ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੧

ਭਾਵਾਂ ਦਾ ਵਾਧਾ ਚਾਹੁੰਦੇ ਹਾਂ ਤਾਂ ਜਮਾਤ-ਪੜ੍ਹਾਈ ਢੰਗ ਦਾ ਭਾਵੇਂ ਇਸ ਵਿਚ ਕਿੰਨੇ ਹੀ ਦੋਸ ਕਿਉਂ ਨਾ ਹੋਣ, ਤਿਆਗ ਨਹੀਂ ਕਰਨਾ ਚਾਹੀਦਾ।

ਜਮਾਤ ਪੜ੍ਹਾਈ-ਢੰਗ ਵਿਚ ਕਈ ਬੱਚੇ, ਇਕੱਠਿਆਂ, ਉਸਤਾਦ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਤੋਂ ਲਾਭ ਉਠਾਉਂਦੇ ਹਨ। ਡਾਲਟਨ ਸਿਖਿਆ-ਢੰਗ ਵਿਚ ਇਕੱਲੇ ਇਕੱਲੇ ਬੱਚੇ ਨੂੰ ਵੱਖ ਵੱਖ ਸਮਾਂ ਦੇਣਾ ਪੈਂਦਾ ਹੈ। ਇਸ ਕਰਕੇ ਹਰ ਉਸਤਾਦ ਥੋੜ੍ਹੇ ਹੀ ਬੱਚਿਆਂ ਨੂੰ ਸੰਭਾਲ ਸਕਦਾ ਹੈ। ਅਸਲ ਵਿਚ ਜਿੰਨੇ ਬੱਚੇ ਜਮਾਤ ਪੜ੍ਹਾਈ-ਢੰਗ ਰਾਹੀਂ ਇਕ ਉਸਤਾਦ ਤੋਂ ਪੜ੍ਹਾਏ ਜਾ ਸਕਧੇ ਹਨ ਉਸ ਤੋਂ ਅੱਧੇ ਹੀ ਡਾਲਟਨ ਸਿਖਿਆ-ਢੰਗ ਰਾਹੀਂ ਪੜ੍ਹਾਏ ਜਾ ਸਕਦੇ ਹਨ। ਇਸ ਤਰਾਂ ਡਾਲਟਨ ਸਿਖਿਆ-ਢੰਗ ਵਿਚ ਵਧੇਰੇ ਉਸਤਾਦਾਂ ਦੀ ਲੋੜ ਹੁੰਦੀ ਹੈ। ਇਸ ਲਈ ਅਮੀਰ ਦੇਸ਼ਾਂ ਵਿਚ ਹੀ ਇਸ ਢੰਗ ਨੂੰ ਸਮੁੱਚੇ ਦੇਸ ਵਿਚ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ। ਅਮਰੀਕਾ ਵਿਚ ਇਸ ਦੇ ਵਧੇਰੇ ਤਜ਼ਰਬੇ ਹੋਏ ਹਨ। ਹੋਰ ਦੂਸਰੇ ਦੇਸਾਂ ਵਿਚ ਇਸ ਢੰਗ ਦਾ ਪਸਾਰ ਨਹੀਂ ਹੋਇਆ। ਹਾਲੀ ਤਕ ਇਹ ਸਿਖਿਆ-ਢੰਗ ਤਜਰਬੇ ਦੀ ਅਵਸਥਾ ਵਿਚ ਹੀ ਹੈ। ਰੂਸ ਦੇ ਸਿਖਿਆ-ਵਿਗਿਆਨਿਕ ਇਸ ਢੰਗ ਨੂੰ ਪੂੰਜੀ-ਪਤੀਆਂ ਦਾ ਸਿਖਿਆ ਢੰਗ ਮੰਨਦੇ ਹਨ। ਰੂਸ ਨੇ ਇਸ ਨੂੰ ਛਡਣ ਯੋਗ ਸਮਝਿਆ ਹੈ। ਭਾਰਤ ਵਰਸ਼ ਵਿਚ ਧਨ ਦੀ ਘਾਟ ਹੈ। ਇਸ ਕਰਕੇ ਇਸ ਸਿਖਿਆ-ਢੰਗ ਦੇ ਗਿਆਨ ਦਾ ਇਸ ਦੇਸ਼ ਵਿਚ ਪਰਚਾਰ ਹੋਣਾ ਸੰਭਵ ਨਹੀਂ।

