਂਦਾ ਹੈ । ਸ਼ੁਕਰ ਹੈ ਕਿ ਇਸ ਵੇਲੇ ਸਾਡੀ ਇਤਿਹਾਸਕਾਰੀ ਵਿਚ ਇਸ ਸਕੂਲ ਦਾ ਬੋਲ-ਬਾਲਾ ਨਹੀਂ ਅਤੇ ਇਹ ਗੁਰਦੁਆਰਿਆਂ ਦੇ ਅੰਦਰ ਬੰਦ ਹੋ ਗਿਆ ਹੈ । ਸਾਰੇ ਸਿੱਖ ਇਤਿਹਾਸ ਨੂੰ ਮਨੁੱਖ ਦੀ ਆਜ਼ਾਦੀ ਦੇ ਪੈਂਤੜੇ ਨਾਲ ਮੇਲ ਦੇਣਾ, ਇਤਿਹਾਸ ਨੂੰ ਆਪਣੇ ਮਨ ਦੀ ਖੁਸ਼ੀ ਲਈ ਖਿਡੌਣੇ ਵਾਂਗ ਵਰਤਣਾਂ ਹੈ।

ਹੁੰਦਾ ਅਸਲ ਵਿਚ ਕੀ ਹੈ ? ਜਿਸ ਵੇਲੇ ਵੀ ਆਧਾਰ ਨੂੰ ਵੰਗਾਰੇ ਤੋਂ ਬਿਨਾਂ ਕੋਈ ਲਹਿਰ ਚਲਦੀ ਹੈ, (ਏਸ਼ਿਆਈ ਧਰਮਾਂ ਦਾ ਇਹ ਖ਼ਾਸਾ ਰਿਹਾ ਹੈ), ਉਸ ਲਹਿਰ ਵਿਚ ਦੋ ਧਾਰਾਵਾਂ ਪ੍ਰਤੱਖ ਤੌਰ ਤੇ ਕਾਇਮ ਰਹਿੰਦੀਆਂ ਹਨ ! ਇਕ ਧਾਰਾ ਆਧਾਰ ਨੂੰ ਉਸ ਦੇ ਪੂਰੇ ਉਸਾਰ ਸਮੇਤ ਕਾਇਮ ਰਖਣ ਵਲ ਮੁੜ ਮੁੜ ਪਰਤਦੀ ਹੈ । ਇਹ ਉਪਰਲਾ ਵਰਗ ਹੁੰਦਾ ਹੈ, ਜਿਹੜਾ ਆਪਣੇ ਹਿਤਾਂ ਦੀ ਰਾਖੀ ਲਈ ਬਾਗੀ ਵਰਗ ਦੀ ਤਾਕਤ ਨੂੰ ਵਰਤਣ ਲਈ ਇਸ ਵਿਚ ਆ ਰਲਿਆ ਹੁੰਦਾ ਹੈ । ਦੂਜੀ ਧਾਰਾ ਆਮ ਲੋਕਾਂ ਦੀ ਹੁੰਦੀ ਹੈ, ਜਿਹੜੀ ਇਸ ਪੁੱਠੇ ਮੋੜੇ ਨੂੰ ਰੋਕਣ ਉਤੇ ਲੱਗੀ ਹੁੰਦੀ । ਹਾਲਾਤ ਅਨੁਸਾਰ ਕਦੀ ਇਹ ਸਫ਼ਲ ਹੋ ਜਾਂਦੀ ਹੈ, ਕਦੀ ਨਹੀਂ । ਇਹ ਘੁਸਪੈਠ ਅਤੇ ਅਸਫਲਤਾ ਆਪਣੀ ਆਪਣੀ ਥਾਂ ਆਪਣੇ ਆਪ ਵਿਚ ਇਸ ਗੱਲ ਦੀ ਸੂਚਕ ਹੁੰਦੀ ਹੈ ਕਿ ਹਾਲਾਤ ਅਜੇ ਇਸ ਸੰਕਟ ਸਥਿਤੀ ਤਕ ਨਹੀਂ ਪੁਜੇ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪੂਰੀ ਤਰ੍ਹਾਂ ਨਿਖੇੜਿਆ ਜਾ ਸਕੇ । ਇਹ ਅਵਸਥਾ ਅਧੂਰੀ ਰਹਿ ਗਈ ਸਮਾਜਕ ਤਬਦੀਲੀ ਦੀ ਸੂਚਕ ਹੁੰਦੀ ਹੈ ।

ਪਰ ਇਤਿਹਾਸ ਆਪਣੀ ਤੋਰੇ ਚਲਦਾ ਰਹਿੰਦਾ ਹੈ । ਸਿੱਖੀ ਦੇ ਸੰਬੰਧ ਵਿਚ ਲਗਦਾ ਇਹ ਹੈ ਕਿ ਸਾਮੰਤੀਕਰਣ ਦੇ ਨਾਲ ਸ਼ੁਰੂ ਹੋਇਆ ਪੁੱਠਾ ਗੇੜਾ ਵੀਹਵੀਂ-ਸਦੀ ਦੇ ਇਸ ਦਹਾਕੇ ਵਿਚ ਪੂਰਾ ਹੋਣ ਵਾਲਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਦੈਵੀ ਤਾਕਤ ਅਤੇ ਸੂਝ ਦਾ ਲੌਕਿਕੀਕਰਨ ਕਰ ਕੇ ਇਸ ਨੂੰ ਖਾਲਸੇ ਵਿਚ ਰੱਖ ਦਿੱਤਾ। ਹੁਣ ਇਸ ਸੂਝ24