ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੯

ਕਲਪਣਾ ਸਾਹਿਤ ਦੇ ਖੇਤਰ ਵਿਚ ਉਘੜਦੀ ਹੈ ਤਾਂ ਕਿਸੇ ਦੀ ਵਿਗਿਆਨ ਦੇ ਖੇਤਰ ਵਿੱਚ। ਇਹ ਮਨੁਖ ਦੀ ਰੁਚੀ ਉਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਕਲਪਣਾ ਵਿਚ ਪਰਬੀਣ ਹੋਵੇਗਾ। ਅਸੀਂ ਬਾਲਕ ਨੂੰ ਸਾਹਿਤ ਅਤੇ ਇਤਿਹਾਸ ਇਸ ਲਈ ਨਹੀਂ ਪੜ੍ਹਾਉਂਦੇ ਕਿ ਇਸ ਤਰ੍ਹਾਂ ਕਰਨ ਨਾਲ ਕਲਪਣਾ ਸ਼ਕਤੀ ਵਿਚ ਵਾਧਾ ਹੁੰਦਾ ਹੈ ਸਗੋਂ ਇਹ ਇਸ ਲਈ ਪੜ੍ਹਾਏ ਜਾਂਦੇ ਹਨ ਕਿ ਇਨ੍ਹਾਂ ਵਿਚ ਦਸੀਆਂ ਗਲਾਂ ਉਸ ਦੇ ਜੀਵਨ ਵਿਚ ਕੰਮ ਆਉਂਦੀਆਂ ਹਨ। ਕਲਪਣਾ ਸ਼ਕਤੀ ਵਿਚ ਵਾਧਾ ਚੰਗੇ ਮੰਦੇ ਦੋਹਾਂ ਤਰ੍ਹਾਂ ਦੇ ਸਾਹਿਤ ਨਾਲ ਹੁੰਦਾ ਹੈ। ਚੋਰੀ ਅਤੇ ਡਾਕੋ ਦੀਆਂ ਕਹਾਣੀਆਂ ਪੜ੍ਹ ਕੇ ਬਚਿਆਂ ਦੀ ਕਲਪਣਾ ਸ਼ਕਤੀ ਉਸੇ ਤਰ੍ਹਾਂ ਵਧਦੀ ਹੈ ਜਿਵੇਂ ਸੰਸਾਰ ਦੋ ਮਹਾਂ ਪੁਰਸ਼ਾਂ ਦੀਆਂ ਬੀਰ ਕਹਾਣੀਆਂ ਪੜ੍ਹ ਕੇ ਵਧਦੀ ਹੈ। ਜੇ ਨਿਰਾ ਕਲਪਣਾ ਦਾ ਵਾਧਾ ਹੀ ਸਿਖਿਆ ਦਾ ਨਿਸ਼ਾਨਾ ਹੁੰਦਾ ਤਾਂ ਵੀਰ ਪੁਰਖਾਂ ਦੀਆਂ ਕਹਾਣੀਆਂ ਨੂੰ ਹੀ ਬੱਚੇ ਦੀ ਸਿਖਿਆ ਵਿਚ ਵਿਸ਼ੇਸ਼ ਥਾਂ ਨਾ ਦਿੱਤਾ ਜਾਂਦਾ ਅਤੇ ਉਸ ਨੂੰ ਚੋਰ ਡਾਕੂਆਂ ਦੀਆਂ ਕਹਾਣੀਆਂ ਪੜ੍ਹਨ ਤੋਂ ਨਾ ਰੋਕਿਆ ਜਾਂਦਾ। ਪਰ ਸਾਡੀ ਸਿਖਿਆ ਦਾ ਨਿਸ਼ਾਨਾ ਬਚੇ ਨੂੰ ਇਕ ਸੁਯੋਗ ਵਿਅਕਤੀ ਬਣਾਉਣਾ ਹੈ। ਇਸ ਕੰਮ ਲਈ ਸਾਨੂੰ ਦੂਜਿਆਂ ਲੋਕਾਂ ਦੇ ਅਨੁਭਵਾਂ ਵਿਚ ਰੁਚੀ ਵਧਾਉਣਾ ਲੋੜੀਂਦਾ ਬਣ ਜਾਂਦਾ ਹੈ ਤਾਂ ਜੋ ਉਸਦਾ ਜੀਵਨ ਸਫਲ ਬਣੇ। ਉਸਦੇ ਪਾਠ-ਕਰਮ ਵਿਚ ਜਿਹੜੇ ਵਿਸ਼ੇ ਰੱਖੇ ਜਾਂਦੇ ਹਨ, ਉਨ੍ਹਾਂ ਦਾ ਮੁੱਖ ਨਿਸ਼ਾਨਾ ਕਲਪਣਾ ਦੇ ਵਾਧੇ ਦੀ ਥਾਂ ਨਵੇਂ ਨਵੇਂ ਢੰਗ ਨਾਲ ਸੋਚਣ ਦੀ ਸ਼ਕਤੀ ਪੈਦਾ ਕਰਨਾ ਹੈ।

