ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਤਾਰ ਸਿੰਘ ਦੁੱਗਲ ਦਾ ਰਚਨਾ ਸੰਸਾਰ

ਪਿਖਲੇ ਕੁਝ ਸਮੇਂ ਤੋਂ ਵਖੋ ਵਖਰੀ ਪੱਧਰ ਉਤੇ ਇਹ ਯਤਨ ਹੋ ਰਹੇ ਹਨ ਕਿ ਪਾਠਕਾਂ ਤੇ ਲੇਖਕਾਂ ਨੂੰ ਸਿੱਧਾ ਸੰਪਰਕ ਵਿਚ ਲਿਆ ਕੇ, ਉਹਨਾਂ ਵਿਚਕਾਰ ਕਿਤਾਬਾਂ ਤੋਂ ਇਲਾਵਾ ਵੀ ਕੋਈ ਸੂਝ ਦੇ ਪੁਲ ਉਸਾਰੇ ਜਾਣ ! ਜਨਤਕ ਪੱਧਰ ਉਤੇ ਇਹ ਕੰਮ ਸਾਹਿਤ ਸਭਾਵਾਂ ਵਲੋਂ ਕੀਤਾ ਜਾ ਰਿਹਾ ਹੈ, ਅਤੇ ਵਿਸ਼ੇਸ਼ ਪੱਧਰ ਉਤੇ ਸਾਹਿਤ ਅਕਾਦਮੀਆਂ ਵਲੋਂ । ਦੋਵੇਂ ਹੀ ਆਪੋ ਆਪਣੀ ਥਾਂ ਮਹੱਤਵਪੂਰਨ ਤੇ, ਇਕ ਦੂਜੇ ਦੇ ਪੂਰਕ ਹਨ । ਇਹ ਖ਼ੁਸ਼ੀ ਦੀ ਗੱਲ ਹੈ ਕਿ ਦਿੱਲੀ ਪ੍ਰਸ਼ਾਸਨ ਦੀ ਪੰਜਾਬੀ ਅਕਾਡਮੀ ਅੱਜ ਦੇ ਸਮਾਗਮ ਨਾਲ ਅਜਿਹੇ ਯਤਨਾਂ ਦਾ ਆਰੰਭ ਕਰ ਰਹੀ ਹੈ । ਇਸ ਆਰੰਭਲੇ ਸਮਾਗਮ ਵਿਚ ਤੁਸੀਂ ਪਰਚਾ ਪੜ੍ਹਣ ਦਾ ਮਾਣ ਮੈਨੂੰ ਦਿੱਤਾ ਹੈ, ਇਸ ਲਈ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ, ਭਾਵੇਂ ਕਿ ਇਸ ਨਾਲ ਇਕ ਵਿਸ਼ੇਸ਼ ਜਿੰਮੇਵਾਰੀ ਵੀ ਮੇਰੇ ਸਿਰ ਆ ਪੈਂਦੀ ਹੈ, ਜਿਸ ਦੇ ਤੁੱਲ ਪੂਰਾ ਉਤਰਨ ਦਾ ਮੈਂ ਸਿਰਫ਼ ਯਤਨ ਹੀ ਕਰ ਸਕਦਾ ਹਾਂ।

ਦੁੱਗਲ ਦੀਆਂ ਸਮੁੱਚੀਆਂ ਰਚਨਾਵਾਂ ਬਾਰੇ ਚਾਨਣਾ ਪਾਉਣਾ, ਜਿਵੇਂ ਕਿ ਇਸ ਪਰਚੇ ਤੋਂ ਉਮੀਦ ਕੀਤੀ ਜਾਂਦੀ ਹੈ, ਇਕ ਪਰਚੇ ਜਾਂ ਇਕ ਬੈਠਕ ਦੀ ਸੀਮਾਂ ਤੋਂ ਬਾਹਰ ਦੀ ਗੱਲ ਲਗਦੀ ਹੈ, ਕਿਉਂਕਿ ਇਹ ਰਚਨਾ ਰੂਪ ਕਰ ਕੇ ਵੀ ਅਤੇ ਵਿਸ਼ੇ-ਵਸਤੂ ਕਰ ਕੇ ਵੀ ਵਿਸਤ੍ਰਿਤ ਅਤੇ ਬਹੁ-ਪ੍ਰਕਾਰ ਦੀ ਹੈ । ਦੁੱਗਲ ਨੇ ਆਪਣਾ ਸਾਹਿਤਕ ਜੀਵਨ ਜਵਾਨੀ ਚੜ੍ਹਣ ਤੋਂ ਵੀ ਪਹਿਲਾਂ ਇਕ ਕਵੀ ਵਜੋਂ ਸ਼ੁਰੂ ਕੀਤਾ ਸੀ ਤੇ ਭਾਵੇਂ ਕਵੀ ਦੇ ਤੌਰ ਉੱਤੇ ਉਸ ਦਾ ਸ਼ੌਕ ਬਹੁਤਾ ਵਿਸਥਾਰ ਨਾ ਫੜ ਸਕਿਆ, ਤਾਂ ਵੀ ਆਪਣੀ ਕਵਿਤਾਵਾਂ ਦੀ ਦੂਜੀ 'ਬੰਦ ਦਰਵਾਜ਼ੇ ਦੀ ਭੂਮਿਕਾ ਵਿਚ ਉਸ ਨੇ ਆਪਣੀਆਂ ਕੁਝ ਸਜਰੀਆਂ ਕਵਿਤਾਵਾਂ ਦਾ ਜ਼ਿਕਰ ਕਰਦਿਆਂ ਜੋ ਲਿਖਿਆ ਹੈ, ਉਹ ਠੀਕ ਹੀ ਲੱਗਦਾ ਹੈ "ਇਨ੍ਹਾਂ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਜੇ ਬਾਕੀ ਇਸ਼ਕ ਮੇਰੇ ਪ੍ਰਬਲ ਨਾ ਹੁੰਦੇ ਗਏ ਤਾਂ ਆਉਣ ਵਾਲੀ ਮੇਰੀ ਕਵਿਤਾ ਦੀ ਨੁਹਾਰ ਕਿਹੋ ਜਿਹੀ ਹੋਵੇਗੀ । ਇਹ ਕਵਿਤਾਵਾਂ ਸੰਭਾਵਨਾਵਾਂ ਭਰਪੂਰ ਸਨ, ਪਰ ਲਗਦਾ ਇੰਝ ਹੈ ਕਿ ਦੁੱਗਲ ਦੇ ਇਹ ਬਾਕੀ ਇਸ਼ਕ ਪ੍ਰਬਲ ਹੋ ਹੀ ਗਏ, ਜਿਸ ਕਰ ਕੇ ਇਹ ਹਾਰ ਹੋਰ ਨਿੱਖਰ ਕੇ ਸਾਹਮਣੇ ਨਾ ਆ ਸਕੀ । ਆਲੋਚਨਾ ਦੇ ਪਿੜ ਵਿਚ ਵੀ ਸਮੁੱਚੀ ਆਧੁਨਿਕ ਪੰਜਾਬੀ ਕਵਿਤਾ ਦਾ ਮੁਲੰਕਣ ਕਰਨ ਵਾਲੇ ਪਹਿਲੇ ਆਲੋਚਕਾਂ ਵਿਚ ਦੁੱਗਲ ਵੀ ਸੀ । ਪ੍ਰੀਤਮ ਸਿੰਘ ਸਫ਼ੀਰ ਦੀ ਉਸ ਵੇਲੇ

53