੮੯
ਕਹੇ ਜਾਣ ਵਾਲੇ ਵਿਅਕਤੀਆਂ ਦਾ ਹੁੰਦਾ ਹੈ ਉਸੇ ਤਰ੍ਹਾਂ ਦਾ ਵਰਤਾਰਾਂ ਹੇਠਲੀਆਂ ਜਾਤਾਂ ਦਾ ਜਾਂਦਾ ਹੈ। ਕਿਸੇ ਵੀ ਉਸਤਾਦ ਦੀ ਗੰਵਾਰ ਆਦਤ ਰੀਸ ਕਰਕੇ ਛੂਤ ਦੀ ਬੀਮਾਰੀ ਵਾਂਗ ਬਚਿਆਂ ਦੇ ਵਿਹਾਰ ਵਿਚ ਤੇਜ਼ੀ ਨਾਲ ਫੈਲ ਜਾਂਦੀ ਹੈ। ਬੁਰਿਆਈ ਦਾ ਜਿੱਨਾ ਛੇਤੀ ਪਰਚਾਰ ਹੁੰਦਾ ਹੈ ਉੱਨਾ ਛੇਤੀ ਚੰਗਿਆਈ ਦਾ ਪਰਚਾਰ ਨਹੀਂ ਹੁੰਦਾ। ਭਲੀਆਂ ਆਦਤਾਂ ਪਾਉਣਾ ਪਹਾੜ ਦੀ ਚੜ੍ਹਾਈ ਵਾਂਗਾਂ ਹੈ ਅਤੇ ਬੁਰੀਆਂ ਆਦਤਾਂ ਦਾ ਉਤਰਾਈ ਵਾਂਗ। ਇਸ ਲਈ ਬਚਿਆਂ ਵਿਚ ਸਦਾਚਾਰ ਦੀ ਯੋਗਤਾ ਲਿਆਉਣ ਲਈ ਕਾਫੀ ਮਿਹਨਤ ਅਤੇ ਸਾਵਧਾਨੀ ਦੀ ਲੋੜ ਹੈ।
ਉਸਾਰੂ ਕੰਮ:-ਬਚਿਆਂ ਵਿਚ ਜ਼ਬਤ ਲਿਆਉਣ ਦਾ ਤੀਜਾ ਉਪਾ ਉਨ੍ਹਾਂ ਨੂੰ ਸਦਾ ਉਸਾਰੂ ਕੰਮਾਂ ਵਿਚ ਲਾਈ ਰਖਣਾ ਹੈ। ਬੱਚੇ ਸੁਭਾਵ ਕਰਕੇ ਰੁਝੇ ਰਹਿਣਾ ਪਸਿੰਦ ਕਰਦੇ ਹਨ। ਜੇ ਉਹ ਕੋਈ ਚੰਗਾ ਕੰਮ ਨਹੀਂ ਕਰਦੇ ਤਾਂ ਉਹ ਕੋਈ ਬੁਰਾ ਕੰਮ ਜ਼ਰੂਰੀ ਕਰਨਗੇ। ਜਦੋਂ ਤਕ ਬੱਚੇ ਕਿਸੇ ਉਸਾਰੂ ਕੰਮ ਵਿਚ ਲੱਗੇ ਰਹਿੰਦੇ ਹਨ, ਪਰਸੰਨ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਆਦਤਾਂ ਚੰਗੀਆਂ ਰਹਿੰਦੀਆਂ ਹਨ। ਉਸਾਰੂ ਕੰਮ ਦਾ ਮਾਨਸਿਕ ਪਰਸੰਨਤਾ ਨਾਲ ਅਤੇ ਮਾਨਸਿਕ ਪਰਸੰਨਤਾ ਦਾ ਭਲਿਆਈ ਨਾਲ ਬੜਾ ਡੂੰਘਾ ਸਬੰਧ ਹੈ। ਜਦੋਂ ਬੱਚੇ ਸੁਸਤ ਅਤੇ ਨਿੱਕਮੇ ਰਹਿੰਦੇ ਹਨ ਤਾਂ ਉਨ੍ਹਾਂ ਦਾ ਅੰਦਰਲਾ ਮਨ ਦੁਖੀ ਰਹਿੰਦਾ ਹੈ। ਅਜਿਹੀ ਹਾਲਤ ਵਿਚ ਉਨ੍ਹਾਂ ਦੀ ਮਾਨਸਿਕ ਸ਼ਕਤੀ ਕਿਸੇ ਸ਼ਰਾਰਤ ਦੇ ਰੂਪ ਵਿਚ ਫੁਟ ਨਿਕਲਦੀ ਹੈ। ਬਚਿਆਂ ਦਾ ਮਨ ਨਿਰਾ ਸਕੂਲ ਦੇ ਕੰਮ ਸਮੇਂ ਹੀ ਨਹੀਂ ਲਾਈ ਰਖਣਾ ਚਾਹੀਦਾ ਸਗੋਂ ਅਰਾਮ ਸਮੇਂ ਵੀ ਕਿਸੇ ਯੋਗ ਰੁਝੇਵੇਂ ਵਿਚ ਲਾਈ ਰਖਣਾ ਜ਼ਰੂਰੀ ਹੈ। ਜਦ ਬੱਚੇ ਜਮਾਤ ਵਿਚ ਪੜ੍ਹਦੇ ਹਨ ਤਾਂ ਉਨ੍ਹਾਂ ਦਾ ਮਨ ਪੜ੍ਹਨ ਲਿਖਣ, ਸਵਾਲ ਕਢਣ ਆਦਿ ਕੰਮਾਂ ਵਿਚ ਲਗਾ ਰਹਿੰਦਾ ਹੈ ਪਰ ਜਦ ਉਹ ਜਮਾਤ ਤੋਂ ਬਾਹਰ ਆਉਂਦੇ ਹਨ ਤਾਂ ਬਹੁਤੇ ਬੱਚਿਆਂ ਅੱਗੇ ਕੋਈ ਯੋਗ ਰੁਝੇਵਾਂ ਨਹੀਂ ਹੁੰਦਾ। ਅਜਿਹੀ ਹਾਲਤ ਵਿਚ ਉਹ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਸੋਚਦੇ ਹਨ ਅਤੇ ਕਰਦੇ ਹਨ। ਇਸ ਲਈ ਬਚਿਆਂ ਨੂੰ ਵਿਹਲ ਵੇਲੇ ਕਿਸੇ ਸੁਆਦੀ ਕੰਮ ਵਿਚ ਰੁਬਾਈ ਰਖਣਾ ਬੜਾ ਲੋੜੀਦਾ ਹੈ। ਅਜਿਹੇ ਸੁਆਦੀ ਕੰਮਾਂ ਦੀ ਖੋਜ ਬਚਿਆਂ ਦੇ ਉਸਤਾਦਾਂ ਅਤੇ ਮਾਤਾ ਪਿਤਾ ਨੂੰ ਕਰਨੀ ਪੈਂਦੀ ਹੈ। ਉਸਤਾਦਾਂ ਦਾ ਕਰਤੱਵ ਹੈ ਕਿ ਉਹ ਬੱਚਿਆਂ ਦੀ ਰੁਚੀਆਂ ਦਾ ਅਧਿਅਨ ਕਰਕੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਸੁਆਦੀ ਰੁਝੇਵੇਂ ਵਿਚ ਲੱਗੇ ਰਹਿਣ ਦੀ ਆਗਿਆ ਕਰਨ ਅਤੇ ਸਮੇਂ ਸਮੇਂ ਉਨ੍ਹਾਂ ਨੂੰ ਉਤਸ਼ਾਹ ਦਿੰਦੇ ਰਹਿਣ।
ਸ਼ਹਿਰੀ ਬੱਚਿਆਂ ਨੂੰ ਜਿੰਨਾ ਵਿਹਲੇ ਰਹਿਣ ਦਾ ਸਮਾਂ ਮਿਲਦਾ ਹੈ ਉੱਨਾ ਪੇਂਡੂ ਬੱਚਿਆਂ ਨੂੰ ਨਹੀਂ। ਜਦ ਪੇਂਡੂ ਬੱਚੇ ਸਕੂਲ ਤੋਂ ਵਿਹਲੇ ਹੋ ਆਉਂਦੇ ਹਨ ਤਾਂ ਉਨ੍ਹਾਂ ਨੂੰ ਘਰ ਬਥੇਰੇ ਕੰਮ ਕਰਨ ਲਈ ਹੁੰਦੇ ਹਨ। ਕਿਸਾਨਾਂ ਦੇ ਬੱਚੇ ਆਪਣੇ ਮਾਪਿਆਂ ਨਾਲ ਖੇਤੀ ਬਾੜੀ ਦੇ ਕੰਮ ਵਿਚ ਬੜੀ ਸਹਾਇਤਾ ਦਿੰਦੇ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀਆਂ ਸ਼ਰਾਰਤਾਂ ਜਾਂ ਗੰਦੀਆਂ ਆਦਤਾਂ ਸਿਖਣ ਦੀ ਵਿਹਲ ਘਟ ਹੀ ਮਿਲਦੀ ਹੈ। ਉਹ ਸਾਫ ਸੁਥਰੇ ਵਾਤਾਵਰਨ ਵਿਚ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਦੇ ਵਿਚਾਰ ਸੁਭਾਵਕ ਹੀ ਨਿਰਮਲ ਹੁੰਦੇ ਹਨ ਸ਼ਹਿਰ ਵਿਚ ਬਚਿਆਂ ਨੂੰ ਨਾ ਸਾਫ ਸੁਥਰਾ ਜਲਵਾਯੂ ਮਿਲਦਾ ਹੈ ਅਤੇ ਨਾ ਉਨ੍ਹਾਂ ਦਾ ਮਾਨਸਿਕ ਵਾਤਾਵਰਨ ਨਿਰਮਲ ਰਹਿੰਦਾ ਹੈ। ਉਹ ਨਿੱਤ ਦਿਨ ਜੋ ਕੁਝ ਸੁਣਦੇ ਜਾਂ ਦੇਖਦੇ ਹਨ, ਉਸ ਨਾਲ ਉਨ੍ਹਾਂ ਦੇ ਮਨ ਵਿਚ ਬੁਰਾ ਕਰਨ ਦੀਆਂ ਰੁਚੀਆਂ ਵਧਦੀਆਂ ਹਨ। ਬਚਿਆਂ ਨੂੰ ਇਨ੍ਹਾਂ ਬੇਲੋੜੀਆਂ ਭੜਕਾਹਟਾਂ ਤੋਂ ਬਚਾਉਣ ਲਈ ਕਿਸੇ ਨਾ ਕਿਸੇ ਸੁਆਦੀ ਕੰਮ