ਬਹੁਤ ਸਾਰੇ ਨਵੇਂ ਰੂਪਾਂ ਨੇ ਭਰਨ ਦੀ ਕੋਸ਼ਿਸ਼ ਕੀਤੀ ਅਤੇ ਘੱਟ ਜਾਂ ਵੱਧ ਹੱਦ ਤਕ ਸਫਲ ਵੀ ਹੋਏ। ਕਹਾਣੀ ਸਭ ਤੋਂ ਵੱਧ ਸਫਲ ਰਹੀ।
ਉਪਰੋਕਤ ਸਭਿਆਚਾਰਕ ਖ਼ਲਾਅ ਨੂੰ ਅਜੇ ਪਰਿਭਾਸ਼ਤ ਕੀਤਾ ਜਾਣਾ ਰਹਿੰਦਾ ਹੈ, ਅਤੇ ਇਸੇ ਤਰ੍ਹਾਂ ਨਿੱਕੀ ਕਹਾਣੀ ਦੇ ਮੁਕਾਬਲਤਨ ਵਧੇਰੇ ਸਫਲ ਰਹਿਣ ਦੇ ਕਾਰਨ ਵੀ ਨਿਸਚਿਤ ਕਰਨੇ ਅਜੇ ਰਹਿੰਦੇ ਹਨ।
-6-
ਨਿਕਾਸ ਅਤੇ ਵਿਕਾਸ ਨਾਲ ਹੀ ਸੰਬੰਧਤ ਸਮੱਸਿਆ ਤੇ ਨਾਲ ਇਸ ਦੇ ਸੰਬੰਧ ਦੀ ਹੈ। ਅੰਗਰੇਜ਼ਾਂ ਰਾਹੀਂ ਪੱਛਮ ਨਾਲ ਸੰਪਰਕ ਕਾਰਨ ਸਾਡੇ ਸਮੁੱਚੇ ਸਭਿਆਚਾਰਕ ਜੀਵਨ ਵਿਚ ਆਇਆ ਮੌੜ ਏਨਾ ਤਿੱਖਾ ਹੈ ਕਿ ਸਾਨੂੰ ਸਭ ਕੁਝ ਹੀ ਨਵੇਂ ਸਿਰਿਓ ਸ਼ੁਰੂ ਹੋਇਆ ਲਗਦਾ ਹੈ। ਪਰ ਇਹ ਤਿੱਖਾ ਮੌੜ ਐਸੇ ਜਨਸਮੂਹ ਰਾਹੀਂ ਆਇਆ ਹੈ ਜਿਸ ਦੀ ਮਾਨਸਿਕਤਾ ਦੇ ਪਿੱਛੇ ਹਜ਼ਾਰਾਂ ਸਾਲਾਂ ਦਾ ਇਤਿਹਾਸ ਹੈ। ਇਸ ਕਰਕੇ ਬੀਤੇ ਨਾਲ ਸੰਬੰਧ ਨੂੰ ਵਾਚਣਾ ਆਪਣੇ ਆਪ ਵਿਚ ਦਿਲਚਸਪ ਹੋਵੇਗਾ। ਨਿੱਕੀ ਕਹਾਣੀ ਨੇ ਕਵਿਤਾ ਨਾਲੋਂ ਵੀ ਘੱਟ ਬੀਤੇ ਤੋਂ ਕੁਝ ਲਿਆ ਹੈ, ਜਿਸ ਕਰਕੇ ਪ੍ਰੰਪਰਾਵਾਂ ਦੇ ਰੂਪ ਵਿਚ ਕੁਝ ਲੱਭਣਾ ਸ਼ਾਇਦ ਮੁਸ਼ਕਿਲ ਹੋਵੇ। ਪਰ ਅੰਸ਼ਾਂ ਦੇ ਰੂਪ ਵਿਚ ਸ਼ਾਇਦ ਫਿਰ ਵੀ ਸਾਨੂੰ ਕੁਝ ਲੱਭ ਜਾਦੇ! ਇਹ ਅੰਸ਼ ਜੀਵਨ-ਫ਼ਿਲਾਸਫ਼ੀ ਜਾਂ ਸੰਸਾਰ ਦ੍ਰਿਸ਼ਟੀਕੋਨ ਨਾਲ ਸੰਬੰਧਤ ਹੋ ਸਕਦੇ ਹਨ, ਇਹ ਅੰਸ਼ ਪੁਰਾਣੀਆਂ ਸਾਹਿਤਕ ਯੁਗਤਾਂ ਨੂੰ ਵਰਤਣ 'ਚ ਦਿੱਸ ਸਕਦੇ ਹਨ। ਇਹ ਅੰਸ਼ ਮੋਟਿਫ਼ਾਂ ਦੇ ਦੁਹਰਾਅ ਵਿਚ ਪ੍ਰਗਟ ਹੋ ਸਕਦੇ ਹਨ। ਇਹ ਲੱਭਣੇ ਜਾਂ ਪਛਾਨਣੇ ਜ਼ਰੂਰੀ ਹਨ, ਨਹੀਂ ਤਾਂ ਇਹ ਸਿੱਧ ਹੋਵੇਗਾ ਕਿ ਅਸੀਂ ਪੱਛਮੀ ਸਾਹਿਤ-ਰੂਪਾਂ ਅਤੇ ਸੋਚਣੀ ਨੂੰ, ਇਸ ਤਰ੍ਹਾਂ ਇਸ ਕਰਕੇ ਅਪਣਾ ਲਿਆ ਹੈ, ਕਿਉਂਕਿ ਸਾਡਾ ਆਪਣਾ ਕੋਈ ਅਸਲਾ ਹੀ ਨਹੀਂ ਸੀ।
-7-
ਪੰਜਾਬੀ ਨਿੱਕੀ ਕਹਾਣੀ ਦੀ ਉਮਰ ਏਨੀ ਛੋਟੀ ਹੋਣਾ ਸਾਨੂੰ ਇਕ ਪਖੋਂ ਸੁਖਦਾਈ ਸਥਿਤੀ ਵਿਚ ਰੱਖ ਦੇਂਦਾ ਹੈ - ਕਿ ਸਾਨੂੰ ਕਾਲ-ਵੰਡ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ, ਜੋ ਕਿ ਸਾਹਿਤ ਦੇ ਇਤਿਹਾਸਕਾਰਾਂ ਦੀ ਅਤਿ ਦੀ ਮਨਭਾਉਂਦੀ ਸਮੱਸਿਆ ਹੈ, ਕਿਉਂਕਿ ਇਸ ਦਾ ਸਮਾਧਾਨ ਉਹ ਹੋਰ ਵੀ ਵਧੇਰੇ ਮਨ-ਮਰਜ਼ੀ ਨਾਲ ਕਰ ਕੇ ਸੰਤੁਸ਼ਟਤਾ ਪ੍ਰਾਪਤ ਕਰ ਸਕਦੇ ਹਨ।
ਪੰਜਾਬੀ ਨਿੱਕੀ ਕਹਾਣੀ ਦੇ ਇਤਿਹਾਸ ਨੂੰ ਅਸੀਂ ਵੱਧ ਤੋਂ ਵੱਧ ਦੋ ਭਾਗਾਂ ਵਿਚ ਵੰਡ ਸਕਦੇ ਹਾਂ -- ਇਕ, ਜਿਹੜਾ ਸੁਜਾਨ ਸਿੰਘ, ਸੋਖੋ, ਦੁੱਗਲ ਨਾਲ ਸ਼ੁਰੂ ਹੁੰਦਾ ਹੈ। ਦੂਜਾ, ਇਸ ਤੋਂ ਪਹਿਲਾਂ, ਪਰ ਭਾਈ ਵੀਰ ਸਿੰਘ ਤੋਂ ਪਿਛੋਂ ਦਾ। ਇਹ ਵੰਡ ਕਿਉਕਿ ਇਸ ਸਾਹਿਤ-ਰੂਪ ਦੀ ਪ੍ਰਤੱਖ ਦਿਸਦੀ ਪਛਾਣ ਕਰਕੇ ਹੈ, ਇਸ ਲਈ ਇਸ ਉਤੇ ਸਹਿਮਤ ਹੋਇਆ
47