ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੭

ਪੜਤਾਲਣ ਦੀ ਸ਼ਕਤੀ ਦੇ ਵਾਧੇ ਲਈ ਹੀ ਕਿਸੇ ਵਿਸ਼ੇ ਨੂੰ ਪੜਾਉਣਾ ਅ-ਮਨੋਵਿਗਿਆਨਿਕ ਢੰਗ ਦੀ ਰੀਸ ਕਰਨਾ ਹੈ। ਜਿਸ ਤਰ੍ਹਾਂ ਇਕ ਵਿਗਿਆਨ ਦੇ ਵਿਦਿਆਰਥੀਆਂ ਵਿਚ ਵਿਗਿਆਨਿਕ ਗਲਾਂ ਨੂੰ ਜਾਂਚਣ ਪੜਤਾਲਣ ਦੀ ਸ਼ਕਤੀ ਹੁੰਦੀ ਹੈ ਉਸੇ ਤਰ੍ਹਾਂ ਇਕ ਚੋਰ ਵਿਚ ਘੜੀਆਂ ਅਤੇ ਪੈਸਿਆਂ ਦੀਆਂ ਬੋਲੀਆਂ ਆਦਿ ਨੂੰ ਜਾਂਚਣ ਪੜਤਾਲਣ ਦੀ ਸ਼ਕਤੀ ਹੁੰਦੀ ਹੈ। ਇਸ ਲਈ ਬਚਿਆਂ ਵਿਚ ਕਿਸੇ ਖਾਸ ਕਿਸਮ ਦੀ ਚੀਜ਼ ਦੀ ਜਾਂਚ ਪੜਤਾਲ ਕਰਨ ਲਈ ਉਨ੍ਹਾਂ ਚੀਜ਼ਾਂ ਵਿਚ ਰੁਚੀ ਪੈਦਾ ਕਰਨਾ ਹੀ ਲੋੜੀਂਦਾ ਹੈ। ਇਸ ਬਾਰੇ ਰੇਮੰਟ ਦੇ 'ਪ੍ਰਿੰਸੀਪਲਜ਼ ਆਫ ਐਜੂਕੇਸ਼ਨ' ਵਿਚ ਦਿਤੇ ਹੋਏ ਹੇਠ ਲਿਖੇ ਵਿਚਾਰ ਲਿਖਣ ਯੋਗ ਹਨ—

ਸਾਡੇ ਵਿਚ ਸਭ ਤਰ੍ਹਾਂ ਦੇ ਪਦਾਰਥਾਂ ਨੂੰ ਜਾਂਚਣ ਪੜਤਾਲਣ ਦੀ ਸ਼ਕਤੀ ਨਹੀਂ ਹੈ ਅਤੇ ਜਦ ਤਕ ਉਸ ਦਾ ਵਰਤਾਰਾ ਆਮ ਨਹੀਂ ਹੋ ਜਾਂਦਾ ਇਸ ਤਰ੍ਹਾਂ ਦੀ ਰੁਚੀ ਦਾ ਵਿਕਾਸ ਹੋਣਾ ਸੰਭਵ ਨਹੀਂ ਹੈ। ਭੂ-ਗਰਭ ਸ਼ਾਸਤਰ (Geology) ਦੋ ਵਿਦਿਵਾਨ ਦੀ ਜਾਂਚ ਪੜਤਾਲ ਦੀ ਸ਼ਕਤੀ ਦੀ ਪਰਬੀਣਤਾ ਖੇਤ ਵਿਚ ਵੇਖੀ ਜਾਂਦੀ ਹੈ, ਵਿਗਿਆਨਿਕ ਦੀ ਰਸਾਇਣ ਸ਼ਾਲਾ ਵਿਚ, ਇਕ ਖੋਜ ਵਿਚ ਲਗੇ ਵਿਦਿਆਰਥੀ ਦੀ ਹਥ ਲਿਖਤਾਂ ਵਿਚ, ਇਕ ਖੁਫੀਏ ਦੀ ਅਪਰਾਧੀ ਦੀ ਖੋਜ ਕਰਨ ਵਿਚ ਅਤੇ ਹਕੀਮ ਦੀ ਆਪਣੇ ਦਵਾਖਾਨੇ ਵਿਚ। ਹਰ ਵਿਅਕਤੀ ਆਪੋ ਆਪਣੇ ਖੇਤਰ ਦੀਆਂ ਗਲਾਂ ਦੀ ਚੰਗੀ ਜਾਂਚ ਪੜਤਾਲ ਕਰਨ ਵਾਲਾ ਹੁੰਦਾ ਹੈ ਪਰ ਆਪਣੇ ਖੇਤਰ ਤੋਂ ਬਾਹਰ ਉਨਾਂ ਦੀ ਜਾਂਚਣ ਪੜਤਾਲਣ ਦੀ ਸ਼ਕਤੀ ਉਸੇ ਤਰ੍ਹਾਂ ਖੁੰਢੀ ਹੋਈ ਰਹਿੰਦੀ ਹੈ ਜਿਵੇਂ ਹੋਰ ਸਧਾਰਨ ਵਿਅਕਤੀਆਂ ਦੀ। ਇੱਨਾਂ ਕਿਹਾ ਜਾ ਸਕਦਾ ਹੈ ਕਿ ਜੇ ਕੋਈ ਵਿਅਕਤੀ ਇਕ ਖੇਤਰ ਦਾ ਚੰਗਾ ਪੜਤਾਲੀਆ ਹੈ ਤਾਂ ਉਹ ਉਸ ਵਰਗੇ ਕਿਸੇ ਹੋਰ ਖੇਤਰ ਦਾ ਭੈੜਾ ਪੜਤਾਲੀਆ ਨਹੀਂ ਹੋਵੇਗਾ। ਇਸ ਲਈ ਜਦ ਅਸੀ ਕਿਸੇ ਖਾਨ-ਵਿਸ਼ੇ ਨੂੰ ਚੁਣੀਏ ਤਾਂ ਸਾਨੂੰ ਬੱਚੇ ਦੀ ਜਾਂਚਣ ਪੜਤਾਲਣ ਦੀ ਸ਼ਕਤੀ ਦੇ ਵਾਧੇ ਵਲ ਵਧੇਰਾ ਧਿਆਨ ਦੇਣ ਦੀ ਥਾਂ ਉਸ ਦੀ ਲੋੜੀਂਦੀਆਂ ਚੀਜ਼ਾਂ ਵਿਚ ਰੁਚੀ ਵਧਾਉਣ ਨੂੰ ਹੀ ਵਧੇਰੇ ਮਹੱਤਾ ਦੇਣੀ ਚਾਹੀਦੀ ਹੈ। ਇਸ ਨਾਲ ਬੱਚੇ ਦੀ ਉਨ੍ਹਾਂ ਵਿਸ਼ਿਆਂ ਬਾਰੇ ਜਾਂਚ ਪੜਤਾਲ ਦੀ ਸ਼ਕਤੀ ਆਪਣੇ ਆਪ ਵਧ ਜਾਵੇਗੀ।[1]


  1. “We have no faculty of observing, things at large, and no such faculty could be evolved except by cultivating interests of appaling with. The geologist in the field, the physicist in the laboratory, the scholar amid his manuscripts, the detective on the track and the physician in his consulting room, are all keen observers in their respective spheres. Taken out of these spheres they may be at last as unobservant as other people; the utmost that can be said is that a good observer in a department will probably not be a bad one in a kindred department" —-Raymont, The Principles of Education" P. 95.