ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੀ ਪੈਦਾ ਕਰ ਰਹੀਆਂ ਸਨ । ਇਹ ਅਨਿਸਚਿਤਤਾ ਪ੍ਰਗਤੀਵਾਦੀ ਧਾਰਾ ਦੇ ਵਿਰੋਧੀਆਂ ਲਈ ਇਸ ਉਤੇ ਵਾਰ ਕਰਨ ਦਾ ਉਚਿਤ ਮੌਕਾ ਸੀ । ਉਹਨਾਂ ਨੇ ਵੀ ਮਕਾਨੀਅਤ ਅਤੇ ਕੱਟੜਤਾ ਤੋਂ ਛੁਟਕਾਰਾ ਪਾਉਣ ਦਾ ਨਾਅਰਾ ਲਾਇਆ । ਇਹਨਾਂ ਦੋਹਾਂ ਨੁਕਤਿਆਂ ਉਤੇ ਪ੍ਰਤੀਵਾਦ ਆਮ ਕਰਕੇ ਅਤੇ ਕਮਿਊਨਿਸਟ ਖ਼ਾਸ ਕਰਕੇ ਆਪਣਾ ਬਚਾਓ ਕਰਨ ਦੇ ਪੈਂਤੜੇ ਉਤੇ ਆ ਚੁਕੇ ਸਨ, ਤਾਂ ਵੀ ਵਿਵਾਦ ਜ਼ੋਰ ਦਾ ਚੱਲਿਆ । ਪਰ 1962 ਦੀ ਹਿੰਦ-ਚੀਨ ਜੰਗ ਨੇ ਅਤੇ ਮਗਰੋਂ ਕਮਿਊਨਿਸਟ ਲਹਿਰ ਦੀ ਦੁਫੇੜ ਨੇ ਪ੍ਰਗਤੀਵਾਦੀ ਸਫ਼ਾਂ ਨੂੰ ਪੂਰੀ ਤਰ੍ਹਾਂ ਖਿੰਡਾ ਦਿੱਤਾ ।

ਹਾਲ ਦੀ ਘੜੀ ਇਸ ਸਾਰੇ ਇਤਿਹਾਸ ਵਿਚੋਂ ਇਕ ਨੁਕਤਾ ਉਘੜਦਾ ਹੈ, ਕਿ ਅੱਜ ਵੀ ਅਸੀਂ ਪ੍ਰਗਤੀਵਾਦੀ ਧਾਰਾ ਬਾਰੇ ਸੋਚਦਿਆਂ ਇਸ ਦੀ ਹੋਣੀ ਦਾ ਕੌਮੀ ਅਤੇ ਕੌਮਾਂਤਰੀ ਰਾਜਸੀ ਹਾਲਤਾਂ ਤੋਂ ਵੱਖ ਰੱਖ ਕੇ ਜੇ ਕੋਈ ਸੰਕਲਪ ਬਣਾਵਾਂਗੇ ਤਾਂ ਅਸੀਂ ਭਟਕ ਜਾਵਾਂਗੇ !

