ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਂਦਾ ਹੈ।

ਦੂਜੀ ਠੋਸ ਸਥਿਤੀ ਹੈ ਮੁਸਲਮਾਨਾਂ ਨਾਲ ਉਸ ਦੀ ਭਾਵਕ ਸਾਂਝ। ਸਿੰਘ ਸਭੀਏ ਪਿਉ ਦਾ ਪੁੱਤਰ ਜਦੋਂ ਦੁਨੀਆਂ ਵਿਚ ਨਿਕਲਦਾ ਹੈ ਤਾਂ ਆਸੇ ਪਾਸੇ ਦਾ ਮੁਸਲਿਮ ਸੰਸਾਰ ਉਸ ਨੂੰ ਜਿਵੇਂ ਆਪਣੀ ਗਲਵਕੜੀ ਵਿਚ ਲੈ ਲੈਂਦਾ ਹੈ। ਮਨੁੱਖੀ ਰਿਸ਼ਤਿਆਂ ਦੀ ਪੱਧਰ ਉਤੇ ਆਪਸ ਵਿਚ ਘੁਲ-ਮਿਲ ਜਾਣ ਦੇ ਰਾਹ ਵਿਚ ਧਰਮ ਰੁਕਾਵਟ ਨਹੀਂ ਬਣਦਾ। ਇਸ ਸਥਿਤੀ ਸਿਰਫ ਬਚਪਨ ਵਿਚ ਹੀ ਨਹੀਂ ਸਗੋਂ ਮਗਰੋਂ ਵੀ ਕਾਇਮ ਰਹਿੰਦੀ ਹੈ। ਅਤੇ ਕੌਮ ਉਤੇ ਕਿਸੇ ਸੰਕਟ ਦੀ ਘੜੀ ਇਹ ਸਗੋਂ ਜੀਵਨ-ਮਰਨ ਦੇ ਅਟੁੱਟ ਰਿਸ਼ਤੇ ਵਿਚ ਬਦਲ ਜਾਂਦੀ ਹੈ।

ਇਸ ਲਈ ਦੁੱਗਲ ਵਾਸਤੇ ਮਾਤ-ਭੂਮੀ ਦਾ ਪਿਆਰ ਅਤੇ ਧਰਮ-ਨਿਰਪੇਖਤਾ ਕੋਈ ਭਾਵਵਾਚੀ ਰਾਜਸੀ ਸੰਕਲਪ ਨਹੀਂ ਸਗੋਂ ਉਸ ਦੇ ਵਜੂਦ ਦਾ ਹਿੱਸਾ ਹਨ। ਉਹ ਇਹਨਾਂ ਨੂੰ ਮੰਨਦਾ ਅਤੇ ਪ੍ਰਚਾਰਦਾ ਨਹੀਂ, ਇਹਨਾਂ ਨੂੰ ਜਿਊਂਦਾ ਹੈ। ਇਸ ਨਾਲ ਉਸ ਵਿਚ ਯਥਾਰਥ ਚਿਤ੍ਰਣ ਸੰਬੰਧੀ ਖ਼ਾਸ ਤਰ੍ਹਾਂ ਦੀ ਨਿਧੜਕਤਾ ਅਤੇ ਨਿਰਲੇਪਤਾ ਆ ਗਈ ਹੈ। ਕਿਸੇ ਧਿਰ ਦੀ ਕਰੂਰਤਾ ਚਿਤ੍ਰਦਿਆਂ ਉਸ ਨੂੰ ਇਹ ਖ਼ਤਰਾ ਨਹੀਂ ਭਾਸਦਾ ਕਿ ਉਸ ਨੂੰ ਗ਼ਲਤ ਸਮਝਿਆ ਜਾਵੇਗਾ। ਕਿਸੇ ਧਿਰ ਦੀ ਇਖ਼ਲਾਕੀ ਸੁੰਦਰਤਾ ਅਤੇ ਦਲੇਰੀ ਉਸ ਨੇ ਆਪਣੀ ਰਚਨਾ ਦਾ ਹਿੱਸਾ ਸਿਰਫ਼ ਇਸ ਕਰਕੇ ਨਹੀਂ ਬਣਾਉਣੀ ਪੈਂਦੀ ਕਿ ਉਹ ਪਾਠਕ ਨੂੰ ਨਿਰਪੱਖ ਲੱਗੇ।

