੬੬
ਅਤੇ ਇਕ ਵਿਗਿਆਨ ਹੋਣਾ ਚਾਹੀਦਾ ਹੈ[1]।
ਮਾਨਸਿਕ ਸ਼ਕਤੀਆਂ ਦੀ ਸਿਖਿਆ ਦੇ ਸਿਧਾਂਤ ਦੀ ਅਲੋਚਨਾ
ਮਾਨਸਿਕ ਸ਼ਕਤੀਆਂ ਦੀ ਸਿਖਿਆ ਦੇ ਸਿਧਾਂਤ ਦੀ, ਆਧੁਨਿਕ ਕਾਲ ਦੇ ਸਿਖਿਆਂ ਵਿਗਿਆਨੀ ਕਟੂ, ਅਲੋਚਨਾ ਕਰਦੇ ਹਨ। ਆਧੁਨਿਕ ਮਨੋ-ਵਿਗਿਆਨ ਦੀਆਂ ਖੋਜ ਨੇ ਇਹ ਸਿੱਟਾ ਕੱਢਿਆ ਹੈ ਕਿ ਮਨੁਖ ਦਾ ਮਨ ਕੋਈ ਵਖ ਵਖ ਕਿਸਮ ਦੀਆਂ ਨਿਖੇੜਵੀਆਂ ਸ਼ਕਤੀਆਂ ਦਾ ਜੋੜ ਨਹੀਂ। ਮਨ ਇਕ ਸੰਪੂਰਨ ਵਸਤੂ ਹੈ ਅਤੇ ਇਸ ਦੇ ਕਿਸੇ ਵੀ ਦੀ ਅੰਗ ਦੀ ਸਿਖਿਆ ਹੋਣ ਨਾਲ ਸੰਪੂਰਨ ਅੰਗ ਦੀ ਸਿਖਿਆ ਹੁੰਦੀ ਹੈ। ਉਦਾਹਰਨ ਵਜੋਂ ਬਾਲਕ ਦੀ ਵੇਖ ਭਾਲ ਦੀ ਸ਼ਕਤੀ ਦੀ ਜਦ ਸਿਖਿਆ ਹੁੰਦੀ ਹੈ ਤਾਂ ਉਸ ਦੀ ਯਾਦ, ਕਲਪਣਾ ਅਤੇ ਵਿਚਾਰ ਸ਼ਕਤੀ ਦੀ ਸਿਖਿਆ ਵੀ ਹੁੰਦੀ ਹੈ। ਬਚੇ ਦਾ ਕੋਈ ਅਜਿਹਾ ਕੰਮ ਨਹੀਂ ਜਿਸ ਵਿਚ ਉਸ ਦੀਆਂ ਸਭ ਤਰ੍ਹਾਂ ਦੀਆਂ ਮਾਨਸਿਕ ਸ਼ਕਤੀਆਂ ਉਤੇ ਜ਼ੋਰ ਨਾ ਪਵੇ। ਇਸ ਲਈ ਉਸ ਦੀ ਸਿਖਿਆ ਵਿਚ ਵਿਸ਼ੇਸ਼ ਪਰਕਾਰ ਦੀ ਮਾਨਸਿਕ ਸ਼ਕਤੀ ਦੀ ਸਿਖਲਾਈ ਨੂੰ ਮਹੱਤਾ ਦੇਣ ਦੀ ਥਾਂ ਪਾਠ-ਵਿਸ਼ੇ ਦਾ ਜੀਵਨ ਵਿਚ ਲੋੜੀਂਦਾ ਹੋਣ ਉਤੇ ਹੀ ਜ਼ੋਰ ਦੇਣਾ ਚਾਹੀਦਾ ਹੈ।
ਬੱਚੇ ਦੀ ਵੇਖਣ ਭਾਲਣ ਦੀ ਸ਼ਕਤੀ ਜਾਂ ਯਾਦ ਸ਼ਕਤੀ ਉਸ ਦੀ ਰੁਚੀ ਉਤੇ ਨਿਰਭਰ ਹੁੰਦੀ ਹੈ, ਸ਼ਕਤੀ ਦੀ ਟ੍ਰੇਨਿੰਗ ਉਤੇ ਨਹੀਂ। ਹਰ ਮਨੁਖ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੇ ਪਦਾਰਥ ਨੂੰ ਜਾਂਚਣ ਪੜਤਾਲਣ ਦੀ ਸ਼ਕਤੀ ਹੁੰਦੀ ਹੈ। ਇਸ ਲਈ ਜਾਂਚਨ
- ↑ "Memory is trained by most studies but best by language and History; Taste is trained by the more advanced study of languages; and still better by English literature; imagination by all higher language teaching but chiefly by Greek and Latin poetry; observation by working in Science laboratory; though some training is to be got from the early stages of Latin and Greek; for expression Latin and Greek composition comes first and English composition next, for abstract reasoning Mathematics stand alone; for concrete reasoning Science comes first and then Geometry; while for sociai reasoning, the Greek and Roman Historians and Orators come first and general History next........The all some narrowest education which can claim to be at all Complete includes Latin, one modern Language, some History, some English literature and one science".— M. G. Glaze Brook, quoted by 'Raymount' in The Principles of Education P. 94;