ਇਸ ਗੱਲ ਵਿਚ ਭਾਰੀ ਸ਼ੱਕ ਹੈ ਕਿ ਡਾਲਟਨ ਸਿਖਿਆ-ਢੰਗ ਰਾਹੀਂ ਸਾਰੇ ਬੱਚਿਆਂ ਦੀ ਸਮੁੱਚੀ ਸਿਖਿਆ ਹੋ ਸਕਦੀ ਹੈ। ਕਈ ਬੱਚੇ ਦੂਜਿਆਂ ਦੀ ਸਹਾਇਤਾ ਨਾਲ ਆਪਣੇ ਕੰਮ ਕਰ ਲੈਂਦੇ ਹਨ। ਉਹ ਕਦੇ ਕਦੋ ਦੂਜਿਆਂ ਦੀ ਨਕਲ ਮਾਰ ਲੈਂਦੇ ਹਨ। ਉਸਤਾਦ ਨੂੰ ਇਸ ਬਾਰੇ ਸਦਾ ਹੁਸ਼ਿਆਰ ਰਹਿਣਾ ਪੈਂਦਾ ਹੈ। ਉਸਤਾਦ ਲਈ ਸਾਰੇ ਬੱਚਿਆਂ ਦੀ ਉੱਨਤੀ ਵਿਚ ਇਕੋ ਜਿਹੀ ਰੁਚੀ ਰਖਣਾ ਵੀ ਔਖਾ ਹੈ। ਜਿਨ੍ਹਾਂ ਬੱਚਿਆਂ ਦੀ ਉਨਤੀ ਵਿਚ ਉਸਦੀ ਰੁਚੀ ਨਹੀਂ ਹੁੰਦੀ ਉਨ੍ਹਾਂ ਦੇ ਸੁਆਲਾਂ ਨੂੰ ਟਾਲ ਦਿੰਦਾ ਹੈ। ਬੱਚਾ ਵੀ ਜਿਸ ਉਸਤਾਦ ਨੂੰ ਚਾਹੁੰਦਾ ਹੈ ਉਸ ਦਾ ਕੰਮ ਠੀਕ ਤਰ੍ਹਾਂ ਕਰਦਾ ਹੈ ਅਤੇ ਜਿਨ੍ਹਾਂ ਦੀ ਉਨਤੀ ਵਿਚ ਉਸਦੀ ਰੁਚੀ ਨਹੀਂ ਹੁੰਦੀ ਉਨ੍ਹਾਂ ਦੇ ਸੁਆਲਾਂ ਨੂੰ ਟਾਲ ਦਿੰਦਾ ਹੈ। ਬੱਚਾ ਵੀ ਜਿਸ ਉਸਤਾਦ ਨੂੰ ਚਾਹੁੰਦਾ ਹੈ ਉਸਦਾ ਕੰਮ ਠੀਕ ਤਰ੍ਹਾਂ ਕਰਦਾ ਹੈ ਅਤੇ ਜਿਸ ਉਸਤਾਦ ਲਈ ਕੋਈ ਵਿਸ਼ੇਸ਼ ਬੱਚਾ ਪਿਆਰ ਜਾਂ ਆਦਰ ਦੀ ਭਾਵਨਾ ਨਹੀਂ ਰਖਦਾ, ਉਹ ਉਸਦੇ ਨੇੜੇ ਜਾਣ ਤੋਂ ਵੀ ਝਿਜਕਦਾ ਹੈ। ਇਸ ਤਰ੍ਹਾਂ ਉਸ ਦੀ ਪਾਠ ਵਿਚ ਉਨਤੀ ਨਹੀਂ ਹੁੰਦੀ।

ਡਾਲਟਨ ਸਿਖਿਆ ਢੰਗ ਵਿਚ ਵਧੇਰੇ ਕੰਮ ਲਿਖ ਕੇ ਹੁੰਦਾ ਹੈ। ਜਿੱਨਾ ਇਸ ਸਿਖਿਆ-ਢੰਗ ਵਿਚ ਕਾਗਜ ਦਾ ਖਰਚ ਹੁੰਦਾ ਹੈ ਉੱਨਾ ਕਿਸੇ ਹੋਰ ਸਿਖਿਆ-ਢੰਗ ਵਿਚ ਨਹੀਂ, ਪਰ ਬੱਚਾ ਜਿੱਨਾ ਬੋਲ ਕੇ ਆਪਣੇ ਵਿਚਾਰਾਂ ਨੂੰ ਪਰਗਟ ਕਰ ਸਕਦਾ ਹੈ ਉੱਨਾ ਉਹ ਲਿਖਕੇ ਨਹੀਂ ਕਰ ਸਕਦਾ। ਦੂਜੇ ਜਿੱਨਾ ਉਸਨੂੰ ਜਮਾਤ ਵਿਚ ਉਸਤਾਦ ਦੀਆਂ ਗੱਲਾਂ ਸੁਣਕੇ ਲਾਭ