ਸਾਹਿਤ ਦੀ ਸੰਬਾਦਕਤਾ
ਸਾਹਿਤ ਸਵੈਧੀਨ ਹੋਂਦ ਰੱਖਦਾ ਹੋਇਆ ਵੀ ਵਿਅਕਤੀ, ਸਮਾਜ, ਪ੍ਰਕਿਰਤੀ ਅਤੇ ਚਿੰਤਨ ਨਾਲ ਨਾ ਸਿਰਫ਼ ਡੂੰਘੀ ਤਰ੍ਹਾਂ ਸੰਬੰਧਤ ਹੀ ਹੁੰਦਾ ਹੈ, ਸਗੋਂ ਉਹਨਾਂ ਨਾਲ ਅੰਤਰ-ਕਰਮ ਵਿਚ ਵੀ ਆਉਂਦਾ ਹੈ, ਉਹਨਾਂ ਤੋਂ ਪ੍ਰਭਾਵਤ ਹੁੰਦਾ ਅਤੇ ਉਹਨਾਂ ਨੂੰ ਪ੍ਰਭਾਵਤ ਕਰਦਾ ਹੈ। ਇਹੀ ਸਾਹਿਤ ਦੀ ਸੰਬਾਦਕਤਾ ਹੈ। ਸਾਹਿਤ ਨੂੰ ਇਸਦੇ ਸਰਬਪੱਖੀ ਸੰਬੰਧਾਂ ਵਿਚ ਵਾਚਣ ਅਤੇ ਪਰਖਣ ਦੀ ਵਿਧੀ ਨੂੰ ਸੰਬਾਦਕ ਜਾਂ ਵਿਰੋਧ-ਵਿਕਾਸੀ ਵਿਧੀ ਕਿਹਾ ਜਾਂਦਾ ਹੈ। ਸਾਹਿਤ ਦੇ ਖੇਤਰ ਵਿਚ ਇਹ ਵਿਧੀ ਲਾਗੂ ਕਰਨ ਲਈ ਸਭ ਤੋਂ ਪਹਿਲਾਂ ਸਾਹਿਤ ਦੀ ਪ੍ਰਕਿਰਤੀ ਨਿਰਧਾਰਤ ਕਰਨ ਦੀ ਲੌੜ ਹੁੰਦੀ ਹੈ।
ਸਾਹਿਤ ਦਾ ਸਿੱਧਾ ਸੰਬੰਧ ਸਮਾਜ ਨਾਲ ਹੈ। ਵਿਰੋਧ-ਵਿਕਾਸੀ ਵਿਧੀ ਨੂੰ ਸਮਾਜ ਦੇ ਇਤਿਹਾਸ ਉਤੇ ਲਾਗੂ ਕਰਦਿਆਂ ਇਹ ਸਿੱਟਾ ਕੱਢਿਆ ਗਿਆ ਹੈ ਕਿ ਮਨੁੱਖ ਦੀ ਆਰਥਕ ਸਰਗਰਮੀ ਅਤੇ ਇਸ ਤੋਂ ਪੈਦਾ ਹੁੰਦੇ ਆਰਥਕ ਸੰਬੰਧ ਉਸਦੀ ਸਮਾਜਕ ਹੋਂਦ ਦਾ ਬੁਨਿਆਦੀ ਖੇਤਰ ਹਨ। ਇਸ ਖੇਤਰ ਨੂੰ ਸਮਾਜਕ ਹੋਂਦ ਦਾ ਆਧਾਰ ਕਿਹਾ ਜਾਂਦਾ ਹੈ। ਇਸੇ ਦਾ ਪ੍ਰਤਿਬਿੰਬ ਸਮਾਜਕ ਚੇਤਨਾ ਵਿਚ ਮਿਲਦਾ ਹੈ। ਫ਼ਲਸਫ਼ਾ, ਧਰਮ, ਕਾਨੂੰਨ, ਇਤਿਹਾਸ, ਮਿਥਿਹਾਸ, ਰਾਜਨੀਤੀ, ਸਾਹਿਤ ਕਲਾ, ਸੁਹਜ-ਸ਼ਾਸਤਰ ਆਦਿ ਇਜੋ ਚੇਤਨਾ ਦੇ ਵੱਖ ਵੱਖ ਰੂਪ ਹਨ। ਇਹਨਾਂ ਸਾਰਿਆਂ ਨੂੰ ਮਿਲਾ ਕੇ ਪਦਾਰਥਕ ਆਧਾਰ ਦਾ ਉਸਾਰ ਜਾਂ ਸਮਾਜ ਦੀ ਪਰਾਬਣਤਰ ਕਿਹਾ ਜਾਂਦਾ ਹੈ।
ਇਸ ਤਰ੍ਹਾਂ ਸਾਹਿਤ ਸਮਾਜ ਦੇ ਆਰਥਕ ਆਧਾਰ ਦਾ ਹਿੱਸਾ ਨਹੀ ਸਗੋਂ ਉਸਾਰ ਦਾ ਹਿੱਸਾ ਹੈ। ਪਰ ਇਹ ਉਸਾਰ ਵਿਚਲੇ ਸਰਗਰਮ ਹਿੱਸਿਆਂ ਵਿਚੋਂ ਇਕ ਹੈ, ਜਿਹੜਾ ਨਾ ਸਿਰਫ਼ ਸਮਾਜ ਨੂੰ ਇਸ ਦੇ ਸਮੁੱਚੇ ਆਧਾਰ ਅਤੇਂ ਉਸਾਰ ਸਮੇਤ ਵੱਧ ਤੋ ਵੱਧ ਪ੍ਰਤਿਬਿੰਬਤ ਕਰਨ ਦੀ ਸਮਰੱਥਾ ਰੀ ਰੱਖਦਾ ਹੈ, ਸਗੋਂ ਸਮਾਜਕ ਗਤੀ ਨੂੰ ਪ੍ਰਭਾਵਿਤ ਵੀ ਕਰਦਾ ਹੈ।
ਸਾਹਿਤ ਸਮਾਜਕ ਚੇਤਨਾ ਦਾ ਇਕ ਰੂਪ ਹੈ। ਇਸ ਪੱਖੋਂ ਇਸਦਾ ਸੰਬੰਧ ਸਮਾਜਕ ਚੇਤਨਾ ਦੇ ਦੂਜੇ ਰੂਪਾਂ ਨਾਲ ਜੂੜ ਜਾਂਦਾ ਹੈ। ਸਮਾਜਕ ਚੇਤਨਾ ਦੇ ਦੂਜੇ ਰੂਪ ਸਾਹਿਤ ਅਖਵਾਉੱਦੀ ਸਮਾਜਕ ਚੇਤਨਾ ਤੋਂ ਬਿਨਾਂ ਘੱਟ, ਵੱਧ ਜਾਂ ਪੂਰਾ ਗੁਜ਼ਾਰਾ ਕਰ ਸਕਦੇ1