ਇਥੇ ਹੀ ਇਕ ਗੱਲ ਉਤੇ ਹੋਰ ਜ਼ੋਰ ਦਿੱਤਾ ਜਾਣਾ ਜ਼ਰੂਰੀ ਹੈ । ਪ੍ਰਗਤੀਵਾਦੀ ਧਾਰਾ ਵਿਚਲੀ ਸਿੱਥਲਤਾ ਦੇ ਪਿਛਲੇ ਵੀਹ ਸਾਲਾਂ ਵਿਚ ਵੀ ਸਾਹਿਤ ਰਚਣ ਵਾਲਿਆਂ ਅਤੇ ਸਾਹਿਤ ਪਰਖਣ ਵਾਲਿਆਂ ਦੀ ਭਾਰੀ ਬਹੁਗਿਣਤੀ ਲਈ ਆਧਾਰ ਅਤੇ ਮਾਪ ਇਹ ਕਸੌਟੀ ਰਹੀ ਹੈ ਕਿ ਕੋਈ ਕਿਰਤ ਜੀਵਨ ਪ੍ਰਤੀ ਕੋਈ ਉਸਾਰੂ ਪਹੁੰਚ ਅਪਣਾਉਂਦੀ ਹੈ ਜਾਂ ਨਹੀਂ । ਸੰਰਚਨਾਵਾਦੀ ਜਾਂ ਨਵੀਨਤਾਵਾਦੀ ਔਝੜ ਬੇਸ਼ਕ ਇਸ ਵਿਚ ਨਹੀਂ ਆਉਂਦੀ, ਪਰ ਇਹ ਔਝੜ ਨਾ ਸਥਾਈ ਹੈ ਨਾ ਗਿਣਤੀ ਵਿਚ ਬਹੁਤੀ । ਪ੍ਰਗਤੀਵਾਦੀ ਜਥੇਬੰਦੀ ਤੋਂ ਬਿਨਾਂ ਹੀ ਪ੍ਰਗਤੀਵਾਦੀ ਆਦਰਸ਼ਾਂ ਉਤੇ ਪੂਰਾ ਉਤਰਨ ਵਾਲਾ ਸਾਹਿਤ ਪਿਛਲੇ ਦੋ ਦਹਾਕਿਆਂ ਵਿਚ ਨਿਰੰਤਰ ਰਚਿਆ ਜਾ ਰਿਹਾ ਹੈ । ਆਪਣੇ ਸਾਹਿਤ ਦੇ ਇਤਿਹਾਸ ਵਿਚਲੀ ਹਰ ਜਿਊਣ ਜੋਗੀ ਕਿਰਤ ਨੂੰ ਅਸੀਂ ਉਪਰੋਕਤ ਕਸੌਟੀ ਉਤੇ ਹੀ ਪਰਖਦੇ ਹਾਂ । ਇਹ ਇਕ ਸਥਾਈ ਸਾਹਿਤ-ਦ੍ਰਿਸ਼ਟੀ ਹੈ ਜਿਹੜੀ ਪ੍ਰਗਤੀਵਾਦੀ ਧਾਰਾ ਦੀ ਦੇਣ ਹੈ । ਸਮਾਂ ਗੁਜ਼ਰਨ ਨਾਲ ਇਸ ਵਿਚ ਵਿਸ਼ਾਲਤਾ ਅਤੇ ਡੂੰਘਾਈਆ ਆ ਸਕਦੀ ਹੈ । ਪਰ ਇਸ ਦੀ ਥਾਂ ਕਿਸੇ ਹੋਰ ਦ੍ਰਿਸ਼ਟੀ ਦਾ ਆਉਣਾ ਮੁਸ਼ਕਿਲ ਹੈ । ਤਾਂ ਵੀ ਜਥੇਬੰਦੀ ਤੋਂ ਬਿਨਾਂ ਇਸ ਦ੍ਰਿਸ਼ਟੀ ਦੇ ਔਝੜ ਪੈਣ ਦਾ ਖ਼ਤਰਾ ਹਮੇਸ਼ਾ ਬਣਿਆ ਰਹੇਗਾ ਕਿਉਂਕਿ, ਜਿਵੇਂ ਅਸੀਂ ਪਹਿਲਾਂ ਕਹਿ ਆਏ ਹਾਂ, ਇਹ ਦ੍ਰਿਸ਼ਟੀ ਸਾਹਿਤ ਨੂੰ ਚੇਤੰਨ ਤੌਰ ਉਤੇ ਸਮਾਜਕ ਕਾਇਆ-ਪਲਟੀ ਦੇ ਯਤਨਾਂ ਦਾ ਅੰਗ ਬਣਾਉਣ ਦੇ ਜਥੇਬੰਦ ਉਦਮ ਦਾ ਹੀ ਸਿੱਟਾ ਸੀ!

ਪਰ ਪਿਛਲੇ ਦੋ ਦਹਾਕਿਆਂ ਦਾ ਇਹ ਵਿਰੋਧ ਵੀ ਬੜਾ ਉਘੜਵਾਂ ਹੈ ਕਿ ਇਕ ਐਸੀ ਸਥਾਈ ਦ੍ਰਿਸ਼ਟੀ ਰੱਖਣ ਦੇ ਬਾਵਜੂਦ, ਜਿਹੜੀ ਪ੍ਰਗਤੀਵਾਦੀ ਧਾਰਾ ਦੀ ਦੇਣ ਹੈ, ਪ੍ਰਗਤੀਵਾਦੀ ਲੇਖਕ ਜਥੇਬੰਦੀ ਨੂੰ ਹਰਕਤ ਵਿਚ ਲਿਆਉਣ ਦੇ ਸਾਰੇ ਯਤਨ ਅਸਫਲ ਰਹੇ ਹਨ । ਲੱਗਦਾ ਇੰਜ ਹੈ ਕਿ ਜਿਵੇਂ ਹਰ ਨਵੇਂ ਬਦਲ ਨੂੰ ਅਜ਼ਮਾ ਲੈਣ ਪਿਛੋਂ

ਸਾਹਿਤਕ ਬੁਧੀ ਮੁੜ ਪ੍ਰਗਤੀਵਾਦ ਵਲ ਪਰਤਦੀ ਹੈ, ਮੁੜ ਬਹਿਸ ਸ਼ੁਰੂ ਹੋ ਜਾਂਦੀ ਹੈ, ਮੁੜ

27