ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੱਪ ਜਾਂਦੇ ਹਨ। ਜਿਸ ਕਰਕੇ ਪਹਿਲੀ ਪੱਧਰ ਉਤੇ ਉਹ ਸ਼ਕਤੀਸ਼ਾਲੀ ਰਚਨਾ ਦੇ ਜਾਂਦਾ ਹੈ। ਦੂਜੀ ਪੱਧਰ ਉਤੇ ਚੇਤੰਨ ਬੋਧਕ ਦਖ਼ਲ ਫਿਰ ਰਚਨਾ ਵਿਚ ਬਹੁਤਾ ਵਿਗਾੜ ਨਹੀਂ ਲਿਆ ਸਕਦਾ ਨਾ ਹੀ ਸਮੁੱਚਾ ਮੁੱਲ ਪਾਉਣ ਵਿਚ ਇਸ ਨੂੰ ਕੋਈ ਫ਼ੈਸਲਾਕੁਨ ਅਹਿਮੀਅਤ ਦਿਤੀ ਜਾ ਸਕਦੀ ਹੈ।

ਵਿਸ਼ੇ ਦੀ ਪਛਾਣ ਅਤੇ ਵਸਤੂ ਦੀ ਵਿਆਖਿਆ:

ਚੰਗੇ ਸਾਹਿਤ ਤੋਂ ਇਹ ਆਸ ਨਹੀਂ ਰੱਖੀ ਜਾਂਦੀ ਕਿ ਇਹ ਕਿਸੇ ਐਸੇ ਵਿਸ਼ੇ ਨੂੰ ਲਵੇਗਾ ਜਿਹੜਾ ਪਰੀ-ਕਹਾਣੀਆਂ ਤੋਂ ਮਿਲਦੀ ਸਿਖਿਆ ਵਾਂਗ ਸਾਹਿਤਕ ਕਿਰਤ ਦੇ ਅਖੀਰ ਉਤੇ ਟਾਂਕਿਆ ਜਾ ਸਕੇ।

ਨਾ ਹੀ ਸਾਹਿਤ ਕੁਝ ਸਿੱਧ ਕਰਦਾ ਹੈ। ਜੇ ਸਾਹਿਤ ਸਿੱਧ ਕਰਨ ਲੱਗ ਪਵੇ ਤਾਂ ਇਹ ਕਲਾ ਦੇ ਖ਼ਾਨੇ ਵਿਚੋਂ ਨਿਕਲ ਕੇ ਕਿਸੇ ਹੋਰ ਖ਼ਾਨੇ ਵਿਚ ਜਾ ਪਵੇਗਾ।

ਸਿੱਖਿਆ ਦੇਣ ਜਾਂ ਵਿਚਾਰਧਾਰਾ ਪ੍ਰਚਾਰਨ ਦਾ ਉਤਸ਼ਾਹ ਵਿਸ਼ੇ ਨੂੰ ਇਕਹਿਰਾਪਣ ਦੇ ਦੇਂਦਾ ਹੈ, ਜਿਸ ਨਾਲ ਇਹ ਸਮੇਂ ਦੀ ਸੀਮਾ ਵਿਚ ਬੱਝ ਜਾਂਦਾ ਹੈ। ਸਮੇਂ ਦਾ ਹਵਾਲਾ ਦਿਤੇ ਬਿਨਾਂ ਇਸ ਦੇ ਵਿਸ਼ੇ ਨੂੰ ਸਮਝ ਸੱਕਣਾ ਅਤੇ ਵਸਤੂ ਦਾ ਮੁੱਲ ਪਾ ਸਕਣਾ ਮੁਸ਼ਕਲ ਹੋ ਜਾਂਦਾ ਹੈ। ਜਦ ਕਿ ਚੰਗਾ ਸਾਹਿਤ ਸਮੇਂ ਨਾਲ ਸੰਬੰਧਿਤ ਹੁੰਦਾ ਹੋਇਆ ਵੀ ਸਮੇਂ ਤੋਂ ਉਤਾਂਹ ਉਠ ਜਾਂਦਾ ਹੈ।

