ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੩

ਨਿਸ਼ਾਨਾ ਹੋਣਾ ਚਾਹੀਦਾ ਹੈ ਅਤੇ ਦੂਸਰੇ ਅਨੁਸਾਰ ਪਾਠ-ਵਿਸ਼ੇ ਦੀ ਚੋਣ ਦੀ ਪਰਖ ਉਸਦੀ ਉਪਯੋਗਤਾ ਹੋਣਾ ਚਾਹੀਦਾ ਹੈ; ਅਰਥਾਤ ਬੱਚੇ ਨੂੰ ਜੀਵਨ ਵਿਚ ਕੰਮ ਆਉਣ ਵਾਲਾ ਗਿਆਨ ਦੇਣਾ ਹੀ ਸਿਖਿਆ ਦਾ ਮੁਖ ਨਿਸ਼ਾਨਾ ਹੋਣਾ ਚਾਹੀਦਾ ਹੈ ਅਤੇ ਇਸ ਨਿਸ਼ਾਨੇ ਨੂੰ ਧਿਆਨ ਵਿਚ ਰਖਕੇ ਹੀ ਪਾਠ-ਵਿਸ਼ੇ ਦੀ ਚੋਣ ਹੋਣੀ ਚਾਹੀਦੀ ਹੈ। ਦੋਹਾਂ ਤਰ੍ਹਾਂ ਦੇ ਸਿਧਾਂਤ ਉਪਰੋਂ ਵੇਖਣ ਨਾਲ ਇਕੋ ਜਿਹੇ ਪਰਤੀਤ ਹੁੰਦੇ ਹਨ। ਬੱਚੇ ਦੀ ਮਾਨਸਿਕ ਸ਼ਕਤੀਆਂ ਦੀ ਉਚਿਤ ਟ੍ਰੇਨਿੰਗ ਹੋਣ ਨਾਲ ਉਹ ਸਮਾਜ ਲਈ ਲਾਭਦਾਇਕ ਕੰਮ ਕਰ ਸਕੇਗਾ ਅਤੇ ਜੋ ਉਸ ਨੂੰ ਲਾਭਦਾਇਕ (ਉਪਯੋਗੀ) ਵਿਸ਼ਿਆਂ ਦੀ ਸਿਖਿਆ ਦਿਤੀ ਜਾਵੇ ਤਾਂ ਉਸਦੀ ਮਾਨਸਿਕ ਸ਼ਕਤੀਆਂ ਦੀ ਟ੍ਰੇਨਿੰਗ ਆਪਣੇ ਆਪ ਹੋ ਜਾਵੇਗੀ। ਪਰ ਜਦ ਅਸੀਂ ਦੋਹਾਂ ਤਰ੍ਹਾਂ ਦੇ ਸਿਧਾਂਤਾ ਦੀ ਵਰਤੋਂ ਵਲ ਵੇਖਦੇ ਹਾਂ ਤਾਂ ਉਨ੍ਹਾਂ ਦੇ ਫਰਕ ਪਰਤੱਖ ਹੋ ਜਾਂਦੇ ਹਨ। ਇਹ ਫਰਕ ਮੌਲਿਕ ਹਨ ਅਤੇ ਇਨ੍ਹਾਂ ਨੂੰ ਧਿਆਨ ਵਿੱਚ ਰੱਖ ਬਿਨਾਂ ਯੋਗ ਪਾਠ-ਵਿਸ਼ੇ ਵੀ ਚੋਣ ਨਹੀਂ ਹੋ ਸਕਦੀ। ਪਹਿਲੀ ਕਿਸਮ ਦੇ ਸਿਧਾਂਤ ਵਿਚ ਵਿਅਕਤੀ ਦੀ ਯੋਗਤਾਵਾਂ ਨੂੰ ਵਿਸ਼ੇਸ਼ ਰੂਪ ਵਿਚ ਧਿਆਨ ਵਿਚ ਰਖਿਆ ਜਾਂਦਾ ਹੈ ਅਤੇ ਦੂਜੀ ਕਿਸਮ ਦੇ ਸਿਧਾਂਤ ਵਿਚ ਉਸਦੀਆਂ ਲੋੜਾਂ ਨੂੰ ਅਰਥਾਤ ਉਸਦੇ ਆਲੇ ਦੁਆਲੇ ਨਾਲ ਸਬੰਧ ਨੂੰ। ਅਸੀਂ ਇਥੇ ਦੋਹਾਂ ਕਿਸਮਾਂ ਦੇ ਸਿਧਾਂਤਾਂ ਦਾ ਵਿਸਥਾਰ ਵਿਚ ਵਰਨਣ ਕਰਾਂਗੇ ਅਤੇ ਉਨ੍ਹਾਂ ਦੇ ਘਾਟਿਆਂ ਅਤੇ ਗੁਣਾਂ ਨੂੰ ਜਾਨਣ ਦਾ ਯਤਨ ਕਰਾਂਗੇ।

ਮਾਨਸਿਕ ਸ਼ਕਤੀਆਂ ਦੀ ਟ੍ਰੇਨਿੰਗ

ਬਹੁਤ ਸਾਰੇ ਵਰਤਮਾਨ ਅਤੇ ਪੁਰਾਣੇ ਸਿਖਿਆ ਵਿਦਵਾਨਾਂ ਅਨੁਸਾਰ ਸਿਖਿਆ ਦਾ ਮੁਖ ਨਿਸ਼ਾਨਾ ਮਾਨਸਿਕ ਸ਼ਕਤੀਆ ਨੂੰ ਟ੍ਰੇਨਿੰਗ ਰਾਹੀਂ ਪਰਫੁਲਤ ਕਰਨਾ ਅਥਵਾ ਵਧੇਰੇ ਯੋਗ ਬਨਾਉਣਾ ਹੈ। ਇਨ੍ਹਾਂ ਵਿਦਿਆਵਾਨਾਂ ਅਨੁਸਾਰ ਮਨ ਅਨੇਕ ਤਰ੍ਹਾਂ ਦੀਆਂ ਸ਼ਕਤੀਆਂ ਦਾ ਬਣਿਆ ਹੋਇਆ ਹੈ, ਜਿਹਾਂਕਿ ਅਨੁਭਵ ਕਰਨ ਦੀ ਸ਼ਕਤੀ, ਘੋਖਣ ਦੀ ਸ਼ਕਤੀ, ਕਲਪਣਾ ਸ਼ਕਤੀ, ਯਾਦ ਸ਼ਕਤੀ ਅਤੇ ਵਿਚਾਰ ਸ਼ਕਤੀ। ਇਨ੍ਹਾਂ ਸ਼ਕਤੀਆਂ ਵਿਚੋਂ ਜਿਨ੍ਹਾਂ ਦੀ ਚੰਗੀ ਤਰ੍ਹਾਂ ਟ੍ਰੇਨਿੰਗ ਹੁੰਦੀ ਹੈ, ਉਹ ਵਿਕਸਤ ਹੋ ਜਾਂਦੀਆਂ ਹਨ ਅਤੇ ਜਿਨ੍ਹਾਂ ਦੀ ਚੰਗੀ ਤਰ੍ਹਾਂ ਟ੍ਰੇਨਿੰਗ ਨਹੀਂ ਹੁੰਦੀ ਉਹ ਅਵਿਕਸਤ ਰਹਿ ਜਾਂਦੀਆਂ ਹਨ। ਮੰਨ ਲੌ ਕਿਸੇ ਵਿਅਕਤੀ ਦੀ ਕਲਪਣਾ ਸ਼ਕਤੀ ਦੀ ਸਿਖਿਆ (ਟ੍ਰੇਨਿੰਗ) ਚੰਗੀ ਤਰ੍ਹਾਂ ਨਹੀਂ ਹੋਈ ਤਾਂ ਉਸਦੀ ਕਲਪਣਾ ਸ਼ਕਤੀ ਅਵਿਕਸਤ ਰਹਿ ਜਾਵੇਗੀ ਭਾਵੇਂ ਉਸਦੀਆਂ ਘੋਖਣ, ਯਾਦ, ਵਿਚਾਰ ਆਦਿ ਸ਼ਕਤੀਆਂ ਟ੍ਰੇਨਿੰਗ ਹੋ ਜਾਣ ਨਾਲ ਵਿਕਸਤ ਕਿਉਂ ਨਾ ਹੋ ਗਈਆਂ ਹੋਣ। ਜਿਸ ਮਾਨਸਿਕ ਸ਼ਕਤੀ ਦੀ ਟ੍ਰੇਨਿੰਗ ਹੁੰਦੀ ਹੈ ਉਸ ਦਾ ਹੀ ਵਿਕਾਸ ਹੁੰਦਾ ਹੈ। ਇਸ ਤਰ੍ਹਾਂ ਇਕ ਸ਼ਕਤੀ ਦਾ ਵਿਕਾਸ ਦੂਸਰੀ ਸ਼ਕਤੀ ਦੇ ਵਿਕਾਸ ਲਈ ਪੌੜੀ ਦਾ ਡੰਡਾ ਬਣ ਸਕਦਾ ਹੈ ਪਰ ਦੂਜੀ ਸ਼ਕਤੀ ਦੇ ਵਿਕਾਸ ਲਈ ਉਸਨੂੰ ਵਖਰੀ ਸਿਖਿਆ ਦੇਣੀ ਹੋਵੇਗੀ। ਇਸ ਤਰ੍ਹਾਂ ਵਖ ਵਖ ਕਿਸਮ ਦੀਆਂ ਸਿਖਿਆ ਪਰਨਾਲੀਆਂ ਵਿਚ ਵਖ ਵਖ ਕਿਸਮ ਦੀਆਂ ਮਾਨਸਿਕ ਸ਼ਕਤੀਆਂ ਦੀ ਸਿਖਿਆ ਉਤੇ ਜ਼ੋਰ ਦਿਤਾ ਗਿਆ ਹੈ। ਉਦਾਹਰਨ ਵਜੋਂ ਮੈਡਮ ਮਾਂਟਸੋਰੀ ਦੀ ਸਿਖਿਆ ਪਰਨਾਲੀ ਨੂੰ ਲਵੇ। ਮਾਂਟਸੇਰੀ ਸਿਖਿਆ ਪਰਨਾਲੀ ਵਿਚ ਬਾਲਕਾਂ ਦੀ ਅਨੁਭਵ ਕਰਨ ਦੀ ਸ਼ਕਤੀ ਦੀ ਟ੍ਰੇਨਿੰਗ ਉੱਤੇ ਹੀ ਵਿਸ਼ੇਸ਼ ਜ਼ੋਰ ਦਿਤਾ ਜਾਂਦਾ ਹੈ। ਮੈਡਮ ਮਾਂਟਸੋਰੀ ਦੇ ਕਥਨ ਅਨੁਸਾਰ ਜਦੋਂ ਤਕ ਬੱਚੇ ਨੂੰ ਏਂਦਰਿਕ ਗਿਆਨ ਦੀ ਸਿਖਿਆ ਚੰਗੀ ਤਰ੍ਹਾਂ ਨਹੀਂ ਹੁੰਦੀ ਉਸ ਵਿਚ ਨਾ ਘੋਖਣ ਸ਼ਕਤੀ ਦਾ ਠੀਕ ਠੀਕ ਵਿਕਾਸ ਹੁੰਦਾ ਹੈ ਅਤੇ ਨਾ ਦੂਜੀਆਂ ਮਾਨਸਿਕ ਸ਼ਕਤੀਆਂ ਠੀਕ ਤਰ੍ਹਾਂ ਵਿਕਸਤ ਹੁੰਦੀਆਂ ਹਨ। ਮੈਡਮ ਮਾਂਟਸੋਰੀ ਨੇ ਬਾਲਕਾਂ ਦੀ ਏਂਦਰਿਕ ਸਿੱਖਿਆ ਲ