ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਤੀਵਾਦ-ਕੱਲ, ਅੱਜ ਤੇ ਭਲਕ

ਸਾਹਿਤ ਵਿਚ ਪ੍ਰਗਤੀਵਾਦੀ ਧਾਰਾ ਇਕ ਜਥੇਬੰਦ ਉਦਮ ਸੀ, ਜਿਸ ਨੇ ਸਾਹਿਤਕ ਪਿੜ ਵਿਚ ਇਕ ਨਵੀਂ ਜਾਤੀ ਲੈ ਆਂਦੀ! ਸਾਹਿਤ ਨੂੰ ਚੇਤੰਨ ਤੌਰ ਉਤੇ ਸਮਾਜਕ ਕਾਇਆ-ਪਲਟੀ ਦੇ ਯਤਨਾਂ ਦਾ ਅੰਗ ਬਣਾਇਆ । ਸਾਮੰਤੀ ਅਤੇ ਅਨ੍ਹੇਰ ਬਿਰਤੀ ਵਾਲੀਆਂ ਕਦਰਾਂ-ਕੀਮਤਾਂ ਨਾਲ ਲੋਹਾ ਲਿਆ ! ਸਾਹਿਤ ਨੂੰ ਨਵਾਂ ਵਿਸ਼ਾ-ਵਸਤੂ ਤੇ ਰੂਪ ਬਖ਼ਸ਼ਿਆ ! ਸਾਹਿਤਾਲੋਚਨਾ ਨੂੰ ਨਵੀਂ ਦ੍ਰਿਸ਼ਟੀ ਅਤੇ ਮੁਹਾਵਰਾ ਦਿੱਤਾ ।

ਪੰਜਾਬੀ ਸਾਹਿਤ ਦੇ ਪਿੜ ਵਿਚ ਇਸ ਧਾਰਾ ਦੀ ਦੇਣ ਬਾਰੇ ਕੋਈ ਵੀ ਅਤਿ-ਕਥਨੀ ਕਰਨਾ ਮੁਸ਼ਕਲ ਹੈ । ਪ੍ਰਗਤੀਵਾਦੀ ਧਾਰਾ ਗੁਣਾਤਮਕ ਤੌਰ ਉਤੇ ਪੰਜਾਬੀ ਸਾਹਿਤ ਅਤੇ ਸਾਹਿਤਾਲੋਚਨਾ ਨੂੰ ਕਈ ਛਲਾਂਗਾਂ ਅਗੇ ਲੈ ਗਈ। ਅੱਜ ਪ੍ਰਗਤੀਵਾਦ ਦੀ ਗੱਲ ਕਰਨ ਲੱਗਿਆਂ ਉਪਰੋਕਤ ਤੱਥਾਂ ਦਾ ਦੁਹਰਾਇਆ ਜਾਣਾ ਅਤੇ ਇਨ੍ਹਾਂ ਉਤੇ ਜ਼ੋਰ ਦਿੱਤਾ ਜਾਣਾ ਜ਼ਰੂਰੀ ਹੈ ।

ਇਹ ਧਾਰਾਂ ਚੌਥੇ ਦਹਾਕੇ ਦੇ ਦੂਜੇ ਅੱਧ ਵਿਚ ਹੋਂਦ ਵਿਚ ਆਈ । ਪੰਜਾਬੀ ਵਿਚ ਇਹ 1947 ਤੋਂ ਮਗਰੋਂ ਕਾਫ਼ੀ ਸਮੇਂ ਤਕ ਸਾਹਿਤ ਦੀ ਇਕੋ ਇਕ ਧਾਰਾ ਬਣੀ ਰਹੀ । 1957 ਦੇ ਆਸ ਪਾਸ ਇਸ ਨੂੰ ਪਹਿਲੇ ਝਟਕੇ ਲੱਗੇ । 1962 ਵਿਚ ਇਸ ਦਾ ਜਥੇਬੰਦਕ ਦੌਰ ਲਗਭਗ ਖੜੋਤ ਦੀ ਅਵਸਥਾ ਵਿਚ ਆ ਗਿਆ । ਵੈਸੇ ਉਪਰਲੀਆਂ ਸਾਰੀਆਂ ਤਾਰੀਖਾਂ ਕੌਮਾਂਤਰੀ ਅਤੇ ਕੌਮੀ ਪੱਖੋਂ ਮਹੱਤਵਪੂਰਨ ਹਨ । ਇਸ ਲਹਿਰ ਦਾ ਆਰੰਭ ਫ਼ਾਜ਼ਿਜ਼ਮ ਦੇ ਉਭਾਰ ਅਤੇ ਨਾਲ ਹੀ ਬਿਜ਼ਮ-ਵਿਰੋਧ ਦੇ ਰੂਪ ਧਾਰਨ ਨਾਲ ਜੁੜਿਆ ਹੋਇਆ ਹੈ । 1947 ਅਤੇ 1949 ਦਾ ਸਮਾਂ ਦੋ ਵੱਡੇ ਏਸ਼ੀਆਈ ਦੇਸ਼ਾਂ, ਭਾਰਤ ਅਤੇ ਚੀਨ ਦੇ ਆਜ਼ਾਦ ਹੋਣ ਨਾਲ ਜੁੜਿਆ ਹੋਇਆ ਹੈ । ਮਗਰਲੀ ਘਟਨਾ ਖ਼ਾਸ ਕਰਕੇ ਏਸ਼ੀਅਨ ਮਨ ਲਈ ਉਤਸ਼ਾਹ ਦਾ ਸੋਮਾ ਸੀ। 1957 ਦੇ ਆਸ-ਪਾਸ ਕਮਿਊਨਿਸਟ ਲਹਿਰ ਵਿਚ ਸ਼ਖ਼ਸੀ ਪੂਜਾ ਅਤੇ ਕੱਟੜ-ਪੰਥੀ ਦੇ ਖ਼ਿਲਾਫ਼ ਘੋਲ ਦੀ ਤੀਖਣਤਾ ਦਾ ਅਤੇ ਨਾਲ ਹੀ ਕੌਮਾਂਤਰੀ ਕਮਿਊਨਿਸਟ ਲਹਿਰ ਵਿਚ ਤਰੇੜ ਦੇ ਪਹਿਲੇ ਚਿੰਨ੍ਹ ਸਾਹਮਣੇ ਆਉਣ ਦਾ ਸਮਾਂ ਸੀ । ਇਹ ਦੋਵੇਂ ਚੀਜ਼ਾਂ ਨਾ ਸਿਰਫ਼ ਕਮਿਊਨਿਸਟਾਂ ਦੇ ਮਨਾਂ ਵਿਚ ਹੀ ਸਗੋਂ ਸੁਹਿਰਦ ਪ੍ਰਗਤੀਵਾਦੀ ਚਿੰਤਕਾਂ ਦੇ ਮਨਾਂ ਵਿਚ ਵੀ ਅਨਿਸ਼ਚਿਤਤਾ26