ਸਿਖਿਆ ਦੇਣਾ ਜਾਂ ਵਿਚਾਰਧਾਰਾ ਪ੍ਰਚਾਰਨਾ - ਦੋਵੇਂ ਹੀ ਸਾਹਿਤ ਲਈ ਵਰਜਿਤ ਨਹੀਂ, ਬਸ਼ਰਤੇ ਕਿ ਸਾਹਿਤ ਕਲਾਤਮਕ ਰਚਨਾ ਹੋਣ ਦੇ ਘੇਰੇ ਤੋਂ ਬਾਹਰ ਨਾ ਚਲਾ ਜਾਏ। ਨਾ ਹੀ ਆਲੋਚਕ ਵਲੋਂ ਸਾਹਿਤ ਦਾ ਮੁੱਲ ਪਾਉਣ ਲੱਗਿਆਂ ਇਹਨਾਂ ਦੋਹਾਂ ਚੀਜ਼ਾਂ ਨੂੰ ਕੋਈ ਫ਼ੈਸਲਾਕੁਨ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ।

ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਵਿਸ਼ੇ ਅਤੇ ਵਸਤੂ ਦੀ ਪਛਾਣ ਅਤੇ ਵਿਆਖਿਆ ਵਿਚ ਰਚਣ-ਪੱਧਰ ਉਤੇ ਵੀ ਅਤੇ ਮਾਨਣ/ਵਿਆਖਿਆਉਣ ਦੀ ਪੱਧਰ ਉਤੇ ਵੀ ਸਭਿਆਚਾਰਕ ਪੱਧਰ/ ਪਿਛੋਕੜ ਦਾ ਅਤੇ ਜੀਵਨ ਅਨੁਭਵ ਦਾ ਹੱਥ ਹੁੰਦਾ ਹੈ, ਇਸ ਲਈ ਵਿਸ਼ੇ-ਵਸਤੂ ਦੀ ਪਛਾਣ ਅਤੇ ਵਿਆਖਿਆ, ਸਭਿਆਚਾਰਕ ਪੱਧਰ/ਪਿਛੋਕੜ ਅਤੇ ਜੀਵਨ ਅਨੁਭਵ ਦੀ ਵਿਅਕਤੀਗਤ ਸਥਿਤੀ ਉਤੇ ਨਿਰਭਰ ਕਰਦਿਆਂ, ਕਈ ਵੱਖ ਵੱਖ ਪੱਧਰਾਂ ਉਤੇ ਹੋ ਸਕਦੀ ਹੈ।

ਕਿਸੇ ਸਾਹਿਤਕ ਰਚਨਾ ਦੀ ਪਕੜ ਜੀਵਨ ਦੇ ਯਥਾਰਥ ਦੇ ਮੰਤਕ ਉਤੇ ਜਿੰਨੀ ਮਜ਼ਬੂਤ ਹੋਵੇਗੀ, ਉਸ ਦੀ ਵੱਖ ਵੱਖ ਪੱਧਰਾਂ ਅਤੇ ਕੋਨਾਂ ਤੋਂ ਵਿਆਖਿਆਂ ਓਨੀ ਹੀ ਵਧੇਰੇ ਸੰਭਵ ਹੋਵੇਗੀ।

ਕਿਸੇ ਸਾਹਿਤਕ ਰਚਨਾ ਦੀ ਵੱਖ ਵੱਖ ਪੱਧਰਾਂ ਅਤੇ ਕੋਨਾ ਤੋਂ ਵਿਆਖਿਆ ਹੈ ਸਕਣਾ, ਇਸ ਨੂੰ ਡੂੰਘੀ ਕਲਾਤਮਕਤਾ ਦਾ ਅਤੇ ਸਮੇਂ ਅਤੇ ਵਿਅਕਤੀ ਦੀਆਂ ਸੀਮਾਂ ਤੋਂ ਮੁਕਤ ਕਰਦਾ ਹੈ।

ਆਪਣੀ ਉਪਰੋਕਤ ਸਾਰੀ ਬਹਿਸ ਦੀ ਵਿਆਖਿਆ ਲਈ ਅਸੀਂ ਹੱਥਲੇ ਸੰਗ੍ਰਹਿ

89