ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਆ ਚੁੱਕੇ ਹੋਣ। ਇਸ ਦੀ ਥਾਂ ਕੋਈ ਹੋਰ ਪ੍ਰਪਰਾ ਜਨਮ ਲੈ ਚੁੱਕੀ ਹੋਵੇ ਜਿਸ ਨੂੰ ਸਮੇਂ ਦਾ ਭੋਰਪੂਰ ਸਮਰਥਨ ਪ੍ਰਾਪਤ ਹੋਵੇ, ਜਿਸ ਸੂਰਤ ਵਿਚ ਪਿਛਲੀ ਪ੍ਰੰਪਰਾ ਸਮਾਜ ਨੂੰ ਅਗੇ ਲਿਜਾਣ ਦੀ ਥਾਂ ਇਸ ਦੀ ਪ੍ਰਗਤੀ ਦੇ ਰਾਹ ਵਿਚ ਰੁਕਾਵਟ ਬਣ ਜਾਂਦੀ ਹੈ। ਸਾਡੇ ਅਜੇ ਇਹ ਅਵਸਥਾ ਨਹੀਂ ਆਈ ਲਗਦੀ। ਪ੍ਰਗਤੀਵਾਦੀ ਆਦਰਸ਼, ਜਿਨ੍ਹਾਂ ਦਾ ਉਪਰ ਜ਼ਿਕਰ 11ਤਾ ਗਿਆ ਹੈ, ਅਜੇ ਵੀ ਸਾਰਥਕਤਾ ਰਖਦੇ ਹਨ। ਇਹਨਾਂ ਨੂੰ ਅਜੇ ਪ੍ਰਾਪਤ ਨਹੀਂ ਕਰ ਲਿਆ ਗਿਆ।

ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਅਸੀਂ ਹੁਣ ਐਸੇ ਆਦਰਸ਼ਾਂ ਤੋਂ ਜਾਣੂ ਨਹੀਂ ਜਿਨ੍ਹਾਂ ਨੂੰ ਇਤਿਹਾਸਕ ਤੌਰ ਉਤੇ ਪ੍ਰਗਤੀਵਾਦੀ ਆਦਰਸ਼ਾਂ ਤੋਂ ਉੱਚਾ ਸਮਝਿਆ ਜਾ ਸਕਦਾ ਹੋਵੇ। ਪਰ ਉਹਨਾਂ ਆਦਰਸ਼ਾਂ ਨੂੰ ਨੇਪਰੇ ਚੜ੍ਹਾਉਣ ਲਈ ਅਸੀਂ ਅਜੇ ਹਾਲਾਤ ਨਹੀਂ ਸਿਰਜੇ! ਅੱਜ ਦੀਆਂ ਹਾਲਤਾਂ ਵਿਚ ਵੀ ਅਜੇ ਇਹ ਖੱਬੀਆਂ ਤਾਕਤਾਂ ਦੀ ਬਹੁਤ ਵੱਡੀ ਜਿੱਤ ਹੋਵੇਗੀ, ਜੇ ਅਸੀਂ ਵਧ ਤੋਂ ਵਧ ਵਿਸ਼ਾਲ ਤਬਕਿਆਂ ਨੂੰ ਪ੍ਰਤੀਵਾਦੀ ਆਦਰਸ਼ਾਂ ਦੇ ਦੁਆਲੇ ਜੋੜ ਸਕੀਏ।

ਇਹ ਗੱਲ ਸਾਨੂੰ ਦੂਜੇ ਨਕਤੇ ਵਲ ਲੈ ਆਉਂਦੀ ਹੈ, ਜਿਸ ਬਾਰੇ ਪ੍ਰਗਤੀਵਾਦ ਦੇ ਸੰਬੰਧ ਵਿਰ ਸਪਸ਼ਟਤਾ ਜ਼ਰੂਰੀ ਹੈ।

