ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੩

ਸਿਖਿਆ ਨੇ ਜਰਮਨੀ ਦੇ ਵਿਦਿਵਾਨਾਂ ਉਤੇ ਡੂੰਘਾ ਅਸਰ ਪਾਇਆ ਹੈ। ਇਸ ਦੇ ਸਿੱਟੇ ਵਜੋਂ ਜਰਮਨੀ ਦੇ ਵਿਦਿਆਲਿਆਂ ਵਿਚ ਸਭ ਤਰ੍ਹਾਂ ਦੇ ਵਿਸ਼ਿਆਂ ਦੀ ਸਿਖਿਆ ਬੜੇ ਉਤਸ਼ਾਹ ਨਾਲ ਦਿੱਤੀ ਜਾਣ ਲੱਗੀ। ਦੇਸ਼ ਦੇ ਸਾਰੇ ਹਿਤੈਸ਼ੀਆਂ ਨੇ ਜਨਤਾਂ ਨੂੰ ਸਿਖਿਅਤ ਕਰਨਾ ਆਪਣਾ ਪਰਮ ਕਰਤੱਵ ਬਣਾ ਲਿਆ ਅਤੇ ਬੱਚੇ ਧਾਰਮਿਕ ਬੁਧੀ ਤੋਂ ਪਰੇਰਿਤ ਹੋ ਕੇ ਸਭ ਤਰ੍ਹਾਂ ਦੇ ਵਿਸ਼ਿਆਂ ਦੇ ਅਧਿਅਨ ਵਿਚ ਲੱਗ ਗਏ। ਜਰਮਨੀ ਦੇ ਸਮਾਜ-ਸੁਧਾਰਕਾਂ ਨੇ ਇਹ ਸਮਝ ਲਿਆ ਕਿ ਰਾਸ਼ਟਰ ਨੂੰ ਉੱਚਾ ਚੁਕਣ ਦਾ ਕੋਈ ਸਾਧਨ ਹੈ ਤਾਂ ਉਹ ਸਿਖਿਆ ਹੈ। ਸਟਾਈਨ, ਫਾਨ, ਹਮਵੋਲਟ ਅਤੇ ਦੂਜੇ ਰਾਜਨੀਤੀ ਵੇਤਾਵਾਂ ਨੇ ਸਿਖਿਆ ਵਿਗਿਆਨਿਕਾਂ ਦੀ ਰੀਸ ਕੀਤੀ ਅਤੇ ਆਪਣੇ ਦੇਸ਼ ਦੇ ਲੋਕਾਂ ਵਿਚ ਉਹ ਅਚਰਜ ਤਬਦੀਲੀਆਂ ਲੈ ਆਂਦੀਆਂ ਜਿਸ ਨਾਲ ਜਰਮਨੀ ਸਭ ਤਰ੍ਹਾਂ ਦੀਆਂ ਵਿਦਿਆਵਾਂ ਵਿਚ ਸੰਸਾਰ ਦਾ ਆਗੂ ਬਣ ਗਿਆ।

ਹਰਵਰਟ ਨੇ ਜਿਹੜੀ ਸਿਖਿਆ ਪਰਨਾਲੀ ਜਰਮਨੀ ਨੂੰ ਦਿੱਤੀ ਉਸ ਦਾ ਪਰਚਾਰ ਹੌਲੀ ਹੌਲੀ ਸੰਸਾਰ ਭਰ ਵਿਚ ਹੋ ਗਿਆ। ਸਿਖਿਆ ਦੇਣ ਵਾਲਿਆਂ ਨੂੰ ਖਾਸ ਤਰ੍ਹਾਂ ਦੀ ਟ੍ਰੇਨਿੰਗ ਦੀ ਲੋੜ ਹੈ—ਇਹ ਗਲ ਹਰਵਰਟ ਨੇ ਹੀ ਸੰਸਾਰ ਨੂੰ ਦੱਸੀ। ਸੰਸਾਰ ਦਾ ਸਭ ਤੋਂ ਪਹਿਲਾ ਟ੍ਰੇਨਿੰਗ ਕਾਲਜ ਹਰਵਰਟ ਦਾ ਬਣਾਇਆ ਹੋਇਆ ਹੈ।

ਵਿਸ਼ੇਸ਼ ਸ਼ਖਸੀਅਤ ਦੀ ਉਸਾਰੀ

ਇੰਗਲੈਂਡ ਦੇ ਪਰਸਿਧ ਸਿਖਿਆ ਵਿਗਿਆਨਿਕ ਟੀ. ਪੀ. ਨਨ ਦਾ ਕਥਨ ਹੈ ਕਿ ਸਿਖਿਆ ਵੀ ਮਹੱਤਾ ਵਿਸ਼ੇਸ਼ ਤਰ੍ਹਾਂ ਦੀ ਸ਼ਖਸ਼ੀਅਤ ਦੀ ਉਸਾਰੀ[1] ਵਿਚ ਹੋਣੀ ਚਾਹੀਦਾ ਹੈ। ਹਰ ਵਿਅਕਤੀ ਵਿਚ ਜਨਮ ਤੋਂ ਹੀ ਵਿਸ਼ੇਸ਼ ਕਿਸਮ ਦੀਆਂ ਯੋਗਤਾਵਾਂ ਹੁੰਦੀਆਂ ਹਨ। ਇਨ੍ਹਾਂ ਯੋਗਤਾਵਾਂ ਨੂੰ ਵਿਕਸਤ ਕਰਨਾ ਅਤੇ ਉਨ੍ਹਾਂ ਨੂੰ ਪੂਰਨਤਾ ਤਕ ਪਹੁੰਚਾਉਣਾ ਸਿਖਿਆ ਦਾ ਕੰਮ ਹੈ। ਕਿਸੇ ਵਿਅਕਤੀ ਵਿਚ ਸੰਗੀਤ ਦੀ ਯੋਗਤਾ ਹੈ ਤੇ ਕਿਸੇ ਵਿਚ ਗਣਿਤ ਦੀ, ਕਿਸੇ ਵਿਚ ਦਸਤਕਾਰੀ ਦੀ ਯੋਗਤਾ ਹੈ ਤੇ ਕਿਸੇ ਵਿਚ ਕਵਿਤਾ ਰਚਨ ਦੀ ਜਾਂ ਵਿਗਿਆਨ ਅਧਿਅਨ ਕਰਨ ਦੀ। ਸਿਖਿਆ ਦੇਣ ਵਾਲੇ ਦਾ ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਉਹ ਹਰ ਬੱਚੇ ਦੀ ਯੋਗਤਾ ਅਨੁਸਾਰ ਸਿਖਿਆ ਦੇਵੇ[2]। ਜਨਮ ਤੋਂ ਗਾਉਣ ਲਈ ਪਰਾਪਤ ਕੀਤੀ ਯੋਗਤਾ ਵਾਲੇ ਵਿਅਕਤੀ ਨੂੰ ਗਣਿਤ ਵਿਚ


  1. Development of Individuality.
  2. Educational efforts must, it would seem, be limited to securing for every one the conditions under which individuality is most completely developed—-that is, to enabling him to make his original contribution to the varigated whole of life, as free, full and as truly characteristic as his nature permits; the form of contribution being left to the individual as something which each must, in living and by living, forge out for himself"- T. P. Nunn—-Education: Its Data and First Principles

    P.6.