ਲਿਖਿਆ ਜਾ ਚੁੱਕਾ ਹੈ ਅਤੇ ਬੜਾ ਪ੍ਰਬੀਨ ਤਰ੍ਹਾਂ ਨਾਲ ਲਿਖਿਆ ਜਾ ਚੁੱਕਾ ਹੈ, ਜਿਸ ਵਿਚ ਮੈਂ ਵੱਧ ਤੋਂ ਵੱਧ ਸਿਰਫ਼ ਮਾਤਰਾ ਦਾ ਹੀ ਫਰਕ ਪਾ ਸਕਦਾ ਹਾਂ, ਗੁਣ ਦਾ ਸ਼ਾਇਦ ਨਹੀਂ।
ਮੈਂ ਆਪਣੇ ਆਪ ਨੂੰ ਸਿਰਫ਼ ਕੁਝ ਨੁਕਤਿਆਂ ਦੇ ਨਿਰੀਖਣ ਅਤੇ ਟਿੱਪਣੀਆਂ ਤੱਕ ਸੀਮਤ ਰੱਖਣਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਮੇਰੀ ਸੂਝ ਅਨੁਸਾਰ ਜਾਂ ਤਾਂ ਛੁਹਿਆ ਨਹੀਂ ਗਿਆਂ, ਜਿਨ੍ਹਾਂ ਬਾਰੇ ਮੈਂ ਪ੍ਰਚਲਤ ਵਿਚਾਰਾਂ ਤੋਂ ਕੁਝ ਵੱਖ ਰਾਏ ਰੱਖਦਾ ਹਾਂ, ਅਤੇ ਉਹ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ।
-1-
ਹਰ ਵੱਡੇ ਵਿਅਕਤੀ ਦੇ ਗੁਜ਼ਰਨ ਉੱਤੇ ਅਕਸਰ ਇਹ ਗੱਲ ਰਸਮਣ ਵੀ ਕਹਿ ਦਿੱਤੀ ਜਾਂਦੀ ਹੈ ਕਿ ਇਸ ਨਾਲ ਇਕ ਯੁਗ ਦਾ ਅੰਤ ਹੋ ਗਿਆ ਹੈ। ਹੁਣ ਵੀ ਇਹ ਗੱਲ ਕੁਝ ਲੋਕਾਂ ਵਲੋਂ ਕਹੀ ਗਈ ਹੈ। ਪਰ ਹੁਣ ਪੰਜਾਬੀ ਸਾਹਿਤ, ਸਭਿਆਚਾਰ ਅਤੇ ਬੌਧਿਕ ਦੇ ਪ੍ਰਸੰਗ ਵਿਚ ਇਹ ਗੱਲ ਰਸਮੀ ਨਹੀਂ, ਨਿਰੋਲ ਹਕੀਕਤ ਲਗਦੀ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਵਿਚ ਸਿਰਫ਼ ਦੋ ਹੀ ਕਾਲ ਐਸੇ ਹਨ, ਜਿਹੜੇ ਆਪਣੇ ਪ੍ਰਧਾਨ ਵਿਚਾਰ ਜਾਂ ਪ੍ਰਧਾਨ ਪ੍ਰਭਾਵ ਦੀ ਤਾਰ ਵਿਚ ਪਰੋਤੇ ਇਕੋ ਇੱਕ ਜੁਟ ਇਕਾਈ ਲਗਦੇ ਹਨ, ਬਾਕੀ ਸਾਰੇ ਮਿਲਗੋਭਾ ਵਿਚਾਰਾਂ ਅਤੇ ਪ੍ਰਭਾਵਾਂ ਦੇ ਕਾਲ ਹਨ, ਜਿਨ੍ਹਾਂ ਨੂੰ ਸਿਰਫ ਨਾਂ ਦੇਣ ਲਈ ਕਿਸੇ ਇਕ ਪ੍ਰਮੁੱਖ ਵਿਅਕਤੀ ਜਾਂ ਪ੍ਰਧਾਨ ਪ੍ਰਭਾਵ ਨੂੰ ਚੁਣ ਲਿਆ ਜਾਂਦਾ ਹੈ। ਇਹ ਦੋ ਕਾਲ ਹਨ ਗੁਰਮਤਿ ਕਾਲ ਅਤੇ ਗੁਰਬਖ਼ਸ਼ ਸਿੰਘ ਕਾਲ। ਗੁਰਮਤਿ ਕਾਲ ਵਿੱਚ ਬੜਾ ਬਹੁਭਾਂਤਕ ਸਾਹਿਤ ਰਚਿਆ ਗਿਆ, ਪਰ ਹਰ ਸਾਹਿਤ ਦੀ ਹਰ ਰਚਨਾ ਵਿਚ, ਇਥੋਂ ਤੱਕ ਕ ਸੂਫ਼ੀ ਸਾਹਿਤ ਅਤੇ ਕਿੱਸਾ ਸਾਹਿਤ ਵਿਚ ਵੀ, ਸਾਨੂੰ ਗੁਰਮਤਿ ਦੇ ਕਿਸੇ ਨਾ ਕਿਸੇ ਵਿਚਾਰ ਦੀ ਕੋਈ ਨਾ ਕੋਈ ਤਾਰ ਪਰੁੱਚੀ ਦਿਸ ਪਵੇਗੀ, ਜਿਹੜੀ ਇਸ ਨੂੰ ਉਸ ਸਾਹਿਤ ਕਾਲ ਦਾ ਇਕ ਅਨਿੱਖੜ ਅੰਗ ਬਣਾ ਦੇਂਦੀ ਹੈ, ਅਤੇ ਦੂਜੇ ਪਾਸੇ ਗੁਰਬਖਸ਼ ਸਿੰਘ ਦੇ ਸਾਹਿਤ ਮੰਡਲ ਵਿਚ ਪ੍ਰਵੇਸ਼ ਕਰਨ ਤੋਂ ਮਗਰੋਂ ਕੋਈ ਵੀ ਰਚਨਾ ਜਾਂ ਸਾਹਿਤਕਾਰ ਐਸਾ ਨਹੀਂ; ਜਿਸ ਦਾ ਮੁੱਲ ਅਸੀਂ ਗੁਰਬਖ਼ਸ਼ ਸਿੰਘ ਨੂੰ ਨਜ਼ਰ ਵਿਚ ਰੱਖੇ ਤੋਂ ਬਿਨਾਂ ਪਾ ਸਕੀਏ, ਭਾਵੇਂ ਉਸ ਸਾਹਿਤਕਾਰ ਨੇ ਜ਼ਾਹਰਾ ਤੌਰ ਉਤੇ ਉਸ ਦਾ ਪ੍ਰਭਾਵ ਕਬੂਲਿਆ ਹੋਵੇ ਜਾਂ ਨਾ ਹੋਵੇ, ਉਹ ਗੁਰਬਖ਼ਸ਼ ਸਿੰਘ ਦੇ ਸਿੱਧਾ ਸੰਪਰਕ ਵਿਚ ਆਇਆ ਹੋਵੇ, ਜਾਂ ਨਾ, ਉਸ ਦੀ ਰਚਨਾ 'ਪ੍ਰੀਤ ਲੜੀ' ਦੇ ਵਰਕਿਆਂ ਤੋਂ ਸ਼ੁਰੂ ਹੋਈ ਹੋਵੇ ਜਾਂ ਨਾ। ਗੁਰਬਖ਼ਸ਼ ਸਿੰਘ ਦੇ ਸਾਹਮਣੇ ਆਉਣ ਤੋਂ ਮਗਰੋਂ ਹਰ ਸਾਹਿਤ-ਰਚਨਾ ਜਾਂ ਸਾਹਿਤਕਾਰ ਗੁਰਬਖ਼ਸ਼ ਸਿੰਘ ਜਮ੍ਹਾਂ ਜਾਂ ਮਨਫੀ ਕੁਝ ਹੋਰ ਹੈ। ਮੇਰੀ ਇਸ ਧਾਰਣਾ ਦੀ ਪ੍ਰੋੜਤਾ ਵਜੋਂ ਅੱਜ ਦੇ ਸਥਾਪਤ ਸਾਹਿਤਕਾਰਾਂ ਦੇ ਕਥਨ ਵੀ ਕਾਫ਼ੀ ਹੋਣੇ ਚਾਹੀਦੇ ਹਨ, ਜਿਵੇਂ ਕਿ ਕਰਤਾਰ ਸਿੰਘ ਦੁੱਗਲ ਨਵਤੇਜ ਸਿੰਘ ਨੂੰ ਲਿਖਿਆ ਹੈ ਕਿ 'ਉਹ ਤੇਰਾ ਪਿਤਾ ਹੀ ਨਹੀਂ ਸਾਡਾ ਸਭ ਦਾ ਪਿਤਾ ਸੀ, ਜਾਂ ਬਲਵੰਤ ਗਾਰਗੀ ਲਿਖਦਾ ਹੈ ਕਿ 'ਉਹ ਇਕ ਪੂਰੀ ਸਾਹਿਤਿਕ ਪੀੜ੍ਹੀ ਦਾ ਪਿਤਾ ਸੀ'। ਇਹ ਕਥਨ ਵੀ ਵਜ਼ਨਦਾਰ ਹਨ, ਪਰ ਮੈਂ ਆਪਣੀ ਧਾਰਨਾ ਦੀ ਪ੍ਰੋੜਤਾ ਉਸ
35