ਇਸ ਸਥਿਤੀ ਨੇ ਦੁੱਗਲ ਨੂੰ ਉਪਭਾਵਕਤਾਂ ਤੋਂ ਵੀ ਮੁਕਤ ਰਖਿਆ ਹੈ। ਜਿਸ ਵਿਚ ਸਾਡਾ ਬਹੁਤਾ ਆਦਰਸ਼ਮੁੱਖ ਸਾਹਿਤ ਗ੍ਰਸਿਆ ਹੋਇਆ ਹੈ। ਕਲਪਨਾ, ਭਾਵਕਤਾਂ, ਕਵਿਤਾ ਸਾਹਿਤ-ਰਚਨਾ ਦਾ ਅਨਿਖੜ ਅੰਗ ਹੁੰਦੇ ਹਨ। ਪਰ ਉਪਭਾਵਕਤਾ ਨਿੱਜੀ ਜਾ ਅਨਿੱਜੀ, ਚੇਤਨਾ ਜਾਂ ਅਚੇਤ ਮਜਬੂਰੀ ਦਾ ਸਿੱਟਾ ਹੁੰਦੀ ਹੈ। ਦੁੱਗਲ ਚੇਤੰਨ ਯੁਗਤਾਂ ਨਾਲ ਪਾਠਕ ਨੂੰ ਉਪਭਾਵਕਤਾ ਵਿਚ ਵਹਿ ਜਾਣ ਤੋਂ ਰੋਕਦਾ ਹੈ ਸਗੋਂ ਬਹੁਤਾ ਭਾਵਕ ਵੀ ਨਹੀਂ ਹੋਣ ਦੇਂਦਾ। ਯਥਾਰਥ ਤੇ ਨਿਰੋਲ ਯਥਾਰਥ ਉਸ ਦਾ ਮੰਤਵ ਲੱਗਦਾ ਹੈ। "ਇਹ ਜ਼ਿਕਰ ਮੈਂ ਆਪਣੇ ਪਿੰਡ ਦਾ ਨਹੀਂ, ਆਪਣੀ ਭੈਣ ਦੇ ਪਿੰਡ ਦਾ ਕਰ ਰਿਹਾ ਹਾਂ, ਸਾਡੇ ਪਿੰਡ ਨੂੰ ਹੋਰ ਤਰ੍ਹਾਂ ਸਾੜਿਆ ਗਿਆ।" "ਪੱਧਰ ਹੋਣ ਤੋਂ ਪਹਿਲਾਂ" ਦਾ ਪਹਿਲਾ ਵਾਕ ਹੀ ਕਹਾਣੀ ਦੀ ਉਪਭਾਵਕਤਾ ਰਹਿਤ ਯਥਾਰਥਕ ਸੁਰ ਬੰਨ੍ਹ ਦੇਂਦਾ ਹੈ, ਜਿਵੇਂ ਕੋਈ ਕਹਿ ਰਿਹਾ ਹੋਵੇ -- ਮੈਂ ਜ਼ਿਕਰ ਆਪਣੇ ਖਾਣੇ ਦਾ ਨਹੀਂ, ਕਿਸੇ ਦੂਜੇ ਦੇ ਖਾਣੇ ਦਾ ਕਰ ਰਿਹਾਂ ਹਾਂ। ਮੈਂ ਤਾਂ ਖਾਣਾ ਕਿਸੇ ਹੋਰ ਥਾਂ ਖਾਧਾ ਸੀ।"

ਇਹ ਉਪਭਾਵਕਤਾ ਰਹਿਤ ਯਥਾਰਥਕ ਸੁਰ ਉਸ ਨੇ 1947 ਨਾਲ ਸੰਬੰਧਿਤ ਆਪਣੀਆਂ ਸਾਰੀਆਂ ਰਚਨਾਵਾਂ ਵਿਚ ਅਪਣਾ ਰਖੀ ਹੈ। ਇਸ ਦਾ ਕਾਰਨ ਵੀ ਉਹੀ ਹੈ ਜਿਸ ਵਲ ਅਸੀਂ ਉਪਰ ਸੰਕੇਤ ਕਰ ਆਏ ਹਾਂ। ਉਹ ਲਿਖਣ ਲੱਗਾ ਨਿਰੋਲ ਸਾਹਿਤਕਾਰ ਵਜੋਂ ਆਪਣਾ ਫ਼ਰਜ਼ ਨਿਭਾ ਰਿਹਾ ਹੁੰਦਾ ਹੈ, ਸਿਖ ਵਜੋਂ ਨਹੀਂ। ਇਸੇ ਲਈ ਉਹ ਜਿਸ ਕਰੂਰਤਾ ਭਰੇ ਮਨੁੱਖੀ ਵਿਹਾਰ ਨੂੰ ਬੇਨਕਾਬ ਕਰ ਰਿਹਾ ਹੁੰਦਾ ਹੈ, ਉਸ ਦਾ ਕਾਰਨ ਉਹ

80