ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਵੀ ਦੀ ਮਾਂ, ਮੈਂ ਕਰਾਂਗਾ, ਰੱਬ 'ਤੇ ਛੱਡ ਕੇ ਮੈਂ ਦੇਖ ਲਿਆ ਹੈ। ਬੜੀ ਮਾਰ ਪਈ ਹੈ ਇਸ ਰੱਬ ਨੂੰ ਓਧਰ ਪਾਕਿਸਤਾਨ ਵਿਚ, ਬੜੀ ਮਾਰ ਪਈ ਹੈ ਇਸ ਰੱਬ ਨੂੰ ਏਧਰ ਹਿੰਦੁਸਤਾਨ ਵਿਚ। ਰੱਬ ਦੇ ਗੁਰਦੁਆਰੇ ਸੜੇ ਤੇ ਰੱਬ ਨਾ ਬੋਲਿਆ, ਰੱਬ ਦੀਆਂ ਮਸੀਤਾਂ ਦੀ ਇੱਟ ਨਾਲ ਇੱਟ ਖੜਕਾਈ ਗਈ ਤੇ ਰੱਬ ਚੁੱਪ ਚੁਪੀਤਾ ਵੇਖਦਾ ਰਿਹਾ। ਹੁਣ ਤੇ ਮੈਂ ਰੱਬ 'ਤੇ ਨਹੀਂ ਕੁਝ ਛਡਾਂਗਾ।" ਅਤੇ ਉਸ ਦੀ ਪਤਨੀ ਉਸ ਉਤੇ ਟਿੱਪਣੀ ਕਰਦੀ ਹੈ: "ਇਸ ਉਮਰੇ, ਲੋਕੀ ਕੰਮ ਛੱਡ ਕੇ ਭਗਵਾਨ ਦੀ ਸ਼ਰਨ ਲੈਂਦੇ ਨੇ, ਦੇਵੀ ਦਾ ਬਾਪੂ ਭਗਵਾਨ ਛੱਡ ਕੇ ਕੰਮ ਕਰਨ ਦੀ ਸੋਚ ਰਿਹਾ ਹੈ। | ਪਰ ਇਹ ਪੰਜਾਬੀ ਸੁਭਾਅ ਦਾ ਪ੍ਰਗਟਾਅ ਹੈ। ਜੇ ਪੰਜਾਬੀ ਸੁਭਾਅ ਇਸ ਤਰ੍ਹਾਂ ਦਾ ਨਾ ਹੁੰਦਾ ਤਾਂ ਪੰਜਾਬੀਆਂ ਦੀ ਹੋਂਦ ਕਦੇ ਵੀ ਖ਼ਤਮ ਹੋ ਚੁੱਕੀ ਹੁੰਦੀ। ਮਿੱਠਾ ਪਾਣੀ ਵਿਚ ਦੁੱਗਲ ਨੇ ਇਸ ਚੈਲੰਜ ਦੀ ਉਪਜ ਭਾਖੜਾ ਬੰਨ ਨੂੰ ਦਿਖਾਇਆ ਹੈ, ਜਦ ਕਿ ਹਕਣ ਵਿਚ ਉਸ ਨੇ ਭਾਖੜੇ ਨੂੰ ਮਨੁੱਖ ਅਤੇ ਪ੍ਰਕਿਰਤੀ ਵਿਚਕਾਰ ਚੱਲ ਰਹੇ ਸਦੀਵੀ ਘਲ ਵਿਚ ਮਨੁੱਖ ਦੀ ਜਿੱਤ ਵਲ ਵਧਦੇ ਕਦਮ ਵਜੋਂ ਪੇਸ਼ ਕੀਤਾ ਹੈ। ਨਾਟਕ ਦਾ ਇਕ ਪਾਤਰ, ਜਿਸ ਦਾ ਨਾਂ ਸਰਕਾਰ ਹੈ, ਨਾਟਕ ਦੇ ਅਖ਼ੀਰ ਵਿਚ ਕਹਿੰਦਾ ਹੈ: "ਕੁਦਰਤ ਦੇ ਖ਼ਿਲਾਫ਼ ਇਨਸਾਨ ਦੀ ਜੰਗ ਕਦੀਮੀ ਹੈ। ਨਹਿਰ ਕੱਢ ਕੇ ਕੋਈ ਫ਼ਰਹਾਦ ਸੁਰਖ਼ਰੂ ਨਹੀਂ ਹੋ ਜਾਂਦਾ। ਜਿਹੜੇ ਪੱਥਰਾਂ ਨਾਲ ਟੱਕਰ ਲੈਂਦੇ ਨੇ, ਉਹਨਾਂ ਦੇ ਹੌਸਲੇ ਵੀ ਪਹਾੜਾਂ ਜਿੱਡੇ ਹੁੰਦੇ ਹਨ? ਇਨਸਾਨੀ ਦੋਸਤੀ ਦੇ ਇਸ ਯੁਗ ਵਿਚ ਹਰ ਪਲੇ ਗੁਆਂਢੀ ਦੇ ਦੁਖ ਲਈ ਆਪਣਾ ਸੁਖ ਕੁਰਬਾਨ ਕਰਨਾ ਪੈਂਦਾ ਹੈ। ਹਰ ਕਦਮ 'ਤੇ ਪਰਾਏ ਦੇ ਸੇਕ ਵਿਚ ਸੜਨਾ ਹੁੰਦਾ ਹੈ। ਅਤੇ ਅੱਗੇ ਜਾ ਕੇ ਉਹੀ ਪਾਤਰ ਕਹਿੰਦਾ ਹੈ: "ਅੱਗੇ ਉਹ ਪਾਣੀ ਨੂੰ ਲੈਣ ਗਿਆ ਸੀ ਹੁਣ ਉਹ ਪਾਣੀ ਠਲਾਣ ਗਿਆ ਹੈ! ਇਨਸਾਨ ਦੀ ਜਦੋ-ਜਹਿਦ ਕਦੀ ਖ਼ਤਮ ਨਹੀਂ ਹੁੰਦੀ ਜਿਹੜੇ ਦਰਿਆਵਾਂ ਨਾਲ ਸਿੱਡੇ ਲੈਦੇ ਨੇ,