੪੧
ਹਰਵਾਰਟ ਦਾ ਕਥਨ ਹੈ ਕਿ ਮਨੁਖ ਦੇ ਸਭ ਤਰ੍ਹਾਂ ਦੇ ਆਚਰਨ ਦਾ ਸੋਮਾਂ ਵਿਚਾਰ ਹੀ ਹਨ। ਮਨੁਖ ਦੇ ਵਿਚਾਰਾਂ ਵਿਚ ਉਹ ਸ਼ਕਤੀ ਭਰੀ ਰਹਿੰਦੀ ਹੈ ਜਿਹੜੀ ਉਸ ਦੀ ਰੁਚੀ ਅਤੇ ਇੱਛਾ ਸ਼ਕਤੀ ਨਾਲ ਮਿਲ ਕੇ ਉਸ ਦੇ ਆਚਰਨ ਦਾ ਕਾਰਨ ਬਣ ਜਾਂਦੀ ਹੈ। ਮਨੁਖ ਦੇ ਬਾਹਰ ਮੁਖੀ ਕੰਮ ਉਸ ਦੇ ਮਨ ਅੰਦਰ ਦੇ ਕੰਮਾਂ ਦੇ ਸਮਾਨ ਹੀ ਹੁੰਦੇ ਹਨ। ਇਸ ਲਈ ਸਾਨੂੰ ਜਿਸ ਬੱਚੇ ਦਾ ਆਚਰਨ ਸੁੰਦਰ ਬਨਾਉਣਾ ਹੈ ਉਸ ਦੇ ਵਿਚਾਰਾਂ ਦਾ ਪਹਿਲਾਂ ਸੁਧਾਰ ਕਰਨਾ ਚਾਹੀਦਾ ਹੈ। ਹਰਵਾਰਟ ਦੇ ਕਹਿਣ ਅਨੁਸਾਰ ਬੱਚੇ ਨੂੰ ਕਈ ਤਰ੍ਹਾਂ ਦੇ ਵਿਸ਼ਿਆਂ ਦਾ ਗਿਆਨ ਕਰਾਉਣਾ ਚਾਹੀਦਾ ਹੈ ਜਿਸ ਨਾਲ ਉਹ ਜੀਵਨ ਦੇ ਕਈ ਕਾਰ ਵਿਹਾਰਾਂ ਵਿਚ ਚੰਗੀ ਤਰ੍ਹਾਂ ਹਿਸਾ ਲੈ ਸਕੇ। ਜਿਸ ਮਨੁਖ ਦੀ ਰੁਚੀ ਥੋੜੇ ਜਹੇ ਵਿਸ਼ਿਆਂ ਵਿਚ ਹੀ ਰਹਿੰਦੀ ਹੈ, ਉਹ ਉਨ੍ਹਾਂ ਦੀ ਅਣਹੋਂਦ ਵਿਚ ਪਸ਼ੂਆਂ ਵਰਗੇ ਕੰਮਾਂ ਜਾਂ ਆਲਸ ਵਿਚ ਸਮਾਂ ਬਤੀਤ ਕਰਦਾ ਹੈ। ਭੈੜੇ ਆਚਰਨ ਦਾ ਕਾਰਨ ਮਨ ਦਾ ਵਿਹਲ ਹੈ। ਜਿਸ ਵਿਅਕਤੀ ਨੂੰ ਸੰਸਾਰ ਦਾ ਗਿਆਨ ਨਹੀਂ ਅਤੇ ਜਿਸ ਦੀਆਂ ਰੁਚੀਆਂ ਗਿਣਵੀਆਂ ਹਨ ਉਹ ਆਪਣੀਆਂ ਥੋੜੀਆਂ ਜਿਹੀਆਂ ਰੁਚੀਆਂ ਦੀ ਅਣਹੋਂਦ ਹੋ ਜਾਣ ਨਾਲ ਪਸ਼ੂਆਂ ਵਰਗਾ ਜੀਵਨ ਬਤੀਤ ਕਰਨ ਲਗਦਾ ਹੈ[1]। ਇਸ ਲਈ ਹਰਵਾਰਟ ਦਾ ਇਹ ਮਹਾਨ ਕਥਨ ਹੈ ਕਿ ਮੂਰਖ ਮਨੁਖ ਕਦੇ ਵੀ ਸਦਾਚਾਰੀ ਨਹੀਂ ਹੋ ਸਕਦਾ[2]। ਗਿਆਨ ਦਾ ਵਾਧਾ ਅਤੇ ਸਦਾਚਾਰੀ ਇਕੋ ਹੀ ਚੀਜ਼ ਦੇ ਦੋ ਪੱਖ ਹਨ।
