ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੀ ਹੈ। ਇਹੋ ਜਿਹੀਆਂ ਯੁਗਤਾਂ ਨਾਲ ਹੀ ਉਹ ਆਪਣੀ ਸ਼ੈਲੀ ਨੂੰ ਲੋੜ ਅਨੁਸਾਰ ਸਾਦੀ, ਸਾਧਾਰਨ ਜਾਂ ਫਿਰ ਕਾਵਿਕ ਅਤੇ ਸਰੋਦੀ ਬਣਾ ਸਕਦਾ ਹੈ। ਇਸ ਤਰ੍ਹਾਂ ਪਾਠਕ ਨੂੰ ਭਾਵਕ ਤੌਰ ਉਤੇ ਆਪਣੇ ਨਾਲ ਲੈ ਸਕਦਾ ਹੈ ਅਤੇ ਉਸ ਨੂੰ ਆਪਣੀ ਗੱਲ ਆਪਣੇ ਦ੍ਰਿਸ਼ਟੀਕੋਣ ਤੋਂ ਸਮਝਾ ਸਕਦਾ ਹੈ।

ਦੁੱਗਲ ਦੇ ਕਹਾਣੀ ਬਿਆਨ ਕਰਨ ਵਿਚ ਵੀ ਅਨੇਕਤਾ ਹੈ। ਉਸ ਨੇ ਇਤਿਹਾਸਕ ਬਿਰਤਾਂਤ ਦਾ ਢੰਗ ਵੀ ਵਰਤਿਆ ਹੈ, ਨਾਟਕੀ ਢੰਗ ਵੀ ਅਤੇ ਸਿਨੇਮਾ ਦੀ ਫ਼ਲੈਸ਼-ਬੈਕ ਤਕਨੀਕ ਵੀ। ਰੀਪੋਰਤਾਜ ਅਤੇ ਰੇਖਾ-ਚਿੱਤਰ ਵੀ ਉਸ ਦੀਆਂ ਕਹਾਣੀਆਂ ਵਿਚ ਸ਼ਾਮਲ ਹਨ। ਦੁਗਲ ਲਈ ਹਰ ਕਹਾਣੀ ਆਪਣਾ ਵੱਖਰਾ ਰੂਪ ਲੈ ਕੇ ਆਉਂਦੀ ਹੈ ਅਤੇ ਉਥੇ ਰੂਪ ਵਿਚ ਸਾਕਾਰ ਹੋਣਾ ਮੰਗਦੀ ਹੈ। ਇਸੇ ਲਈ, ਜਿੰਨੇ ਤਜਰਬੇ, ਅਤੇ ਸਫਲ ਤਜਰਬੇ, ਉਸ ਨੇ ਕਹਾਣੀ ਦੇ ਖੇਤਰ ਵਿਚ ਕੀਤੇ ਹਨ, ਉਹ ਕਿਸੇ ਹੋਰ ਕਹਾਣੀਕਾਰ ਨੇ ਨਹੀਂ ਕੀਤੇ।

