ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖਕ ਅਨੁਸਾਰ, ਕਿਸੇ ਰਚਨਾ ਦੀ ਹੋਂਦ ਟਿਕੀ ਹੋਈ ਹੁੰਦੀ ਹੈ? ਇਹ ਸੰਬਾਦ ਅੱਗੇ ਵਧਦਾ ਹੈ। ਪਰ ਜਿਸ ਵੇਲੇ ਕਹਾਣੀ ਵਿਚਲਾ ਲੇਖਕ ਸੰਤੁਸ਼ਟ ਹੋ ਕੇ ਖ਼ੁਸ਼ੀ ਨਾਲ ਪੁਕਾਰ ਉਠਦਾ ਹੈ - "ਕਹਾਣੀ ਤਾਂ ਹੁਣ ਬਣੀ!" ਤਾਂ ਕਹਾਣੀ ਦੀ ਮੁੱਖ ਪਾਤਰ ਉਸ ਨੂੰ ਕੰਨੋਂ ਫੜ ਕੇ ਮੀਂਹ ਹਨੇਰੀ ਵਾਲੀ ਰਾਤ ਵਿਚ ਘਰੋਂ ਬਾਹਰ ਕੱਢ ਦੇਂਦੀ ਹੈ। ਇਥੇ ਦੁੱਗਲ ਕਹਿੰਦਾ ਲਗਦਾ ਹੈ-"ਨਹੀਂ, ਕਹਾਣੀ ਤਾਂ ਹੁਣ ਬਣੀ!" ਇਥੋਂ ਤਕ ਪਹੁੰਚਦਿਆਂ ਕਹਾਣੀ ਵਿਚ ਮਹੱਤਵਪੂਰਨ ਗੱਲ ਉਹ ਸੰਦੇਸ਼ ਬਣ ਜਾਂਦਾ ਹੈ, ਜਿਹੜਾ ਕੋਈ ਰਚਨਾ ਆਪਣੇ ਪਾਠਕ ਤਕ ਪਹੁੰਚਾਉਂਦੀ ਹੈ। ਜੇ ਕਹਾਣੀ ਉਥੇ ਖ਼ਤਮ ਹੋ ਜਾਂਦੀ ਜਿਥੇ ਕਹਾਣੀ ਵਿਚਲੇ ਲੇਖਕ ਨੂੰ ਲੱਗਾ ਸੀ ਕਿ ਕਹਾਣੀ ਬਣ ਗਈ ਹੈ, ਤਾਂ ਇਸ ਦਾ ਸੰਦੇਸ਼ ਜਾਂ ਕੋਈ ਨਹੀਂ ਸੀ, ਜਾਂ ਨਫ਼ੀ ਮਹੱਤਤਾ ਵਾਲਾ ਸੀ, ਅਤੇ ਇਸ ਦੀ ਹੋਂਦ ਉਸ ਸਾਰੇ ਕੂੜ ਅਡੰਬਰ ਉਤੇ ਟਿਕ ਜਾਂਦੀ, ਜਿਹੜਾ ਇਸ ਕਹਾਣੀ ਵਿਚਲੇ ਮਰਦ-ਪਾਤਰ ਰਚ ਰਹੇ ਸਨ -- ਜੇ ਕੋਈ ਚਾਹੇ ਤਾਂ ਰੂਪਵਾਦੀ ਕਾਵਿ-ਸ਼ਾਸਤਰ ਉਤੇ ਟਿੱਪਣੀ ਕਰੋ ਸਕਦਾ ਹੈ। ਜਿਥੇ ਕਹਾਣੀ ਹੁਣ ਖ਼ਤਮ ਹੁੰਦੀ ਹੈ, ਇਹ ਸਮਾਜਕ-ਸਦਾਚਾਰਕ ਸੰਦੇਸ਼ ਆਪਣੇ ਵਿਚ ਲੁਕਾਈ ਬੈਠੀ ਹੈ, ਅਤੇ "ਰਚਨਾ" ਤੋਂ ਸੰਕੇਤ ਮਿਲਦਾ ਹੈ ਕਿ ਦੁੱਗਲ ਇਸ ਅੰਸ਼ ਨੂੰ ਸਭ ਤੋਂ ਵੱਧ ਮਹੱਤਵਪੂਰਨ ਸਮਝਦਾ ਹੈ। ਇਸ ਤੋਂ ਬਿਨਾਂ ਕਹਾਣੀ ਨਹੀਂ ਹੁੰਦੀ, ਸਾਹਿਤ ਸਾਹਿਤ ਨਹੀਂ ਹੁੰਦਾ।