ਪ੍ਰਗਤੀਵਾਦ ਦਾ ਕੌਮਾਂਤਰੀ ਰੂਪ ਵੀ ਅਤੇ ਕੌਮੀ ਰੂਪ ਵੀ ਸਾਂਝੇ ਮੋਰਚੇ ਦੇ ਦਾਅਪੇਚਾਂ ਵਿਚੋਂ ਨਿਕਲਿਆ ਸੀ, ਜਿਸ ਦਾ ਅਰਥ ਸੀ ਸਾਂਝੇ ਆਦਰਸ਼ਾਂ ਲਈ ਵੱਧ ਤੋਂ ਵੱਧ ਵਿਸ਼ਾਲ ਤਬਕਿਆਂ ਨੂੰ ਲਾਮਬੰਦ ਕਰਨਾ। ਪ੍ਰਗਤੀਵਾਦੀ ਲੇਖਕ ਸੰਘ ਕਿਸੇ ਇਕ ਪਾਰਟੀ ਦੀ ਜਥੇਬੰਦੀ ਨਹੀਂ ਸੀ। ਇਸ ਜਥੇਬੰਦੀ ਦਾ ਆਪਣਾ ਮੈਨੀਫੈਸਟੋ ਸੀ ਅਤੇ ਇਹ ਆਪਣੀ ਮੈਨੀਫ਼ੈਸਟੋ ਵਿਚਲੇ ਆਦਰਸ਼ਾਂ ਲਈ ਵੱਧ ਤੋਂ ਵੱਧ ਸਾਹਿਤਕਾਰਾਂ ਨੂੰ ਅਤੇ ਸਾਹਿਤ-ਪ੍ਰੇਮੀਆਂ ਨੂੰ ਲਾਮਬੰਦ ਕਰਦੀ ਸੀ।

ਇਹ ਗੱਲ ਸਾਡਾ ਧਿਆਨ ਉਸ ਵੱਡੀ ਗਲਤੀ ਵਲ ਦੁਆਉਂਦੀ ਹੈ, ਜਿਹੜੀ ਅਸੀਂ ਹੁਣ ਤਕ ਕਰਦੇ ਰਹੇ ਹਾਂ ਅਤੇ ਕਰ ਰਹੇ ਹਾਂ: ਪ੍ਰਗਤੀਵਾਦ ਦਾ ਮਤਲਬ ਮਾਰਕਸਵਾਦ ਨਹੀਂ, ਨਾ ਹੀ ਪ੍ਰਗਤੀਵਾਦੀ ਹੋਣ ਦਾ ਮਤਲਬ ਕਮਿਊਨਿਸਟ ਹੋਣਾ ਹੈ। ਹਰ ਮਾਰਕਸਵਾਦੀ ਅਤੇ ਕਮਿਊਨਿਸਟ ਪ੍ਰਗਤੀਵਾਦੀ ਹੁੰਦਾ ਹੈ, ਪਰ ਇਹ ਕੋਈ ਜ਼ਰੂਰੀ ਨਹੀਂ ਕਿ ਹਰ ਪ੍ਰਗਤੀਵਾਦ ਨਾਲ ਹੀ ਮਾਰਕਸਵਾਦੀ ਅਤੇ ਕਮਿਊਨਿਸਟ ਵੀ ਹੋਵੇ। ਪ੍ਰਗਤੀਵਾਦ ਦੇ ਟੀਚਿਆਂ ਅਤੇ ਆਦਰਸ਼ਾਂ ਬਾਰੇ ਸਪਸ਼ਟਤਾ ਦੀ ਅਣਹੋਂਦ, ਜਾਂ ਆਪਣੇ ਜੋਸ਼ ਵਿਚ ਐਸੇ ਟੀਚੇ ਅਤੇ ਆਦਰਸ਼ ਪ੍ਰਗਤੀਵਾਦ ਦੇ ਨਾਂਅ ਲਾ ਦੇਣਾ ਜਿਹੜੇ ਅਸਲ ਵਿਚ ਇਸ ਦੇ ਨਹੀਂ; ਇਸ ਲਹਿਰ ਵਿਚਲੀ ਖੜੋਤ ਦਾ ਮੁੱਖ ਕਾਰਨ ਬਣੇ। ਸਾਨੂੰ ਪਤਾ ਹੈ ਕਿ ਪ੍ਰਗਤੀਵਾਦ ਨੂੰ 3 ਦੇਸਾਂ ਦਾ ਸਮਾਜਵਾਦੀ ਯਥਾਰਥਵਾਦ ਦਸਿਆ ਜਾਂਦਾ ਰਿਹਾ ਹੈ। ਪ੍ਰਗਤੀਵਾਦ ਮਾਰਕਸਵਾਦ ਹੀ ਦਸਿਆ ਜਾਂਦਾ ਹੈ? ਪ੍ਰਗਤੀਵਾਦ ਦੇ ਪਲੈਟਫ਼ਾਰਮ ਤੋਂ ਉਹ ਲੜਾਈ ਜਾਂਦੀ ਰਹੀ ਹੈ, ਜਿਹੜੀ ਇਸ ਦੀ ਆਪਣੀ ਨਹੀਂ ਸੀ। ਇਸ ਦਾ ਮਾਰਕਸਵਾਦ ਨੂੰ ਕੋਈ ਲਾਭ ਨਹੀਂ ਹੋਇਆ, ਪ੍ਰਗਤੀਵਾਦ ਨੂੰ ਹਾਨੀ ਜ਼ਰੂਰ ਹੋਈ ਹੈ।

31