੬੮
ਜਿਸ ਤਰ੍ਹਾਂ ਜਾਂਚ ਪੜਤਾਲ ਦੀ ਕੋਈ ਵਿਸ਼ੇਸ਼ ਸ਼ਕਤੀ ਨਹੀਂ ਹੈ, ਅਤੇ ਕਿਸੇ ਵਿਸ਼ੇਸ ਤਰ੍ਹਾਂ ਦੀ ਗਲ ਦੀ ਪੜਤਾਲਣ ਦੀ ਯੋਗਤਾ ਉਸ ਗਲ ਵਿਚ ਪਾਈ ਜਾਂਦੀ ਰੁਚੀ ਉਤੇ ਨਿਰਭਰ ਹੈ, ਉਸੇ ਤਰ੍ਹਾਂ ਆਧੁਨਿਕ ਮਨੋ-ਵਿਗਿਆਨ ਯਾਦ ਸ਼ਕਤੀ ਨੂੰ ਕਿਸੇ ਵਿਸ਼ੇਸ਼ ਤਰ੍ਹਾਂ ਦੀ ਮੰਨਣ ਦੀ ਥਾਂ ਉਸਦਾ ਅਧਾਰ ਰੁਚੀ ਨੂੰ ਹੀ ਮੰਨਦਾ ਹੈ। ਪੁਰਾਣੇ ਲੋਕਾਂ ਦਾ ਇਹ ਵਿਸ਼ਵ ਕਿ ਕਿਸੇ ਤਰ੍ਹਾਂ ਦੀਆਂ ਗਲਾਂ ਨੂੰ ਯਾਦ ਕਰਨ ਨਾਲ ਯਾਦ ਸ਼ਕਤੀ ਵਧਦੀ ਹੈ, ਨਿਰਮੂਲ ਹੈ। ਅਧੁਨਿਕ ਮਨੋ-ਵਿਗਿਆਨ ਦੀਆਂ ਖੋਜਾਂ ਨੇ ਦਸਿਆ ਹੈ ਕਿ ਹਰ ਮਨੁਖ ਯਾਦ ਸ਼ਕਤੀ ਉਸਦੇ ਮੱਥੇ ਦੀ ਬਣਤਰ ਉਤੇ ਨਿਰਭਰ ਹੈ ਅਤੇ ਉਸ ਨੂੰ ਕਿਸੇ ਤਰ੍ਹਾਂ ਦੀ ਵਰਤੋ ਨਾਲ ਵਧਾਇਆ ਨਹੀਂ ਜਾਂ ਸਕਦਾ। ਇਸ ਵਿਚ ਤਬਦੀਲੀ ਸਰੀਰਕ ਸਵਾਸਥ ਤੋਂ ਬਿਨਾਂ ਕਿਸੇ ਗਲ ਨਾਲ ਨਹੀਂ ਲਿਆਂਦੀ ਜਾ ਸਕਦੀ। ਇਸ ਤਰ੍ਹਾਂ ਯਾਦ ਸ਼ਕਤੀ ਦੇ ਵਾਧੇ ਦੀ ਨਿਸ਼ਚਤ ਹੋ ਜਾਂਦੀ ਹੈ। ਕਿਸੇ ਵਿਅਕਤੀ ਦੀ ਯਾਦ ਸ਼ਕਤੀ ਨੂੰ ਵਧਾਉਣ ਦਾ ਸਾਧਨ ਦੇ ਲੁਆਉਣਾ ਨਹੀਂ ਹੈ ਸਗੋਂ ਗਿਆਨ ਦੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣਾ, ਉਸਨੂੰ ਤਰਤੀਬ ਵਿਚ ਲਿਆਉਣਾ, ਉਸ ਵਿਚ ਤਿੱਖੀ ਰੁਚੀ ਹੋਣਾ ਅਤੇ ਉਸ ਵਲ ਡੂੰਘਾ ਧਿਆਨ ਦੇਣਾ ਹੈ।[1] ਇਸ ਵਿਸ਼ੇ ਵਿਚ ਬੱਚੇ ਦੀ ਰੁਚੀ ਹੁੰਦੀ ਹੈ ਉਹ ਉਸ ਬਾਰੇ ਘੜੀ ਮੁੜੀ ਸੋਚਦਾ ਹੈ। ਉਸਦੇ ਦਿਨ ਦੇ ਅਨੁਭਵ ਉਸਦੀ ਪੁਰਾਣੀ ਯਾਦ ਨੂੰ ਨਵੇਂ ਸਿਰੇ ਤੋਂ ਤਾਜ਼ਾ ਕਰ ਦਿੰਦੇ ਹਨ। ਇਸ ਇਕ ਹੀ ਗਲ ਕਈ ਤਰ੍ਹਾਂ ਦੇ ਅਨੁਭਵਾਂ ਨਾਲ ਸਬੰਧਤ ਹੋ ਜਾਂਦੀ ਹੈ। ਜਦ ਕਿਸੇ ਗਲ ਸਾਡੇ ਅਨੁਭਵ ਨਾਲ ਸਬੰਧ ਹੋ ਜਾਂਦਾ ਹੈ ਤਾਂ ਉਹ ਸਾਡੇ ਦਮਾਗ ਵਿਚੋਂ ਨਹੀਂ ਨਿਕਲਦੀ ਸਮਾਂ ਪੈ ਜਾਣ ਉਤੇ ਉਹ ਸਾਡੀ ਚੇਤਨਾ ਦਾ ਭਾਗ ਬਣ ਜਾਂਦੀ ਹੈ। ਜਿਸ ਬੱਚੇ ਨੂੰ ਇਤਿਹਾਸ ਜਾਂ ਭੂਗੋਲ ਵਿਚਲੇ ਨਾਵਾਂ ਥਾਵਾਂ ਦੀ ਯਾਦ ਨਹੀਂ ਰਹਿੰਦੀ ਉਸੇ ਬੱਚੇ ਨੂੰ ਕਰਿਕਟ ਦੂਨੀਆਂ ਦੇ ਵੱਡੇ ਵੱਡੇ ਖਿਲਾੜੀਆਂ ਅਤੇ ਉਨ੍ਹਾਂ ਦੀ ਕਰਦਾਰੀ ਯਾਦ ਰਹਿੰਦੀ ਹੈ।
ਇਸ ਲਈ ਸਾਨੂੰ ਚਾਹੀਦਾ ਹੈ ਕਿ ਬਚਿਆਂ ਦੀਆਂ ਰੁਚੀਆਂ ਦਾ ਅਧਿਆਨ ਕਰਨਾ ਉਸ ਅਨੁਸਾਰ ਉਨ੍ਹਾਂ ਦੇ ਪਾਠ-ਵਿਸ਼ੇ ਦੀ ਚੋਣ ਕਰੀਏ ਅਤੇ ਉਨ੍ਹਾਂ ਦੀ ਰੁਚੀ ਦੇ ਵਿਰੁਧ ਪਾਠ-ਵਿਸ਼ੇ ਨੂੰ ਰਟਾਕੇ ਉਸਦੀ ਯਾਦ ਸ਼ਕਤੀ ਉਤੇ ਬੇਲੋੜਾ ਬੋਝ ਪਾਉਣ ਦਾ ਯਤਨ ਕਰੀਏ। ਇਸ ਤਰ੍ਹਾਂ ਦਾ ਯਤਨ ਬਾਲਕ ਦੀ ਯਾਦ ਸ਼ਕਤੀ ਦਾ ਸੁਧਾਰ ਕਰਨ ਦੀ ਥਾਂ ਉਸ ਦੀ ਹਾਨੀ ਕਰੇਗਾ।
ਜਿਹੜੀ ਗਲ ਜਾਂਚਣ ਪੜਤਾਲਣ ਅਤੇ ਯਾਦ ਸ਼ਕਤੀ ਬਾਰੇ ਸਚ ਹੈ, ਉਹ ਕਲ ਬਾਰੇ ਵੀ ਸਚ ਹੈ। ਆਮ ਲੋਕਾਂ ਦਾ ਇਹ ਵਿਸ਼ਵਾਸ਼ ਹੈ ਕਿ ਸਾਹਿੱਤ ਹੀ ਕਲਪਣਾ ਦਾ ਹੈ। ਇਹ ਗਲ ਨਿਰਾ ਭਰਮ ਹੈ। ਵਿਗਿਆਨਕ ਗਲਾਂ ਉਤੇ ਵਿਚਾਰ ਕਰਨ ਨਾਲ ਕਲਪਣਾ ਸ਼ਕਤੀ ਦਾ ਉਸੇ ਤਰ੍ਹਾਂ ਵਾਧਾ ਹੁੰਦਾ ਹੈ ਜਿਵੇਂ ਸਾਹਿੱਤ ਰਾਹੀਂ ਵਾਧਾ ਹੁੰਦਾ ਹੈ। ਵਖ ਵਖ ਦੇ ਵਿਅਕਤੀਆਂ ਦੀਆਂ ਕਲਪਣਾਵਾਂ ਵੀ ਵਖ ਵਖ ਹੁੰਦੀਆਂ ਹਨ। ਕਿਸ ਵਿਅਕਤੀ
- ↑ "Improvement in memory is to be sought in rote learning, but in clear thinking, orderly arra ment, lively interests and close attention".—Raymon The Principles of Education P. 96.