ਹਰਵਾਰਟ ਦੇ ਕਥਨ ਅਨੁਸਾਰ ਬੱਚੇ ਨੂੰ ਸੰਸਾਰ ਦੇ ਹਰ ਇਕ ਵਿਸ਼ੇ ਦਾ ਗਿਆਨ ਕਰਾਉਣਾ ਚਾਹੀਦਾ ਹੈ। ਉਨ੍ਹਾਂ ਵਿਚੋਂ ਵੀ ਉਨ੍ਹਾਂ ਵਿਸ਼ਿਆਂ ਨੂੰ ਪਰਧਾਨ ਥਾਂ ਦੇਣਾ ਚਾਹੀਦਾ ਹੈ ਜਿਹੜੇ ਅਖਲਾਕੀ ਅਤੇ ਧਾਰਮਿਕ ਵਿਚਾਰਾਂ ਨਾਲ ਭਰੇ ਹੋਣ। ਇਸ ਮੱਤ ਅਨੁਸਾਰ ਸਾਹਿੱਤ ਅਤੇ ਇਤਿਹਾਸ ਨੂੰ ਬੱਚੇ ਦੇ ਸਿਖਿਆ ਕਰਮ ਵਿਚ ਪਰਧਾਨ ਥਾਂ ਮਿਲਣਾ ਚਾਹੀਦਾ ਹੈ। ਇਨ੍ਹਾਂ ਦੋਹਾਂ ਹੀ ਵਿਸ਼ਿਆਂ ਰਾਹੀਂ ਬੱਚੇ ਨੂੰ ਅਖਲਾਕੀ ਸਿਖਿਆ ਮਿਲਦੀ ਹੈ। ਇਤਿਹਾਸ ਗਿਆਨ ਦਾ ਉਹ ਨਿਚੋੜ ਹੈ, ਜਿਹੜਾ ਦਰਿਸ਼ਟਾਂਤਾਂ ਰਾਹੀਂ ਅਖਲਾਕੀ ਸਿਧਾਂਤਾਂ ਨੂੰ ਸਪਸ਼ਟ ਕਰਦਾ ਹੈ। ਭਲੇ ਕੰਮ ਦਾ ਸਿੱਟਾ ਭਲਾ ਹੁੰਦਾ ਹੈ ਅਤੇ ਬੁਰੇ ਕੰਮ ਦਾ ਬੁਰਾ-ਇਹ ਸਿਖਿਆ ਇਤਿਹਾਸ ਦਿੰਦਾ ਹੈ। ਸਾਹਿੱਤ ਤੋਂ ਵੀ ਅਜਿਹੀ ਸਿਖਿਆ ਮਿਲਦੀ ਹੈ। ਇਤਿਹਾਸ ਅਤੇ ਸਾਹਿੱਤ ਪੜ੍ਹਨ ਨਾਲ ਅਸੀਂ ਕਈ ਸਦਾਚਾਰੀ ਅਤੇ ਬਹਾਦਰ ਪੁਰਖਾਂ ਦੇ ਭਾਵਾਂ ਨੂੰ ਸਮਝਦੇ ਹਾਂ ਅਤੇ ਇਨ੍ਹਾਂ ਭਾਵਾਂ ਵਿਚ ਸਾਡਾ ਮਨ ਰੰਗਿਆ ਜਾਂਦਾ ਹੈ। ਸਾਡੀ ਰੁਚੀ ਉਹੋ ਜਿਹੀ ਹੋ ਜਾਂਦੀ ਹੈ। ਅਸੀਂ ਸਦਾਚਾਰ ਨਾਲ ਪਰੇਮ ਕਰਨਾ ਅਤੇ ਦੁਰਾਚਾਰ ਨਾਲ ਘਿਰਨਾ ਕਰਨਾ ਸਿਖਦੇ ਹਨ। ਸਾਡਾ ਆਚਰਨ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਇਸ ਲਈ ਬਚਿਆਂ ਦੇ ਆਚਰਨ ਨੂੰ ਸੁੰਦਰ ਬਨਾਉਣ ਲਈ ਉਨ੍ਹਾਂ ਦੀ ਰੁਚੀ ਸਾਹਿਤ ਅਤੇ ਇਤਿਹਾਸ ਵਿਚ ਵਧਾਉਣਾ ਜ਼ਰੂਰੀ ਹੈ।
ਹਰਵਾਰਟ ਆਚਰਨ ਸੁਧਾਰ ਲਈ ਨਿਯਮ ਬੱਧ ਧਾਰਮਿਕ ਉਪਦੇਸ਼ ਨੂੰ ਇੱਨੀ ਮਹਾਨਤਾ ਨਹੀਂ ਦਿੰਦਾ। ਜਿਹੜਾ ਧਰਮ ਉਪਦੇਸ਼ ਕਿਸੇ ਵਿਸ਼ੇਸ਼ ਸਿਖਿਆ ਦੇ ਘੰਟੇ ਵਿਚ ਦਿਤਾ ਜਾਂਦਾ ਹੈ, ਉਸ ਨਾਲ ਬੱਚੇ ਦੇ ਅਖਲਾਕੀ ਜੀਵਨ ਵਿਚ ਵਧੇਰੇ ਸੁਧਾਰ ਹੋਣ ਦੀ ਆਸ