ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕੱਠਿਆਂ ਕਰਨ ਦੀ ਹੈ।

ਭਾਰਤ ਦੇ ਪ੍ਰਗਤੀਵਾਦੀ ਲੇਖਕ ਸੰਘ ਨੇ ਆਪਣੀਆਂ ਹਾਲਤਾਂ ਅਨੁਸਾਰ ਇਸ ਦੇ ਟੀਚੇ ਮਿਥੇ, ਜਿਸ ਵਿਚ ਇਹ ਕੁਝ ਸ਼ਾਮਿਲ ਸੀ: ਆਪਣੀਆਂ ਚੰਗੀਆਂ ਸਭਿਆਚਾਰਕ ਪ੍ਰੰਪਰਾਵਾਂ ਦੀ ਰਾਖੀ ਕਰਨਾ, ਹਰ ਉਸ ਚੀਜ਼ ਨੂੰ ਰੱਦ ਕਰਨਾ ਜਿਹੜੀ ਮਨੁੱਖ ਨੂੰ ਸਿੱਬਲ ਬਣਾਉਂਦੀ ਹੋਵੇ ਅਤੇ ਅਨ੍ਹੇਰ ਬਿਰਤੀ ਫੈਲਾਉਂਦੀ ਹੋਵੇ, ਸ਼ੋਸ਼ਣ ਦੇ ਵਿਰੁਧ ਲੜਾਈ ਕਰਨਾ, ਲਿਖਣ ਤੇ ਬੋਲਣ ਦੀ ਆਜ਼ਾਦੀ ਲਈ ਘੋਲ ਕਰਨਾ, ਆਮ ਜਨਤਾ ਨੂੰ ਆਪਣੇ ਨਾਲ ਲੈਣਾ। ਇਸੇ ਕਰ ਕੇ ਹੀ ਪ੍ਰਗਤੀਵਾਦੀ ਜਥੇਬੰਦੀਆਂ ਦੇ ਬੂਹੇ ਸਿਰਫ ਸਾਹਿਤਕਾਰਾਂ ਲਈ ਨਹੀਂ, ਸਾਹਿਤ ਪ੍ਰੇਮੀਆਂ ਲਈ ਵੀ ਖੁੱਲੇ ਹੁੰਦੇ ਸਨ।

ਜੇ ਅਸੀਂ ਇਹਨਾਂ ਟੀਚਿਆਂ ਨੂੰ ਗਹੁ ਨਾਲ ਵਿਚਾਰੀਏ ਤਾਂ ਸਾਨੂੰ ਇਹਨਾਂ ਦੀਆਂ ਜੜ੍ਹਾਂ ਭਾਰਤ ਦੀ ਧਰਤੀ ਵਿਚ ਹੋਰ ਵੀ ਡੂੰਘੀਆਂ ਨਜ਼ਰ ਆਉਣਗੀਆਂ। ਉਨ੍ਹੀਵੀਂ ਸਦੀ ਵਿਚ ਬੰਗਾਲ ਤੋਂ ਰਾਜਾ ਰਾਮ ਮੋਹਨ ਰਾਏ ਦੀ ਅਗਵਾਈ ਵਿਚ ਸ਼ੁਰੂ ਹੋਈ ਅਤੇ ਮਗਰੋਂ ਸਭ ਸੂਬਿਆਂ ਵਿਚ ਫੈਲੀ ਪ੍ਰਬੁੱਧਤਾ ਦੀ ਲਹਿਰ ਵੀ ਕੁਝ ਇਸੇ ਤਰ੍ਹਾਂ ਦੇ ਨਿਸ਼ਾਨੇ ਰੱਖਦੀ ਸੀ। ਪੱਛਮ ਦੇ ਤਾਰਕਿਕ ਚਿੰਤਨ ਦਾ ਪ੍ਰਚਾਰ, ਇਸ ਚਿੰਤਨ ਦੇ ਚਾਨਣ ਵਿਚ ਆਪਣੇ ਸਭਿਆਚਾਰਕ ਵਿਰਸੇ ਦਾ ਮੁੜ-ਉਲੇਖ, ਸਾਮੰਤੀ ਅਨ੍ਹੇਰ ਬਿਰਤੀ ਦੇ ਵਿਰੁੱਧ ਲੜਾਈ ਅਤੇ ਇਹ ਸਾਰਾ ਕੁਝ ਅਪਣੀ ਭਾਸ਼ਾ ਵਿਚ, ਤਾਂ ਕਿ ਆਮ ਲੋਕਾਂ ਤਕ ਪਹੁੰਚਿਆ ਤੇ ਉਹਨਾਂ ਨੂੰ ਨਾਲ ਲਿਆ ਜਾਏ। ਇਸ ਲਹਿਰ ਦੀ ਸੀਮਾ ਇਹ ਸੀ ਕਿ ਇਹ ਫਿਰ ਵੀ ਮਜ਼੍ਹਬੀ ਚੌਖਟਿਆਂ ਵਿਚ ਹੀ ਵਧੀ ਫੁੱਲੀ। ਸਮਾਂ ਪਾ ਕੇ ਇਹੀ ਮਜ਼੍ਹਬੀ ਚੌਖ਼ਟੇ ਇਸ ਦੇ ਰਾਹ ਦੀ ਰੁਕਾਵਟ ਵੀ ਬਣ ਗਏ ਅਤੇ ਇਸ ਦੀਆਂ ਪ੍ਰਾਪਤੀਆਂ ਸਮੇਤ ਇਸ ਨੂੰ ਖਾ ਜਾਣ ਦਾ ਕਾਰਨ ਵੀ ਬਣੇ।

