ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸੇ ਗ਼ਲਤ ਪਹੁੰਚ ਦਾ ਸਿੱਟਾ ਉਹ ਉਪਭਾਵਕਤਾ ਅਤੇ ਸਰਲੀਕਰਨ ਸੀ, ਜਿਸ ਵਿਚ ਉਸ ਸਮੇਂ ਦਾ ਸਾਹਿਤ ਭਰਪੂਰ ਰਿਹਾ ਹੈ। ਸਰਲੀਕਰਨ ਦਾ ਸਿੱਟਾ ਰਚਣੇਈ ਸਾਹਿਤ ਵਿਚ ਕਲਾਹੀਣਤਾ ਵਿਚ ਨਿਕਲਦਾ ਹੈ, ਜਦ ਕਿ ਸਿਧਾਂਤਕ ਸਾਹਿਤ ਅਤੇ ਆਲੋਚਨਾ ਵਿਚ ਇਸ ਦਾ ਮਤਲਬ ਨਿਰਮਲ ਆਰੋਪਣ ਅਤੇ ਪੇਤਲੀਆਂ ਬੁਨਿਆਦਾਂ ਉਤੇ ਭਰਪੂਰ ਸ਼ਲਾਘਾ ਹੁੰਦਾ ਹੈ। ਉਪਭਾਵਕਤਾ ਅਤੇ ਸਰਲੀਕਰਨ ਕਦੀ ਵੀ ਚਾਨਣ ਦਾ ਕੰਮ ਨਹੀਂ ਕਰਦੇ। ਸਗੋਂ ਬੁਧੀ ਨੂੰ ਜਕੜਦੇ ਹਨ, ਇਸ ਦੇ ਵਿਕਾਸ ਨੂੰ ਅਸੰਭਵ ਬਣਾਉਂਦੇ ਹਨ। ਇਹ ਸਾਨੂੰ ਯਥਾਰਥ ਦੇ ਸਵਾਮੀ ਨਹੀਂ ਬਣਾਉਂਦੇ ਸਗੋਂ ਯਥਾਰਠ ਦੇ ਗੁਲਾਮ ਬਣਾਉਣ ਵਲ ਲੈ ਜਾਂਦੇ ਹਨ।

ਜ਼ਿੰਦਗੀ ਖ਼ੁਦ ਸਰਲੀਕਰਨ ਨੂੰ ਬਰਦਾਸ਼ਤ ਨਹੀਂ ਕਰਦੀ। ਇਸ ਵਿਚ ਨਾ ਨਿਰੋਲ ਦੇਵਤੇ ਹਨ, ਨਾ ਦੈਂਤ। ਇਸ ਵਿਚ ਹਰ ਚੀਜ਼ ਦੇ ਸੌ ਸੌ ਪੱਖ ਹੁੰਦੇ ਹਨ ਅਤੇ ਹਰ ਪੱਖ ਜ਼ਿੰਦਗੀ ਵਿਚ ਆਪਣੀ ਆਪਣੀ ਚੰਗੀ ਮਾੜੀ ਭੂਮਿਕਾ ਨਿਭਾਹ ਰਿਹਾ ਹੁੰਦਾ ਹੈ। ਇਸ ਭੂਮਿਕਾ ਨੂੰ ਸਰਬੰਗੀ ਤੌਰ ਉਤੇ ਪੇਸ਼ ਕਰਦੇ ਬਿੰਬ ਹੀ ਸਾਹਿਤ ਵਿਚ ਜਾਨ ਭਰਦੇ ਹਨ, ਸਾਡੀ ਸੂਝ ਵਿਚ ਵਾਧਾ ਕਰਦੇ ਹਨ, ਜ਼ਿੰਦਗੀ ਦੀ ਤੋਰ ਬਾਰੇ ਸਾਨੂੰ ਗਿਆਨ ਦੇਂਦੇ ਹਨ, ਸਾਡੀ ਚੇਤਨਾ ਨੂੰ ਉਚੇਰੀ ਪੱਧਰ ਉਤੇ ਲਿਜਾਂਦੇ ਹਨ। ਯਥਾਰਥ ਦੀ ਇਸ ਤਰ੍ਹਾਂ ਦੀ ਸਰਬੰਗੀ ਪੇਸ਼ਕਾਰੀ ਸਾਹਿਤ ਨੂੰ ਸਮੇਂ ਦੀਆਂ ਸੀਮਾਂ ਤੋਂ ਉਤਾਂਹ ਚੁੱਕਦੀ ਹੈ। ਇਸ ਤਰ੍ਹਾਂ ਦੀ ਪੇਸ਼ਕਾਰੀ ਕਿਸੇ ਵੀ ਸੁਹਿਰਦ ਸਾਹਿਤਕਾਰ ਦਾ ਟੀਚਾ ਅਤੇ ਸੁਹਿਰਦ ਆਲੋਚਨਾ ਦੀ ਮੰਗ ਹੁੰਦੀ ਹੈ।

