ਕਹਾਣੀ-ਸੰਗ੍ਰਹਿ ਦੀਆਂ ਕਹਾਣੀਆਂ ਵਿਚ ਲਈ ਹੈ। ਮਨੁੱਖੀ ਰਿਸ਼ਤਿਆਂ ਵਿਚ ਕਾਮ ਦਾ ਏਨਾ ਖੁੱਲ੍ਹਾ ਪ੍ਰਗਟਾਅ ਪੰਜਾਬੀ ਦੇ ਸਥਾਪਤ ਸਾਹਿਤ ਵਿਚ ਇਸ ਤੋਂ ਪਹਿਲਾਂ ਨਹੀਂ ਮਿਲਦਾ। ਇਹ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸਾਹਿਤ ਵਿਚਲੀਆਂ ਇਹੋ ਜਿਹੀਆਂ ਹੀ ਪ੍ਰਵਿਰਤੀਆਂ ਦਾ ਅਤੇ ਪ੍ਰਗਤੀਸ਼ੀਲਤਾ ਦੇ ਗਲਤ ਅਰਥ ਲੈਣ ਦਾ ਸਿੱਧਾ ਅਸਰ ਸੀ। ਇਸ ਗ਼ਲਤੀ ਦਾ ਸ਼ਿਕਾਰ ਸਿਰਫ ਕਰਤਾਰ ਸਿੰਘ ਦੁੱਗਲ ਹੀ ਨਹੀਂ ਹੋਇਆ, ਸਗੋਂ ਉਸ ਦੇ ਸਾਰੇ ਪ੍ਰਗਤੀਸ਼ੀਲ’ ਸਮਕਾਲੀ ਇਕ ਜਾਂ ਦੂਜੀ ਹੱਦ ਤਕ ਹੋਏ। ਦੁੱਗਲ ਅਤੇ ਕੁੜ ਹੋਰਨਾਂ ਨੇ ਮਗਰੋਂ ਆਪਣੀ ਇਸ ਗਲਤੀ ਨੂੰ ਮੰਨਿਆਂ, ਜਦ ਕਿ ਸੰਤ ਸਿੰਘ ਸੇਖੋਂ ਨੇ ਆਪਣੀ ਅਤੇ ਆਪਣੇ ਸਮਕਾਲੀਆਂ ਵਿਚ ਮਿਲਦੀ ਇਸ ਪ੍ਰਵਿਰਤੀ ਨੂੰ ਉਚਿਤ ਦੱਸਣ ਦਾ ਯਤਨ ਕੀਤਾ।
ਇਸ ਸੰਗ੍ਰਹਿ ਦਾ ਮਾੜਾ ਪੱਖ ਇਹ ਨਹੀਂ ਕਿ ਇਹ ਕਾਮ-ਕ੍ਰੀੜਾ ਨੂੰ ਯਥਾਰਥ-ਬੋਧ ਦਾ ਸਾਧਨ ਬਣਾਉਂਦਾ ਹੈ, ਸਗੋਂ ਇਹ ਹੈ ਕਿ ਜਿਸ ਯਥਾਰਥ ਦਾ ਬੋਧ ਕਰਾਉਣ ਦਾ ਯਤਨ ਕੀਤਾ ਗਿਆ ਹੈ, ਉਹ ਬਹੁਤੀਆਂ ਸੂਰਤਾਂ ਵਿਚ ਏਨਾਂ ਮਹੱਤਵਪੂਰਨ ਨਹੀਂ ਕਿ ਉਸ ਲਈ ਇਸ ਤਰਾਂ ਦੇ ਨਾਜ਼ਕ ਸਾਧਨ ਦੀ ਵਰਤੋਂ ਕੀਤੀ ਜਾਏ। ਉਦਾਹਰਣ ਵਜੋਂ, ਸਰੀਰ-ਵਿਗਿਆਨ ਦੀ ਜਾਣਕਾਰੀ ਹੋਰ ਵਿਗਿਆਨਾਂ ਦੀ ਜਾਣਕਾਰੀ ਵਾਂਗ ਕਲਾਤਮਕ ਰਚਨਾ ਦਾ ਪਿਛੋਕੜ ਤਾਂ ਹੋ ਸਕਦੀ ਹੈ, ਅਤੇ ਇਹ ਜ਼ਰੂਰੀ ਹੈ ਕਿ ਕੋਈ ਰਚਨਾ ਕਿਸੇ ਵੀ ਵਿਗਿਆਨ ਦੇ, ਸਮੇਤ ਸਰੀਰ-ਵਿਗਿਆਨ ਦੇ, ਨਿਯਮਾਂ ਦੀ ਉਲੰਘਣਾ ਨਾ ਕਰਦੀ ਹੋਵੇ। ਪਰ ਇਹਨਾਂ ਨਿਯਮਾਂ ਦਾ ਬੱਧ ਕਰਵਾਉਣ ਲਈ ਕੀਤੀ ਗਈ ਰਚਨਾ ਆਪਣੇ ਸਾਰੇ ਸ਼ੈਲੀ ਦੇ ਗੁਣਾਂ ਦੇ ਬਾਵਜੂਦ ਚੰਗੇ ਪਾਏ ਦੀ ਸਾਹਿਤਕ ਰਚਨਾ ਨਹੀਂ ਅਖਵਾਇਗੀ। "ਬਖਾਰ ਵਿਚ" ਅਤੇ "ਪੇਟ ਦਰਦ" ਕੁਝ ਇਸੇ ਤਰ੍ਹਾਂ ਦਾ ਆਸ਼ਾ ਰਖਦੀਆਂ ਹਨ। "ਮਨ ਮਾਰੇ" ਦਾ ਨਾ ਸਿਰਫ਼ ਆਸ਼ਾ ਹੀ ਨਿਗੂਣਾ ਹੈ, ਸਗੋਂ ਨਾਲ ਪ੍ਰਕਿਰਤੀਵਾਦੀ ਵਿਸਥਾਰ ਇਸ ਦੇ ਮਾੜੇ ਪੱਖ ਵਿਚ ਵਾਧਾ ਕਰਦੇ ਹਨ।
"ਗਲਾਮ", ਇਸ ਸੰਗ੍ਰਹਿ ਦੀ ਚਰਚਿਤ ਕਹਾਣੀ ਹੈ। ਦੁੱਗਲ ਵਲੋਂ ਇਸ ਕਹਾਣੀ ਦੀ ਕੀਤੀ ਗਈ ਵਿਆਖਿਆ ਇਸੇ ਕਹਾਣੀ ਦੇ ਆਸ਼ੇ ਨੂੰ ਧੁੰਦਲਾ ਬਣਾਉਣ ਵਿਚ ਹਿੱਸਾ ਪਾਉਂਦੀ ਹੈ, ਕਿਉਂਕਿ ਪ੍ਰਾਪਤ ਸਥਿਤੀ ਵਿੱਚੋਂ ਬਹਰੇ ਦੀ ਨਿਪੁੰਸਕਤਾ ਦਾ ਕਾਰਨ ਉਸ ਦੀ ਦੋਸਤਾਨੀ ਹੋਣਾ ਜਾਂ ਰਾਜਨੀਤਕ ਤੌਰ ਤੇ ਸਦੀਆਂ ਤੋਂ ਗ਼ੁਲਾਮ ਕੌਮ ਦਾ ਹਿੱਸਾ ਹੋਣਾ ਨਹੀਂ, ਸਗੋਂ ਉਸ ਦੀ ਆਰਥਕ ਗੁਲਾਮੀ ਹੈ; ਸਮਾਜ ਵਿਚ ਆਪਣੀ ਅਤੇ ਉਸ ਅੰਗਰੇਜ਼ ਔਰਤ ਦੀ ਆਰਥਕ ਸਥਿਤੀ ਦਾ ਅਹਿਸਾਸ ਹੈ, "ਉਹ ਸੋਚਦਾ ਹੈ ਮੇਮ ਨੇ ਨੋਕਰੀ ਤੋਂ ਕੱਢ ਦਿੱਤਾ ਤਾਂ ਪਹਿਲੇ ਪੰਜ ਸਾਲਾਂ ਵਿਚ ਜੰਮੇ ਉਸ ਦੇ ਛੇ ਬੱਚੇ ਕਿਸ ਤਰ੍ਹਾਂ ਪਲ ਸਕਣਗੇ। ਉਸ ਦੀ ਵਹੁਟੀ ਤੇ ਅਜੇ ਫੇਰ....।" ਤੇ ਮੇਮ ਦੇ ਗੁਸਤਾਖ਼ ਵਤੀਰੇ ਦਾ ਰਾਜ਼ ਉਸ ਦਾ ਮਾਲਕ ਹੋਣਾ ਹੈ, ਮਾਲਕ ਕੌਮ ਨਾਲ ਸੰਬੰਧਿਤ ਹੋਣਾ ਏਨਾ ਨਹੀਂ।
ਪਰ ਫੁੱਲ ਤੋੜਨਾ ਮਨ੍ਹਾ ਹੈ ਸੰਗ੍ਰਹਿ ਤੋਂ ਲੈ ਕੇ ਦੁੱਗਲ ਲਿੰਗ-ਸੰਬੰਧਾਂ ਨੂੰ ਸਮਾਜਕ
72