ਜਿਹੜੀ ਗਲ ਕਲਪਣਾ ਅਤੇ ਯਾਦ ਸ਼ਕਤੀ ਬਾਰੇ ਸਚ ਹੈ ਉਹੋ ਵਿਚਾਰ-ਸ਼ਕਤੀ ਬਾਰੇ ਸਚ ਹੈ। ਸੂਖਮ-ਵਿਚਾਰਾਂ ਦੀ ਸ਼ਕਤੀ ਗਣਿਤ ਨਾਲ ਹੀ ਨਹੀਂ ਆਉਂਦੀ। ਪਰਸਿਧ ਵਿਦਿਵਾਨ ਮੈਕਾਲੇ ਰਾਜਨੀਤੀ ਅਤੇ ਕਨੂੰਨ ਵਿਚ ਬੜੀ ਪਰਬੀਣਤਾ ਗਖਦੇ ਸਨ। ਉਹ ਜਟੀਲ ਤੋਂ ਜਟੀਲ ਸਮਾਜਿਕ ਸਮੱਸਿਆ ਉਤੇ ਜਿਸ ਸੌਖ ਨਾਲ ਵਿਚਾਰ ਪਰਗਟ ਕਰ ਸਕਦੇ ਸਨ, ਕੋਈ ਵਿਰਲਾ ਹੋਰ ਉਸ ਸੌਖ ਨਾਲ ਵਿਚਾਰ ਪਰਗਟ ਕਰ ਸਕਦਾ ਸੀ। ਪਰ ਮੈਕਾਲੇ ਆਪਣੇ ਸਕੂਲ ਦਿਨਾਂ ਵਿਚ ਗਣਿਤ ਵਿਚ ਕੋਰਾ ਹੀ ਸੀ। ਉਨ੍ਹਾਂ ਦੇ ਗਣਿਤ ਵਿਚ ਕੋਰੇ ਹੋਣ ਦਾ ਕਾਰਨ ਉਨਾਂ ਵਿਚ ਸੂਖਮ-ਵਿਚਾਰਾਂ ਦੀ ਘਾਟ ਨਹੀਂ ਕਿਹਾ ਜਾ ਸਕਦਾ ਸਗੋਂ ਉਸ ਵਿਚ ਰੁਚੀ ਦੀ ਅਣਹੋਂਦ ਕਿਹਾ ਜਾ ਸਕਦਾ ਹੈ। ਜਿਸ ਵਿਸ਼ੇ ਵਿਚ ਕੋਈ ਵਿਅਕਤੀ ਰੁਚੀ ਰਖਦਾ ਹੋਵੇ ਉਸ ਵਿਸ਼ੇ ਬਾਰੇ ਬੜੀ ਸੂਖਮਤਾ ਨਾਲ ਸੋਚ ਸਕਦਾ ਹੈ। ਸਾਡੇ ਵਿਚ ਕੋਈ ਪਰਬੀਣ ਰਾਜਨੀਤਕ ਹੁੰਦਾ ਹੋਇਆਂ ਪਰਬੀਣ ਗਣਿਤਕਾਰ ਹੋਣ ਦੀ ਜਾਂ ਪਰਬੀਣ ਗਣਿਤਕਾਰ ਪਰਬੀਣ ਰਾਜਨੀਤਕ ਹੋਣ ਦੀ ਇੱਛਾ ਕਰੇ ਤਾਂ ਸਾਡੀਆਂ ਇਹ ਇਛਾਵਾਂ ਮਨੋ-ਵਿਗਿਆਨ ਦੇ ਨਿਯਮਾਂ ਦੇ ਉਲਟ ਹੋਣਗੀਆਂ। ਕੋਈ ਵੀ ਵਿਅਕਤੀ ਜਿਸ ਖੇਤਰ ਵਿਚ ਰੁਚੀ ਰਖਦਾ ਹੈ, ਉਸੇ ਖੇਤਰ ਵਿਚ ਜਾਣਕਾਰੀ ਵਧਾਉਣ ਦੀ ਇੱਛਾ ਰਖਦਾ ਹੈ, ਅਤੇ ਉਸ ਦੇ ਵਿਚਾਰਾਂ ਦੀ ਦਲੀਲ ਦੀ ਸੂਖਮਤਾ ਦੀ ਪਰਖ ਵੀ ਉਸੇ ਖੇਤਰ ਵਿਚ ਹੁੰਦੀ ਹੈ। ਇਸ ਤੋਂ ਇਹ ਹੀ ਸਿੱਧ ਹੁੰਦਾ ਹੈ ਕਿ ਬੱਚੇ ਦੇ ਪਾਠ-ਕਰਮ ਦੇ ਵਿਸ਼ੇ ਦੀ ਚੋਣ ਵੇਲੇ, ਬੱਚੇ ਦੀ ਰੁਚੀ ਅਤੇ ਉਸ ਵਿਸ਼ੇ ਦਾ ਲੋੜੀਂਦਾ ਹੋਣਾ ਹੀ ਧਿਆਨ ਵਿਚ ਰਖਣਾ ਚਾਹੀਦਾ ਹੈ।

ਮਾਨਸਿਕ ਸ਼ਕਤੀਆਂ ਦੇ ਵਿਕਾਸ ਦਾ ਅਸਲ ਉਪਾ:-ਅਸੀਂ ਰੋਮਨ ਦੇ ਇਸ ਕਥਨ ਨਾਲ ਸਹਿਮਤ ਹਾਂ ਕਿ ਕਿਸੇ ਵਿਸ਼ੇਸ਼ ਮਾਨਸਿਕ ਸ਼ਕਤੀ ਦਾ ਵਿਕਾਸ ਕਿਸੇ ਨਿਸਚਤ ਵਿਸ਼ੇ ਨਾਲ ਹੀ ਨਹੀਂ ਹੁੰਦਾ, ਸਗੋਂ ਕਿਸੇ ਵਿਸ਼ੇ ਨੂੰ ਸੁਚੱਜੇ ਢੰਗ ਨਾਲ ਪੜ੍ਹਾਉਂਣ ਨਾਲ ਹੁੰਦਾ ਹੈ। ਪੁਰਾਣੇ ਸਿਖਿਆ ਦੇਣ ਵਾਲੇ ਵਿਦਿਵਾਨ ਇਸ ਗਲ ਤੇ ਚਰਚਾ ਕਰਿਆ