ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਥਾਹ ਪਾ ਸਕਦੇ ਹੋ। ਉਸ ਦੇ ਨਵੇਂ ਕਹਾਣੀ-ਸੰਗ੍ਰਹਿ ਤਰਕਾਲਾਂ ਵੇਲੇ ਦੀ ਸਾਢੇ ਚਾਰ ਸਫ਼ਿਆਂ ਦੀ ਟਾਈਟਲ ਕਹਾਣੀ ਛੇ ਹਿੱਸਿਆਂ ਵਿਚ ਵੰਡੀ ਹੋਈ ਹੈ। ਇਹਨਾ ਛੇ ਹਿੱਸਿਆਂ ਵਿਚ ਸਾਂਝ ਸਿਰਫ਼ ਸਮੇਂ ਦੀ ਹੈ, ਜੋ ਤਰਕਾਲਾਂ ਵੇਲੇ ਦਾ ਹੈ, ਅਤੇ ਸਥਾਨ ਦੀ ਹੈ, ਜੋ ਕਿ ਇਕ ਬਾਗ਼ ਹੈ, ਜਿਸ ਦਾ ਨਾਂ "ਸਿਟੀਵੁੱਡ" ਹੈ, ਜੋ ਆਪਣੇ ਆਪ ਵਿਚ ਆਪਣੀ ਹੋਂਦ ਦੇ ਦਵੰਦ ਨੂੰ ਪੇਸ਼ ਕਰਦਾ ਹੈ। ਕਹਾਣੀ ਦੇ ਕਿਸੇ ਪਾਤਰ ਦਾ ਕੋਈ ਨਾਂ ਨਹੀਂ, ਜੋ ਕਿ ਉਹਨਾਂ ਦੇ ਫੇਸਲੈੱਸ ਸਮੂਹ ਦੀ ਪ੍ਰਤਿਨਿਧਤਾ ਕਰਦੇ ਹੋਣ ਦਾ ਸੰਕੇਤ ਹੈ। ਕਹਾਣੀ ਵਿਚ ਕੁਝ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਦਾ ਇਕ ਦੂਜੀ ਨਾਲ ਸੰਬੰਧ ਕੇਵਲ ਏਨਾ ਹੈ, ਕਿ ਇਹਨਾਂ ਨੂੰ ਇਕ ਫੇਸਲੈਂਸ ਵਿਅਕਤੀ ਦੇਖ ਰਿਹਾ ਹੈ। ਪਹਿਲੀ ਨਜ਼ਰੇ ਇਹ ਕਹਾਣੀ ਉਗੜ-ਦੁਗੜ ਚੁਣੀਆਂ ਘਟਨਾਵਾਂ ਦਾ ਜਮਘਟਾ ਪ੍ਰਤੀਤ ਹੁੰਦੀ ਹੈ। ਪਰ ਪ੍ਰਾਪਤ ਬਿੰਬਾਂ ਨੂੰ ਡੀਕੋਡ (deecode) ਕਰਨ ਦੇ ਮਾੜੇ ਜਿਹੇ ਯਤਨ ਨਾਲ ਵੀ ਇਕ ਜੱਟ ਇਕਾਈ ਵਜੋਂ ਕਹਾਣੀ ਦਾ ਰੂਪ ਨਿਖਰਣ ਲਗਦਾ ਹੈ। ਇਸ ਨੂੰ ਇਕ ਇਕਾਈ ਵਿਚ ਬੰਨ੍ਹਣ ਵਾਲੀ ਥੀਮ ਇਕ ਫ਼ੈਸਲੈਂਸ ਵਿਅਕਤੀ ਦਾ, ਵਿਅਕਤੀ ਤੋਂ ਵੀ ਨਿਘਰ ਕੇ ਕੇਵਲ ਛੜੀ ਵਿਚ ਬਦਲਣ ਤਕ ਦਾ ਸਫ਼ਰ ਹੈ! ਇਸ ਗੱਲ ਵਲ ਵੀ ਸਕੇਤ ਹੈ ਕਿ ਇਹ ਫੇਸਲੈਂਸ ਵਿਅਕਤੀ ਹਮੇਸ਼ਾਂ ਹੀ ਵਿਅਕਤਿਤਵ ਤੋਂ ਸੱਖਣਾ ਨਹੀਂ ਸੀ। ਇਸ ਗੱਲ ਦਾ ਵੀ ਸੰਕੇਤ ਹੈ ਕਿ ਇਹ ਵਿਅਕਤਿਤਵ ਤੋਂ ਸੱਖਣਾ ਨਾ ਹੁੰਦਾ ਹੋਇਆ ਵੀ ਖੋਖਲਾ ਸੀ। ਇਸ ਗੱਲ ਵਲ ਵੀ ਸੰਕੇਤ ਪੂਰਾ ਹੈ ਕਿ ਕਿਹੜੀਆਂ ਸਮਾਜਕ ਕਦਰਾਂ-ਕੀਮਤਾਂ ਜ਼ੋਰ ਫੜਦੀਆਂ ਹੋਈਆਂ ਵਿਅਕਤੀ ਨੂੰ ਛੜੀ ਵਿਚ ਬਦਲਦੀਆਂ ਜਾ ਰਹੀਆਂ ਹਨ। ਵੇਲਾ ਤਰਕਾਲਾਂ ਦਾ ਹੈ, ਉਮਰ ਦਾ ਅਖੀਰ ਹੈ, ਥਾਂ ਸਿਟੀਵੁੱਡ ਹੈ, ਜਿਹੜੀ ਆਪਣੇ ਨਾਂ ਵਿਚ ਹੀ ਆਪਣੇ ਦਵੰਦ ਨੂੰ, ਅਰਥ ਤੇ ਅਰਥਹੀਣਤਾ ਨੂੰ ਲੁਕਾਈ ਬੈਠੀ ਹੈ। ਯੁਗ ਦੀ ਇਸ ਤਸਵੀਰ ਨੂੰ ਵਿਅਕਤੀ, ਪ੍ਰਕਿਰਤੀ, ਮਨੁੱਖੀ ਕਦਰਾਂ-ਕੀਮਤਾਂ ਦੇ ਸੰਦਰਭ ਵਿਚ ਮੁੜ ਉਸਾਰਨਾ ਪਾਠਕ ਦੀ ਆਪਣੀ ਸਮਰੱਥਾ 'ਤੇ ਨਿਰਭਰ ਕਰਦਾ ਹੈ, ਲੇਖਕ ਨੇ ਲਾਜ਼ਮੀ ਰੰਗ ਦੇ ਦਿਤੇ ਹਨ। ਟਿਪਣੀ ਕੋਈ ਨਹੀਂ ਕੀਤੀ। ਮੁੜ ਸਿਰਜੀ ਤਸਵੀਰ ਆਪਣੇ ਆਪ ਵਿਚ ਇਕ ਟਿੱਪਣੀ ਹੈ: ਯੁਗ ਉਤੇ, ਇਸ ਯੁਗ ਦੇ ਵਿਅਕਤੀ ਉਤੇ, ਇਸ ਦੀਆਂ ਕਦਰਾਂ-ਕੀਮਤਾਂ ਉੱਤੇ।

ਉਸ ਦੀ "ਰਚਨਾ" ਕਹਾਣੀ ਕਿਵੇਂ ਬਣੀ? ਇਹ ਕਹਾਣੀ ਦੇ ਰੂਪ ਵਿਚ ਵੀ ਅਤੇ ਨਾਟਕ ਦੇ ਰੂਪ ਵਿਚ ਵੀ ਬਹੁਤ ਮਕਬੂਲੀਅਤ ਪਾ ਚੁੱਕੀ ਹੈ। ਸਿਰਲੇਖ ਤੋਂ ਇੰਝ ਲਗਦਾ ਹੈ ਕਿ ਇਸ ਵਿਚ ਦੁੱਗਲ ਆਪਣੇ ਸਿਰਜਣਾ ਦੇ ਅਮਲ ਬਾਰੇ ਕੁੱਝ ਚਾਨਣਾ ਪਾਏਗਾ। ਕਹਾਣੀ ਪੜ੍ਹ ਲਵੋ ਤਾਂ ਇਹ ਦੁੱਗਲ ਦੀਆਂ ਦੂਜੀਆਂ ਕਹਾਣੀਆਂ ਵਰਗੀ ਹੀ ਦਿਲਚਸਪ ਕਹਾਣੀ ਹੈ। ਪਰ ਜੇ ਤੁਸੀਂ ਜ਼ਰਾ ਵੀ ਅੰਗ-ਨਿਖੇੜ ਕਰਨ ਦੀ ਕੋਸ਼ਿਸ਼ ਕਰੋ ਤਾਂ ਕਹਾਣੀ ਦੇ ਰੂਪ-ਵਿਧਾਨ ਬਾਰੇ, ਕਹਾਣੀ ਦੇ ਕਾਵਿ-ਸ਼ਾਸਤਰ ਬਾਰੇ ਇਕ ਦ੍ਰਿਸ਼ਟੀਕੋਣ ਨਜ਼ਰ ਆਏਗਾ। ਕਹਾਣੀ ਵਿਚ ਇਕ ਸੰਬਾਦ ਉਭਰਦਾ ਹੈ: ਕਹਾਣੀ ਵਿਚ (ਜਾਂ ਸਾਹਿਤ ਵਿਚ) ਮਹੱਤਵਪੂਰਨ ਕੀ ਹੈ-ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਜਿਹੜੀਆਂ ਕਲਾ ਵਿਚ ਆਪਣੇ ਪ੍ਰਗਟਾਅ ਲਈ ਪੁਕਾਰਦੀਆਂ ਹਨ? ਜਾਂ ਕਿ ਕੋਈ ਰੂਪਵਾਦੀ ਘੁੰਡੀ, ਜਿਸ ਉਤੇ, ਕਹਾਣੀ ਵਿਚਲੇ

59