ਪ੍ਰਗਤੀਵਾਦੀ ਲਹਿਰ ਪ੍ਰਬੁੱਧਤਾ ਦੀ ਲਹਿਰ ਦੇ ਟੀਚਿਆਂ ਦਾ ਉਚੇਰੀ ਪੱਧਰ ਉਤੇ ਪ੍ਰਗਟਾਅ ਸੀ। ਇਸ ਨੇ ਮਜ਼੍ਹਬੀ ਚੌਖਟੇ ਨੂੰ ਰੱਦ ਕੀਤਾ। ਧਾਰਮਕ ਗ੍ਰੰਥ ਇਸ ਲਈ ਸਭਿਆਚਾਰ ਦਾ ਹਿੱਸਾ ਸਨ ਅਤੇ ਸਭਿਆਚਾਰ ਦੇ ਹਿੱਸੇ ਵਜੋਂ ਹੀ ਵਾਚਿਆ ਜਾਣਾ ਲੋੜਦੇ ਸਨ। ਸਾਮੰਤੀ ਅਨ੍ਹੇਰ ਬਿਰਤੀ ਦੇ ਨਾਲ ਨਾਲ ਇਸ ਨੇ ਮਹਾਜਨੀ ਸਭਿਅਤਾ ਦੇ ਵਿਰੁੱਧ ਵੀ ਨਾਅਰਾ ਲਾਇਆ ਅਤੇ ਜਿਵੇਂ ਪ੍ਰੇਮ ਚੰਦ ਨੇ ਮਹਾਜਨੀ ਸਭਿਅਤਾ ਨੂੰ ਰੱਦ ਕੀਤਾ, ਉਸ ਤੋਂ ਸਪਸ਼ਟ ਸੀ ਕਿ ਪੱਛਮ ਵਲੋਂ ਆਉਂਦੀ ਹਰ ਚੀਜ਼ ਵਲ ਇਸ ਦਾ ਰਵੱਈਆ ਪ੍ਰਸੰਸਾਤਮਕ ਨਹੀਂ ਸੀ, ਸਗੋਂ ਆਲੋਚਨਾਤਮਕ ਸੀ ਅਤੇ ਸਭ ਤੋਂ ਵੱਡੀ ਗੱਲ, ਲੇਖਕ ਨੇ ਲੋਕਾਂ ਨਾਲ ਅਟੁੱਟ ਸੰਬੰਧ ਕਾਇਮ ਕਰਨਾ ਸੀ, ਨਹੀਂ ਤਾਂ ਸਭ ਚੰਗੇ ਟੀਚੇ ਸ਼ੁੱਭ ਇੱਛਾ ਬਣ ਕੇ ਰਹਿ ਜਾਣ ਦਾ ਖ਼ਤਰਾ ਸੀ।

ਸੋ, ਪ੍ਰਗਤੀਵਾਦੀ ਚੇਤਨਾ ਦੀਆਂ ਜੜ੍ਹਾਂ ਆਪਣੀ ਪ੍ਰੰਪਰਾ ਵਿਚ ਸਨ।

ਹਰ ਪਰਾ ਦਾ ਪਤਨ ਆਪਣੀ ਥਾਂ ਕਿਸੇ ਨਵੀਂ ਅਤੇ ਉਚੇਰੀ ਪ੍ਰੰਪਰਾ ਨੂੰ ਜਨਮ ਦੇ ਕੇ ਹੀ ਹੁੰਦਾ ਹੈ। ਇਹ ਵਰਤਾਰਾ ਉਦੋਂ ਵਾਪਰਦਾ ਹੈ ਜਦੋਂ ਪਿਛਲੀ ਪ੍ਰੰਪਰਾ ਆਪਣੀਆਂ ਸਾਰੀਆਂ ਸੰਭਾਵਨਾਵਾਂ ਖ਼ਤਮ ਕਰ ਚੁੱਕੀ ਹੋਵੇ, ਇਸ ਦੇ ਆਦਰਸ਼ ਆਪਣੀ ਸਾਰਥਕਤਾ

30