ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem>ਹਵਾਲੇ ਵਿੱਚ ਗਲਤੀ:Invalid <ref> tag; refs with no name must have content

</poem>

4

ਤਾਂ ਵੀ, ਠੀਕ ਚਾਨਣ ਵਿਚ ਲਿਆਂ ਅਤੇ ਉਲਾਰਪਣ ਨੂੰ ਲਾਂਭੇ ਕੀਤਿਆਂ, ਇਹ ਫਲਸਫਾ ਖ਼ਾਸ ਸਮੇਂ ਅਤੇ ਖ਼ਾਸ ਹਾਲਤਾਂ ਵਿਚ ਹਾਂ-ਵਾਚੀ ਰੋਲ ਅਦਾ ਕਰ ਸਕਦਾ ਸੀ ਅਤੇ ਇਸ ਨੇ ਕੀਤਾ ਵੀ।

ਗੁਰਬਖ਼ਸ਼ ਸਿੰਘ ਦੇ ਪ੍ਰੀਤ ਯੂਟੋਪੀਏ ਦਾ ਪੁਰਣ ਮਨੁੱਖ ਵੀ ਇਕ ਯੂਟੋਪੀਆਈ ਹੈ। ਜਿਸ ਦੀ ਸਮਾਜਕ ਸਾਰਥਕਤਾ ਵੀ ਪਰਾ-ਭੌਤਿਕ ਹੱਦਾਂ ਵਿਚ ਹੀ ਹੈ। ਇਹ ਪੂਰਣ ਮਨੁਖ, ਸਦਾ ਹਸੂੰ ਹਸੂੰ ਕਰਦਾ, ਸਭ ਨੂੰ ਖ਼ੁਸ਼ੀਆਂ ਵੰਡਦਾ, ਸਭ ਨੂੰ ਇਕ ਨਜ਼ਰ ਨਾਲ ਦੇਖਦਾ, ਧਰਮ ਲਈ ਵੀ ਸੰਭਵ ਨਹੀਂ ਹੋਇਆ। ਕਿਸੇ ਇਨਕਲਾਬੀ ਲਈ ਤਾਂ ਨਿਰੋਲ ਕਲਪਨਾ ਦੀ ਉਪਜ ਹੈ।

ਪਰ ਗੁਰਬਖ਼ਸ਼ ਸਿੰਘ ਦੇ ਖ਼ਿਆਲ ਵਿਚ ਇਹੋ ਜਿਹੀਆਂ ਸ਼ਖਸੀਅਤਾਂ ਹੀ ਆਖ਼ਰ ਮਿਲ ਕੇ ਆਦਰਸ਼ ਸਮਾਜ ਬਣਾਉਣਗੀਆਂ। ਹੀਗਲ ਦੇ ਵਿਰੋਧ-ਵਿਕਾਸ ਵਾਂਗੂੰ, ਗੁਰਬਖਸ਼ ਸਿੰਘ ਦਾ ਸਮਾਜ-ਵਿਗਿਆਨ ਇਥੇ ਆ ਕੇ ਸਿਰ-ਪਰਨੇ ਖੜਾ ਹੋ ਜਾਂਦਾ ਹੈ। ਹੀਗਲ ਦੇ ਵਿਰੋਧ-ਵਿਕਾਸ ਨੂੰ ਪੈਰਾਂ ਭਾਰ ਕਰਨ ਨਾਲ ਉਸ ਦੀ ਮਹੱਤਾ ਨਹੀਂ ਸੀ ਘਟੀ। ਗੁਰਬਖਸ਼ ਸਿੰਘ ਦੇ ਸਮਾਜ-ਵਿਗਿਆਨ ਨੂੰ ਵੀ ਪੈਰਾਂ ਉਤੇ ਖੜੇ ਕਰਨ ਨਾਲ ਬਖਸ਼ ਸਿੰਘ ਦੀ ਮਹੱਤਾ ਵੀ ਨਹੀਂ ਘਟੇਗੀ।

5

ਗੁਰਬਖ਼ਸ਼ ਸਿੰਘ ਦਾ ਪ੍ਰੀਤ-ਯੂਟੋਪੀਆ ਸਾਢੇ ਚਾਰ ਦਹਾਕੇ ਲੋਕਾਂ ਲਈ ਖਿੱਚ ਦਾ ਕਾਰਨ ਬਣਿਆ ਰਿਹਾ ਹੈ। ਜੇ ਮਾਰਕਸ, ਅਤੇ ਏਂਗਲਜ਼ ਦੇ ਲਿਖੇ ‘ਕਮਿਊਨਿਸਟ ਮੈਨੀਫੈਸਟੋ ਮਗਰ ਜਾਈਏ, ਤਾਂ "ਹਰ ਆਲੋਚਨਾਤਮਕ ਸਮਾਜਵਾਦੀ ਯੂਟੋਪੀਏ ਦੀ ਇਤਿਹਾਸਕ ਵਿਕਾਸ ਨਾਲ ਉਲਟੀ ਤਨਾਸਬ ਰੱਖਦੀ ਹੈ।" ਇਤਿਹਾਸਕ ਵਿਕਾਸ ਨਾਲ ਜਿਉਂ ਜਿਉਂ ਸ਼ਰੇਣੀ ਘੋਲ ਦੀ ਸਾਣ ਉਤੇ ਚੜ੍ਹ ਕੇ ਸਮਾਜਕ ਚੇਤਨਾ ਵਿਕਾਸ ਕਰਦੀ ਜਾਂਦੀ ਹੈ, ਇਹ ਯੂਟੋਪੀਆ ਆਪਣੇ ਅਰਥ ਗੁਆਉਂਦਾ ਜਾਂਦਾ ਹੈ ਅਤੇ ਆਖਰ ਇਕ ਘੜੀ ਆਉਂਦੀ ਹੈ ਕਿ ਇਹ ਪ੍ਰਤਿਗਾਮੀ ਰੋਲ ਅਦਾ ਕਰਨ ਲੱਗ ਪੈਂਦਾ ਹੈ।

ਪਰ ਇਨ੍ਹਾਂ ਸਾਢੇ ਚਾਰ ਦਹਾਕਿਆਂ ਦੇ ਦੌਰਾਨ ਨਾ ਗੁਰਬਖ਼ਸ਼ ਸਿੰਘ ਨੇ ਆਪਣਾ ਯੂਟੋਪੀਆ ਛੱਡਿਆ ਅਤੇ ਨਾ ਹੀ ਇਸ ਸਾਰੇ ਸਮੇਂ ਦੇ ਦੌਰਾਨ ਕਿਸੇ ਵੀ ਮੌਕੇ ਉੱਤੇ ਉਸ ਨੂੰ ਅਸੀਂ ਪ੍ਰਤੀਗਾਮੀ ਰੋਲ ਅਦਾ ਕਰਦਾ ਕਹਿ ਸਕਦੇ

ਤਾਂ ਫਿਰ ਕੀ ਖ਼ਿਆਲ ਕੀਤਾ ਜਾਏ ਕਿ ਇਨ੍ਹਾਂ ਸਾਢੇ ਚਾਰ ਦਹਾਕਿਆਂ ਦੇ ਦੌਰਾਨ ਇਹ ਯੂਟੋਪੀਆ ਬਦਲਿਆ ਹੈ? ਜਾਂ ਕਿ ਪੰਜਾਬ ਦਾ ਇਤਿਹਾਸਕ ਵਿਕਾਸ ਕੁਝ ਇਸ

41