ਇਹ ਫ਼ੈਸਲਾ ਕਰਨਾ ਮੁਸ਼ਕਲ ਹੈ ਕਿ ਦੁੱਗਲ ਦੀ ਰਚਨਾ ਵਿਚ ਸਭ ਤੋਂ ਵਧ ਜਟਿਲ ਬਿੰਬ ਕਿਹੜਾ ਹੁੰਦਾ ਹੈ - ਪਾਤਰ ਦਾ, ਪਲਾਟ ਦਾ, ਜਾਂ ਵਿਚਾਰ ਦਾ? ਹਰ ਰਚਨਾ ਆਪਣਾ ਵਿਸ਼ਲੇਸ਼ਣ ਮੰਗਦੀ ਅਤੇ ਆਪਣਾ ਉੱਤਰ ਦੇਂਦੀ ਹੈ। ਕਿਸੇ ਰਚਨਾ ਵਿਚ ਇਕ ਤੋਂ ਬਹੁਤੇ ਬਿੰਬ ਵੀ ਜਟਿਲਤਾ ਰਖ ਸਕਦੇ ਹਨ।

ਸੋ ਦੁੱਗਲ ਲਈ ਇਹ ਸੰਦੇਸ਼ ਸਭ ਤੋਂ ਵਧ ਮਹੱਤਵਪੂਰਨ ਹੈ। ਪਰ ਇਸ ਸੰਦੇਸ਼ ਨੂੰ ਵੀ ਦੁੱਗਲ ਦੇ ਸੰਦਰਭ ਵਿਚ ਹੀ ਰਖ ਕੇ ਦੇਖਿਆ ਅਤੇ ਸਮਝਿਆ ਜਾ ਸਕਦਾ ਹੈ। ਇਹ ਗੱਲ ਮੈਂ ਇਸ ਤਰ੍ਹਾਂ ਇਸ ਕਰ ਕੇ ਕਹਿ ਰਿਹਾ ਹਾਂ ਕਿ ਅਸੀਂ ਚਿੰਤਨ ਨੂੰ ਚੌਖਟਿਆਂ ਵਿਚ ਬੰਨ੍ਹਣ ਦੇ ਅਤੇ ਚੌਖਟਿਆਂ ਵਿਚ ਰੱਖ ਕੇ ਦੇਖਣ ਦੇ ਆਦੀ ਹੋ ਗਏ ਹਾਂ। ਇਹ ਸੌਖਟੇ ਭਰਮ-ਚੇਤਨਾ ਪੈਦਾ ਕਰਦੇ ਹਨ। ਅਤੇ ਵੀਹਵੀਂ ਸਦੀ ਵਿਚ ਸਾਡੀ ਸਾਹਿਤ ਸਿਰਜਣਾ ਅਤੇ ਸਾਹਿਤ-ਚਿੰਤਨ ਦਾ ਸਫ਼ਰ ਇਕ ਭਰਮ-ਚੇਤਨਾ ਤੋਂ ਦੂਜੀ ਭਰਮ-ਚੇਤਨਾ ਤੱਕ ਦਾ ਸਫ਼ਰ ਰਿਹਾ ਹੈ। ਇਸ ਸਦੀ ਦੇ ਸ਼ੁਰੂ ਵਿੱਚ ਅਸੀਂ ਧਰਮ-ਸਾਪੇਖ ਸੰਕੀਰਣਤਾ ਦੇ ਸ਼ਿਕਾਰ ਸਾਂ। ਇਕ ਦੋ ਸਾਲ ਪਹਿਲਾਂ ਤਕ ਅਸੀ ਰਚਨਾਂ ਨੂੰ ਵੀ ਅਤੇ ਰਚਨਾ-ਸਿਧਾਂਤ ਨੂੰ ਵੀ ਸਮਾਜ-ਨਿਰਪੇਖ ਜੜ੍ਹ-ਵਸਤੂ ਵਾਂਗ ਲੈਂਦੇ ਰਹੇ ਹਾਂ। ਇਹ ਕੋਈ ਬਹੁਤੀ ਸਪਸ਼ਟ ਕਰਨ ਵਾਲੀ ਗੱਲ ਨਹੀਂ ਰਹਿ ਜਾਂਦੀ ਕਿ ਮੈਂ ਸਿਰਫ ਧਾਰਮਿਕ ਰਹੱਸਵਾਦ, ਪ੍ਰਯੋਗਵਾਦ ਅਤੇ ਸੰਰਚਨਾਵਾਦ ਨੂੰ ਹੀ ਨਹੀਂ, ਸਗੋਂ ਪ੍ਰਗਤੀਵਾਦ ਅਤੇ ਜੁਝਾਰਵਾਦ ਨੂੰ ਵੀ, ਜਿਵੇਂ ਕਿ ਇਹ ਪੰਜਾਬੀ ਸਾਹਿਤ ਵਿਚ ਪ੍ਰਗਟ ਹੋਏ, ਭਰਮ-ਚੇਤਨਾ ਹੇਠਾਂ ਹੀ ਰਖ ਰਿਹਾ ਹਾਂ। ਭਰਮ-ਚੇਤਨਾ ਵਿਚ ਬਣਿਆ ਬਣਾਇਆ ਚੌਖਟਾ ਸਾਡਾ ਤੁਰਨ-ਬਿੰਦੂ ਨਹੀਂ ਹੁੰਦਾ ਸਗੋਂ ਅੰਤਮ ਸੀਮਾ ਹੋ ਨਿਬੜਦਾ ਹੈ। ਠੋਸ ਹਕੀਕਤਾਂ ਦਾ ਵਿਆਪਕ ਵਿਸ਼ਲੇਸ਼ਣ

60