ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖਣ ਦੀ ਲੋੜ ਨਹੀਂ ਹੁੰਦੀ। ਨਾ ਹੀ ਇਤਿਹਾਸ ਸਿਰਫ਼ ਇਸ ਲਈ ਲਿਖਿਆ ਜਾ ਸਕਦਾ ਹੈ ਕਿ ਅਸੀਂ ਆਪਣੇ ਚੰਗੇ ਪੱਖ ਹੀ ਉਭਾਰਣੇ ਹਨ ।

ਇਤਿਹਾਸ ਪ੍ਰਾਪਤੀਆਂ ਦਾ ਇਤਿਹਾਸ ਵੀ ਹੁੰਦਾ ਹੈ, ਊਣਤਾਈਆਂ ਦਾ ਵੀ ਇਤਿਹਾਸ ਅਸਲ ਵਿਚ ਸਵੈ-ਪੜਚੋਲ ਦਾ ਇਕ ਅਵਸਰ ਵੀ ਹੋ ਸਕਦਾ ਹੈ। ਅਸੀਂ ਇਸ ਗੱਲ ਦੀ ਆਗਿਆ ਦੇਈਏ, ਤਾਂ ਨਿੱਕੀ ਕਹਾਣੀ ਦੇ ਸਮੁੱਚੇ ਮੁਲੰਕਣ ਬਾਰੇ ਸਾਡੀ ਬਿਰਤੀ ਚੰਗਾ ਮੁੱਲ ਪਾਉਣ ਵੱਲ ਨੂੰ ਉਲਾਰ ਰਹੀ ਹੈ ।

ਪਰ ਜੇ ਅਸੀਂ ਦੂਜੀਆਂ ਥਾਵਾਂ ਅਤੇ ਦੂਜੀਆਂ ਬੋਲੀਆਂ ਵਿਚ ਇਸੇ ਸਾਹਿਤ-ਰੂਪ ਦੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰਖ ਕੇ ਸੋਚੀਏ, ਤਾਂ ਸਾਨੂੰ ਪਤਾ ਲਗੇਗਾ ਕਿ ਆਧੁਨਿਕ ਪੰਜਾਬੀ ਸਾਹਿਤ ਦਾ ਇਹ ਅਤਿ ਵਿਕਸਤ ਸਾਹਿਤ-ਰੂਪ ਵੀ, ਜਿਵੇਂ ਕਿ ਕਈ ਆਲੋਚਕ ਇਸ ਨੂੰ ਕਹਿੰਦੇ ਹਨ, ਏਨਾ ਵਿਕਸਤ ਨਹੀਂ । ਇਸ ਨੇ ਅਜੇ ਮੈਦਾਨ ਖ਼ਾਲੀ ਛੱਡੇ ਹੋਏ ਹਨ । ਭਰਪੂਰਤਾ ਅਤੇ ਨਿਪੁੰਨਤਾ ਅਜੇ ਸਾਡਾ ਠੀਕ ਅਰਥਾਂ ਵਿਚ ਲੱਛਣ ਨਹੀਂ ਬਣੇ । ਸਮੱਸਿਆ ਮੁੱਲ ਪਾਉਣ ਵਿਚ ਉਲਾਰ ਨੂੰ ਰੋਕਣ, ਚੰਗੇ ਅਤੇ ਮਾੜੇ ਦੋਹਾਂ ਪੱਖਾਂ ਨੂੰ ਉਚਿਤ ਮਾਤਰਾ ਵਿਚ ਪੇਸ਼ ਕਰਨ ਦੀ ਹੈ।

-12 -

ਹਰ ਸਾਹਿਤ-ਰੂਪ ਦੀ ਸੰਬਾਦਕਤਾ ਇਸ ਗੱਲ ਵਿਚ ਪਾਈ ਜਾਂਦੀ ਹੈ ਕਿ ਇਹ ਆਪਣੇ ਸਮਾਜਕ-ਸਭਿਆਚਾਰਕ ਮਾਹੌਲ ਦੀ ਉਪਜ ਹੁੰਦਾ ਹੈ, ਅਤੇ ਇਸ ਮਾਹੌਲ ਵਿਚੋਂ ਉਪਜ ਕੇ ਇਹ ਇਸ ਉਤੇ ਅਸਰ ਵੀ ਪਾਉਂਦਾ ਹੈ । ਇਸ ਗੱਲ ਬਾਰੇ ਵੀ ਅਜੇ ਪੰਜਾਬੀ ਵਿਚ ਕੋਈ ਬਹੁਤੀ ਸਪਸ਼ਟਤਾ ਨਹੀਂ ਕਿ ਆਧੁਨਿਕ ਸਾਹਿਤ-ਰੂਪਾਂ ਦੇ ਜਨਮ ਅਤੇ ਵਿਕਾਸ ਵਿਚ ਸਮਾਜਕ ਸਭਿਆਚਾਰਕ ਮਾਹੌਲ ਦੇ ਕਿਹੜੇ ਕਿਹੜੇ ਅੰਸ਼ਾਂ ਦੀ ਹੋਂਦ ਜਾਂ ਅਣਹੋਂਦ ਨੇ ਕੀ ਕੀ ਪ੍ਰਭਾਵ ਪਾਇਆ ਹੈ । ਇਹਨਾਂ ਨੂੰ ਨਿਸ਼ਚਿਤ ਕਰਨਾ ਅਤੇ ਕਹਾਣੀ ਦੇ ਖੇਤਰ ਵਿਚ ਵਾਪਰਦੀਆਂ ਘਟਨਾਵਾਂ ਨਾਲ ਇਹਨਾਂ ਨੂੰ ਜੋੜਣਾ, ਸ਼ੁਰੂ ਤੋਂ ਲੈ ਕੇ ਹਰ ਪੜਾਅ ਉਤੇ ਸਾਡੀ ਸਾਹਿਤ ਦੀ ਇਤਿਹਾਸਕਾਰੀ ਦੀ ਸਮੱਸਿਆ ਹੈ । ਇਸ ਸਮੱਸਿਆ ਦਾ ਸਮਾਧਾਨ ਹੀ ਸਾਨੂੰ ਸਾਹਿਤ ਵਿਚ ਨਿਰੰਤਰਤਾ ਦਾ ਅੰਸ਼ ਉਭਾਰਨ ਵਿਚ ਸਹਾਇਤਾ ਕਰ ਸਕਦਾ ਹੈ, ਜੋ ਕਿ ਆਪਣੇ ਆਪ ਵਿਚ ਇਕ ਜ਼ਰੂਰੀ ਮਸਲਾ ਹੈ।

13

ਇਸੇ ਗੱਲ ਦਾ ਦੂਜਾ ਪੱਖ ਇਹ ਹੈ ਕਿ ਕਿਸੇ ਸਾਹਿਤ-ਰੂਪ ਨੇ ਹੋਂਦ ਵਿਚ ਆ ਕੇ ਆਪਣੇ ਸਾਹਿਤਕ, ਸਭਿਆਚਾਰਕ ਅਤੇ ਸਮਾਜਕ ਮਾਹੌਲ ਨੂੰ ਪ੍ਰਭਾਵਿਤ ਕੀਤਾ ਹੈ ਜਾ ਕਿਥੋਂ ਤਕ ਕੀਤਾ ਹੈ?

ਦੂਜੇ ਸਾਹਿਤ-ਰੂਪਾਂ ਬਾਰੇ ਤਾਂ ਕੁਝ ਕਿਹਾ ਜਾ ਸਕੇ ਜਾਂ ਨਾ, ਪਰ ਨਿੱਕੀ ਕਹਾਣੀ ਨਹੀਂ

51