੬੫
ਉਨ੍ਹਾਂ ਦੇ ਲਾਭ ਉਤੇ ਵਿਚਾਰ ਕਰਨਾ ਬੇਲੋੜਾ ਹੈ। ਇਸ ਸਿਧਾਂਤ ਨੂੰ ਮੰਨ ਕੇ ਬਚਿਆਂ ਨੂੰ ਲੰਬੇ ਲੰਬੇ ਪਾਠ ਰਟਾਏ ਜਾਂਦੇ ਸਨ। ਇਸ ਤਰ੍ਹਾਂ ਘੋਟਾ ਲੁਆਉਣ ਵਾਲੇ ਵਿਦਵਾਨਾਂ ਦਾ ਵਿਸ਼ਵਾਸ ਸੀ ਕਿ ਪਾਠਾਂ ਨੂੰ ਘੋਟਾ ਲਾਉਣ ਨਾਲ ਬੱਚਿਆਂ ਦੀ ਯਾਦ ਸ਼ਕਤੀ ਵਧਦੀ ਹੈ। ਜਦ ਬੱਚਿਆਂ ਦੀ ਯਾਦ ਸ਼ਕਤੀ ਵਧ ਜਾਂਦੀ ਹੈ ਤਾਂ ਉਹ ਕਿਸੇ ਵੀ ਗਲ ਨੂੰ, ਜਿਸ ਨੂੰ ਉਨ੍ਹਾਂ ਯਾਦ ਕਰਨਾ ਹੈ, ਸਹਿਜੇ ਹੀ ਯਾਦ ਕਰ ਸਕਦੇ ਹਨ।
ਕਲਪਣਾ ਅਤੇ ਵਿਚਾਰ ਦੀ ਸਿਖਿਆ:—ਜਿਸ ਤਰ੍ਹਾਂ ਉਪਰ ਲਿਖੀਆਂ ਮਾਨਸਿਕ ਸ਼ਕਤੀਆਂ ਦੇ ਵਿਕਾਸ ਲਈ ਪਾਠ-ਕਰਮ ਵਿਚ ਵਿਸ਼ੇਸ਼ ਤਰ੍ਹਾਂ ਦੇ ਵਿਸ਼ੇ ਰੱਖੇ ਜਾਂਦੇ ਹਨ, ਉਸੇ ਤਰ੍ਹਾਂ ਕਲਪਣਾ ਅਤੇ ਵਿਚਾਰ ਦੇ ਵਿਕਾਸ ਲਈ ਕੁਝ ਵਿਸ਼ੇ ਰੱਖੇ ਜਾਂਦੇ ਸਨ। ਕਲਪਣਾ ਦਾ ਵਿਕਾਸ ਸਾਹਿਤ ਦੇ ਅਧਿਅਨ ਤੋਂ ਹੁੰਦਾ ਹੈ ਅਤੇ ਵਿਚਾਰ ਕਰਨ ਦੀ ਸਿਖਿਆ ਰੇਖਾ ਗਣਿਤ ਅਤੇ ਤਰਕ ਸ਼ਾਸ਼ਤਰ ਰਾਹੀਂ ਚੰਗੀ ਹੁੰਦੀ ਹੈ। ਇਸ ਸਿਧਾਂਤ ਨੂੰ ਮੰਨ ਕੇ ਉਪਰਲੇ ਵਿਸ਼ੇ ਬੱਚਿਆਂ ਦੇ ਪਾਠ-ਕਰਮ ਵਿਚ ਰੱਖੇ ਜਾਂਦੇ ਸਨ। ਬਚਿਆਂ ਤੋਂ ਲੰਬੇ ਲੰਬੇ ਪ੍ਰਸ਼ਨ ਇਸ ਲਈ ਹੱਲ ਕਰਵਾਏ ਜਾਂਦੇ ਸਨ ਤਾਂ ਜੁ ਉਨ੍ਹਾਂ ਵਿਚ ਸੂਖਮ ਵਿਚਾਰ ਕਰਨ ਦੀ ਸ਼ਕਤੀ ਆਵੇ। ਇਨ੍ਹਾਂ ਸੁਆਲਾਂ ਨੂੰ ਕਰਨ ਦੀ ਕਿਸੇ ਹੋਰ ਉਪਯੋਗਤਾ ਉਤੇ ਵਿਚਾਰ ਨਹੀਂ ਸੀ ਕੀਤਾ ਜਾਂਦਾ। ਵਰਤਮਾਨ ਸਮੇਂ ਵਿਚ ਵੀ ਬਚਿਆਂ ਦੇ ਸਿਖਿਆ-ਕਰਮ ਵਿਚ ਬਹੁਤ ਸਾਰੇ ਵਿਸ਼ੇ ਇਸ ਲਈ ਰਖੇ ਜਾਂਦੇ ਹਨ ਕਿ ਇਨ੍ਹਾਂ ਨਾਲ ਉਨ੍ਹਾਂ ਦੀ ਕਲਪਣਾ ਅਤੇ ਵਿਚਾਰ ਸ਼ਕਤੀ ਨੂੰ ਟਰੇਨਿੰਗ ਮਿਲੇ। ਪਾਠ-ਕਰਮ ਬਣਾਉਣ ਲਈ ਇੰਨਾ ਹੀ ਲੋੜੀਂਦਾ ਸਮਝਿਆ ਜਾਂਦਾ ਹੈ ਕਿ ਬਾਲਕਾਂ ਦੀਆਂ ਮਾਨਸਿਕ ਸ਼ਕਤੀਆਂ ਦੀ ਇਕ ਸੂਚੀ ਬਣਾ ਲਈ ਜਾਵੇ ਅਤੇ ਹਰ ਸ਼ਕਤੀ ਦੀ ਟਰੇਨਿੰਗ ਲਈ ਇਕ ਵਿਸ਼ੇਸ਼ ਵਿਸ਼ੇ ਨੂੰ ਉਨ੍ਹਾਂ ਦੇ ਪਾਠ-ਕਰਮ ਵਿਚ ਰੱਖ ਦਿਤਾ ਜਾਵੇ। ਇਸ ਤਰ੍ਹਾਂ ਦੇ ਸਿਧਾਂਤ ਦੀ ਪਾਲਣਾ ਕਰਨ ਵਾਲੇ ਵਿਦਵਾਨ ਐਮ. ਜੀ. ਗਲੇਜ ਦੇ ਵਿਚਾਰ ਇਥੇ ਦਿੱਤੇ ਜਾਂਦੇ ਹਨ——ਯਾਦ ਸ਼ਕਤੀ ਦੀ ਸਿਖਾਈ ਆਮ ਕਰਕੇ ਸਾਰੇ ਹੀ ਵਿਸ਼ਿਆਂ ਦੇ ਅਧਿਅਨ ਤੋਂ ਹੁੰਦੀ ਹੈ ਪਰ ਸਭ ਤੋਂ ਵਧ ਬੋਲੀ ਅਤੇ ਇਤਿਹਾਸ ਦੇ ਅਧਿਅਨ ਤੋਂ ਹੁੰਦੀ ਹੈ। ਰੁਚੀ ਦੀ ਸਿਖਾਈ ਬੋਲੀਆਂ ਦੇ ਉੱਚ ਗਿਆਨ ਤੋਂ ਹੁੰਦੀ ਹੈ ਅਤੇ ਇਸ ਤੋਂ ਵੀ ਚੰਗੀ ਅੰਗਰੇਜ਼ੀ ਸਾਹਿਤ ਤੋਂ ਹੁੰਦੀ ਹੈ। ਕਲਪਣਾ ਦੀ ਸਿਖਿਆ ਭਾਸ਼ਾ (ਬੋਲੀ) ਦੀ ਉੱਚੀ ਤੋਂ ਉੱਚੀ ਪੜ੍ਹਾਈ ਨਾਲ ਹੁੰਦੀ ਹੈ, ਪਰ ਇਹ ਵਿਸ਼ੇਸ਼ ਕਰਕੇ ਗਰੀਕ ਅਤੇ ਲੇਟਿਨ ਕਵਿਤਾਵਾਂ ਦੇ ਪੜ੍ਹਾਉਣ ਨਾਲ ਹੁੰਦੀ ਹੈ। ਵੇਖਣ ਘੋਖਣ ਦੀ ਸ਼ਕਤੀ ਦੀ ਟਰੇਨਿੰਗ ਪਰਯੋਗਸ਼ਾਲਾ ਵਿਚ ਕੰਮ ਕਰਨ ਨਾਲ ਹੁੰਦੀ ਹੈ। ਵੇਖਣ ਘੋਖਣ ਦੀ ਕੁਝ ਸਿਖਿਆ ਘਟੀਆ ਦਰਜੇ ਦੀ ਗਰੀਕ ਅਤੇ ਲੇਟਿਨ ਦੀ ਪੜ੍ਹਾਈ ਨਾਲ ਵੀ ਹੁੰਦੀ ਹੈ। ਭਾਵ ਪਰਗਟ ਕਰਨ ਦੀ ਸਿਖਾਈ ਵਿਚ ਪਹਿਲੀ ਥਾਂ ਗਰੀਕ ਅਤੇ ਲੈਟਿਨ ਨਿਬੰਧ ਦੀ ਹੈ, ਅੰਗਰੇਜ਼ੀ ਨਿਬੰਧ ਦਾ ਥਾਂ ਦੂਜਾ ਹੈ। ਨਿਰੋਲ ਦਲੀਲ ਦੇ ਵਿਚਾਰ ਦੀ ਸਿਖਾਈ ਗਣਿਤ ਨਾਲ ਹੀ ਹੁੰਦੀ ਹੈ ਅਤੇ ਅਮਲੀ ਦਲੀਲ (ਤਰਕ) ਵਿਚ ਵਿਗਿਆਨ ਦੀ ਪਹਿਲੀ ਥਾਂ ਹੈ, ਫਿਰ ਜਿਊਮੈਂਟਰੀ (ਰੇਖਾ ਗਣਿਤ) ਦੀ, ਸਮਾਜਿਕ ਵਿਚਾਰ ਜਾਂ ਦਲੀਲ ਦੀ ਸਿਖਿਆ ਲਈ ਯੂਨਾਨੀ ਅਤੇ ਰੋਮਨ ਇਤਿਹਾਸਕਾਰਾਂ ਅਤੇ ਵਖਿਆਣਕਾਰਾਂ ਦੀ ਪਹਿਲੀ ਥਾਂ ਹੈ, ਦੂਜਾ ਥਾਂ ਸਧਾਰਨ ਇਤਿਹਾਸ ਦਾ ਹੈ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਬੱਚੇ ਦੀ ਸਿਖਿਆ ਵਿਚ, ਜਿਸ ਨੂੰ ਅਸੀਂ ਕਿਸੇ ਤਰ੍ਹਾਂ ਦੀ ਪੂਰਨ ਸਿਖਿਆ ਆਖ ਸਕਦੇ ਹਾਂ, ਲੈਟਿਨ, ਅਧੁਨਿਕ ਭਾਸ਼ਾ, ਕੁਝ ਇਤਿਹਾਸ, ਕੁਝ ਅੰਗਰੇਜ਼ੀ ਸਾਹਿਤ