ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਤਾਰ ਸਿੰਘ ਦੁੱਗਲ ਦੀ ਕਹਾਣੀ ਕਲਾ

ਦੁੱਗਲ ਨੇ ਪੰਜਾਬੀ ਵਿਚ ਸਭ ਤੋਂ ਵਧ ਕਹਾਣੀਆਂ ਲਿਖੀਆਂ ਹਨ। ਦੁੱਗਲ ਦੀਆਂ ਕਹਾਣੀਆਂ ਸਭ ਤੋਂ ਵਧ ਪੜ੍ਹੀਆਂ ਗਈਆਂ ਹਨ, ਸਭ ਤੋਂ ਵਧ ਸਲਾਹੀਆਂ ਗਈਆਂ ਹਨ, ਸਭ ਤੋਂ ਵਧ ਨਿੰਦੀਆਂ, ਸਗੋਂ ਤ੍ਰਿਸਕਾਰੀਆਂ ਗਈਆਂ ਹਨ। ਵੱਖੋ ਵੱਖਰੀ ਵਿਚਾਰਧਾਰਾ ਲੈ ਕੇ ਦੁੱਗਲ ਨੂੰ ਪਰਖਣ ਤੁਰੇ ਆਲੋਚਕਾਂ ਨੂੰ, ਕਈ ਵਾਰੀ ਉਸ ਨੂੰ ਨਿੰਦਣ ਦੀ ਖ਼ਾਤਰ ਆਪਣੀ ਵਿਚਾਰਧਾਰਾ ਨੂੰ ਕੁਰੂਪਣਾ ਪਿਆ ਹੈ, ਕਈ ਵਾਰੀ ਉਸ ਨੂੰ ਸਲਾਹੁਣ ਦੀ ਖ਼ਾਤਰ ਉਸ ਵਿਚਾਰਧਾਰਾ ਨੂੰ ਤਜਣਾ ਪਿਆ ਹੈ। ਕਈ ਵਿਦਵਾਨਾਂ ਨੇ ਉਸ ਦੀ ਵਡਿਆਈ ਦਿਖਾਉਣ ਲਈ ਸੰਸਾਰ ਪੈਮਾਨੇ ਦੇ ਸੈਂਕੜੇ ਚਿੰਤਕਾਂ ਦੇ ਬਚਨਾਂ ਦਾ ਸੰਗ੍ਰਹਿ ਕਰ ਦਿਤਾ ਹੈ - ਆਰਥਿਕਤਾ ਬਾਰੇ, ਮਨੋਵਿਗਿਆਨ ਬਾਰੇ, ਆਧੁਨਿਕਤਾ ਬਾਰੇ ਅਤੇ ਸਿੱਧ ਕਰ ਦਿੱਤਾ ਹੈ ਕਿ ਦੁੱਗਲ ਕਿੰਨਾ ਮਹਾਨ ਹੈ ਕਿ ਉਸ ਦੀਆਂ ਲਿਖਤਾਂ ਏਡੇ ਵੱਡੇ ਵੱਡੇ ਚਿੰਤਕਾਂ ਦੇ ਕਥਨਾਂ ਉਤੇ ਪੂਰੀਆਂ ਉਤਰਦੀਆਂ ਹਨ। ਜਿਵੇਂ ਉਸ ਦੇ ਲਿਖਣ ਦਾ ਇਹੀ ਇਕ ਮੰਤਵ ਸੀ।

ਕਿਤੇ ਕਿਤੇ ਉਸ ਦੀ ਕਿਸੇ ਕਹਾਣੀ ਜਾਂ ਕੁਝ ਕਹਾਣੀਆਂ ਬਾਰੇ ਕੁਝ ਠੀਕ ਵੀ ਕਿਹਾ ਗਿਆ ਹੈ। ਪਰ ਬਹੁਤੀ ਦੁੱਗਲ-ਆਲੋਚਨਾ ਸਾਨੂੰ ਇਹ ਪ੍ਰਭਾਵ ਦੇਂਦੀ ਹੈ ਜਿਵੇਂ ਉਸ ਦੀ ਸ਼ਲਾਘਾ ਵੀ ਠੀਕ ਨਹੀਂ ਹੋਈ, ਉਸ ਦੀ ਨਿੰਦਿਆ ਵੀ ਠੀਕ ਨਹੀਂ ਹੋਈ।

ਦੁੱਗਲ ਨੂੰ ਸਮਝਣ ਅਤੇ ਉਸ ਦਾ ਠੀਕ ਮੁੱਲ ਪਾਉਣ ਦੇ ਰਾਹ ਵਿਚ ਕਈ ਅੜਿਚਣਾਂ ਆਉਂਦੀਆਂ ਹਨ।

ਦੁੱਗਲ ਨੇ ਆਪਣੇ ਬਾਰੇ, ਆਪਣੀ ਕਲਾ ਬਾਰੇ, ਆਪਣੇ ਵਿਚਾਰਾਂ ਤੇ ਵਿਸ਼ਵਾਸਾਂ ਬਾਰੇ, ਕਈ ਵਖ ਵਖ ਕਹਾਣੀਆਂ ਦੇ ਆਸ਼ਿਆਂ ਅਤੇ ਪਿਛੋਕੜਾਂ ਬਾਰੇ ਬੜਾ ਕੁਝ ਲਿਖਿਆ ਹੈ। ਸਾਡੇ ਕਈ ਆਲੋਚਕ ਇਸ ਬੜੇ ਕੁਝ ਵਿਚ ਖੁੱਭ ਕੇ ਰਹਿ ਜਾਂਦੇ ਹਨ ਅਤੇ ਉਸ ਦੀ ਕਹਾਣੀ ਕਲਾ ਦੀ ਇਸੇ ਪੱਖ ਤੋਂ ਹੀ ਵਿਆਖਿਆ, ਪ੍ਰਸੰਸਾ ਜਾਂ ਨਿੰਦਿਆ ਕਰਨ ਲਗ ਪੈਂਦੇ ਹਨ। ਇਹ ਇਕ ਚਿੱਬਿਆ ਹੋਇਆ ਸੱਚ ਬਣ ਚੁੱਕਾ ਹੈ ਕਿ ਲੇਖਕ ਨੂੰ ਉਸ ਦੇ ਕਥਨਾਂ ਦੇ ਦਿਸ਼ਟੀਕੋਣ ਤੋਂ ਨਹੀਂ, ਉਸ ਦੀ ਕਲਾ-ਕ੍ਰਿਤ ਦੇ ਦ੍ਰਿਸ਼ਟੀਕੋਣ ਤੋਂ ਪਰਖਿਆ ਜਾਣਾ ਚਾਹੀਦਾ ਹੈ, ਤਾਂ ਵੀ ਅਜਿਹਾ ਕਰਨਾ ਕੁਝ ਆਲੋਚਕਾਂ ਲਈ ਮੁਸ਼ਕਲ