ਇਹਨਾਂ ਸਾਰਿਆਂ ਦਾ ਵਰਨਣ ਅਸੰਭਵ ਹੈ, ਪਰ ਕੁਝ ਕੁ ਵਲ ਸੰਕੇਤ ਕੀਤਾ ਜਾ ਸਕਦਾ ਹੈ "ਮਾਜ੍ਹਾ ਨਹੀਂ ਮੋਇਆ" ਅਤੇ "ਪਲੂਟੋ" (ਮਾਜ੍ਹਾ ਨਹੀਂ ਮੋਇਆ ਵਿਚ ਉਹ ਮੋਨੋਲਾਗ ਦਾ ਢੰਗ ਵਰਤਦਾ ਹੈ। "ਏ ਸਟੱਡੀ ਇਨ ਬੋਰਡਮ" (ਸੱਭੇ ਸਾਂਝੀਵਾਲ ਵਿਚ ਉਸ ਨੇ ਸ਼ਬਦਾਂ, ਵਾਕੰਸ਼ਾਂ ਅਤੇ ਵਾਕਾਂ ਦੇ ਖ਼ਾਸ ਦੁਹਰਾਅ ਨਾਲ ਅਕੇਵੇਂ ਦਾ ਉਹ ਮਾਹੌਲ ਸਿਰਜ ਦਿੱਤਾ ਹੈ, ਜਿਹੜਾ ਕਹਾਣੀ ਦੀ ਨਾਇਕਾ ਨੂੰ ਪਾਗ਼ਲ ਹੋਣ ਤਕ ਲੈ ਜਾਂਦਾ ਹੈ। "ਹਨੇਰੀ ਰਾਤ, ਚਿੱਕੜ ਤੇ ਚੌਕੀਦਾਰ' (ਗੌਰਜ) ਕਹਾਣੀ ਤੋਂ ਬਿਨਾਂ ਕਹਾਣੀ ਹੈ। ਜਿਵੇਂ ਕੋਈ ਭੀੜ ਵਿਚ ਟੇਪ-ਰਿਕਾਰਡ ਰੱਖ ਦੇਵੇ" ਦੁੱਗਲ ਆਪ ਦਸਦਾ ਹੈ। ਹਰ ਵਾਕ ਨਾਲ ਸਾਡੇ ਸਾਹਮਣੇ ਇਕ ਪਾਤਰ ਉਭਰਦਾ ਹੈ ਅਤੇ ਸਾਰੀ ਕਹਾਣੀ ਪਾਤਰਾਂ ਦਾ -- ਚੰਗੇ ਤੇ ਭੈੜੇ, ਨੇਕ ਅਤੇ ਜ਼ਾਲਮ ਪਾਤਰਾਂ ਦਾ - ਇਕ ਜਮਘਟਾ ਬਣ ਜਾਂਦੀ ਹੈ, ਜਿਹੜੇ ਇਕ ਨਾਜ਼ਕ ਘੜੀ ਵਿਚ ਆਪੋ ਆਪਣੇ ਸੁਭਾ ਅਨੁਸਾਰ ਮਨੁੱਖਤਾ ਦੀ ਹੋਣੀ ਵਿਚ ਸ਼ਰੀਕ ਹੋ ਰਹੇ ਹਨ। "ਸ਼ਹਿਰਜ਼ਾਦ ਦੇ ਨਾਂ" (ਡੰਗਰ) ਅਤੇ "ਅੱਲਾ ਦਿੱਤਾ ਦੇ ਨਾਂ" (ਕੱਚਾ ਦੁੱਧ) ਚਿੱਠੀ-ਪੱਤਰ ਰਾਹੀਂ ਲਿਖੀਆਂ ਗਈਆਂ ਹਨ। "ਇਕੱਲੀ" (ਇਕ ਛਿੱਟ ਚਾਨਣ ਦੀ) ਇਕ ਪਾਸੜ ਟੈਲੀਫ਼ੂਨ ਗੱਲ-ਬਾਤ ਹੈ। ਕਈ ਕਹਾਣੀਆਂ ਵਿਚ ਦੁੱਗਲ ਸਾਰਾ ਕੁਝ ਬਿਆਨ ਕਰ ਜਾਂਦਾ ਹੈ, ਪਰ ਅੰਤ ਪਾਠਕ ਦੀ ਕਲਪਣਾ ਉਤੇ ਛੱਡ ਦੇਂਦਾ ਹੈ, ਜਿਵੇਂ ਕਹਿ ਰਿਹਾ ਹੋਵੇ ਕਿ 'ਕਹਾਣੀ ਦਾ ਕੀ ਅੰਤ ਹੁੰਦਾ ਹੈ, ਇਹ ਮਹੱਤਵਪੂਰਨ ਨਹੀਂ, ਪਰ ਇਹ ਪਾਤਰ ਇਸ ਤਰ੍ਹਾਂ ਦਾ ਕੁਹਜਾ ਜੀਵਨ ਜਿਊ ਰਹੇ ਹਨ। "ਫ਼ੈਨ" (ਕੁੜੀ ਕਹਾਣੀ ਕਰਦੀ ਗਈ 1970) ਅਤੇ "ਜਦੋਂ ਔਰਤ ਹਾਰਦੀ ਹੈ" ਗੌਰਜ) ਇਸ ਤਰਾਂ ਦੀਆਂ ਕਹਾਣੀਆਂ ਹਨ। "ਬੁਜ਼ਦਿਲ" (ਕੁੜੀ ਕਹਾਣੀ ਕਰਦੀ ਗਈ) ਵਿਚ ਉਸ ਨੇ ਮਨੋ-ਵਿਸ਼ਲੇਸ਼ਣ ਦੀ ਤਕਨੀਕ ਵਰਤੀ ਹੈ, ਜਦ ਕਿ "ਸਵੇਰ ਸਾਰ" (ਸਵੇਰ ਸਾਰ) ਅਤੇ ਹੁਣ ਪੌੜੀਆਂ ਸਾਫ਼ ਹਨ" (ਇਕ ਛਿੱਟ ਚਾਨਣ ਦੀ) ਵਿਚ ਉਹ ਚੇਤਨਾ ਪ੍ਰਵਾਹ ਦੇ ਢੰਗ ਨੂੰ ਆਪਣਾ ਵਾਹਣ ਬਣਾਉਂਦਾ ਹੈ। ਪਾਤਰ ਨੂੰ ਸੰਕਟ-ਸਥਿਤੀ ਜਾਂ ਮਰਣ ਸਥਿਤੀ ਵਿਚ ਪਾ ਕੇ ਸਮਾਧਾਨ ਕਿਸੇ ਅੰਤ੍ਰੀਵਕ ਸੂਝ ਦੀ ਲਿਸ਼ਕ ਨਾਲ

77