ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੇ ਹੀ ਗ਼ਲਤ ਕੰਮਾਂ ਵਿਚ ਜੁੱਟੀ ਹੁੰਦੀ ਹੈ। ਜਿਵੇਂ ਦੁੱਗਲ ਦੀਆਂ ਰਚਨਾਵਾਂ ਬਾਕੀ ਸਮਾਜਕ ਤਬਦੀਲੀਆਂ ਦੀਆਂ ਵੀ ਪ੍ਰਤਿਬਿੰਬ ਹਨ, ਉਸੇ ਤਰ੍ਹਾਂ ਇਹ ਸਮਾਜ ਵਿਚ ਔਰਤਾਂ ਦੀ ਬਦਲਦੀ ਸਥਿਤੀ ਨੂੰ ਵੀ ਪੇਸ਼ ਕਰਦੀਆਂ ਹਨ-"ਆਉਂਤਰੀ" ਅਤੇ "ਹਵਾਲਦਾਰ ਦੀ ਵਹੁਟੀ" (ਸਵੇਰ ਸਾਰ) ਤੋਂ ਲੈ ਕੇ "ਤਿਤਲੀ" (ਕਰਾਮਾਤ) ਅਤੇ "ਖੁੰਦਕ" (ਇਕਾਰਰਾਂ ਵਾਲੀ ਰਾਤ) ਵਿਚਲੀ ਉਰਵਸ਼ੀ ਤਕ।

ਪੰਜਾਬ ਦੀ ਵੰਡ ਅਤੇ ਫ਼ਿਰਕੂ ਫੁੱਟ ਇਕ ਹੋਰ ਵਿਸ਼ਾ ਹੈ, ਜਿਸ ਬਾਰੇ ਦੁੱਗਲ ਨੇ ਕਾਫ਼ੀ ਕਹਾਣੀਆਂ ਲਿਖੀਆਂ ਹਨ ਅਤੇ ਹਰ ਨਵੇਂ ਸੰਗ੍ਰਹਿ ਵਿਚ ਇਕ ਅੱਧੀ ਕਹਾਣੀ ਇਸ ਵਿਸ਼ੇ ਉਤੇ ਲਿਖੀ ਮਿਲ ਜਾਂਦੀ ("ਕੜਾ ਤੇ ਕਰਾਮਾਤ" ਕਹਾਣੀ ਇਕਰਾਰਾਂ ਵਾਲੀ ਰਾਤ ਵਿਚ) ਦੁੱਗਲ ਕਿਉਂਕਿ ਆਪ 47 ਦੇ ਇਸ ਸਾਰੇ ਕਾਰੇ ਵਿਚੋਂ ਲੰਘਿਆ ਹੈ ਅਤੇ ਉਸ ਦਾ ਆਪਣਾ ਪਿਆਰਾ ਪੋਠੋਹਾਰ, ਜਿਸ ਦੀਆਂ ਉਹ ਸਿਫ਼ਤਾਂ ਕਰਦਾ ਨਹੀਂ ਥਕਦਾ, ਉਸੇ ਤੋਂ ਖੁੱਸ ਗਿਆ ਹੈ ਅਤੇ ਇਸ ਦੇ ਨਾਲ ਹੀ ਕਿੰਨਾ ਕੁਝ ਇਸ ਘਟਨਾ ਦੀ ਭੇਟ ਹੋ ਗਿਆ ਹੈ, ਇਸ ਲਈ ਉਸ ਨੂੰ ਇਸ ਸਭ ਕਾਸੇ ਦਾ ਤੀਖਣ ਅਨੁਭਵ ਹੈ। ਅਤੇ ਕਿਉਂਕਿ ਉਸ ਦੇ ਆਪਣੇ ਰਿਸ਼ਤੇ-ਨਾਤੇ, ਜਿਗਰੀ ਯਾਰ-ਦੋਸਤੀਆਂ ਸਭ ਧਰਮਾਂ ਦੇ ਲੋਕਾਂ ਵਿਚ ਹਨ, ਇਸ ਲਈ ਉਸ ਨੂੰ ਨਿਰਪੱਖਤਾ ਦੀ ਉਚੇਚ ਨਹੀਂ ਕਰਨੀ ਪੈਂਦੀ, ਨਾ ਹੀ ਉਸ ਦੀ ਨੀਅਤ ਉਤੇ ਕਿਸੇ ਨੂੰ ਸ਼ੱਕ ਹੁੰਦਾ ਹੈ ਜਦੋਂ ਉਹ ਕਿਸੇ ਇਕ ਧਿਰ ਵਲੋਂ ਕੀਤੀ ਜਾ ਰਹੀ ਜਿਆਦਤੀ ਵਲ ਧਿਆਨ ਦੁਆਉਂਦਾ ਹੈ, ਨਾ ਹੀ ਉਸ ਨੂੰ ਨਿਰਪੱਖ ਦਿੱਸਣ ਲਈ ਕਿਸੇ ਦੀਆਂ ਜ਼ਿਆਦਤੀਆਂ ਉਤੇ ਪਰਦਾ ਪਾਉਣ ਦੀ ਮਜਬੂਰੀ ਹੈ।

ਦੁੱਗਲ ਦੀ ਇਸ ਸਮੇਂ ਦੀਆਂ ਕਹਾਣੀਆਂ ਧਰਮ ਜਾਂ ਮਜ਼ਬ ਦੀ ਇਸ ਹਕੀਕਤ ਫਲ ਵੀ ਧਿਆਨ ਦੁਆਉਂਦੀਆਂ ਹਨ ਕਿ ਧਰਮ ਦੇ ਚੰਗੇ ਪੱਖ ਜਿਹੜੇ ਇਸ ਵਲ ਖਿੱਚ ਦਾ ਕਾਰਨ ਬਣਦੇ ਹਨ, ਉਸੇ ਬਦੀ ਦੇ ਰੂਬਰੂ ਬਿਲਕੁਲ ਨਿਪੁੰਸਕ ਅਤੇ ਬੇਅਸਰ ਹੁੰਦੇ ਹਨ, ਜਿਹੜੀ ਬਦੀ ਇਸ ਨੇ ਆਪ ਹੀ ਪੈਦਾ ਕੀਤੀ ਹੁੰਦੀ ਹੈ (ਵਿਸ਼ਵਾਸ਼ਾ ਦੇ ਆਧਾਰ ਉਤੇ ਵੰਡ, ਇਸ ਵੰਡ ਵਿਚ ਕੱਟੜਤਾ, ਤੁਅੱਸਬ ਤੇ ਪਾਗ਼ਲਪਣ)। ਦੁੱਗਲ ਦੀ ਕਹਾਣੀ "ਤੈਂ ਕੀ ਦਰਦ ਨਾ ਆਇਆ" ਕਿਸੇ ਰੱਬ ਨੂੰ ਸ਼ਿਕਵਾ ਨਹੀਂ, ਸਗੋਂ ਧਰਮ ਉਤੇ ਇਕ ਕੌੜੀ ਟਿੱਪਣੀ ਹੈ।

ਇਸ ਵਿਸ਼ੇ ਦੀ ਤੀਖਣਤਾ ਅੱਗ ਖਾਣ ਵਾਲੇ ਤਕ ਖ਼ਤਮ ਹੈ। ਨਵਾਂ ਘਰ ਵਿਚ ਪਹਿਲਾਂ ਹੀ ਇਕ ਸੰਤੁਲਨ ਦੇਖਣ ਵਿਚ ਆਉਂਦਾ ਹੈ, ਜਿਸ ਵਿਚ ਮਨੁੱਖੀ ਪੱਧਰ ਉਤੇ ਘੋਰ ਦੁਖਾਂਤ ਵਿਚੋਂ ਜ਼ਿੰਦਗੀ ਆਪਣੀਆਂ ਨਵੀਆਂ ਲਗਰਾਂ ਕਢਦੀ ਵੀ ਦਿਸਦੀ ਹੈ। ਇਸ ਤੋਂ ਮਗਰੋਂ ਇਹ ਵਿਸ਼ਾ ਉਸੇ ਤਰ੍ਹਾਂ ਹੀ ਆਉਂਦਾ ਹੈ, ਜਿਵੇਂ ਸਾਡੇ ਵਰਤਮਾਨ ਵਿਚ ਇਤਿਹਾਸ ਦੇ ਚੰਗੇ ਭੇੜੇ ਛਿਣੇ ਜਿਊ ਰਹੇ ਹੁੰਦੇ ਹਨ। ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ, ਇਹ ਮਧਮ ਪਈ ਜਾਂਦਾ ਹੈ।

ਪੰਜਾਬੀ ਆਲੋਚਕਾਂ ਨੇ ਦੁੱਗਲ ਦੀਆਂ ਕਹਾਣੀਆਂ ਵਿਚਲੇ ਉਸ ਪੱਖ ਵਲ ਧਿਆਨ ਦਿੱਤਾ ਹੈ, ਜਿਹੜਾ ਦੁੱਗਲ ਲਈ ਬੜਾ ਮਹੱਤਵਪੂਰਨ ਹੈ, ਅਤੇ

74