ਸਾਡੀ ਗਲਪ ਵਿਚ ਵੀ ਅਤੇ ਸਾਹਿਤ-ਚਿੰਤਨ ਵਿਚ ਵੀ ਹੁਣ ਇਸ ਤਰ੍ਹਾਂ ਦੀ ਸਰਲੀਕਰਨ ਘਟਿਆ ਹੈ। ਇਹ ਇਕ ਚੰਗੀ ਅਲਾਮਤ ਹੈ, ਜਿਸ ਤੋਂ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਮੁੜ-ਬਰਗਰਮ ਹੋਈ ਪ੍ਰਗਤੀਵਾਦੀ ਧਾਰਾ ਨੂੰ ਪੁਰਾਣੀ ਰਟ ਵਿੱਚ ਪੈਣ ਤੋਂ ਰੋਕੇਗੀ। ਸਰਲੀਕਰਨ ਘਟਣ ਦਾ ਇਕ ਕਾਰਨ ਇਹ ਹੈ ਕਿ ਕੌਮੀ ਪੱਧਰ ਉਤੇ ਵੀ ਅਤੇ ਕੌਮਾਂਤਰੀ ਪੱਧਰ ਉਤੇ ਵੀ ਪਿਛਲੇ ਦੋ ਦਹਾਕਿਆਂ ਵਿਚ ਵਾਪਰੀਆਂ ਘਟਨਾਵਾਂ ਸਾਡੇ ਸਰਲੀਕਰਨ ਦੀ ਪਕੜ ਵਿਚ ਨਹੀਂ ਆਈਆਂ। ਸਾਨੂੰ ਇਹਨਾਂ ਦੀ ਜਟਿਲਤਾ ਦਾ ਅਹਿਸਾਸ ਹੋ ਗਿਆ ਹੈ। ਇਹ ਅਹਿਸਾਸ ਆਪਣੇ ਆਪ ਵਿਚ ਇਸ ਗੱਲ ਦਾ ਸੂਚਕੇ ਨਹੀਂ ਕਿ ਅਸੀਂ ਇਸ ਜਟਿਲਤਾ ਨੂੰ ਸਮਝਣ ਲੱਗ ਗਏ ਹਾਂ, ਪਰ ਇਹ ਅਹਿਸਾਸ ਇਸ ਪਾਸੇ ਵਲ ਇਕ ਮਹੱਤਵਪੂਰਨ ਕਦਮ ਹੈ। ਜਿਥੇ ਕਿਤੇ ਵੀ ਇਹ ਸਰਲੀਕਰਨ ਪਾਇਆ ਜਾਂਦਾ ਹੈ, ਉਹ ਹਾਸੋਹੀਣਾ ਲੱਗਦਾ ਹੈ, ਜਾਂ ਥੋੜ੍ਹੇ ਜਿਹੇ ਯਤਨ ਨਾਲ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਹੈ।

ਕੌਮਾਂਤਰੀ ਪੱਧਰ ਉਤੇ ਭੂਤ-ਪੂਰਵ ਬਸਤੀਵਾਦੀ ਦੇਸ਼ਾਂ ਵਲੋਂ ਆਪਣੇ ਸੰਚਾਰ ਸਾਧਨਾਂ ਅਤੇ ਦੂਜੇ ਆਰਥਕ ਅਤੇ ਰਾਜਸੀ ਯਤਨਾਂ ਰਾਹੀਂ ਨਵ ਆਜ਼ਾਦ ਲੋਕਾਂ ਦੇ ਸਭਿਆਚਾਰਾਂ ਉਤੇ ਹਮਲਾ ਅਤੇ ਇਹਨਾਂ ਨੂੰ ਵਿਗਾੜਨ ਦੇ ਯਤਨ ਨਵ-ਆਜ਼ਾਦ ਹੋਏ ਲੋਕਾਂ ਵਿਚ ਇਸ ਚੇਤਨਾ ਨੂੰ ਜ਼ੋਰ ਦੇ ਰਹੇ ਹਨ ਕਿ ਉਹ ਆਪਣੇ ਸਭਿਆਚਾਰਾਂ ਦੀ ਰਾਖੀ ਕਰਨ, ਇਹਨਾਂ ਵਿਚ ਪਾਏ ਜਾ ਰਹੇ ਵਿਗਾੜਾਂ ਤੋਂ ਸੁਚੇਤ ਹੋਣ, ਇਸ ਪੱਖੋਂ ਮਨੁੱਖੀ ਪ੍ਰਵਾਰ ਵਿਚ ਹਮ

32